Back
ਜੈਤੋ ਵਿੱਚ ਪਿਸਤੋਲ ਨਾਲ ਲੁੱਟ ਦਾ ਮੁਕਾਲਮਾ, ਦੋ ਦੋਸ਼ੀ ਗ੍ਰਿਫਤਾਰ
KCKhem Chand
Sept 20, 2025 11:19:06
Kot Kapura, Punjab
ਜੈਤੋ ਪੁਲਿਸ ਵੱਲੋ ਜੈਤੋ ਵਿਖੇ ਪਿਸਤੋਲ ਦੀ ਨੋਕ ਤੇ ਦੁਕਾਨ ਵਿੱਚੋ ਖੋਹ ਕਰਨ ਦੇ ਮਾਮਲੇ ਨੂੰ ਮਹਿਜ ਕੁਝ ਘੰਟਿਆ ਹੀ ਸੁਲਝਾਇਆ, ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀ ਕੀਤੇ ਕਾਬੂ, 02 ਪਿਸਟਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ
-- ਗ੍ਰਿਫ਼ਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦੇ ਖਿਲਾਫ਼ ਪਹਿਲਾਂ ਵੀ ਚੋਰੀ, ਨਸ਼ੇ ਦੀ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੋਗਾ, ਜਲੰਧਰ ਦਿਹਾਤੀ ਅਤੇ ਫਰੀਦਕੋਟ ਵਿਖੇ ਦਰਜ ਹਨ ਕੁੱਲ 04 ਮੁਕੱਦਮੇ
-- ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਵੱਲੋਂ ਪਹਿਲਾ ਵੀ 02 ਦੁਕਾਨਾ ਪਰ ਖੋਹ ਕਰਨ ਦੀ ਕੀਤੀ ਗਈ ਸੀ ਨਾਕਾਮ ਕੋਸ਼ਿਸ
-- ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਪਾਸੋ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ ਵਾਰਦਾਤ ਦੀ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ.ਡੀ. ਡੀਲਕਸ ਮੋਟਰਸਾਈਕਲ ਵੀ ਕੀਤਾ ਬਰਾਮਦ
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ. ਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਤੁਰੰਤ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਦੀ ਰਹੀ ਹੈ। ਇਸੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੈਤੋ ਵਿਖੇ ਪਿਸਤੋਲ ਦੀ ਨੋਕ ਤੇ ਲੁੱਟ ਖੋਹ ਕਰਨ ਦੇ ਮਾਮਲੇ ਨੂੰ ਕੁੱਝ ਹੀ ਘੰਟਿਆ ਅੰਦਰ ਸੁਲਝਾਉਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਪਿਆਰ ਸਿੰਘ ਉਰਫ ਖੱਡੂ ਵਾਸੀ ਪਿੰਡ ਸਮਾਲਸਰ ਜੋ ਕਿ ਹੁਣ ਪਿੰਡ ਚੈਨਾ ਵਿਖੇ ਰਹਿ ਰਿਹਾ ਸੀ ਅਤੇ ਦੂਜਾ ਦੋਸ਼ੀ ਸੁਲਤਾਨ ਜੋ ਕਿ ਮੁਕਤਸਰ ਰੋਡ, ਜੈਤੋ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ ਲੁੱਟ-ਖੋਹ ਦੀ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਜੈਤੋ ਵਿਖੇ ਮੁਕਤਸਰ ਰੋਡ ਪਰ ਸਥਿਤ ਇੱਕ ਕਰਿਆਣਾ ਸਟੋਰ ਪਰ 03 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪਿਸਤੋਲ ਦੀ ਨੋਕ ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੌਰਾਨ ਇਹਨਾ ਵੱਲੋਂ ਦੁਕਾਨ ਦੇ ਗੱਲੇ ਵਿੱਚੋ 4000/- ਰੁਪਏ ਨਕਦੀ ਦੀ ਲੁੱਟ ਕੀਤੀ ਗਈ ਸੀ।
ਜਿਸ ਤੇ ਜੈਤੋ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੀ ਦੇਖ-ਰੇਖ ਹੇਠ ਅਰੁਣ ਮੁੰਡਨ ਡੀ.ਐਸ.ਪੀ ਇੰਨਵੈਸਟੀਗੇਸ਼ਨ ਅਤੇ ਮਨੋਜ ਕੁਮਾਰ ਡੀ.ਐਸ.ਪੀ ਜੈਤੋ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ.ਆਈ.ਏ ਸਟਾਫ ਜੈਤੋ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਜਿਹਨਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।
ਜਿਸ ਦੇ ਸਬੰਧ ਵਿੱਚ ਅੱਜ ਮਿਤੀ 20 ਸਤੰਬਰ ਨੂੰ ਥਾਣਾ ਜੈਤੋ ਦੀ ਪੁਲਿਸ ਪਾਰਟੀ ਜੈਤੋ ਬਾਈਪਾਸ ਪਰ ਮੌਜੂਦ ਸੀ ਤਾਂ ਸਾਹਮਣੇ ਤੋ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਮੋਟਰਸਾਈਕਲ ਪਰ ਆਉਦਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਪਾਰਟੀ ਵੱਲੋ ਮੁਸਤੈਦੀ ਦਿਖਾਉਦੇ ਹੋਏ ਇਸਨੂੰ ਕਾਬੂ ਕਰ ਲਿਆ ਗਿਆ। ਜਿਸ ਪਾਸੋ ਮੌਕੇ ਪਰ 02 ਪਿਸਟਲ .32 ਬੋਰ ਸਮੇਤ 01 ਜਿੰਦਾ ਰੌਦ ਅਤੇ 01 ਸੀ.ਡੀ. ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦੀ ਨਿਸ਼ਾਨਦੇਹੀ ਪਰ ਇਸ ਵਾਰਦਾਤ ਵਿੱਚ ਸ਼ਾਮਿਲ 01 ਹੋਰ ਦੋਸ਼ੀ ਸੁਲਤਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਵੱਲੋ ਮਿਤੀ 10 ਸਤੰਬਰ ਨੂੰ ਜੈਤੋ ਦੇ ਚੈਨਾ ਬਜਾਰ ਵਿਖੇ 02 ਦੁਕਾਨਾ ਪਰ ਖੋਹ ਕਰਨ ਦੀ ਕੋਸ਼ਿਸ ਵੀ ਕੀਤੀ ਗਈ ਸੀ, ਪ੍ਰੰਤੂ ਉਸ ਸਮੇ ਇਹ ਕਾਮਯਾਬ ਨਹੀ ਹੋ ਸਕਿਆ ਸੀ ਅਤੇ ਮੌਕੇ ਤੋ ਭੱਜ ਗਿਆ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਗੁਰਪਿਆਰ ਸਿੰਘ ਉਰਫ ਖੱਡੂ ਦਾ ਪੁਰਾਣਾ ਰਿਕਾਰ਼ਡ ਵੀ ਕ੍ਰਿਮੀਨਲ ਹੈ। ਇਸ ਦੇ ਖਿਲਾਫ ਪਹਿਲਾ ਵੀ ਚੋਰੀ, ਨਸ਼ੇ ਦੀ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੋਗਾ, ਜਲੰਧਰ ਦਿਹਾਤੀ ਅਤੇ ਫਰੀਦਕੋਟ ਵਿਖੇ ਕੁੱਲ 04 ਮੁਕੱਦਮੇ ਦਰਜ ਰਜਿਸਟਰ ਹਨ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਇਸ ਤੋ ਇਲਾਵਾ ਇਸ ਵਾਰਦਾਤ ਵਿੱਚ ਸ਼ਾਮਿਲ ਤੀਜੇ ਦੋਸ਼ੀ ਦੀ ਪਹਿਚਾਣ ਹੋ ਚੁੱਕੀ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾ ਲਗਾਤਾਰ ਛਾਪੇਮਾਰੀ ਕਰ ਰਹੀਆ ਹਨ, ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 138 ਮਿਤੀ 19.09.2025 ਅਧੀਨ ਧਾਰਾ 333, 309(4), 304 ਬੀ.ਐਨ.ਐਸ ਦਰਜ ਕੀਤਾ ਗਿਆ ਹੈ।
ਬਾਈਟ ਸੰਦੀਪ ਕੁਮਾਰ ਵਡੇਰਾ ਐਸ ਪੀ ਡੀ
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:222
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report
SSSanjay Sharma
FollowSept 20, 2025 13:04:09Noida, Uttar Pradesh:ANI MORN R41...ANI BHATINDA US VISA RX
BATHINDA (PUNJAB): U.S. PRESIDENT DONALD TRUMP SIGNED A PROCLAMATION IMPOSING A $100,000 ANNUAL FEE ON H-1B VISAS/ VISUALS/ REAX
0
Report
MTManish Thakur
FollowSept 20, 2025 13:03:210
Report
BSBHARAT SHARMA
FollowSept 20, 2025 13:02:550
Report
VSVARUN SHARMA
FollowSept 20, 2025 13:02:220
Report
NSNavdeep Singh
FollowSept 20, 2025 12:47:110
Report
SSSanjay Sharma
FollowSept 20, 2025 12:37:223
Report