Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਬੱਸ ਡਰਾਈਵਰ ਤੇ ਗੱਡੀ ਸਵਾਰਾਂ ਵਿਚ ਤਕਰਾਰ, ਹਮਲਾ ਹੋਇਆ!

VKVarun Kaushal
Jul 15, 2025 04:03:10
Samrala, Punjab
Varun Kaushal Samrala ਬੱਸ ਸਾਈਡ ਕਰ ਰਾਸਤਾ ਦੇਣ ਨੂੰ ਲੈ ਬੱਸ ਡਰਾਈਵਰ ਅਤੇ ਗੱਡੀ ਸਵਾਰ ਵਿਅਕਤੀਆਂ ਵਿੱਚ ਹੋਈ ਤਕਰਾਰਬਾਜ਼ੀ ਗੱਡੀ ਸਵਾਰ ਵਿਅਕਤੀਆਂ ਵੱਲੋਂ ਕੀਤਾ ਗਿਆ ਕਿਰਪਾਨਾਂ ਨਾਲ ਹਮਲਾ, ਤੋੜੇ ਗਏ ਬੱਸ ਦੇ ਸ਼ੀਸ਼ੇ ਬੱਸ ਲੁਧਿਆਣਾ ਤੋਂ ਪ੍ਰਾਚੀਨ ਸ਼ਿਵ ਮੰਦਿਰ ਚਹਿਲਾਂ ਸ਼ਿਵ ਭਗਤਾਂ ਨੂੰ ਲੈ ਪਹੁੰਚੀ ਸੀ ਸਮਰਾਲਾ ਦੇ ਨੇੜਲੇ ਪਿੰਡ ਚਹਿਲਾਂ ਚ ਇੱਕ ਬੱਸ ਡਰਾਈਵਰ ਅਤੇ ਗੱਡੀ ਸਵਾਰ ਵਿਅਕਤੀਆਂ ਵਿਚਕਾਰ ਬੱਸ ਸਾਈਡ ਕਰ ਰਾਸਤਾ ਦੇਣ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ, ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀਆਂ ਵੱਲੋਂ ਬੱਸ ਡਰਾਈਵਰ ਉਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਸ਼ੀਸ਼ੇ ਤੋੜਨ ਤੋ ਬਾਆਦ ਗੱਡੀ ਵਿੱਚ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ । ਜਾਣਕਾਰੀ ਅਨੁਸਾਰ ਇਹ ਬੱਸ ਲੁਧਿਆਣਾ ਤੋਂ ਸਾਵਣ ਦੇ ਪਵਿੱਤਰ ਮਹੀਨੇ ਸ਼ਿਵ ਭਗਤਾਂ ਨੂੰ ਲੈ ਪ੍ਰਾਚੀਨ ਸ਼ਿਵ ਮੰਦਿਰ ਚਹਿਲਾ ਮੱਥਾ ਟਿਕਵਾਉਣ ਆਏ ਸਨ। ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਅਤੇ ਸਮਰਾਲਾ ਪੁਲਿਸ ਜਾਂਚ ਵਿੱਚ ਜੁੱਟ ਗਈ। ਸਮਰਾਲਾ ਪੁਲਿਸ ਵੱਲੋਂ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਤਿੰਨ ਵਿਅਕਤੀਆਂ ਤੇ ਮੁਕਦਮਾ ਦਰਜ ਕਰ ਗਿਰਫਤਾਰ ਕਰ ਲਿਆ ਗਿਆ । ਡਰਾਈਵਰ ਪਵਨ ਕੁਮਾਰ ਨੇ ਦੱਸਿਆ ਕਿ ਸਾਵਣ ਦੇ ਪਵਿੱਤਰ ਮਹੀਨੇ ਸ਼ੁਰੂ ਹੋਣ ਤੇ ਅੱਜ ਮਹਾਦੇਵ ਸੇਵਾ ਦਲ ਵੱਲੋਂ ਲੁਧਿਆਣਾ ਤੋਂ ਕਰੀਬ 10 ਤੋਂ 11 ਬੱਸਾਂ ਸ਼ਿਵ ਭਗਤਾਂ ਨਾਲ ਭਰ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਚਹਿਲਾਂ ਭੋਲੇ ਨਾਥ ਦੇ ਦਰਸ਼ਨ ਕਰਵਾਉਣ ਪਹੁੰਚੇ ਸਨ ਜਦੋਂ ਬੱਸ ਸ਼ਿਵ ਮੰਦਿਰ ਨੇੜੇ ਬਾਹਰ ਸਰਵਿਸ ਰੋਡ ਤੇ ਪਹੁੰਚੀ ਤਾਂ ਬਸ ਰੋਕ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਸੀ ,ਇਸ ਵਿਚਕਾਰ ਪਿੱਛੇ ਤੋਂ ਇੱਕ ਵਰਨਾ ਗੱਡੀ ਆਈ ਅਤੇ ਬੱਸ ਨੂੰ ਸਾਈਡ ਤੇ ਕਰਨ ਨੂੰ ਕਿਹਾ ਤੇ ਬਾਅਦ ਵਿੱਚ ਗਾਲਾਂ ਕੱਢਣ ਲੱਗ ਗਏ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਬਿਨਾਂ ਕੁਛ ਸੁਣੇ ਤੇਜ਼ਦਾਰ ਹਥਿਆਰਾਂ , ਕਿਰਪਾਨਾ ਨਾਲ ਹਮਲਾ ਕਰ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਗਏ। ਉਹਨਾਂ ਕਿਹਾ ਕਿ ਜਦੋਂ ਬੱਸ ਦੇ ਸ਼ੀਸ਼ੇ ਤੋੜੇ ਗਏ ਤਾਂ ਬੱਸ ਵਿੱਚ ਸਵਾਰ ਸ਼ਰਧਾਲੂ ਡਰ ਗਏ ਅਤੇ ਸਹਿਮ ਗਏ। ਉਹਨਾਂ ਕਿਹਾ ਕਿ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਜਾਂਚ ਵਿੱਚ ਜੁੱਟ ਗਈ । Byte:- ਡਰਾਈਵਰ ਪਵਨ ਕੁਮਾਰ ਸਮਰਾਲਾ ਪੁਲਿਸ ਦੇ ਡੀ ਐਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦਾ ਧਾਰਮਿਕ ਮੁੱਦੇ ਨਾਲ ਕੋਈ ਸਬੰਧ ਨਹੀਂ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਤੇ ਮੁਕੱਦਮਾ ਦਾ ਦਰਜ ਕਰ ਗੱਡੀ ਸਮੇਤ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿੱਤਾ ਗਿਆ ਹੈ । ਉਹਨਾਂ ਦੱਸਿਆ ਕਿ ਗਿਰਫਤਾਰ ਕੀਤੇ ਗਏ ਮੁਲਜ਼ਮ ਸਮਰਾਲਾ ਤੇ ਮਾਛੀਵਾੜਾ ਇਲਾਕੇ ਤੋਂ ਸੰਬੰਧਿਤ ਹਨ। ਉਨਾ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਇੱਕ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦਾ ਖੁਲਾਸਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ । Byte:- ਤਰਲੋਚਨ ਸਿੰਘ ਡੀ ਐਸ ਪੀ ਸਮਰਾਲਾ ਕੁਝ ਘੰਟਿਆਂ ਵਿੱਚ ਹੀ ਸਮਰਾਲਾ ਪੁਲਿਸ ਨੇ ਕੀਤੇ ਮੁਲਜਮ ਕਾਬੂ ਇਸ ਮਾਮਲੇ ਨੂੰ ਸਮਰਾਲਾ ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਕਿਉਂਕਿ ਇਸ ਮਾਮਲੇ ਨੂੰ ਧਾਰਮਿਕ ਮੁੱਦਾ ਬਣਾਉਣ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਨੂੰ ਧਾਰਮਿਕ ਮੁੱਦਾ ਬਣਾਉਣ ਬਾਰੇ ਪਤਾ ਚੱਲਿਆ ਤਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਵੱਖ ਵੱਖ ਟੀਮਾਂ ਨੇ ਇਸ ਗੁੱਥੀ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ।
2
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top