Back
बीबी सरबजीत कौर मानूंके के प्रयास से सड़क पक्की, करोड़ रुपये खर्च
RBRajneesh Bansal
Sept 20, 2025 12:04:02
Jagraon, Punjab
ਐਂਕਰ --- ਜਗਰਾਓਂ ਦਾ ਕੱਚਾ ਮਲਕ ਰੋਡ ਜੌ ਥਾਂ ਥਾਂ ਤੋਂ ਟੁੱਟਿਆ ਹੋਣ ਕਰਕੇ ਲੋਕਾਂ ਲਈ ਵੱਡੀ ਸਰਦਰਦੀ ਬਣ ਚੁੱਕਿਆ ਸੀ। ਹੁਣ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਮੰਡੀ ਬੋਰਡ ਵਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਬਣਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਰਵਾਈ ਤੇ ਆਉਣ ਵਾਲੇ ਡੇਢ ਤੋਂ ਦੋ ਮਹੀਨੇ ਦੇ ਅੰਦਰ ਅੰਦਰ ਇਹ ਕੱਚਾ ਮਲਕ ਰੋਡ ਪੱਕਾ ਹੋ ਜਾਵੇਗਾ ਤੇ ਲੋਕਾਂ ਨੂੰ ਇਥੋਂ ਲੰਘਣ ਵੇਲੇ ਕੋਈ ਸਮੱਸਿਆ ਨਹੀ ਆਵੇਗੀ।
ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੰਡੀ ਬੋਰਡ ਦੇ JE ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਰੋਡ ਨੂੰ ਪੱਕਾ ਕਰਵਾਉਣ ਲਈ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਪਰਮਿਸ਼ਨ ਦਿੱਤੀ ਹੈ,ਕਿਉਂਕਿ ਇਸ ਸੜਕ ਨੂੰ ਬਣਾਉਣ ਦੀ ਵਾਰੀ 2027 ਤੱਕ ਆਉਣੀ ਸੀ। ਪਰ ਇਲਾਕਾ ਨਿਵਾਸੀਆਂ ਨੂੰ ਇਥੋਂ ਲੰਘਣ ਵੇਲੇ ਆਉਂਦੀ ਸਮੱਸਿਆ ਨੂੰ ਦੇਖਦੇ ਹੋਏ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਕਹਿਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੜਕ ਲਈ ਇਕ ਕਰੋੜ ਰੁਪਏ ਮਨਜੂਰ ਕੀਤੇ ਤਾਂ ਅੱਜ ਜਾ ਕੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਸਕਿਆ।
ਇਸ ਮੌਕੇ ਉਨਾਂ ਇਹ ਵੀ ਕਿਹਾਕਿ ਉਹ ਹਰੇਕ ਸਰਕਾਰੀ ਵਿਭਾਗ ਤੇ ਪ੍ਰਾਈਵੇਟ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਇਸ ਸੜਕ ਨੂੰ ਬਣਨ ਤੋਂ ਪਹਿਲਾਂ ਅੱਜ ਕੱਲ ਵਿਚ ਜਿਸਨੇ ਜੌ ਤਾਰ ਜਾਂ ਪਾਇਪ ਸੜਕ ਅੰਦਰ ਪਾਉਣੀ ਹੈ, ਉਹ ਪਾ ਲਵੇ ਤੇ ਸੜਕ ਬਣਨ ਤੋਂ ਬਾਅਦ ਜੇਕਰ ਕਿਸੇ ਨੇ ਸੜਕ ਨੂੰ ਪੁੱਟਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਲਕਾ ਵਿਧਾਇਕ ਆਪ ਕਰਵਾਉਣਗੇ।
ਇਸ ਮੌਕੇ ਇਲਾਕੇ ਦੇ ਲੋਕਾਂ ਤੇ ਕੌਂਸਲਰਾਂ ਨੇ ਵੀ ਇਸ ਸੜਕ ਨੂੰ ਬਣਾਏ ਜਾਣ ਦੀ ਸ਼ੁਰੂਆਤ ਕਰਨ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਤੇ ਕਿਹਾਕਿ ਇਸ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਣਾ ਇਸ ਸਮੇਂ ਬਹੁਤ ਜਰੂਰੀ ਸੀ ਤੇ ਇਸ ਲੋੜ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੂਰਾ ਕੀਤਾ ਹੈ।
ਬਾਈਟ -- ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ
ਬਾਈਟ -- ਆਮ ਲੋਕ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:222
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report
SSSanjay Sharma
FollowSept 20, 2025 13:04:09Noida, Uttar Pradesh:ANI MORN R41...ANI BHATINDA US VISA RX
BATHINDA (PUNJAB): U.S. PRESIDENT DONALD TRUMP SIGNED A PROCLAMATION IMPOSING A $100,000 ANNUAL FEE ON H-1B VISAS/ VISUALS/ REAX
0
Report
MTManish Thakur
FollowSept 20, 2025 13:03:210
Report
BSBHARAT SHARMA
FollowSept 20, 2025 13:02:550
Report
VSVARUN SHARMA
FollowSept 20, 2025 13:02:220
Report
NSNavdeep Singh
FollowSept 20, 2025 12:47:110
Report
SSSanjay Sharma
FollowSept 20, 2025 12:37:223
Report