Back
ਭਵਾਨੀਗੜ੍ਹ: ਡੀ.ਐਸ.ਪੀ ਦੇ ਪੁੱਤਰ ਦੀ ਕਾਰ ਹਾਦਸੇ ਵਿਚ ਮੌਤ
KKKIRTIPAL KUMAR
FollowJul 13, 2025 07:30:47
Sangrur, Punjab
*ਭਵਾਨੀਗੜ੍ਹ ਸੜਕ ਹਾਦਸੇ ਵਿਚ ਡੀ.ਐਸ.ਪੀ ਪੁਲਿਸ ਸਤਨਾਮ ਸਿੰਘ ਦੇ 22 ਸਾਲਾ ਨੌਜਵਾਨ ਪੁੱਤਰ ਏਕਮਵੀਰ ਸਿੰਘ ਦੀ ਹੋਈ ਮੌਤ*
*ਕਾਰ ਦਾ ਸੰਤੁਲਨ ਵਿਗੜਨ ਕਾਰਨ ਹੋਇਆ ਹਾਦਸਾ,, 2 ਨੌਜਵਾਨ ਕਰ ਰਹੇ ਸਨ ਸਫ਼ਰ.. ਏਕਮਵੀਰ ਸਿੰਘ 22 ਸਾਲ ਦੀ ਹੋਈ ਮੌਤ ਅਤੇ ਹਰਜੋਤ ਸਿੰਘ 23 ਸਾਲ ਗੰਭੀਰ ਜ਼ਖ਼ਮੀ*
*ਵਰਨਾ ਕਾਰ ਵਿੱਚ ਸਫ਼ਰ ਕਰ ਰਹੇ ਸਨ ਨੌਜਵਾਨ,, ਭਵਾਨੀਗੜ ਦੇ ਫੱਗੂਵਾਲਾ ਕੈਂਚੀਆਂ ਵਿਖੇ ਫਲਾਈਓਵਰ ਉੱਪਰ ਵਿਗੜਿਆ ਕਾਰ ਦਾ ਸੰਤੁਲਨ,, ਹੋਇਆ ਭਿਆਨਕ ਹਾਦਸਾ*
*ਮ੍ਰਿਤਕ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਪਟਿਆਲਾ ਪੁਲਿਸ ਵਿੱਚ DSP ਦੇ ਪਦ ਉਤੇ ਨਿਭਾ ਰਹੇ ਹਨ ਸੇਵਾਵਾਂ,,ਅਤੇ ਪਟਿਆਲਾ ਦੇ ਹੀ ਵਸਨੀਕ ਹਨ*
*ਮੌਕੇ ਤੇ ਪਹੁੰਚ ਐਸ.ਐਸ.ਐਫ ਨੇ ਦੋਨੋਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਪਹੁੰਚਾਇਆ,,ਜਿਸ ਤੋਂ ਬਾਅਦ ਏਕਮਵੀਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਹਾਲਤ ਗੰਭੀਰ ਦੇਖਦੇ ਹੋਏ ਹਰਜੋਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ*
*SSF ਕਰਮੀ ਨੇ ਇਲਜ਼ਾਮ ਲਗਾਏ ਕਿ ਸੜਕ ਤੇ ਲੰਬੇ ਸਮੇਂ ਤੋਂ ਨਹੀਂ ਚਲਦੀਆਂ ਸਟਰੀਟ ਲਾਈਟਾਂ,, ਅਸੀਂ ਕਈ ਵਾਰ ਕੰਮ ਲੈਂਟ ਕੀਤੀ ਹੈ ਪਰ ਨਹੀਂ ਹੁੰਦੀ ਕੋਈ ਸੁਣਵਾਈ*
ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ 2 ਵਜੇ ਦੇ ਕਰੀਬ ਭਵਾਨੀਗੜ੍ਹ ਫੱਗੂਵਾਲਾ ਕੈਂਚੀਆਂ ਵਿਖੇ ਵਰਨਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਨੌਜਵਾਨ ਲੜਕੇ ਸਵਾਰ ਸਨ ਜਿਸ ਦੇ ਵਿੱਚ ਏਕਮਵੀਰ ਸਿੰਘ ਉਮਰ 22 ਸਾਲ ਹਰਜੋਤ ਸਿੰਘ ਉਮਰ 23 ਸਾਲ ਸਵਾਰ ਸਨ ਅਤੇ ਮੌਕੇ ਪਰ ਏਕਮਵੀਰ ਸਿੰਘ ਦੀ ਮੌਤ ਹੋ ਗਈ ਅਤੇ ਹਰਜੋਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਡੀਐਸਪੀ ਪਟਿਆਲਾ ਹਨ।
*1. ਐਕਸੀਡੈਂਟ ਦੀ ਜਾਣਕਾਰੀ -* ਕੰਟਰੋਲ ਰੂਮ 112 ਤੋਂ
*2. ਐਕਸੀਡੈਂਟ ਦੀ ਮਿਤੀ ਅਤੇ ਸਮਾਂ -* ਮਿਤੀ 13-07-2025, ਸਮਾਂ 01:34 am
*3. ਐਕਸੀਡੈਂਟ ਦੀ ਜਗ੍ਹਾ -* NH-07, Flyover ਫੱਗੂਵਾਲਾ ਕੈਂਚੀਆਂ ਭਵਾਨੀਗੜ
*4. SSF ਗੱਡੀ ਦਾ ਐਕਸੀਡੈਂਟ ਵਾਲੀ ਜਗ੍ਹਾ ਪਹੁੰਚਣ ਦਾ ਸਮਾਂ -* 01:39 AM
*5. ਹਾਜਰ ਕਰਮਚਾਰੀ -* 1. ASI ਜਸਵਿੰਦਰ ਸਿੰਘ 2463/SGR
2. CT ਲਵੀਸ਼ ਕੁਮਾਰ ਲੁਥਰਾ 1R/618
3. CT ਬਲਵਿੰਦਰ ਸਿੰਘ 1R/501
*6. ਕੁੱਲ ਜ਼ਖਮੀ -* 01
*7. ਜ਼ਖਮੀ ਦਾ ਵੇਰਵਾ -* A. ਹਰਜੋਤ ਸਿੰਘ (23) ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਅਫਸਰ ਕਲੋਨੀ ਪਟਿਆਲਾ । ਮੋਬ : 7018767920
*8. ਕੁੱਲ ਮੌਤਾਂ -* 01
*9. ਮ੍ਰਿਤਕ ਦਾ ਵੇਰਵਾ -* B. ਏਕਮਵੀਰ ਸਿੰਘ (22) S/O ਸਤਨਾਮ ਸਿੰਘ ( DSP PTL ) Mob. 9815133650
*10. OPD Number -* A. 3734
B. 3735
*11. ਪੁਲਿਸ ਸਟੇਸ਼ਨ -* ਥਾਣਾ ਭਵਾਨੀਗੜ
*12. ਵਾਹਨਾਂ ਅਤੇ ਚਾਲਕਾਂ ਦਾ ਵੇਰਵਾ -* Car Number : PB10EC 2707
ਚਾਲਕ - ਹਰਜੋਤ ਸਿੰਘ (23) ਪੁੱਤਰ ਰਜਿੰਦਰ ਪਾਲ ਸਿੰਘ
*13. ਵੇਰਵਾ -* ਕੰਟਰੋਲ ਰੂਮ 112 ਤੋਂ ਇਤਲਾਹ ਮਿਲੀ ਕਿ ਉਕਤ ਗੱਡੀ ਦਾ ਐਕਸੀਡੈਂਟ ਹੋਇਆ ਹੈ ਤਾਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਇਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਜਿਸ ਵਿੱਚ ਉਕਤ 2 ਨੌਜਵਾਨ ਸਵਾਰ ਸਨ ਜੋ ਕਿ ਗੰਭੀਰ ਰੂਪ ਵਿੱਚ ਜਖਮੀ ਸਨ, ਜਿਨਾਂ ਨੂੰ ਆਮ ਲੋਕਾਂ ਦੀ ਮਦਦ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਦੀ ਮਦਦ ਨਾਲ CHC ਭਵਾਨੀਗੜ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਪਹੁੰਚ ਕੇ ਡਾਕਟਰਾਂ ਵੱਲੋਂ ਏਕਮਵੀਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਤੇ ਹਰਜੋਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜੀ । ਉਪਰੰਤ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ ਜੀ ।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement