Become a News Creator

Your local stories, Your voice

Follow us on
Download App fromplay-storeapp-store
Advertisement
Back
Barnala148102

ਤਲਵੰਡੀ ਵਿੱਚ ਬਿਜਲੀ ਸਪਲਾਈ 'ਤੇ ਧਰਨਾ, ਪੰਜ ਜਖਮੀ!

SSSatnam Singh
Jul 13, 2025 14:00:24
Bhadaur, Punjab
ਭਦੌੜ ਦੇ ਪਿੰਡ ਤਲਵੰਡੀ ਅਤੇ ਮੋਗਾ ਜਿਲ੍ਹੇ ਦਾ ਪਿੰਡ ਸੈਦੋਕੇ ਬਿਜਲੀ ਸਪਲਾਈ ਨੂੰ ਲੈ ਆਹਮੋ ਸਾਹਮਣ੍ਹੇ, ਇੱਕ ਧਿਰ ਦੇ ਪੰਜ ਜਖ਼ਮੀ ਭਦੌੜ ਵਿਖੇ ਰੋਡ ਬੰਦ ਕਰ ਦਿੱਤਾ ਜਾ ਰਿਹਾ ਧਰਨਾ ਭਦੌੜ ਦੇ ਨੇੜਲੇ ਪਿੰਡ ਤਲਵੰਡੀ ਅਤੇ ਮੋਗਾ ਜਿਲ੍ਹੇ ਦੇ ਪਿੰਡ ਸੈਦੋਕੇ ਲੋਕਾਂ ਵਿਚਕਾਰ ਬਿਜਲੀ ਸਪਲਾਈ ਨੂੰ ਲੈ ਪਿਛਲੇ ਕਈ ਸਾਲਾਂ ਤੋਂ ਵਿਵਾਦ ਚਲਦਾ ਆ ਰਿਹਾ ਹੈ। ਪਿੰਡ ਸੈਦੋ ਕੇ ਦੇ ਲੋਕ ਤਲਵੰਡੀ ਗਰਿੱਡ ਤੋਂ ਬਿਜਲੀ ਸਪਲਾਈ ਕੱਢਣਾ ਚਹੁੰਦੇ ਹਨ ਪਰ ਤਲਵੰਡੀ ਦੇ ਲੋਕਾਂ ਨੇ ਵਿਰੋਧ ਕੀਤਾ ਹੋਇਆ ਕਿ ਜੇ ਸਪਲਾਈ ਨਿਕਲਦੀ ਲੋਡ ਵਧੇਗਾ। ਇਸ ਕਰਕੇ ਪਿੰਡ ਤਲਵੰਡੀ ਦੇ ਲੋਕਾਂ ਨੇ ਕੋਰਟ ਕੇਸ ਕਰ ਸਟੇਟ ਲਈ ਹੋਈ ਹੈ। ਬੀਤੇ ਦਿਨ ਪਿੰਡ ਸੈਦੋਕੇ ਦੇ ਲੋਕਾਂ ਨੇ ਪਿੰਡ ਤਲਵੰਡੀ ਦੀ ਬਿਜਲੀ ਸਪਲਾਈ ਲਈ ਲੱਗੇ ਬਿਜਲੀ ਟਾਵਰ ਤੋਂ ਜੈਂਪਰ ਭੰਨ ਦਿੱਤੇ। ਪਿਛਲੇ ਪੰਜ ਦਿਨਾਂ ਤੋਂ ਬਿਲਕੁਲ ਬੰਦ ਹੈ ਅਤੇ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਸਥਾਨਕ ਲੋਕਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਤੇ ਕੱਲ੍ਹ ਸਾਮ ਜਦ ਪਿੰਡ ਤਲਵੰਡੀ ਦੇ ਲੋਕ ਜੈਂਪਰ ਲਗਾਉਂਣ ਲੱਗੇ ਤਾਂ ਦੋਹਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਤੇ ਤਲਵੰਡੀ ਵਾਸੀਆਂ ਨੇ ਆਪਣੇ ਤੇ ਹਮਲੇ ਦਾ ਦੋਸ਼ ਲਾਇਆ। ਦੇਰ ਰਾਤ ਹੋਏ ਹਮਲੇ ਚ ਤਲਵੰਡੀ ਦੇ ਪੰਜ ਵਿਅਕਤੀ ਜਖ਼ਮੀ ਹੋ ਗਏ ਜਿੰਨਾਂ ਨੂੰ ਭਦੌੜ ਹਸਪਤਾਲ ਦਾਖ਼ਲ ਕਰਵਾਇਆ ਗਿਆ ਇਸ ਤੋਂ ਬਿਜਲੀ ਸਪਲਾਈ ਅਤੇ ਹਮਲਾਂਵਰਾਂ ਖਿਲਾਫ਼ ਕਾਰਵਾਈ ਨੂੰ ਲੈ ਪਿੰਡ ਤਲਵੰਡੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਦੌੜ ਬਰਨਾਲਾ ਬਾਜਾਖਾਨਾ ਰੋਡ ਤੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ। ਇਸ ਧਰਨੇ ਨੂੰ ਖਤਮ ਕਰਾਉਣ ਵਾਸਤੇ ਡੀ ਐਸ ਪੀ ਤਪਾ ਗੁਰਬਿੰਦਰ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ,ਮੁਖੀ ਭਦੌੜ ਗੁਰਵਿੰਦਰ ਸਿੰਘ, ਥਾਣਾ ਮੁਖੀ ਮਹਿਲ ਕਲਾਂ ਸ਼ੇਰਵਿੰਦਰ ਸਿੰਘ ਔਲਖ ਤੋਂ ਇਲਾਵਾ ਪਾਵਰਕੌਮ ਭਦੌੜ ਦੇ ਐਸ ਡੀ ਓ ਆਦਿ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਸਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਦ ਤੱਕ ਬਿਜਲੀ ਗਰਿੱਡ ਦਾ ਜੈਂਪਰ ਨਹੀਂ ਲਗਾਇਆ ਜਾਂਦਾ ਤਦ ਤੱਕ ਸਾਡੇ ਵੱਲੋਂ ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top