Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅਮ੍ਰਿਤਸਰ ਪੁਲਿਸ ਨੇ 24 ਘੰਟਿਆਂ ਵਿੱਚ ਫ਼ੋਨ ਫਿਰੋਤੀ ਦੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ!

BHARAT SHARMA
Jun 30, 2025 12:02:22
Amritsar, Punjab
*ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਫ਼ੋਨ ਰਾਹੀਂ 10 ਲੱਖ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਦੇ 03 ਦੋਸ਼ੀ 24 ਘੰਟਿਆ ਦੇ ਅੰਦਰ ਗ੍ਰਿਫਤਾਰ* • ਕਨੇਡਾ ਨੰਬਰ ਤੋਂ ਵਟਸਐਪ ਕਾਲਾਂ ਰਾਹੀਂ ਮਿਲੀ ਧਮਕੀ • ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਕੀਤਾ ਕਾਬੂ, ਹੋਰ ਦੋਸ਼ੀਆਂ ਦੀ ਭਾਲ ਜਾਰੀ *ਰਿਕਵਰੀ* :- 1. ਇੱਕ 12 ਬੋਰ ਰਾਈਫਲ ਸਮੇਤ 05 ਜਿੰਦਾ ਰੌਂਦ 2. ਇੱਕ ਸਪਲੈਂਡਰ ਮੋਟਰ ਸਾਈਕਲ ਅੰਮ੍ਰਿਤਸਰ, 30 ਜੂਨ 2025: ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤ ਮਾਨਯੋਗ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਪਵਨ ਕੁਮਾਰ ਡੀ.ਐਸ.ਪੀ ਮਜੀਠਾ ਅਤੇ SI ਜਸਵਿੰਦਰ ਸਿੰਘ, SHO ਥਾਣਾ ਕਥੂਨੰਗਲ ਦੀ ਅਗਵਾਈ ਹੇਠ ਇੱਕ ਸੰਵੇਦਨਸ਼ੀਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਫ਼ੋਨ ਰਾਹੀਂ 10 ਲੱਖ ਰੁਪਏ ਦੀ ਮੰਗ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 03 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਕਤ ਮਾਮਲੇ ਦੀ ਪੂਰੀ ਜਾਣਕਾਰੀ ਦੇਂਦੇ ਹੋਏ ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਮਾਨਯੋਗ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ ਜੀ ਨੇ ਦੱਸਿਆ ਕਿ 28 ਜੂਨ 2025 ਨੂੰ ਨਾ-ਮਲੂਮ ਵਿਅਕਤੀਆ ਵੱਲੋ ਜੱਜ ਸਿੰਘ ਵਾਸੀ ਪਿੰਡ ਰਾਮਦੀਵਾਲੀ ਹਿੰਦੂਆਂ ਨੂੰ ਇੱਕ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ 10 ਲੱਖ ਰੁਪਏ ਫਿਰੋਤੀ ਮੰਗੀ ਗਈ। ਜਦੋਂ ਉਨ੍ਹਾਂ ਨੇ ਧਿਆਨ ਨਾ ਦਿੱਤਾ ਤਾਂ 27 ਜੂਨ ਨੂੰ ਕਨੇਡਾ ਤੋਂ ਵਟਸਐਪ ਕਾਲ ਆਈ ਅਤੇ ਮੁੜ ਪੈਸੇ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਿਸ ਸਬੰਧੀ ਉਕਤ ਜੱਜ ਸਿੰਘ ਵੱਲੋ ਥਾਣਾ ਕੱਥੂਨੰਗਲ ਵਿਖੇ ਇਤਲਾਹ ਦਿੱਤੀ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਕੱਥੂਨੰਗਲ ਵੱਲੋ ਤੁਰੰਤ ਮਾਮਲਾ FIR No: 86, ਧਾਰਾ 308(4) BNS ਅਧੀਨ ਦਰਜ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਵੱਖ-ਵੱਖ ਟੀਮਾ ਵੱਲੋ ਅਣਥੱਕ ਮਿਹਨਤ ਕਰਦਿਆ ਉਕਤ ਮੁਕੱਦਮਾ ਦੇ ਦੋਸ਼ੀ ਪਵਨਪ੍ਰੀਤ ਸਿੰਘ ਉਰਫ ਪਵਨ (ਮੁੱਖ ਦੋਸ਼ੀ) ਪੁੱਤਰ ਹਰਪਾਲ ਸਿੰਘ ਵਾਸੀ ਅਲਕੜੇ, ਕਾਰਜਪ੍ਰੀਤ ਸਿੰਘ ਉਰਫ ਕਾਰਜ ਪੁੱਤਰ ਜਸਵਿੰਦਰ ਸਿੰਘ ਵਾਸੀ ਸੋਹੀਆ ਖੁਰਦ ਅਤੇ ਸਾਜਨ ਉਰਫ ਕਾਲੂ ਪੁੱਤਰ ਮੁੱਖਤਿਆਰ ਸਿੰਘ ਵਾਸੀ ਰਾਮ ਦਿਵਾਲੀ ਹਿੰਦੂਆ ਨੂੰ 24 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਥੇ ਇਹ ਵਰਨਣ ਯੋਗ ਹੈ ਕਿ ਮੁਕੱਦਮਾ ਦੇ ਮੁੱਖ ਦੋਸ਼ੀ ਪਵਨਦੀਪ ਸਿੰਘ ਉਰਫ ਪਵਨ ਵੱਲੋ ਉਸਦੀ ਗੱਡੀ ਫਾਚੂਨਰ ਪਰ ਆਪਣੇ ਪਰਿਵਾਰ ਤੋਂ ਚੋਰੀ ਇੱਕ ਲੋਨ ਲਿਆ ਸੀ। ਜੋ ਪਵਨਦੀਪ ਸਿੰਘ ਵੱਲੋ ਇਸ ਲੋਨ ਦੇ ਭੁਗਤਾਨ ਲਈ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ। ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਆਈ.ਪੀ.ਐਸ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। byte ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement