Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਚ ਇਤਿਹਾਸਕ ਰੰਗ, ਅੰਮ੍ਰਿਤਸਰ ਨੇ ਮਨਾਇਆ ਸ਼ਾਨਦਾਰ ਸਮਾਗਮ!

BHARAT SHARMA
Jun 29, 2025 09:06:34
Amritsar, Punjab
ਰਾਮਬਾਗ ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਇਤਿਹਾਸਕ ਢੰਗ ਨਾਲ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਿੱਖ ਵਿਰਾਸਤ ਦੀ ਸੰਭਾਲ ਲਈ ਅੰਮ੍ਰਿਤਸਰ ਦੇ ਰਾਮਬਾਗ ਨੂੰ ਰਿਵਾਇਤੀ ਤੌਰ ਤੇ ਬਰਸੀ ਸਥਾਨ ਬਣਾਉਣ ਦੀ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਵੱਲੋਂ ਪੰਜਾਬੀ ਕਲਾਕਾਰ ਦਲਜੀਤ ਦੋਸਾਂਝ ਦੇ ਹੱਕ ਵਿੱਚ ਕੀਤੀ ਗੱਲਬਾਤ ਨਫਰਤ ਦੀ ਸਿਆਸਤ ਨਹੀਂ, ਮੁਹੱਬਤ ਦੀ ਲੋੜ – ਗਿਆਨੀ ਕੁਲਦੀਪ ਸਿੰਘ ਦਾ ਸੰਦੇਸ਼ ਅੰਮ੍ਰਿਤਸਰ ਦੇ ਕੰਪਨੀ ਬਾਗ (ਰਾਮਬਾਗ) ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅੱਜ ਅੰਮ੍ਰਿਤਸਰ ਦੇ ਇਤਿਹਾਸਕ ਰਾਮਬਾਗ ਵਿਖੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਲ ਹਨ ਜਦੋਂ 1849 ਤੋਂ ਬਾਅਦ ਪਹਿਲੀ ਵਾਰੀ ਰਾਮਬਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰਬਾਣੀ ਦਾ ਪਾਠ, ਢਾਡੀ ਵਾਰਾਂ ਅਤੇ ਕੀਰਤਨ ਦੀ ਰਸਨਾ ਹੋਈ। ਉਨ੍ਹਾਂ ਆਗ੍ਰਹ ਕੀਤਾ ਕਿ ਜਿਵੇਂ ਲਾਹੌਰ ਜਾਂ ਹੋਰ ਥਾਵਾਂ ਤੇ ਰਣਜੀਤ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਹੈ, ਓਸੇ ਤਰ੍ਹਾਂ ਅੰਮ੍ਰਿਤਸਰ ਦੇ ਰਾਮਬਾਗ ਨੂੰ ਵੀ ਹਮੇਸ਼ਾ ਲਈ ਇਹਦੀ ਕੇਂਦਰੀ ਥਾਂ ਬਣਾਇਆ ਜਾਵੇ, ਕਿਉਂਕਿ ਇਹ ਧਰਤੀ ਸਿੱਖ ਵਿਰਾਸਤ ਦੀ ਨਿਸ਼ਾਨੀ ਹੈ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਅਜਿਹੀਆਂ ਥਾਵਾਂ, ਜਿਵੇਂ ਬਟਾਲਾ, ਗੱਲਾਂ ਨਗਰ, ਫਿਲੌਰ ਆਦਿ ਨੂੰ ਵੀ ਇਨ੍ਹਾਂ ਦੀਆਂ ਯਾਦਾਂ ਨਾਲ ਜੋੜ ਕੇ ਸੰਭਾਲਿਆ ਜਾਵੇ। ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆ ਮਜੀਠੀਆ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਗਠਨਾਂ ਨੂੰ ਰਾਜਨੀਤੀ ਤੋਂ ਉਪਰ ਰਹਿਣਾ ਚਾਹੀਦਾ ਹੈ। ਚੀਫ ਖਾਲਸਾ ਦੀਵਾਨ ਇੱਕ ਇਤਿਹਾਸਕ ਤੇ ਪੰਥਕ ਸੰਸਥਾ ਹੈ ਜਿਸ ਨੇ ਸਿੱਖੀ ਦੇ ਪ੍ਰਚਾਰ ਲਈ ਬੇਮਿਸਾਲ ਕੰਮ ਕੀਤਾ। ਇਹ ਸਿੱਖ ਸੰਸਕਾਰ ਅਤੇ ਰਹਿਤ ਮਰਿਆਦਾ ਨਾਲ ਜੁੜੀ ਹੋਈ ਸੰਸਥਾ ਹੈ ਜੋ ਆਪਣੇ ਅਸਲੀ ਰੂਪ ਵਿੱਚ ਵਾਪਸ ਆਉਣੀ ਚਾਹੀਦੀ ਹੈ। ਦਲਜੀਤ ਦੋਸਾਂਝ ਦੇ ਵਿਰੋਧ ਬਾਰੇ ਪੁੱਛੇ ਜਾਣ 'ਤੇ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਕਿ ਦੁਨੀਆਂ ਵਿੱਚ ਨਫਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ। “ਜਿਵੇਂ ਹਵਾ ਦੋਹੀਂ ਪਾਸਿਆਂ ਆਉਂਦੀ ਜਾਂਦੀ ਹੈ, ਅਸੀਂ ਪੰਛੀਆਂ ਨੂੰ ਨਹੀਂ ਰੋਕ ਸਕਦੇ, ਓਸੇ ਤਰ੍ਹਾਂ ਕਿਸੇ ਦੀ ਅਜ਼ਾਦੀ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਸਾਨੂੰ ਗੁਰੂ ਦੇ ਬਚਨ ‘ਲਾਗੂ ਵੈਰੀ ਨਹੀਂ ਬੇਗਾਨਾ’ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਹਮੇਸ਼ਾਂ ਪਿਆਰ, ਭਾਈਚਾਰੇ ਅਤੇ ਇੱਕਤਾ ਦੀ ਵਕਾਲਤ ਹੋਣੀ ਚਾਹੀਦੀ ਹੈ।” ਬਾਈਟ : ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement