Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਫਰੀਦਕੋਟ ਵਿੱਚ ਕਾਰ ਟਕਰਾਉਣ ਤੋਂ ਬਾਅਦ 70 ਸਾਲਾ ਬਜ਼ੁਰਗ ਨਹਿਰ ਵਿੱਚ ਡਿੱਗਿਆ!

NSNaresh Sethi
Jul 11, 2025 11:36:57
Faridkot, Punjab
ਐਂਕਰ ਅੱਜ ਫਰੀਦਕੋਟ ਤਲਵੰਡੀ ਬਾਈਪਾਸ ਤੇ ਆਹਮਣੇ ਸਾਹਮਣੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ਜਿਸ ਵਿੱਚ ਇੱਕ 70 ਸਾਲ ਦੇ ਕਰੀਬ ਉਮਰ ਦਾ ਬਜ਼ੁਰਗ ਸਵਾਰ ਸੀ ਉਸ ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ । ਆਸ ਪਾਸ ਜਾ ਰਹੇ ਲੋਕਾਂ ਨੇ ਤੁਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਵਿੱਚੋਂ ਕੱਢ ਲਿਆ ਪਰ ਪਾਣੀ ਦੇ ਤੇਜ ਵਹਾ ਦੇ ਚਲਦੇ ਕਾਰ ਨਹਿਰ ਵਿੱਚ ਰੁੜ ਗਈ। ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾ ਤੋਂ ਸਵਿਫਟ ਕਾਰ ਫਰੀਦਕੋਟ ਵੱਲ ਆ ਰਹੀ ਸੀ ਅਤੇ ਦੂਜੇ ਪਾਸੇ ਸ਼ਹਿਰ ਤੋਂ ਆਪਣੇ ਪਿੰਡ ਧੂੜਕੋਟ ਵੱਲ ਜਾ ਰਹੇ ਇੱਕ ਬਜ਼ੁਰਗ ਜੋ ਕਿ ਮਰੂਤੀ ਕਾਰ ਤੇ ਸਵਾਰ ਸਨ, ਦੋਨੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਜਾ ਡਿੱਗੀ। ਬਜ਼ੁਰਗ  ਹਿੰਮਤ ਕਰਕੇ ਕਾਰ ਚੋਂ ਬਾਹਰ ਨਿਕਲੇ ਅਤੇ ਮੌਕੇ ਤੇ ਰਾਹਗੀਰਾਂ ਜਿਨ੍ਹਾਂ ਵੱਲੋਂ ਇਸ ਹਾਦਸੇ ਨੂੰ ਦੇਖਿਆ ਗਿਆ ਸੀ ਉਹਨਾਂ ਨੇ ਤੁਰੰਤ ਮਦਦ ਕਰ ਨੂੰ ਨਹਿਰ ਵਿੱਚੋਂ ਸੁਰੱਖਿਤ ਬਾਹਰ ਕੱਢ ਲਿਆ ਜਿਸ ਤੋਂ ਬਾਅਦ  ਬਜ਼ੁਰਗ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਪੁੱਜੇ ਬਜ਼ੁਰਗ ਦੇ ਪੋਤਰੇ ਦਵਿੰਦਰ ਸਿੰਘ  ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਸੂਚਨਾ ਮਿਲੀ ਸੀ ਤੇ ਉਹਨਾਂ ਦੇ ਦਾਦਾ ਜੀ ਦੀ ਕਾਰ ਨਹਿਰ ਵਿੱਚ ਡਿੱਗ ਪਈ ਅਤੇ ਜਦ ਤੱਕ ਉਹ ਆਏ ਉਸ ਤੋਂ ਪਹਿਲਾਂ ਲੋਕਾਂ ਨੇ ਪੱਗਾਂ ਦੀ ਮਦਦ ਦੇ ਨਾਲ ਉਹਨਾਂ ਦੇ ਦਾਦਾ ਜੀ ਨੂੰ ਬਾਹਰ ਕੱਢ ਲਿਆ ਜੋ ਕਿ ਹੁਣ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹਨ ਉਹਨਾਂ ਦੇ ਕੁਝ ਸੱਟਾਂ ਵੱਜੀਆਂ ਹਨ । ਉਧਰ ਸਵਿਫਟ ਕਾਰ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਸਾਈਡ ਤੋਂ ਫਰੀਦਕੋਟ ਆ ਰਹੇ ਸਨ ਅਤੇ ਜਦੋਂ ਇਸ ਜਗ੍ਹਾ ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਰੂਤੀ ਕਾਰ ਉਹਨਾਂ ਦੀ ਗੱਡੀ ਨਾਲ ਆ ਟਕਰਾਈ ਜਿਸ ਤੋਂ ਬਾਅਦ ਮੂਰਤੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਹਨਾਂ ਦੱਸਿਆ ਕਿ ਉਹਨਾਂ ਨਾਲ ਉਹਨਾਂ ਦੀ ਮਾਤਾ ਤੇ ਭੂਆ ਜੀ ਸਵਾਰ ਸਨ ਪਰ ਕਿਸੇ ਦੇ ਵੀ ਕੋਈ ਸੱਟ ਨਹੀਂ ਵੱਜੀ ਜਿਸ ਕਾਰਨ ਵੱਡਾ ਬਚਾਅ ਰਿਹਾ ਪਰ ਮਰੂਤੀ ਕਾਰ ਪਾਣੀ ਵਿੱਚ ਰੁੜ ਚੁੱਕੀ ਹੈ। ਉਧਰ ਮੌਕੇ ਤੇ ਪੁੱਜੇ ਪੀਸੀਆਰ ਮੁਲਾਜ਼ਮਾਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਾਹਰ ਸਿੰਘ ਨਾਮਕ ਵਿਅਕਤੀ ਜਿਸਦੀ ਉਮਰ ਕਰੀਬ 70 ਸਾਲ ਹੈ ਜੋ ਪਿੰਡ ਧੂੜਕੋਟ ਦਾ ਰਹਿਣ ਵਾਲਾ ਹੈ ਹਾਦਸੇ ਤੋਂ ਬਾਅਦ ਨਹਿਰ ਚ ਕਾਰ ਸਮੇਤ ਨਹਿਰ ਚ ਜ਼ਾ ਡਿੱਗਾ ਜਿਸ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।  ਕਾਰ ਚਾਲਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਜਾਰੀ ਹੈ। ਬਾਈਟ- ਦਵਿੰਦਰ ਸਿੰਘ ਬਜ਼ੁਰਗ ਦਾ ਪੋਤਾ ਬਾਈਟ- ਲਵਪ੍ਰੀਤ ਸਿੰਘ ਸਵਿਫਟ ਕਾਰ ਮਾਲਕ ਬਾਈਟ- ਪਰਮਿੰਦਰ ਸਿੰਘ PCR ਮੁਲਾਜ਼ਮ
9
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top