Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਕਿਸਾਨਾਂ ਦਾ ਵਿਰੋਧ: ਲੈਂਡ ਪੁਲਿੰਗ ਸਕੀਮ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਜਬਰਦਸਤ ਰਵਾਇਆ!

RBRajneesh Bansal
Jul 11, 2025 13:08:36
Jagraon, Punjab
ਐਂਕਰ -- ਪੰਜਾਬ ਸਰਕਾਰ ਵਲੋ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਜਿੱਥੇ ਕਿਸਾਨ ਵੀਰ ਡਟ ਕੇ ਕਰ ਰਹੇ ਹਨ,ਉਥੇ ਹੀ ਕਿਸਾਨਾਂ ਦਾ ਹਮੇਸ਼ਾ ਸਾਥ ਦੇਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਇਸ ਦਾ ਵਿਰੋਧ ਪੂਰੇ ਜੋਰ ਨਾਲ ਕਰ ਰਿਹਾ ਹੈ ਤੇ ਇਸੇ ਲੜੀ ਵਿਚ ਅੱਜ ਜਗਰਾਓਂ ਦੇ ਲੈਂਡ ਪੁਲਿੰਗ ਸਕੀਮ ਨਾਲ ਪ੍ਰਭਾਵਿਤ ਪਿੰਡਾਂ ਮਲਕ,ਪੋਨਾ ਤੇ ਅਲੀਗੜ ਦਾ ਵੀ ਦਾ ਦੌਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਜਿੱਥੇ ਪਾਰਟੀ ਦੇ ਕੌਰ ਕਮੇਟੀ ਮੈਂਬਰ ਐਸ ਆਰ ਕਲੇਰ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ,ਉਥੇ ਹੀ ਸਾਰਿਆਂ ਨੇ ਮਿਲਕੇ ਕਿਹਾਕਿ 15 ਜੁਲਾਈ ਨੂੰ ਲੁਧਿਆਣਾ ਵਿਖੇ ਲੈਂਡ ਪੁਲਿੰਗ ਮਾਮਲੇ ਖਿਲਾਫ ਧਰਨਾ ਦੇਣ ਲਈ ਵੱਡਾ ਇਕੱਠ ਜਗਰਾਓਂ ਹਲਕੇ ਤੋਂ ਪਹੁੰਚੇਗਾ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਵਲੋਂ ਮਿਲਦੇ ਪਿਆਰ ਪ੍ਰਤੀ ਜਿੱਥੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ,ਉਥੇ ਹੀ ਓਨਾਂ ਨੇ ਕਿਹਾ ਕਿ 15 ਜੁਲਾਈ ਤੋਂ ਲੁਧਿਆਣਾ ਡੀਸੀ ਦਫ਼ਤਰ ਤੋਂ ਸ਼੍ਰੋਮਣੀ ਅਕਾਲੀ ਦਲ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਆਪਣੀ ਧਰਨਾ ਮੁਹਿੰਮ ਦੀ ਸ਼ੁਰੂਆਤ ਕਰੇਗਾ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਵਿਚ ਇਹ ਮੁਹਿੰਮ ਇਸੇ ਤਰ੍ਹਾਂ ਚਲੇਗੀ। ਓਨਾ ਲੁਧਿਆਣਾ ਦਿੱਤੇ ਜਾ ਰਹੇ ਧਰਨੇ ਵਿਚ ਆਪਣੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੇ ਅਪੀਲ ਵੀ ਕੀਤੀ। ਬਾਈਟ --- ਸੁਖਬੀਰ ਸਿੰਘ ਬਾਦਲ ਇਸ ਮੌਕੇ ਵਰਕਿੰਗ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਜੀ ਸਾਡੇ ਹਲਕੇ ਤੋ ਜਿਹੜੀ ਵੀ ਡਿਊਟੀ ਲਗਾਉਣਗ। ਉਸਨੂੰ ਜਗਰਾਓਂ ਦੇ ਅਕਾਲੀ ਵਰਕਰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਬਾਈਟ --- ਵਰਕਿੰਗ ਕਮੇਟੀ ਦੇ ਮੈਂਬਰ -- ਗੁਰਚਰਨ ਸਿੰਘ ਗਰੇਵਾਲ ਇਸ ਮੌਕੇ ਵੱਖ ਵੱਖ ਪਿੰਡਾਂ ਦੇ ਆਗੂਆਂ ਨੇ ਵੀ ਕਿਹਾਕਿ ਉਹ ਆਪਣੀ ਜਮੀਨ ਦਾ ਇਕ ਇੰਚ ਵੀ ਐਕਵਾਇਰ ਨਹੀਂ ਹੋਣ ਦੇਣਗੇ,ਚਾਹੇ ਉਸਦੇ ਲਈ ਓਨਾਂ ਨੂੰ ਜਿੱਡਾ ਮਰਜੀ ਵੱਡਾ ਸੰਘਰਸ਼ ਲੜਨਾ ਪਵੇ ਤੇ ਓਹ ਸਰਕਾਰ ਦੀ ਇਸ ਲੈਂਡ ਪੁਲਿੰਗ ਸਕੀਮ ਦਾ ਸਿਰੇ ਤੋਂ ਵਿਰੋਧ ਕਰਦੇ ਹਨ। ਬਾਈਟ -- ਵੱਖ ਵੱਖ ਲੋਕ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top