Back
ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ 'ਤੇ ਬੇਅਦਬੀ ਦੇ ਦਾਅਵੇ, ਪਰ ਸੱਚਾਈ ਕੀ ਹੈ?
PSParambir Singh Aulakh
FollowJul 11, 2025 15:34:47
Amritsar, Punjab
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਬੇਅਦਬੀ ਹੋਣ ਦਾ ਮਾਮਲਾ ਆਇਆ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਸੀ
ਤੇ ਉੱਥੇ ਹੀ ਉਹਨ ਦੇ ਘਰ ਦੀ ਉਪਰਲੀ ਮੰਜ਼ਿਲ ਤੇ
ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਸਨ ਜਿਨਾਂ ਵੱਲੋਂ ਘਰ ਵਿੱਚ ਮੰਦਰ ਬਣਾਇਆ ਗਿਆ ਸੀ ਤੇ ਬੀੜੀਆਂ ਸਿਗਰਟਾ ਵੀ ਪੀਂਦੇ ਸਨ।
ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਮੌਕੇ ਤੇ ਪੁੱਜੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਪੁੱਜਾ ਤੇ ਉਹਨਾਂ ਵੱਲੋਂ ਕੀਤੀ ਗਈ ਜਾਂਚ
ਉਥੇ ਹੀ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਸਾਡੇ ਸਾਹਮਣੇ ਬੇਅਦਬੀ ਦਾ ਮਾਮਲਾ ਨਹੀਂ ਆਇਆ
ਉਹਨਾਂ ਕਿਹਾ ਕਿ ਚੰਦੋਆ ਸਾਹਿਬ ਦੇ ਵਿੱਚ ਪੱਖਾ ਲੱਗਾ ਸੀ ਜਿਹੜਾ ਮਰਿਆਦਾ ਦੇ ਖਿਲਾਫ ਹੈ ਜਿਸ ਦੀ ਜਥੇਦਾਰ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਉੱਥੇ ਹੀ ਮੌਕੇ ਤੇ ਪੁੱਜੇ ਏਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਅਜਨਾਲਾ ਦੇ ਭਾਈ ਅਮਰੀਕ ਸਿੰਘ ਦੇ ਸਾਥੀਆਂ ਵੱਲੋਂ ਫੋਨ ਆਇਆ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ
ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਘਰ ਦੀ ਉੱਪਰਲੀ ਮੰਜ਼ਿਲ ਤੇ ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨਾਂ ਨੇ ਆਪਣੇ ਕਮਰੇ ਵਿੱਚ ਫੋਟੋਆਂ ਰੱਖ ਕੇ ਮੰਦਰ ਬਣਾਇਆ ਹੋਇਆ ਹੈ ਤੇ ਸਾਨੂੰ ਕੋਈ ਵੀ ਉਥੇ ਬੀੜੀਆਂ ਸਿਗਰਟਾਂ ਜਾਂ ਇਤਰਾਜਯੋਗ ਵਸਤੂਆਂ ਨਹੀਂ ਮਿਲੀਆਂ
ਉੱਥੇ ਹੀ ਪਿਛਲੇ ਤਿੰਨ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਕਿਹਾ ਕਿ ਸਾਡੇ ਸਾਹਮਣੇ ਅੱਜ ਤੱਕ ਕੋਈ ਵੀ ਬੇਅਦਬੀ ਦਾ ਮਾਮਲਾ ਵੇਖਣ ਨੂੰ ਨਹੀਂ ਮਿਲਿਆ
ਅੰਮ੍ਰਿਤਸਰ ਅੱਜ ਅੰਮ੍ਰਿਤਸਰ ਦੇ ਰਣਜੀਤ ਅਵੇਨਯੂ ਇਲਾਕੇ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਵਿੱਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਚਲਦੇ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਪੁੱਜੇ ਜਿਨਾਂ ਵੱਲੋਂ ਜਾਂਚ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਆਗੂ ਨੇ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਸਾਡੇ ਵੱਲੋਂ ਜਾਂਚ ਕੀਤੀ ਗਈ ਹੈ ਇੱਥੇ ਕੋਈ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਉਹਨਾਂ ਕਿਹਾ ਕਿ ਘਰ ਦੀ ਉੱਪਰਲੀ ਮੰਜ਼ਿਲ ਤੇ ਪ੍ਰਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨਾਂ ਵੱਲੋਂ ਫੋਟੋਆਂ ਰੱਖ ਕੇ ਆਪਣੇ ਘਰ ਦੇ ਕਮਰੇ ਅੰਦਰ ਮੰਦਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਕੋਈ ਵੀ ਬੀੜੀਆਂ ਸਿਗਰਟਾਂ ਜਾਂ ਇਤਰਾਜ਼ਯੋਗ ਚੀਜ਼ਾਂ ਨਹੀਂ ਮਿਲੀਆਂ ਜੇ ਤੂੰ ਅਸੀਂ ਬੇਅਦਬੀ ਦਾ ਮਾਮਲਾ ਦੇ ਸਕੀਏ ਉਹਨਾਂ ਕਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਗਏ ਤਾਂ ਉੱਥੇ ਚੰਦੋਆ ਸਾਹਿਬ ਦੇ ਵਿੱਚ ਪੱਖਾ ਲੱਗਾ ਹੋਇਆ ਸੀ ਜੋ ਕੀ ਮਰਿਆਦਾ ਦੇ ਖਿਲਾਫ ਹੈ ਜਿਸ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਗ੍ਰੰਥੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਨਿਤਨੇਮ ਸ਼ੇਰੇ ਤੇ ਸ਼ਾਮ ਨੂੰ ਆ ਗਏ ਪਾਠ ਵੀ ਕਰਦਾ ਹੈ ਉਹਨਾਂ ਕਿਹਾ ਕਿ ਅੱਜ ਤੱਕ ਉਹਨਾਂ ਕਦੀ ਅਜਿਹਾ ਬੇਅਦਬੀ ਦਾ ਕੋਈ ਮਾਮਲਾ ਨਹੀਂ ਵੇਖਣ ਨੂੰ ਮਿਲਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਉਹਨਾਂ ਕਿਹਾ ਕਿ ਉਹਨਾਂ ਘਰ ਕਿਰਾਏ ਦਾ ਜਰੂਰ ਰਹਿੰਦੇ ਹਨ ਪਰ ਅੱਜ ਤੱਕ ਉਹਨਾਂ ਨੇ ਕਦੀ ਵੀ ਇਤਰਾਜਯੋਗ ਚੀਜ਼ ਦਾ ਮਾਮਲਾ ਸਾਡੇ ਕੋਲ ਸਾਹਮਣੇ ਨਹੀਂ ਆਇਆ
ਇਸ ਮੌਕੇ ਪੁਲਿਸ ਅਧਿਕਾਰੀ ਏਡੀਸੀਪੀ ਹਰਪਾਲ ਸਿੰਘ ਮੌਕੇ ਤੇ ਪੁੱਜੇ ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਭਾਈ ਅਮਰੀਕ ਸਿੰਘ ਅਜਨਾਲੇ ਵਾਲਿਆਂ ਦੇ ਸਾਥੀਆਂ ਦਾ ਫੋਨ ਆਇਆ ਸੀ ਕਿ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਪਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਦੇ ਚਲਦੇ ਅਸੀਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਆਗੂ ਵੀ ਬੁਲਾਏ ਹਨ ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਬਾਈਟ:--+ ਏਡੀਸੀਪੀ ਹਰਪਾਲ ਸਿੰਘ
ਬਾਈਟ:---+ ਸਤਵੰਤ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਆਗੂ
ਬਾਈਟ:--- ਗ੍ਰੰਥੀ ਨਿਰਮਲ ਸਿੰਘ ਸੇਵਾਦਾਰ
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement