Back
अमृतसर के खज़ाना गेट सेवा केंद्र पर नशे के अड्डे, प्रशासन से समाधान की मांग
BSBHARAT SHARMA
Feb 26, 2026 07:00:30
Amritsar, Punjab
ਜੀ ਮੀਡੀਆ ਦਾ ਖਾਸ ਪ੍ਰੋਗਰਾਮ – ਸਾਡਾ ਹੱਕ Zee Media ਦੇ ਖਾਸ ਪ੍ਰੋਗਰਾਮ ਸਾਡਾ ਹੱਕ ਵਿੱਚ ਅਸੀਂ ਗੱਲ ਕਰਦੇ ਹਾਂ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਅਤੇ ਉਹਨਾਂ ਦੀ ਆਵਾਜ਼ ਸਰਕਾਰੀ ਦਰਬਾਰ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ। ਇਸੇ ਲੜੀ ਦੇ ਚਲਦੇ ਅੱਜ ਜੀ ਮੀਡੀਆ ਦੀ ਟੀਮ ਪਹੁੰਚੀ ਗੁਰੂਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਇਲਾਕੇ ਖਜ਼ਾਨਾ ਵਾਲਾ ਗੇਟ ਦੇ ਅੰਦਰੂਨੀ ਹਿੱਸੇ ਵਿੱਚ। ਸੇਵਾ ਕੇਂਦਰ ਬਣਿਆ ਨਸ਼ਿਆਂ ਦਾ ਅੱਡਾ ਇਹ ਉਹੀ ਇਮਾਰਤ ਹੈ ਜੋ ਕਦੇ ‘ਸੇਵਾ ਕੇਂਦਰ’ ਵਜੋਂ ਜਾਣੀ ਜਾਉੰਦੀ ਸੀ। ਇਹ ਸੇਵਾ ਕੇਂਦਰ Shiromani Akali Dal ਅਤੇ ਬੀਜੇਪੀ ਦੀ ਗਠਜੋੜ ਸਰਕਾਰ ਦੇ ਦੌਰਾਨ ਬਣਾਇਆ ਗਿਆ ਸੀ। ਮਕਸਦ ਸੀ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਸਾਰੇ ਦਸਤਾਵੇਜ਼ ਇੱਕੋ ਛੱਤ ਹੇਠ ਮਿਲ ਜਾਣ। ਪਰ ਅੱਜ ਹਾਲਾਤ ਬਿਲਕੁਲ ਉਲਟ ਹਨ। ਪਿਛਲੇ ਤਿੰਨ ਸਾਲਾਂ ਤੋਂ ਇਹ ਇਮਾਰਤ ਬੰਦ ਪਈ ਹੈ। ਨਾ ਕੋਈ ਅਧਿਕਾਰੀ, ਨਾ ਕੋਈ ਕਰਮਚਾਰੀ। ਇੱਥੇ ਹੁਣ ਨਸ਼ੇੜੀਆਂ ਨੇ ਆਪਣੇ ਪੱਕੇ ਅੱਡੇ ਬਣਾ ਲਏ ਹਨ। ਇਮਾਰਤ ਦੇ ਅੰਦਰ ਦਾਖਲ ਹੁੰਦੇ ਹੀ ਕੂੜੇ ਦੀ ਭਿਆਨਕ ਬਦਬੂ ਆਉਂਦੀ ਹੈ। ਬਿਜਲੀ ਦੀਆਂ ਤਾਰਾਂ, ਪাক্ষੇ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਚੁੱਕਾ ਹੈ। ਜਿੱਥੇ ਕਦੇ ਲੋਕਾਂ ਦੇ ਕੰਮ ਹੁੰਦੇ ਸਨ, ਅੱਜ ਉੱਥੇ ਨਸ਼ੇ ਦੇ ਟੀਕੇ ਅਤੇ ਕੈਪਸੂਲ ਮਿਲਦੇ ਹਨ। ਇਲਾਕਾ ਨਿਵਾਸੀਆਂ ਦਾ ਦਰਦ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਮਾੜੇ ਅਨਸਰਾਂ ਦੇ ਡਰ ਕਾਰਨ ਉਹ ਘਰਾਂ ਦੇ ਬੂਹੇ ਵੀ ਨਹੀਂ ਖੋਲ੍ਹਦੇ। ਕਈ ਪਰਿਵਾਰ ਤਾਂ ਆਪਣਾ ਘਰ ਵੇਚ ਕੇ ਹੋਰ ਇਲਾ਼ਕਿਆਂ ਵਿੱਚ ਜਾ ਚੁਕੇ ਹਨ। ਲੋਕਾਂ ਨੇ ਦੱਸਿਆ ਕਿ ਕੂੜੇ ਦੇ ਢੇਰ ਅਤੇ ਨਸ਼ੇੜੀਆਂ ਦੀ ਮੌਜੂਦਗੀ ਕਾਰਨ ਰਿਸ਼ਤੇਦਾਰ ਵੀ ਘਰ ਆਉਣ ਤੋਂ ਕਤਰਾਉਂਦੇ ਹਨ। ਮਾਵਾਂ-ਭੈਣਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦੀ ਮੰਗ ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ—ਜਾਂ ਤਾਂ ਇਸ ਇਮਾਰਤ ਨੂੰ ਮੁੜ ਸੇਵਾ ਕੇਂਦਰ ਵਜੋਂ ਚਾਲੂ ਕੀਤਾ ਜਾਵੇ ਜਾਂ ਇੱਥੇ Aam Aadmi Party ਸਰਕਾਰ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਘੱਟੋ-ਘੱਟ ਇੱਥੇ ਪੁਲਿਸ ਦੀ ਨਿਯਮਿਤ ਤਾਇਨਾਤੀ ਕੀਤੀ ਜਾਈ। ਅੰਮ੍ਰਿਤਸਰ ਨੂੰ ਗੁਰੂ ਨਗਰੀ ਕਿਹਾ ਜਾਂਦਾ ਹੈ, ਜਿਸਦੀ ਸੁਰੱਖਿਆ ਅਤੇ ਸੁੰਦਰਤਾ ਲਈ ਕਦੇ 12 ਇਤਿਹਾਸਕ ਦਰਵਾਜ਼ੇ ਬਣਾਏ ਗਏ ਸਨ। ਪਰ ਅੱਜ ਇਨ੍ਹਾਂ ਦਰਵਾਜ਼ਿਆਂ ਦੇ ਅੰਦਰ ਸਰਕਾਰੀ ਬੇਧਿਆਨੀ ਦੀ ਇਹ ਤਸਵੀਰ ਕਈ ਸਵਾਲ ਖੜੇ ਕਰਦੀ ਹੈ। ਸਾਡਾ ਹੱਕ ਦੇ ਜ਼ਰੀਏ ਅਸੀਂ ਇਹ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹਾਂ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਕਦੋਂ ਜਾਗਦਾ ਹੈ ਅਤੇ ਖਜ਼ਾਨਾ ਗੇਟ ਦੇ ਇਸ ਸੇਵਾ ਕੇਂਦਰ ਨੂੰ ਮੁੜ ਲੋਕਾਂ ਦੀ ਸੇਵਾ ਲਈ ਤਿਆਰ ਕਰਦਾ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 26, 2026 08:20:390
Report
RBRohit Bansal
FollowFeb 26, 2026 08:15:260
Report
RBRohit Bansal
FollowFeb 26, 2026 08:15:140
Report
NLNitin Luthra
FollowFeb 26, 2026 08:06:190
Report
RKRAMAN KHOSLA
FollowFeb 26, 2026 08:05:190
Report
KSKapil sharma
FollowFeb 26, 2026 07:50:090
Report
ADAnkush Dhobal
FollowFeb 26, 2026 07:49:540
Report
VBVIJAY BHARDWAJ
FollowFeb 26, 2026 07:49:330
Report
KSKapil sharma
FollowFeb 26, 2026 07:49:010
Report
RBRohit Bansal
FollowFeb 26, 2026 07:46:310
Report
BSBHARAT SHARMA
FollowFeb 26, 2026 07:46:110
Report
ASARVINDER SINGH
FollowFeb 26, 2026 07:45:480
Report
KSKapil sharma
FollowFeb 26, 2026 07:37:310
Report
ASAnmol Singh Warring
FollowFeb 26, 2026 07:36:540
Report
BSBhushan Sharma
FollowFeb 26, 2026 07:36:340
Report