Back
पंजाब के स्कूल में शिक्षकों की भारी कमी, 800 से अधिक छात्र प्रभावित
ASAnmol Singh Warring
Feb 26, 2026 07:36:54
Sri Muktsar Sahib, Punjab
*30 ਤੋਂ ਵੱਧ ਪਿੰਡਾਂ ਨੂੰ ਲੱਗਣ ਵਾਲਾ ਐਮੀਨੈਂਸ ਸਕੂਲ ਅਧਿਆਪਕਾਂ ਤੋਂ ਵਾਂਝਾ
*ਅੱਧੀਆਂ ਪੋਸਟਾਂ ਤੇ ਨਹੀਂ ਹਨ ਅਧਿਆਪਕ
*800 ਵਿਦਿਆਰਥਨਾਂ ਦਾ ਭਵਿੱਖ ਖਤਰੇ ਵਿੱਚ
*ਅਧਿਆਪਕਾਂ ਦੀ ਘਾਟ ਨੂੰ ਕੈਬਨਿਟ ਮੰਤਰੀ ਨੇ ਮੰਨਿਆ ਤੇ ਦਿੱਤਾ ਜਲਦ ਹੀ ਸਟਾਫ ਪੂਰਾ ਕਰਨ ਦਾ ਭਰੋਸਾ
ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਨੀਤੀ ਨੂੰ ਹੋਰ ਮਜਬੂਤ ਕਰਨ ਦੇ ਦਾਅਵੇ ਕਰਦਿਆਂ ਇਸ ਪਾਸੇ ਵੱਲ ਚੰਗੇ ਕਦਮ ਵੀ ਪੁੱਟੇ ਪਰ ਅਜੇ ਤੱਕ ਵੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਕਰਕੇ ਜਿੱਥੇ ਖੁਦ ਅਧਿਆਪਕ ਹੀ ਮੁਸ਼ਕਿਲ ਵਿੱਚ ਜਾਪਦੇ ਹਨ ਉਥੇ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਅਧਿਆਪਕਾਂ ਦੀ ਘਾਟ ਝਲ ਰਹੇ ਸਕੂਲ ਆਫ ਐਮੀਨੈਂਸ ਫਾਰ ਗਰਲਜ ਅਬੂਲ ਖੁਰਾਣਾ ਦੇ ਪੰਜਾਬੀ ਲੈਕਚਰਾ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉੱਥੇ 19 ਅਧਿਆਪਕ ਹੋਰ ਚਾਹੀਦੇ ਹਨ
ਦੱਸਿਆ ਕਿ ਸਕੂਲ ਆਫ ਐਮੀਨੈਂਸ ਫਾਰ ਗਰਲਜ ਅਬੂਲਖੁਰਾਣਾ ਇਲਾਕੇ ਦਾ ਨਾਮਵਰ ਸਕੂਲ ਹੈ ਤੇ ਇਥੇ 30,35 ਪਿੰਡਾਂ ਦੀਆਂ ਲੜਕੀਆਂ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਵਿਦਿਆ ਪ੍ਰਾਪਤ ਕਰਦੀਆਂ ਹਨ ਸਕੂਲ ਦਾ ਨਾਮ ਇਲਾਕੇ ਵਿੱਚ ਵੱਡਾ ਨਾਮ ਹੈ ਪਰ ਹੁਣ ਇੰਨੀ ਦਿਨੀ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੇ ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ 800 ਤੋਂ ਵੱਧ ਵਿਦਿਆਰਥਨਾ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਮੁੱਖ ਸਟਰੀਮ ਮੈਡੀਕਲ, ਨੋਨ ਮੈਡੀਕਲ, ਕਮਰਸ ਤੋਂ ਇਲਾਵਾ ਹੋਰ ਵੀ ਲਗਭਗ ਸਾਰੇ ਹੀ ਸਟ੍ਰੀਮਾ ਵਿੱਚ ਵਿਦਿਆ ਪੜਾਈ ਕਰਵਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਕੂਲ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਅਜਿਹੇ ਵੱਡੇ ਸਕੂਲ ਵਿੱਚ ਪ੍ਰਿੰਸੀਪਲ ਦਾ ਨਾ ਹੋਣਾ ਚੰਗੀ ਵਿੱਦਿਆ ਲਈ ਸ਼ੁਭ ਸੰਕੇਤ ਨਹੀਂ ਹੈ 19 ਪੋਸਟਾਂ ਵਿੱਚ ਲੈਕਚਰਾਰ ਪੰਜਾਬੀ ਇੰਗਲਿਸ਼ ਦੇ ਦੋ ਲੈਕਚਰਾਰ ਕੈਮਿਸਟਰੀ ਦੇ ਦੋ ਲੈਕਚਰਾਰ ਮਾਸਟਰ ਕਾਡਰ ਵਿੱਚ ਦੋ ਸਾਇੰਸ ਦੋ ਮੈਚ ਐਸਐਸਟੀ ਡੀਪੀਈ ਪੀਟੀਏ ਆਟ ਕਰਾਫਟ ਟੀਚਰਾਂ ਤੋਂ ਇਲਾਵਾ ਨਾਨ ਟੀਚਰ ਸਟਾਫ ਦੀਆਂ ਪੋਸਟਾਂ ਵੀ ਖਾਲੀ ਹਨ ਇਸ ਕਰਕੇ ਪੜ੍ਹਾਈ ਤੇ ਬੁਰਾ ਅਸਰ ਪੈਣਾ ਪੈ ਰਿਹਾ है ਉਹਨਾਂ ਦੱਸਿਆ ਕਿ ਆਨਲਾਈਨ ਟੀਚਰਾਂ ਦੀ ਬਦਲੀ ਹੋਣ ਕਰਕੇ ਇਕਦਮ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਬਦਲੀ ਹੋ ਗਈ ਪਰ ਉਧਰ ਇਮਤਿਹਾਨ ਸਿਰ ਤੇ ਹੋਣ ਕਰਕੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਜਿੰਨੇ ਕੁ ਅਧਿਆਪਕ ਹਨ ਉਹ ਖੁਦ ਸਮੇਂ ਦੀ ਵੰਡ ਕਰਕੇ ਬੱਚਿਆਂ ਨੂੰ ਪੜਾਉਣ ਦੇ ਯਤਨ ਕਰ ਰਹੇ ਹਨ ਨਾ ਕਿਹਾ ਕਿ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਨਾ ਦੀ ਗਿਣਤੀ ਕਾਫੀ ਹੈ । ਉਧਰ ਹਲਕੇ ਦੀ ਵਿਧਾਇਕ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ সਬੰਧੀ ਕਿਹਾ ਕਿ ਉਹ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪੋਰਟਲ ਤੇ ਅਪਲਾਈ ਕਰਨ ਕਰਕੇ ਮੈਰਿਟ ਦੇ ਅਧਾਰ ਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਇਸ ਕਰਕੇ ਇਸ ਸਕੂਲ ਵਿੱਚੋਂ ਇਕਦਮ ਅਧਿਆਪਕ ਬਦਲੀ ਕਰਵਾ ਗਏ ਪਰ ਫਿਰ ਵੀ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਕੇ ਵਿਦਿਆਰਥਨਾਂ ਦੀਆਂ ਪੜਹਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਜਲਦ ਹੀ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 26, 2026 08:47:090
Report
RBRohit Bansal
FollowFeb 26, 2026 08:34:420
Report
KDKuldeep Dhaliwal
FollowFeb 26, 2026 08:31:170
Report
BSBHARAT SHARMA
FollowFeb 26, 2026 08:20:390
Report
RBRohit Bansal
FollowFeb 26, 2026 08:15:260
Report
RBRohit Bansal
FollowFeb 26, 2026 08:15:140
Report
NLNitin Luthra
FollowFeb 26, 2026 08:06:190
Report
RKRAMAN KHOSLA
FollowFeb 26, 2026 08:05:190
Report
KSKapil sharma
FollowFeb 26, 2026 07:50:090
Report
ADAnkush Dhobal
FollowFeb 26, 2026 07:49:540
Report
VBVIJAY BHARDWAJ
FollowFeb 26, 2026 07:49:330
Report
KSKapil sharma
FollowFeb 26, 2026 07:49:010
Report
RBRohit Bansal
FollowFeb 26, 2026 07:46:310
Report
BSBHARAT SHARMA
FollowFeb 26, 2026 07:46:110
Report
ASARVINDER SINGH
FollowFeb 26, 2026 07:45:480
Report