Back
एजीसी ने अमृतसर सहयोगी स्कूल परिसर में शिक्षा रत्न सम्मान समारोह आयोजित किया
PSParambir Singh Aulakh
Mar 21, 2026 15:32:46
Amritsar, Punjab
ਏਜੀਸੀ ਵੱਲੋਂ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ “ਸ਼ਿਕਸ਼ਾ ਰਤਨ ਸਨਮਾਨ ਸਮਾਰੋਹ” ਦਾ ਆਯੋਜਨ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਵੱਲੋਂ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ ਪ੍ਰਸਿੱਧ “ਸ਼ਿਕਸ਼ਾ ਰਤਨ ਸਨਮਾਨ ਸਮਾਰੋਹ” ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਉਦੇਸ਼ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਕੂਲ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨਾ ਸੀ। ਇਸ ਮੌਕੇ ‘ਤੇ ਮੁਖ ਮਹਿਮਾਨ ਵਜੋਂ ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਦੀ ਰਾਸ਼ਟਰ ਨਿਰਮਾਣ ਵਿੱਚ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਮੁੱਲਾਂ ‘ਤੇ ਆਧਾਰਿਤ ਅਤੇ ਆਧੁਨਿਕ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੀ ਮਹੇਸ਼ ਕੁਮਾਰ ਸਤੀਜਾ, ਅੰਡਰ ਸੈਕਟਰੀ, ਸੀਬੀਐਸਈ (ਲੁਧਿਆਣਾ) ਨੇ ਸਮਾਰੋਹ ਵਿੱਚ ਹਾਜ਼ਰੀ ਲਗਾ ਕੇ ਸਕੂਲ ਅਤੇ ਉੱਚ ਸਿੱਖਿਆ ਵਿਚਕਾਰ ਸਹਿਯੋਗ ਵਧਾਉਣ ਦੀ ਇਸ ਪਹਲ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਤੇ ਸ਼੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ, ਅੰਮ੍ਰਿਤਸਰ ਨਗਰ ਨਿਗਮ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਨੇ ਸਮਾਜ ਦੇ ਵਿਕਾਸ ਵਿੱਚ ਗੁਣਵੱਤਾ ਵਾਲੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਸਮਾਰੋਹ ਦਾ ਮੁਖ ਆਕਰਸ਼ਣ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਨਾਲ ਜੁੜੇ 100 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ ਸੀ, ਜਿਨ੍ਹਾਂ ਨੂੰ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ “ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਕੂਲ ਤੋਂ ਉੱਚ ਸਿੱਖਿਆ ਵੱਲ ਬਦਲਾਅ” ਵਿਸ਼ੇ ‘ਤੇ ਪੈਨਲ ਚਰਚਾ ਕੀਤੀ ਗਈ। ਇਸ ਵਿੱਚ ਡਾ. ਗੌਰਵ ਤੇਜਪਾਲ, ਡਾ. ਰਮਨ ਦੁਆ, ਵਾਈਸ ਪ੍ਰੈਜ਼ੀਡੈਂਟ ਸਹੋਦਯਾ ਸਕੂਲ ਕੰਪਲੈਕਸ ਅਤੇ ਪ੍ਰਿੰਸੀਪਲ ਮਾਝਾ ਪਬਲਿਕ ਸਕੂਲ, ਸ਼੍ਰੀ ਰਾਜੀਵ ਸ਼ਰਮਾ, ਮੈਂਬਰ ਐਡਵਾਈਜ਼ਰੀ ਕਮੇਟੀ ਅਤੇ ਪ੍ਰਿੰਸੀਪਲ ਸਪ੍ਰਿੰਗ ਡੇਲ ਸੀਨੀਅਰ ਸਕੂਲ ਅਤੇ ਪ੍ਰੋ. ਆਦਰਸ਼ ਪਾਲ ਵਿਗ, ਭੂਤਪੂਰਵ ਚੇਅਰਮੈਨ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਰਿਟਾਇਰਡ ਪ੍ਰੋਫੈਸਰ ਜੀਐਨਡੀਯੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੈਨਲਿਸਟਾਂ ਨੇ ਸਿੱਖਿਆ ਦੇ ਬਦਲਦੇ ਰੂਪ, ਸਕਿਲ ਬੇਸਡ ਲਰਨਿੰਗ ਅਤੇ ਸਕੂਲ ਤੇ ਉੱਚ ਸਿੱਖਿਆ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਚਰਚਾ ਕੀਤੀ। ਇਸ ਮੌਕੇ ‘ਤੇ ਸੀਨੀਰ ਐਡਵੋਕੇਟ ਸ਼੍ਰੀ ਅਮਿਤ ਸ਼ਰਮਾ, ਚੇਅਰਮੈਨ ਏਜੀਸੀ ਅਤੇ ਮੈਡਮ ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨੈਂਸ ਏਜੀਸੀ ਨੇ ਕਿਹਾ, “ਏਜੀਸੀ ਹਮੇਸ਼ਾ ਉਹ ਮੰਚ ਤਿਆਰ ਕਰਨ ਲਈ ਵਚਨਬੱਧ ਹੈ ਜੋ ਸਕੂਲ ਅਤੇ ਉੱਚ ਸਿੱਖਿਆ ਨੂੰ ਜੋੜ ਕੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਅਤੇ ਮੌਕੇ ਪ੍ਰਦਾਨ ਕਰੇ।” ਡਾ. ਰਜਨੀਸ਼ ਅਰੋਡਾ, ਮੈਨੇਜਿੰਗ ਡਾਇਰੈਕਟਰ ਏਜੀਸੀ ਨੇ ਆਪਣੇ ਸੰਬੋਧਨ ਵਿੱਚ ਨਵਾਚਾਰ ਅਤੇ ਵਿਦਿਆਰਥੀ ਕੇਂਦ੍ਰਿਤ ਸਿੱਖਿਆ ‘ਤੇ ਜ਼ੋਰ ਦਿੱਤਾ। ਡਾ. ਗੌਰਵ ਤੇਜਪਾਲ, ਪ੍ਰਿੰਸੀਪਲ ਏਜੀਸੀ ਨੇ ਵਿਦਿਆਰਥੀ ਕੇਂਦ੍ਰਿਤ ਵਾਤਾਵਰਣ ਅਤੇ ਸੰਸਥਾਵਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਬਿਆਨ ਕੀਤੀ। ਡਾ. ਵਿਨੋਦਿਤਾ ਸੰਖਿਆਨ, ਪ੍ਰੈਜ਼ੀਡੈਂਟ ਅੰਮ੍ਰਿਤਸਰ ਸਹੋਦਯਾ ਸਕੂਲ ਕੰਪਲੈਕਸ ਅਤੇ ਪ੍ਰਿੰਸੀਪਲ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਨੇ ਕਿਹਾ, “ਏਜੀਸੀ ਅਤੇ ਸਹੋਦਯਾ ਸਕੂਲ ਕੰਪਲੈਕਸ ਦਾ ਇਹ ਸਹਿਯੋਗ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਇੱਕ ਮਜ਼ਬੂਤ ਪੁਲ ਸਾਬਤ ਹੋਵੇਗਾ.” ਅੰਤ ਵਿੱਚ ਧੰਨਵਾਦ ਦੇ ਨਾਲ ਸਮਾਰੋਹ ਦਾ ਸਮਾਪਨ ਕੀਤਾ ਗਿਆ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowMar 21, 2026 15:15:321008
Report
KCKhem Chand
FollowMar 21, 2026 15:15:211065
Report
KSKapil sharma
FollowMar 21, 2026 15:00:101081
Report
SSSanjay Sharma
FollowMar 21, 2026 13:50:22949
Report
RKRAMAN KHOSLA
FollowMar 21, 2026 13:50:091066
Report
SGSatpal Garg
FollowMar 21, 2026 13:49:42957
Report
SSSanjay Sharma
FollowMar 21, 2026 13:46:291099
Report
BSBALINDER SINGH
FollowMar 21, 2026 13:32:121044
Report
VSVARUN SHARMA
FollowMar 21, 2026 12:50:181098
Report
KSKapil sharma
FollowMar 21, 2026 12:48:341100
Report
BSBhushan Sharma
FollowMar 21, 2026 12:45:441006
Report
VBVIJAY BHARDWAJ
FollowMar 21, 2026 12:45:301051
Report
AJAnil Jain
FollowMar 21, 2026 12:33:34998
Report
BSBhushan Sharma
FollowMar 21, 2026 12:33:161022
Report