Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Asia Cup 2025: भारत ने पाकिस्तान को पांच विकेट से हराकर जीत दर्ज की
AAAsrar Ahmad
Sept 29, 2025 04:35:32
Noida, Uttar Pradesh
ANI MORN R19-----ANI ASR RAJ KUMAR SHARMA BYTE PLAYOUT ALERT: AMRITSAR (PUNJAB): RAJ KUMAR SHARMA (INDIAN CRICKETER ABHISHEK SHARMA’S FATHER) ON INDIA WINS ASIA CUP 2025 BY DEFEATING PAKISTAN BY FIVE WICKETS
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDharmindr Singh
Sept 29, 2025 05:49:16
Khanna, Punjab:Breaking  ਖੰਨਾ ਪੁਲਿਸ ਨੇ ਪੰਜਾਬ ਅੰਦਰ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਹੇਠ ਖਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ। ਉਸਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ, ਨਸ਼ਾ ਤਸਕਰੀ ਦਾ ਹੌਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸਦੇ ਭਰਾ ਵਿੱਕੀ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸਤੋਂ ਪਹਿਲਾਂ ਪੁਲਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡ੍ਰੋਨ ਨਾਲ ਚਿੱਟਾ ਮੰਗਾਉਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਓਹਨਾਂ ਦੀ ਪੁੱਛਗਿੱਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਮ ਸਾਮ੍ਹਣੇ ਆਏ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸਨੇ ਗੰਨਮੈਨ ਲੈਣ ਲਈ ਆਪਣੇ ਉਪਰ ਖੁਦ ਹੀ ਹਮਲਾ ਵੀ ਕਰਾਇਆ ਸੀ। 
0
comment0
Report
KCKhem Chand
Sept 29, 2025 03:32:51
Kot Kapura, Punjab:ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਪੀੜਤ ਪਰਿਵਾਰ ਦੇ ਘਰ, ਛੱਤ ਬਣਾ ਕੇ ਦੇਣ ਦਾ ਕੀਤਾ ਐਲਾਨ ਕੋਟਕਪੂਰਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੁਰਗਾਪੁਰੀ ਇਲਾਕੇ ਵਿੱਚ ਉਸ ਪਰਿਵਾਰ ਦੇ ਘਰ ਪਹੁੰਚੇ, ਜਿੰਨਾ ਦੇ ਘਰ ਦੀ ਛੱਤ ਡਿੱਗਣ ਨਾਲ ਮਾਂ-ਪੁੱਤਰ ਜਖਮੀ ਹੋ ਗਏ ਸਨ। ਸੰਧਵਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਘਰ ਦੀ ਛੱਤ ਨਵੀਂ ਬਣਾ ਕੇ ਦੇਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਸਕੀਮ ਦਾ ਲਾਭ ਕਿਉਂ ਨਹੀਂ ਮਿਲਿਆ, ਇਸਦੀ ਪੜਤਾਲ ਕਰਵਾਈ ਜਾਵੇਗੀ। ਯਾਦ ਰਹੇ ਕਿ ਲੰਘੇ ਸ਼ਨੀਵਾਰ ਸਵੇਰੇ ਤਕਰੀਬਨ ਸਾਢੇ ਛੇ ਵਜੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਗਲੀ ਵਿੱਚ ਬਰਸਾਤ ਕਾਰਨ ਕਮਜ਼ੋਰ ਹੋ ਚੁੱਕੀ ਨਰੇਸ਼ ਸਿੰਗਲਾ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਸੀ। ਉਸ ਸਮੇਂ ਘਰ ਦੇ ਅੰਦਰ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਨੀ ਅਤੇ ਪੁੱਤਰ ਅਸ਼ਵਨੀ ਕੁਮਾਰ ਸੋ ਰਹੇ ਸਨ, ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਗੁਆਂਢੀਆਂ ਨੇ ਬੜੀ ਮੁਸ਼ਕਿਲ ਨਾਲ ਦੋਹਾਂ ਨੂੰ ਮਲਬੇ ਵਿਚੋਂ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਪੀੜਤ ਨਰੇਸ਼ ਸਿੰਗਲਾ ਦਾ ਕਹਿਣਾ ਹੈ ਕਿ ਉਸਨੇ ਘਰ ਦੀਆਂ ਛੱਤਾਂ ਦੀ ਰਿਪੇਅਰ ਲਈ ਕਈ ਵਾਰ ਨਗਰ ਕੌਂਸਲ ਕੋਲ ਬੇਨਤੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮਾਮਲੇ ਦੀ ਸੂਚਨਾ ਤੇ ਪਰਿਵਾਰ ਕੋਲ ਪਹੁੰਚੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਛੱਤ ਬਣਵਾ ਕੇ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾ ਦੀ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨਸਭਾ
0
comment0
Report
AAAsrar Ahmad
Sept 29, 2025 01:45:24
Noida, Uttar Pradesh:ਅੱਜ ਮੈਕਸ ਹਸਪਤਾਲ ਮੋਹਾਲੀ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜਿਉਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ “ਫਾਈਲ ਬਣਾਉਣ” ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ,ਜਦਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ। ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਆਖ਼ਿਰਕਾਰ, ਮੈਨੂੰ ਮਜ਼ਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ, ਜੋ ਬਾਹਰ ਇਲਾਜ ਲਈ ਭਟਕ ਰਹੇ ਸਨ। ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਲਈ ਇੱਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ। ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਮ 'ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਤੇ ਤੰਗ ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜਿਨਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ "ਡਾਕਟਰ ਸਾਹਿਬਾਨ " ਦਾ ਮੇੈਂ ਦਿਲੋਂ ਸਤਿਕਾਰ ਕਰਦਾ ਹਾਂ,ਪ੍ਰੰਤੂ ਕੁੱਝ ਕੁ ਅਜਿਹੇ ਹਸਪਤਾਲ ਅਤੇ ਉਨਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁੱਝ ਕਰਦੇ ਹਨ ਉਸ ਨੂੰ ਦੇਖ ਕੇ ਮਨ ਬੇਹੱਦ ਦੁਖੀ ਹੁੰਦਾ ਹੈ।
5
comment0
Report
MJManoj Joshi
Sept 28, 2025 16:45:09
Chandigarh, Chandigarh:प्रेस विज्ञप्ति शहीदे-आज़म भगत सिंह के लिए राष्ट्रवाद था प्रथम: अनुराग सिंह ठाकुर युवाओं के मन में आजादी की लौ जलाने वाले सरदार भगत सिंह को करबद्ध नमन: अनुराग सिंह ठाकुर वामपंथी भगत सिंह के पीछे छुप कर अपने पाप ढँकने की करते हैं कोशिश: अनुराग सिंह ठाकुर मोदी सरकार ने दिया भगत सिंह को सच्चा सम्मान: अश्विनी शर्मा 28 सितंबर 2025, पंजाब/ हिमाचल प्रदेश: पूर्व केंद्रीय मंत्री व हमीरपुर लोकसभा क्षेत्र से सांसद श्री अनुराग सिंह ठाकुर नआज शहीद-ए-आज़म भगत सिंह की जयंती के अवसर पर उनके पैतृक गांव खटकड़ कलां (नवांशहर) में आयोजित समारोह में शामिल होकर शहीद भगत सिंह को श्रद्धांजलि अर्पित कर भारत के स्वतन्त्रता आन्दोलन में उनके सर्वोच्च बलिदान को याद किया। इस अवसर पर श्री अनुराग सिंह ठाकुर ने नवाशहर के ग्रैंड रिसॉर्ट में जनसभा को संबोधित करते हुए भगत सिंह के पैतृक गाँव खटकड़ कलां तक एक विशाल बाइक रैली निकाल कर युवाओं को भगत सिंह के जीवन मूल्यों से शिक्षा लेने का आह्वाह्न किया। सभा को संबोधित करते हुए श्री अनुराग सिंह ठाकुर ने कहा “भारत के स्वतंत्रता संग्राम में अनेकों वीरों ने बलिदान देकर माँ भारती के प्रति अपने कर्तव्यों का निर्वहन किया। स्वतंत्रता आंदोलन में कुछ के नाम अमर हो गए जिनमें से शहीदे आज़म भगत सिंह का नाम भारतीय इतिहास के स्वर्णिम पन्नों में दर्ज है। भगत सिंह के संपूर्ण व्यक्तित्व को देखा जाए तो उन्हें मात्र क्रान्तिकारी संबोधित करना न्यायसंगत न होगा। अपितु वह एक सशक्त क्रांतिकारी होने के साथ साथ एक विचारक,चिंतक और बुद्धिजीवी व्यक्तित्व थे। वे अन्य क्रान्तिकारियों से विशिष्ट थे क्योंकि वे राष्ट्र निर्माण का वैकल्पिक विचार रखते थे। भगत सिंह जी ने कहा था, "वे मुझे मार सकते हैं, लेकिन मेरे विचारों को नहीं। वे मेरे शरीर को कुचल सकते हैं, लेकिन मेरी आत्मा को नहीं कुचल पाएँगे” और उनका यही कथन उनकी महानता को दर्शाता है। संपूर्ण राष्ट्र की तरह मैं भी उन्हें अपना आदर्श मानते हुए उनकी जयंती पर कोटि कोटि नमन-वंदन करता हूँ, और यहाँ वीर भगत सिंह जी के पैतृक गाँव खटकड़ कलां आना मेरे लिए एक अविस्मरणीय उपलब्धि है” श्री अश्वनी शर्मा ने कहा “ये आजादी विदेशी मानसिकता वाले साहबों के दम पर नहीं बल्कि अंग्रेजों को सरदार भगत सिंह के जज्बे, चंद्रशेखर आजाद, लाला लाजपत राय, सरदार उधम सिंह और बिस्मिल जी की क्रांति, वीर सावरकर के विचार और नेताजी की आजाद हिन्द फौज जैसे क्रांतिकारियों की टक्कर से चुनौती मिली थी। तब भारत को आजाद करने के लिए आनन-फानन में फैसले लिए गए। लेकिन कांग्रेस पार्टी ने क्या किया ? कांग्रेस पार्टी ने देश को धोखा दिया, शहीदों का अपमान किया. कांग्रेस ने आजादी के रंग में भंग डाल दिया । सत्ता के लिए इन्होने भारत माता के टुकड़े कर दिए । इन्होने मनमाने ढंग से कागज पर सरहद की लकीरें  खींच दी । यहाँ तक भगत सिंह जी की जन्मभूमि बंगा गाँव भी विभाजन के दंश से बच नहीं सका। पंजाब और बंगाल ने विभाजन का दर्द झेला, लाखों भारतवासी मारे गए बेघर हो गए ।कितनों की मौत हुई, कितनों ने जुल्म सहे, कितने परिवार अलग हुए, माँ-बहनें विधवा हुई, बच्चे अनाथ हुए, लेकिन साहबों का क्या? वह तो सत्ता पाकर मौज कर रहे थे । खुद की तारीफ में बड़े-बड़े लेख लिखवाते रहे। विभाजन विभीषिका को झुठलाते रहे” श्री अनुराग सिंह ठाकुर ने कहा “ कांग्रेसी नेताओं द्वारा विभाजन के दौरान मनमाने तरीके से सरहद तय करने के कारण ननकाना साहिब, करतारपुर साहिब जैसे तीर्थ पाकिस्तान को दे दिए गए। अगर वह चाहते तो ननकाना साहिब को भारत में रखने के लिए लड़ सकते थे । वर्षों तक डेरा बाबा नानक में करतारपुर साहिब को हमारे सिख भाई भारत में दूरबीन से किसी तरह निहार कर रह जाते थे मगर मोदीजी की सरकार ने करतारपुर कॉरिडोर खुलवाया। शहीदे आज़म भगत सिंह को सच्चा सम्मान मोदी सरकार ने दिया। स्वतंत्रता सेनानी शहीद भगत सिंह की 115वीं जयंती पर 28 सितंबर 2022 को भारत सरकार ने चंडीगढ़ अंतरराष्ट्रीय हवाई अड्डे का नाम बदलकर शहीद भगत सिंह अंतरराष्ट्रीय हवाई अड्डा करने का काम किया। सरदार भगत सिंह के लिए राष्ट्रवाद सदा प्रथम था” श्री अनुराग सिंह ठाकुर ने कहा “ भारत के वामपंथी अक्सर अमर बलिदानी सरदार भगत सिंह की तस्वीर के पीछे छुप कर अपने पाप को छुपाने की कोशिश करते हैं । क्या भगत सिंह ने लेफ्ट वालों के जैसे भारत के टुकड़े-टुकड़े करने की बात कही थी? विषैले वामपंथी आज भी देश के कुछ हिस्सों में नक्सली बनकर भारत के ही लोगों पर हमले करते हैं, उनसे लूटपाट करते हैं, गुरिल्ला युद्ध करते हैं, पैसा ना मिलने पर आगजनी, हत्या और लूटपाट करके देश के विकास में बाधा डालते हैं। क्या ये भगत सिंह के विचार से मेल खाता है? लेफ्ट वालों ने बस लोगों को ठगने और बरगलाने के लिए भगत सिंह के नाम का इस्तेमाल किया है और आज भी कर रहे हैं। एक पार्टी के मुख्यमंत्री थे भ्रष्टाचार के मामले में जेल गए, पूरी पार्टी को जनता ने सत्ता से हटा दिया, वो अपनी हर सभा में सरदार भगत सिंह की फोटो लगाए घूमते थे। शराब घोटाले में आरोपी हैं। तो ऐसे लोगों से भी हमें सावधान रहना चाहिए। ऐसे लोग हमारे अमर क्रांतिकारी भगत सिंह जी का नाम खराब करते हैं। सरदार भगत सिंह का नाम हमेशा हमारे क्रांतिकारियों में अमर रहेगा। मातृभूमि के लिए उनका प्रेम, देश को आजाद कराने के लिए उनकी लड़ाई, उनकी सोच, उनका जज्बा और उनका त्याग, तप, बलिदान, हमेशा हम सबके लिए प्रेरणास्रोत रहेगा”
2
comment0
Report
VSVARUN SHARMA
Sept 28, 2025 15:48:57
Kapurthala, Punjab: *ਅੱਜ ਕੌਮਾਂਤਰੀ ਦਰਿਆ ਦਿਵਸ ‘ਤੇ ਵਿਸ਼ੇਸ਼ : 365 ਦਿਨ ਹੀ ਵਗਣ ਦਰਿਆ* *ਦਰਿਆ ਜਿਊਂਦੇ ਰਹਿਣਗੇ ਤਾਂ ਮਨੁੱਖੀ ਜੀਵਨ ਬਚੇਗਾ - ਸੰਤ ਸੀਚੇਵਾਲ* *ਬੁੱਢੇ ਦਰਿਆ ਨੂੰ ਜੀਵਨ ਦਾਨ ਦੇ ਕੇ ਸੰਤ ਸੀਚੇਵਾਲ ਨੇ ਕੀਤਾ ਵੱਡਾ ਪਰਉਪਕਾਰ* ਸੁਲਤਾਨਪੁਰ ਲੋਧੀ, 28 ਸਤੰਬਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਦਰਿਆ ਦਿਵਸ ਮੌਕੇ ਪੰਜਾਬ ਦੇ ਲੋਕਾ ਦੇ ਨਾਂਅ ਸੁਨੇਹਾ ਦਿੰਦਿਆ ਕਿਹਾ ਕਿ ਪੰਜਾਬੀ ਕਦੇਂ ਪੰਜ ਦਰਿਆਵਾਂ ਦੇ ਮਾਲਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਹਿੱਸੇ ਹੁਣ ਢਾਈ ਦਰਿਆ ਹੀ ਬਚੇ ਹਨ ਪਰ ਸਾਨੂੰ ਆਪਣੇ ਦਰਿਆਵਾਂ ਨੂੰ ਸੰਭਾਲਣ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦਰਿਆਵਾਂ ਦੀ ਹੋਂਦ ਹੀ ਖਤਰੇ ਵਿੱਚ ਹੈ। ਜਿੱਥੇ ਪੰਜਾਬ ਦੇ ਦਰਿਆ ਤੇ ਖ਼ਾਸ ਕਰਕੇ ਸਤਲੁਜ ਦਰਿਆ ਵਿੱਚ ਜ਼ਹਿਰੀਲੇ ਤੇ ਗੰਦੇ ਪਾਣੀ ਪਾਏ ਜਾ ਰਹੇ ਹਨ ਉਥੇ ਹੀ ਦਰਿਆਵਾਂ ਦੇ ਵਹਿਣ ਨੂੰ ਜਾਰੀ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਡੈਮ ਤੋਂ ਪਾਣੀ ਛੱਡਣਾ ਲਾਜ਼ਮੀ ਬਣਾਇਆ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ‘ਤੇ ਜਿਹੜੇ ਵੀ ਧਾੜਵੀਆਂ ਨੇ ਹਮਲੇ ਕੀਤੇ ਸਨ ਉਨ੍ਹਾਂ ਪਿੱਛੇ ਇਹ ਧਰਤੀ ਸੀ ਜਿਸ ਨੂੰ ਪੰਜਾਂ ਦਰਿਆਵਾਂ ਨੇ ਬਹੁਤ ਹੀ ਉਪਜਾਊ ਬਣਾ ਦਿੱਤਾ ਸੀ। ਦੁਨੀਆਂ ਵਿੱਚ ਪੰਜਾਬ ਵਰਗੀ ਧਰਤੀ ਕਿਧਰੇ ਵੀ ਨਹੀਂ ਹੈ, ਜਿੱਥੇ ਪੰਜ ਦਰਿਆ ਵਗਦੇ ਹੋਣ ਤੇ ਸੂਬੇ ਦਾ ਨਾਂਅ ਦੇ ਅਰਥ ਵੀ ਪੰਜ ਪਾਣੀਆਂ ਨਾਲ ਭਾਵ ਕਿ ਪੰਜਾਂ ਦਰਿਆਵਾ ਨਾਲ ਜੁੜਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦਰਿਆਵਾਂ ਦੀ ਮੌਜੂਦਗੀ ਹਮੇਸ਼ਾਂ ਮਨੁੱਖੀ ਸਾਂਝ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਿਤ ਹੋਈ ਹੈ। ਇਸ ਸਾਲ ਦੌਰਾਨ ਕੌਮਾਂਤਰੀ ਪੱਧਰ ‘ਤੇ ਦਰਿਆ ਦਿਵਸ ਮਨਾਇਆ ਜਾ ਰਿਹਾ ਹੈ ਉਸ ਦਾ ਨਾਅਰਾ ਹੈ “ ਸਮੁੰਦਰ ਤੋਂ ਸਰੋਤ ਤੱਕ-ਨਦੀ ਸਾਨੂੰ ਸਾਰਿਆਂ ਨੂੰ ਜੋੜਦੀ ਹੈ”। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਦੀ ਦੇ ਸਰੋਤ ਤੋਂ ਲੈਕੇ ਸਮੁੰਦਰ ਤੱਕ ਮਿਲਣ ਸਮੇਂ ਤੱਕ ਕੁਦਰਤੀ ਦੀ ਮਨੁੱਖ ਨਾਲ ਪੈਦਾ ਹੁੰਦੀ ਸਾਂਝ ਜੋੜਨ ਵਾਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਉਦੋਂ ਤੱਕ ਹੀ ਜਿੳਂਦਾ ਰਹਿ ਸਕਦਾ ਹੈ ਜਦੋਂ ਤੱਕ ਦਰਿਆ ਜਿਊਂਦੇ ਰਹਿਣਗੇ। ਦਰਿਆਵਾਂ ਦੇ ਮਰਨ ਨਾਲ ਹੀ ਮਨੁੱਖੀ ਜੀਵਨ ਹੀ ਖਤਰੇ ਵਿੱਚ ਪੈ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਮਨਾਏ ਜਾ ਰਹੇ ਦਰਿਆ ਦਿਵਸ ਦਾ ਭਾਵ ਇੰਨ੍ਹਾਂ ਦਰਿਆਵਾਂ ਨੂੰ ਇੱਕ ਦਿਨ ਯਾਦ ਕਰਨਾ ਨਹੀਂ ਹੁੰਦਾ। ਸਗੋਂ ਸਾਲ ਦੇ 365 ਦਿਨ ਹੀ ਦਰਿਆ ਸਾਡੀ ਸੋਚ ਤੇ ਹਕੀਕਤਾਂ ਵਿੱਚ ਵਗਣੇ ਚਾਹੀਦੇ ਹਨ। *ਬਾਕਸ ਆਈਟਿਮ : ਬੁੱਢੇ ਦਰਿਆ ਨੂੰ ਜੀਵਨ ਦਾਨ ਦੇ ਕੇ ਸੰਤ ਸੀਚੇਵਾਲ ਨੇ ਕੀਤਾ ਵੱਡਾ ਪਰਉਪਕਾਰ* ਕੌਮਾਂਤਰੀ ਦਰਿਆ ਦਿਵਸ ਮੌਕੇ ਦੋਆਬੇ ਦੇ ਦੋ ਵਿਧਾਇਕਾਂ ਟਾਂਡਾ ਉੜਮੁੜ ਤੋਂ ਜਸਵੀਰ ਸਿੰਘ ਗਿੱਲ ਅਤੇ ਦਸੂਹਾ ਤੋਂ ਕਰਮਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਪੰਜਾਂ ਦਰਿਆਵਾਂ ਦੇ ਮਾਲਕ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੁੰ ਸਾਫ਼ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸੰਸ਼ਾ ਕਰਦਿਆ ਇੰਨ੍ਹਾਂ ਦੋਹਾਂ ਵਿਧਾਇਕਾਂ ਨੇ ਕਿਹਾ ਕਿ ਬੁੱਢੇ ਦਰਿਆ ਨੁੰ ਸੰਤ ਸੀਚੇਵਾਲ ਨੇ ਇੱਕ ਤਰ੍ਹਾਂ ਨਾਲ ਜੀਵਨ ਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਤ ਸੀਚੇਵਾਲ ਜੀ ਨੇ ਕਰੋਨਾ ਦੌਰਾਨ 2020 ਵਿਚ ਜਿਵੇਂ ਸਤਲੁਜ ਦਰਿਆ ਦਾ ਵਹਿਣ ਮੋੜਿਆ ਸੀ ਉਸ ਨੇ ਤਿੰਨ ਸਾਲ ਤੱਕ ਹੜ੍ਹ ਨਹੀਂ ਸੀ ਆਉਣ ਦਿੱਤੇ।
4
comment0
Report
VSVARUN SHARMA
Sept 28, 2025 15:18:46
Kapurthala, Punjab:ਕਪੂਰਥਲਾ ਦੀ ਨਡਾਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲਾ ਕਾਬੂ ਕੀਤਾ ਜ਼ਿਲਾ ਪੁਲਿਸ ਮੁੱਖੀ ਦੀਆਂ ਹਦਾਇਤਾਂ ਤੇ ਨਡਾਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਨੂੰ , ਵਾਰਦਾਤ ਵੇਲੇ ਵਰਤੀ ਜਾਂਦੀ ਤਲਵਾਰ ਸਣੇ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਚੋਕੀ ਇੰਚਾਰਜ਼ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੋਰਾਨ ਸ਼ਾਮ 7 ਕੁ ਵਜੇ ਸੁਭਾਨਪੁਰ ਚੌਕ ਮੋਜੂਦ ਸੀ ਕਿ ਇਤਲਾਹ ਮਿਲੀ ਕਿ ਲੁੱਟਾਂ ਖੋਹਾਂ ਕਰਨ ਵਾਲਾ ਇਕ ਗਿਰੋਹ ਸੁਭਾਨਪੁਰ ਤੋ ਨਡਾਲਾ ਤਰਫ ਜਾ ਰਹੇ ਹਨ ਤਾਂ ਇਸ ਦੋਰਾਨ ਇਨਾ ਲੁਟੇਰਿਆਂ ਨੇ ਪਰਮਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੱਖਣ ਕੇ ਪੱਡਾ ਜੋ ਕਿ ਆਪਣੇ ਗੁਆਂਢੀ ਨਾਲ ਉਸਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਪੂਰਥਲਾ ਤੋ ਵਾਪਸ ਲੱਖਣ ਕੇ ਪੱਡਾ ਜਾ ਰਹੇ ਸਨ ਤਾਂ ਤਾਜਪੁਰ ਨੇੜੇ ਇਨਾ ਨਕਾਬਪੋਸ਼ ਲੁਟੇਰਿਆਂ ਨੇ ਉਕਤ ਵਿਆਕਤੀਆਂ ਦੀ ਤਲਵਾਰ ਦੀ ਨੋਕ ਤੇ ਮੋਬਾਇਲ ਤੇ ਨਗਦੀ ਖੋਹੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।ਇਸ ਦੋਰਾਨ ਉਥੇ ਭੀੜ ਇਕੱਠੀ ਹੋ ਗਈ ਤੇ ਦੋ ਵਿਆਕਤੀ ਭੱਜਣ ਚ ਕਾਮਯਾਬ ਹੋ ਗਏ ਤੇ ਇਕ ਵਿਆਕਤੀ ਕਾਬੂ ਆ ਗਿਆ ਤਾਂ ਇਸ ਦੋਰਾਨ ਪੁਲਿਸ ਪਾਰਟੀ ਵੀ ਮੌਕੇ ਤੇ ਪੁੱਜ ਗਈ ਤੇ ਵਿਆਕਤੀ ਨੂੰ ਤਲਵਾਰ ਸਣੇ ਕਾਬੂ ਕਰਕੇ ਪੁਛਗਿੱਛ ਦੋਰਾਨ ਉਸਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਗੱਗਾ ਵਾਸੀ ਨੰਗਲ ਲੁਬਾਣਾ ਥਾਣਾ ਬੇਗੋਵਾਲ ਦੱਸਿਆ। ਪੁਲਿਸ ਨੇ ਦੱਸਿਆ ਕਿ ਖੋਹਿਆ ਹੋਇਆ ਮੋਬਾਇਲ ਇਸ ਕੋਲੋ ਬਰਾਮਦ ਕਰ ਲਿਆ ਹੈ ਫਿਲਹਾਲ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸਦੇ ਦੂਜੇ ਸਾਥੀ ਵੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਬਾਈਟ : ਬਲਜਿੰਦਰ ਸਿੰਘ ਚੋਕੀ ਇੰਚਾਰਜ਼ ਨਡਾਲਾ
4
comment0
Report
RBRohit Bansal
Sept 28, 2025 14:35:24
Chandigarh, Chandigarh:ਸਰਕਾਰ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਜਾਵੇਗਾ। 1 ਅਕਤੂਬਰ 2025 ਤੋਂ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਵਜੇ ਤੋਂ 2.30 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 2.50 ਵਜੇ ਤੱਕ ਹੋਵੇਗਾ। ਨਵੀਂ ਜਾਰੀ ਕੀਤੀ ਗਈ ਸਮਾਂ ਸਾਰਣੀ ‘ਚ ਸਵੇਰ ਦੀ ਸਭਾ ਸਮਾਂ ਸਵੇਰੇ 8.30 ਵਜੇ ਹੋਵੇਗੀ। ਸਕੂਲ ‘ਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ ਪੀਰੀਅਡ 9.35 ਤੋਂ 10.15, ਤੀਜਾ ਪੀਰੀਅਡ 10.15 ਤੋਂ 10.55, ਚੌਥਾ ਪੀਰੀਅਡ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ। ਇਸ ਤੋਂ ਬਾਅਦ ਅੱਧੇ ਸਮੇਂ ਦੀ ਬ੍ਰੇਕ ਦਾ ਸਮਾਂ ਹੋਵੇਗਾ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ। ਇਹ ਸਮਾਂ 12.15 ਤੋਂ 12.50 ਤੱਕ ਰਹੇਗਾ। ਇਸ ਤੋਂ ਬਾਅਦ ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ 2.10 ਤੋਂ 2.50 ਤੱਕ ਹੋਵੇਗਾ। ਇਸਦਾ ਮਤਲਬ ਹੈ ਕਿ ਸਕੂਲ ਦੀ ਛੁੱਟੀ ਦੁਪਹਿਰ 2:50 ਵਜੇ ਹੋਵੇਗਾ।
0
comment0
Report
VSVARUN SHARMA
Sept 28, 2025 14:16:44
Kapurthala, Punjab:ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰ ਬ੍ਰਿਜ 'ਚ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਟਿੱਪਰਾਂ ਵਿਚਾਲੇ ਹੋਈ ਜਬਰਦਸਤ ਭਿੜਤ, ਵਾਲ-ਵਾਲ ਬਚੇ ਚਾਲਕ ਟਿੱਪਰ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜੀ ਕਾਰਨ ਰਸਤਾ ਹੋਇਆ ਬੰਦ, ਲੋਕ ਹੋ ਰਹੇ ਖੱਜਲ ਖੁਆਰ ਐਂਕਰ : ਸੁਲਤਾਨਪੁਰ ਲੋਧੀ ਕਰਮਜੀਤਪੁਰ ਮਾਰਗ ਤੇ ਸਥਿਤ ਰੇਲਵੇ ਅੰਡਰ ਬ੍ਰਿਜ ਵਿਚਾਲੇ ਦੋ ਟਿੱਪਰਾਂ ਦੀ ਜ਼ਬਰਦਸਤ ਭਿੜਤ ਹੋ ਗਈ। ਟੱਕਰ ਇਨੀ ਜ਼ਬਰਦਸਤ ਸੀ ਕਿ ਦੋਹੇ ਟਿੱਪਰ ਇੱਕ ਦੂਜੇ ਵਿੱਚ ਬੁਰੀ ਨਾਲ ਫਸ ਗਏ ਅਤੇ ਰਸਤਾ ਜਾਮ ਹੋ ਗਿਆ। ਦੋਹਾਂ ਚਾਲਕਾਂ ਵੱਲੋਂ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਗਿਆ ਗਨੀਮਤ ਇਹ ਰਹੀ ਕਿ ਉਹਨਾਂ ਦੇ ਹਲਕਿਆਂ ਸੱਟਾਂ ਲੱਗੀਆਂ ਪਰ ਕੋਈ ਵੀ ਅਣਹੋਣੀ ਨਹੀਂ ਘਟੀ। ਸਥਾਨਕ ਲੋਕਾਂ ਦੀ ਮੰਨੀਏ ਤਾਂ ਦੋਹਾਂ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜ਼ੀ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ ਹੈ। ਜੇਕਰ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪ੍ਰਭਾਵਿਤ ਹੋਈ ਆਵਾਜਾਈ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਡੇਢ ਘੰਟੇ ਤੋਂ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਇਹ ਸੁਲਤਾਨਪੁਰ ਲੋਧੀ ਦੇ ਪ੍ਰਵੇਸ਼ ਅਤੇ ਨਿਕਾਸ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੁੱਖ ਮਾਰਗ ਹੈ। ਦੂਜੇ ਪਾਸੇ ਰੇਲਵੇ ਪੁਲਿਸ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਰਸਤਾ ਸਾਫ ਕਰਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਾਈਟ : ਸਥਾਨਕ ਲੋਕ ਬਾਈਟ : ਸਥਾਨਕ ਲੋਕ ਬਾਈਟ : ਸਥਾਨਕ ਲੋਕ ਬਾਈਟ : ਟਿੱਪਰ ਚਾਲਕ ਬਾਈਟ : ਪੁਲਿਸ ਕਰਮੀ
2
comment0
Report
Navaratri 2025
Advertisement
Back to top