Back
पंचाब सरकार ने किसानों को सबसे अधिक मुआवजा देकर मदद की, 88 किसान परिवारों को चेक सौंपे
RBRohit Bansal
Nov 06, 2025 12:10:10
Chandigarh, Chandigarh
ਪੰਜਾਬ ਸਰਕਾਰ ਨੇ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ’ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਔਖੀ ਘੜੀ ਕਿਸਾਨਾਂ ਦੀ ਬਾਂਹ ਫੜੀ : ਅਮਨ ਅਰੋੜਾ
-ਪਿਛਲੀ ਸਰਕਾਰਾਂ ਸਮੇਂ ਪੀੜਤ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਕੱਟਦੇ ਰਹੇ, ਜਦਕਿ ਮਾਨ ਸਰਕਾਰ ਨੇ ਪੀੜਤਾਂ ਦੇ ਘਰ ਬੈਠੇ ਹੀ ਖਾਤਿਆਂ ’ਚ ਮੁਆਵਜ਼ਾ ਪਾਇਆ : ਕੈਬਨਿਟ ਮੰਤਰੀ
-ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ
ਪਿੰਡ ਢੱਡਰੀਆਂ, 6 ਨਵੰਬਰ:
ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਢੱਡਰੀਆਂ ਵਿਖੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ 20.72 ਲੱਖ ਰੁਪਏ ਦੇ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਉਹਨਾਂ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ਵਿਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਪਿੰਡ ਲੌਂਗੋਵਾਲ ਦੇ 24 ਕਿਸਾਨਾਂ ਸਮੇਤ ਪਿੰਡ ਪੱਤੀ ਭਰਾਜ ਦੇ 4, ਢੱਡਰੀਆਂ ਦੇ 20, ਪਿੰਡ ਲੋਹਾਖੇੜਾ ਦੇ 2, ਪਿੰਡ ਮੰਡੇਰ ਕਲਾਂ 4, ਮੰਡੇਰ ਖ਼ੁਰਦ ਦੇ 3 ਕਿਸਾਨ, ਪਿੰਡ ਬੁੱਗਰ, ਸਾਹੋਕੇ ਤੇ ਤਕੀਪੁਰ ਦੇ 2-2 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਤੋਂ ਇਲਾਵਾ ਪਿੰਡ ਤੋਗਾਵਾਲ ਦੇ 17 ਕਿਸਾਨਾਂ ਤੇ ਪਿੰਡ ਰੱਤੋਕੇ ਦੇ 7 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਪੀੜਤ ਪਰਿਵਾਰ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਦੀ ਲੱਖਾ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਸੀ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਮੇਂ ਸਿਰ ਨਿਭਾਈ ਹੈ, ਜਿਸ ਤਹਿਤ ਅੱਜ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨਾਂ ਪਰਿਵਾਰ ਨੂੰ 20 ਲੱਖ 72 ਹਜ਼ਾਰ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ ਹਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਸਮੇਂ ਪੀੜਤ ਮੁਆਵਜ਼ੇ ਲਈ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਕੇ ਅੱਕ ਤੇ ਥੱਕ ਜਾਂਦੇ ਸਨ, ਪਰ ਮੁਆਵਜ਼ਾ ਨਹੀਂ ਮਿਲਦਾ ਸੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੀੜਤਾਂ ਨੂੰ ਘਰ ਬੈठਿਆਂ ਹੀ ਮੁਆਵਜ਼ਾ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਸੁਨਾਮ ਹਲਕੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਕਰੀਬ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁਕੀ ਹੈ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 06, 2025 14:22:501
Report
MJManoj Joshi
FollowNov 06, 2025 14:22:412
Report
JSJagmeet Singh
FollowNov 06, 2025 13:53:409
Report
DSDharmindr Singh
FollowNov 06, 2025 13:52:5712
Report
SNSUNIL NAGPAL
FollowNov 06, 2025 13:37:4811
Report
NLNitin Luthra
FollowNov 06, 2025 13:35:5314
Report
SNSUNIL NAGPAL
FollowNov 06, 2025 13:35:2010
Report
SBSANJEEV BHANDARI
FollowNov 06, 2025 13:35:0313
Report
KDKuldeep Dhaliwal
FollowNov 06, 2025 13:33:4813
Report
KDKuldeep Dhaliwal
FollowNov 06, 2025 13:33:3614
Report
PSParambir Singh Aulakh
FollowNov 06, 2025 12:35:0714
Report
ADAnkush Dhobal
FollowNov 06, 2025 12:26:2814
Report
PSParambir Singh Aulakh
FollowNov 06, 2025 12:26:0614
Report
VSVARUN SHARMA
FollowNov 06, 2025 12:20:0014
Report
KCKhem Chand
FollowNov 06, 2025 12:18:3514
Report