Back
Patiala147105blurImage

Patiala - ਭਾਰਤ 'ਚ ਜੇ.ਡੀ ਵੈਂਸ ਦਾ ਪੁਤਲਾ ਸਾੜਨ ਵਾਲੇ ਕਿਸਾਨਾਂ ਦਾ ਵਿਰੋਧ

Satpal Garg
Apr 23, 2025 16:06:44
Patran, Punjab

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ ਵੈਂਸ ਦਾ ਮੁਫ਼ਤ ਵਪਾਰ ਸਮਝੌਤੇ ਲਈ ਭਾਰਤ ਆਉਣ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੁਤਲੇ ਸਾੜ ਕੀਤਾ ਵਿਰੋਧ* ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਾਤੜਾਂ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਕਿਸਾਨਾਂ ਵਲੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ ਵੈਂਸ ਦਾ ਪੁਤਲਾ ਸਾੜਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵਰਨਯੋਗ ਹੈ ਕਿ ਭਾਰਤ ਅਤੇ ਅਮਰੀਕਾ ਦਾ ਮੁਫ਼ਤ ਵਪਾਰ ਸਮਝੌਤਾ ਹੋਣ ਜਾ ਰਿਹਾ ਜਿਸ ਤਹਿਤ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ ਵੈਂਸ ਚਾਰ ਦਿਨਾਂ ਦੇ ਦੌਰੇ ਲਈ ਭਾਰਤ ਆਏ ਹਨ ਜੋ ਕਿ ਇਹ ਮੁਫਤ ਵਪਾਰ ਸਮਝੌਤੇ ਦੀਆਂ ਨਿਬੰਧਨ ਅਤੇ ਸ਼ਰਤਾਂ ਤੈਅ ਕਰਨ ਆਏ ਹਨ ਜਿਕਰਯੋਗ ਹੈ ਕਿ ਇਸ ਸਾਲ ਤੇ ਅਖ਼ੀਰ ਤੱਕ ਅਮਰੀਕੀ ਰਾਸ਼ਟਰਪਤੀ ਖੁਦ ਇਸ ਸਮਝੌਤੇ ਲਈ ਭਾਰਤ ਆਉਣਗੇ ਇਸ ਤੋਂ ਪਹਿਲਾਂ ਭਾਰਤ ਦੇ ਉਦਯੋਗ ਅਤੇ ਸਪਲਾਈ ਮੰਤਰੀ ਪੀਉਸ਼ ਗੋਇਲ ਅਮਰੀਕਾ ਇਸ ਮੁਫ਼ਤ ਵਪਾਰ ਸਮਝੌਤੇ ਲਈ ਗਏ ਸਨ।

0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|