Back
खन्ना सिविल अस्पताल में रिकॉर्ड में खामियाँ, आयोग ने कड़ा नोटिस जारी किया
DSDharmindr Singh
Mar 07, 2026 10:22:32
Khanna, Punjab
ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਮੰਬਰ ਨੇ ਖੰਨਾ ਸਰਕਾਰੀ ਹਸਪਤਾਲ ਚ ਮਾਰਿਆ ਛਾਪਾ, ਮੋਰਚਰੀ ਰਿਕਾਰਡ ਵਿੱਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਸਾਮ੍ਹਣੇ, ਮੌਕੇ ਤੇ ਸਿਵਲ ਸਰਜਨ ਤੋਂ ਜਾਰੀ ਕਰਵਾਏ ਹੁਕਮ, ਰਜਿਸਟਰ ਚ ਨੋਟ ਵੀ ਲਿਖਵਾਇਆ
ਖੰਨਾ ਦੇ ਸਿਵਲ ਹਸਪਤਾਲ ਵਿੱਚ ਮੋਰਚਰੀ ਦੇ ਰਿਕਾਰਡ ਵਿੱਚ ਗੰਭੀਰ ਕਮੀਆਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਖੰਨਾ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਰੜਾ ਨੋਟਿਸ ਲਿਆ। ਦੌਰੇ ਦੌਰਾਨ ਮੋਰਚਰੀ ਵਿੱਚ ਡੈਡ ਬਾਡੀਆਂ ਦੇ ਰਿਕਾਰਡਾਂ ਵਿੱਚ ਵੱਡੇ ਪੱਧਰ ‘ਤੇ ਘਾਟਾਂ ਸਾਹਮਣੇ ਆਉਣ ‘ਤੇ ਉਨ੍ਹਾਂ ਨੇ ਮੌਕੇ ‘ਤੇ ਹੀ ਸਿਵਲ ਸਰਜਨ ਲੁਧਿਆਣਾ ਨੂੰ ਰਜਿਸਟਰ ਵਿੱਚ ਨੋਟਿੰਗ ਲਗਵਾਈ ਅਤੇ ਸਖ਼ਤ হਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਪਾਇਆ ਗਿਆ ਕਿ ਸਾਰਾ ਰਿਕਾਰਡ ਪ੍ਰਾਈਵੇਟ ਮੁਲਾਜ਼ਮ ਹੀ ਸੰਭਾਲ ਰਿਹਾ ਸੀ। ਜੋਕਿ ਅਧੂਰਾ ਨਿਕਲਿਆ। ਕਿਸਨੂੰ ਲਾਸ਼ ਦਿੱਤੀ ਗਈ ਅਤੇ ਕੌਣ ਲੈਕੇ ਗਿਆ। ਰਿਕਾਰਡ ਸਪੱਸ਼ਟ ਨਹੀਂ ਸੀ। ਮੋਬਾਈਲ ਨੰਬਰ ਵੀ ਨਹੀਂ ਲਿਖੇ ਸਨ। ਇਸ ਮਗਰੋਂ ਜਤਿੰਦਰ ਸ਼ੰਟੀ ਦਾ ਸਖ਼ਤ ਰੁਖ਼ ਦੇਖਣ ਨੂੰ ਮਿਲਿਆ।
ਜਤਿੰਦਰ ਸਿੰਘ ਸ਼ੰਟੀ ਨੇ ਦੌਰੇ ਦੌਰਾਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਦੀ ਓਪੀਡੀ, ਜਨਰਲ ਵਰਡ, ਸਰਜਰੀ ਵਰਡ, ਬਲੱਡ ਬੈਂਕ ਅਤੇ ਮੋਰਚਰੀ ਤੱਕ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਨਿਰੀਖਣ ਦੌਰਾਨ ਜਿੱਥੇ ਮਰੀਜ਼ਾਂ ਨੇ ਕਈ ਸਮੱਸਿਆਵਾਂ ਬਿਆਨ ਕੀਤੀਆਂ, ਉਥੇ ਹੀ ਹਸਪਤਾਲ ਵਿੱਚ ਸਟਾਫ ਦੀ ਘਾਟ ਵੀ ਸਾਹਮਣੇ ਆਈ, ਜੋ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਮੋਰਚਰੀ ਵਿੱਚ ਡੈਡ ਬਾਡੀਆਂ ਵਾਰਸਾਂ ਨੂੰ ਸੌਂਪਣ ਸਬਂਧੀ ਰਿਕਾਰਡ ਠੀਕ ਤਰ੍ਹਾਂ ਨਾਲ ਮੇਨਟੇਨ ਨਹੀਂ ਕੀਤਾ ਜਾ ਰਿਹਾ, ਜੋ ਕਿ ਇੱਕ ਗੰਭੀਰ ਲਾਪਰਵਾਹੀ ਹੈ। ਉਨ੍ਹਾਂ ਨੇ ਸਿਵਲ ਸਰਜਨ ਨੂੰ ਮੌਕੇ 'ਤੇ ਹੀ ਹਦਾਇਤ ਦਿੱਤੀ ਕਿ ਭਵਿੱਖ ਵਿੱਚ ਕਿਸੇ ਵੀ ਮ੍ਰਿਤਕ ਦੀ ਡੈਡ ਬਾਡੀ ਵਾਰਸਾਂ ਨੂੰ ਦੇਣ ਸਮੇਂ ਪੂਰਾ ਰਿਕਾਰਡ ਦਰਜ ਕੀਤਾ ਜਾਵੇ ਅਤੇ ਇਸ ਸਬੰਧੀ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਅਜਿਹਾ ਕੇਸ ਸਾਹਮਣੇ ਆਇਆ ਹੈ ਜਿੱਥੇ ਲਾਸ਼ ਬਦਲ ਜਾਣ ਦੀ ਘਟਨਾ ਵਾਪਰੀ ਸੀ। ਜਿਸ ਕਾਰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ। ਇਸ ਕਰਕੇ ਇਸ ਮਾਮਲੇ ਨੂੰ ਕਮਿਸ਼ਨ ਵੱਲੋਂ ਖ਼ਾਸ ਤੌਰ 'ਤੇ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਦੌਰੇ ਦੌਰਾਨ ਮੋਰਚਰੀ ਵਿੱਚ ਮ੍ਰਿਤਕ ਦੇਹਾਂ ਨੂੰ ਰੱਖਣ ਲਈ ਪ੍ਰਬੰਧ ਵੀ ਅਧੂਰੇ ਪਾਏ ਗਏ। ਮੋਰਚਰੀ ਵਿੱਚ ਸਿਰਫ ਤਿੰਨ ਕਫ਼ਨ ਮੌਜੂਦ ਸਨ, ਜਿਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਮਿਸ਼ਨ ਮੈਂਬਰ ਨੇ ਹਦਾਇਤ ਕੀਤੀ ਕਿ ਮੋਰਚਰੀ ਵਿੱਚ ਘੱਟੋ-ਘੱਟ 100 ਤੋਂ ਵੱਧ ਪਲਾਸਟਿਕ ਬਾਡੀ ਬੈਗ ਮੌਜੂਦ ਹੋਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਸਮੱਸਿਆ ਨਾ ਆਵੇ।
ਇਸ ਤੋਂ ਇਲਾਵਾ ਹਸਪਤਾਲ ਵਿੱਚ ਐਂਬੂਲੈਂਸਾਂ ਦੀ ਘਾਟ ਵੀ ਸਾਹਮਣੇ ਆਈ। ਇਸ ਵੇਲੇ ਸਿਵਲ ਹਸਪਤਾਲ ਖੰਨਾ ਵਿੱਚ ਕੇਵਲ ਇੱਕ ਐਂਬੂਲੈਂਸ ਹੀ ਚੱਲ ਰਹੀ ਹੈ, ਜਦਕਿ ਘੱਟੋ-ਘੱਟ ਚਾਰ ਐਂਬੂਲੈਂਸਾਂ ਦੀ ਲੋੜ ਦੱਸੀ ਗਈ ਹੈ। ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਵੀ ਸਰਕਾਰ ਨਾਲ ਤਾਲਮੇਲ ਕਰਕੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਉਨ੍ਹਾਂ ਸਪਸ਼ਟ ਕੀਤਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿੱਥੇ ਵੀ ਇਸ ਤਰ੍ਹਾਂ ਦੀਆਂ ਕਮੀਆਂ ਸਾਹਮਣੇ ਆਉਣਗੀਆਂ, ਉੱਥੇ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਏਗੀ।
ਇਸਤੋਂ ਇਲਾਵਾ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਉਹਨਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਅਹੁਦੇ ਨੂੰ ਸੰਭਾਲਿਆ ਹੈ ਅਤੇ ਉਹ ਲਗਾਤਾਰ ਕੰਮ ਕਰ ਰਹੇ ਹਨ। ਖੁਦ ਜਾ ਕੇ ਸਥਿਤੀ ਦੇਖਦੇ ਹਨ। ਆਉਣ ਵਾਲੇ ਸਮੇਂ ਚ ਜਿਲ੍ਹਾ ਪੱਧਰ ਉਪਰ ਗਰੁੱਪ ਬਣਾਏ ਜਾ ਰਹੇ ਹਨ ਅਤੇ ਲੋਕ ਆਪਣੇ ਜ਼ਿਲ੍ਹੇ ਅੰਦਰ ਹੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦੇ ਸਕਣਗੇ ਅਤੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਹਰ ਜ਼ਿਲ੍ਹੇ ਅੰਦਰ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿੱਚ ਵਕੀਲ, ਅਧਿਆਪਕ ਅਤੇ ਹੋਰ ਸਮਾਜ ਸੇਵੀ ਲਏ ਜਾ ਰਹੇ ਹਨ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
MKMohammed Khan
FollowMar 07, 2026 11:50:090
Report
WMWaqar Manzoor
FollowMar 07, 2026 11:50:000
Report
SBShowket Beigh
FollowMar 07, 2026 11:49:490
Report
SKSumit Kumar
FollowMar 07, 2026 11:49:390
Report
DMDILEEP MISHRA
FollowMar 07, 2026 11:49:260
Report
AAAkshay Anand
FollowMar 07, 2026 11:49:16Noida, Uttar Pradesh:a renowned woodworker and sculptor in Vietnam created the ultimate toy car for his children
0
Report
DKDARSHAN KAIT
FollowMar 07, 2026 11:49:070
Report
AAAkshay Anand
FollowMar 07, 2026 11:48:23Noida, Uttar Pradesh:good nap you know it's been a good nap when.
0
Report
SVShweta Verma
FollowMar 07, 2026 11:48:070
Report
AAAkshay Anand
FollowMar 07, 2026 11:47:38Noida, Uttar Pradesh:using physics to escape the pit.
0
Report
RKRANJEET Kumar OJHA
FollowMar 07, 2026 11:46:510
Report
MSManuj Sharma
FollowMar 07, 2026 11:46:200
Report
0
Report