Back
फरीदकोट: प्रेम सिंह सफ़री की कांग्रेस वापसी से जिले में प्रचार-चर्चा तेज
NSNaresh Sethi
Jan 04, 2026 05:34:57
Kot Kapura, Punjab
ਫਰੀਦਕੋਟ ਵਿੱਚ ਕੁਝ ਦਿਨ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸੀਨੀਅਰ ਆਗੂ ਪ੍ਰੇਮ ਸਿੰਘ ਸਫਰੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵੱਲੋਂ ਉਹਨਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਚੁੱਕੇ ਗਏ ਸਵਾਲਾਂ ‘ਤੇ ਆਪਣਾ ਸਪਸ਼ਟ ਪ੍ਰਤੀਕਰਮ ਦਿੱਤਾ। ਪ੍ਰੇਮ ਸਿੰਘ ਸਫਰੀ ਨੇ ਕਿਹਾ ਕਿ ਉਹਨਾਂ ਦੀ ਕਾਂਗਰਸ ਪਾਰਟੀ ਵਿੱਚ ਕੋਈ ਨਵੀਂ ਸ਼ਮੂਲੀਅਤ ਨਹੀਂ, ਸਗੋਂ ਇਹ ਉਹਨਾਂ ਦੀ ਘਰ ਵਾਪਸੀ ਹੈ। ਉਹਨਾਂ ਦੱਸਿਆ ਕਿ ਨਵਦੀਪ ਸਿੰਘ ਬੱਬੂ ਬਰਾੜ ਵੀ ਕਾਂਗਰਸ ਵਿੱਚ ਮੁੜ ਵਾਪਸ ਆਏ ਹਨ ਅਤੇ ਦੋਵੇਂ ਪਹਿਲਾਂ ਇਕੱਠੇ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਮੁੜ ਆਉਣ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨਾਲ ਸੰਪਰਕ ਕੀਤਾ ਸੀ, ਪਰ ਉਨ੍ਹਾਂ ਵੱਲੋਂ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਦਿਖਾਈ ਗਈ। ਇਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕੀ ਢਿੱਲੋਂ ਨਾਲ ਸੰਪਰਕ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਦੀ ਕਾਂਗਰਸ ਵਿੱਚ ਘਰ ਵਾਪਸੀ ਕਰਵਾਈ ਗਈ। ਸਫਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀત ਸਿੰਘ ਚੰਨੀ ਵੱਲੋਂ ਪਾਰਟੀ ਲਈ ਕੰਮ ਕਰਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿਧਾਨ ਸਭਾ ਹਲਕੇ ਵਿੱਚ ਸਰਗਰਮ ਤੌਰ ‘ਤੇ ਕੰਮ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਕੁਝ ਆਗੂਆਂ ਵੱਲੋਂ ਉਹਨਾਂ ਦੀ ਮੈਂਬਰਸ਼ਿਪ ‘ਤੇ ਬੇਵਜ੍ਹਾ ਸਵਾਲ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੈਤੋ ਹਲਕੇ ਵਿੱਚ ਉਹਨਾਂ ਦੀ ਸਰਗਰਮੀ ਨਾਲ ਕਾਂਗਰਸ ਦੇ ਆਗੂ ਅਤੇ ਵਰਕਰ ਕਾਫੀ ਖੁਸ਼ ਹਨ, ਜਦਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ پਰੇਸ਼ਾਨ ਨਜ਼ਰ ਆ ਰਹੇ ਹਨ। ਵਿਰੋਧੀ ਪਾਰਟੀਆਂ ਨੂੰ ਇਹ ਡਰ ਹੈ ਕਿ ਪ੍ਰੇਮ ਸਿੰਘ ਸਫਰੀ ਦੇ ਸਰਗਰਮ ਹੋਣ ਨਾਲ ਜੈਤੋ ਹਲਕੇ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਪ੍ਰੇਮ ਸਿੰਘ ਸਫਰੀ ਨੇ ਸਾਫ਼ ਕੀਤਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਕਾਂਗਰਸ ਪਾਰਟੀ ਵਿੱਚ ਆਏ ਹਨ ਅਤੇ ਹੁਣ ਤੱਕ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਚੋਣਾਂ ਲਈ ਟਿਕਟ ਦੀ ਮੰਗ ਕਰਨਾ ਹਰ ਪਾਰਟੀ ਵਰਕਰ ਦਾ ਹੱਕ ਹੁੰਦਾ ਹੈ, ਇਸ ਲਈ ਉਹ ਜੈਤੋ ਹਲਕੇ ਤੋਂ ਟਿਕਟ ਦੀ ਮੰਗ ਜ਼ਰੂਰ ਕਰਨਗੇ, ਪਰ ਆਖਰੀ ਫੈਸਲਾ ਪਾਰਟੀ ਹਾਈਕਮਾਨ ਹੀ ਕਰੇਗਾ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
BCBasudeb Chatterjee
FollowJan 05, 2026 04:37:250
Report
KAKAYESH ANSARI
FollowJan 05, 2026 04:36:520
Report
PCPranay Chakraborty
FollowJan 05, 2026 04:36:150
Report
MKMANTUN KUMAR ROY
FollowJan 05, 2026 04:36:030
Report
KCKumar Chandan
FollowJan 05, 2026 04:35:170
Report
PCPranay Chakraborty
FollowJan 05, 2026 04:34:580
Report
EGE GOPI
FollowJan 05, 2026 04:34:420
Report
NKNished Kumar
FollowJan 05, 2026 04:34:160
Report
KCKULDEEP CHAUHAN
FollowJan 05, 2026 04:34:030
Report
0
Report
IAImran Ajij
FollowJan 05, 2026 04:33:470
Report
SPSohan Pramanik
FollowJan 05, 2026 04:33:260
Report
DBDevender Bhardwaj
FollowJan 05, 2026 04:32:340
Report
NZNaveen Zee
FollowJan 05, 2026 04:32:240
Report