Back
328 पावन स्वरूप मामले में अकाली दल अमृतसर के नेता इमान मान ने SGPC, Badal परिवार और सरकार पर गंभीर आ...
BSBHARAT SHARMA
Jan 02, 2026 12:47:57
Amritsar, Punjab
328 ਪਾਵਨ ਸਰੂਪ ਮਾਮਲੇ ’ਚ ਵੱਡੀ ਸਾਜ਼ਿਸ਼ ਦੇ ਆਰੋਪ , ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਸਤ੍ਰਿਤ ਜਾਂਚ ਦੀ ਮੰਗ
ਸਤਿੰਦਰਪਾਲ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਮਗਰੋਂ ਇਮਾਨ ਸਿੰਘ ਮਾਨ ਨੇ ਐਸਜੀਪੀਸੀ ਤੇ ਬਾਦਲ ਪਰਿਵਾਰ ’ਤੇ ਚੁੱਕੇ ਸਵਾਲ
328 ਸਰੂਪ ਕੇਸ ’ਚ ਰਾਜ ਦੀ ਜਾਂਚ ਲਾਜ਼ਮੀ, ਕ੍ਰਿਮਿਨਲ ਬਰੀਚ ਆਫ ਟਰਸਟ ਬਣਦਾ ਹੈ: ਇਮਾਨ ਸਿੰਘ ਮਾਨ
328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਤਿੰਦਰ ਪਾਲ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਸਜੀਪੀਸੀ, ਬਾਦਲ ਪ੍ਰਿਵਾਰ ਅਤੇ ਸੂਬਾ ਸਰਕਾਰ ’ਤੇ ਗੰਭੀਰ ਦੋਸ਼ ਲਗਾਏ
ਇਮਾਨ_singh_maan ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਹ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਧਰਨਾ ਲਗਾ ਕੇ 328 ਪਾਵਨ ਸਰੂਪਾਂ ਦੇ ਠਿਕਾਣੇ ਅਤੇ ਉਨ੍ਹਾਂ ਦੀ ਹਾਲਤ ਬਾਰੇ ਸਪਸ਼ਟ ਜਾਣਕਾਰੀ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਰਗੀਆਂ ਘਟਨਾਵਾਂ ਨੇ ਪਹਿਲਾਂ ਹੀ ਸਿੱਖ ਕੌਮ ਨੂੰ ਡੂੰਘਾ ਜ਼ਖ਼ਮ ਦਿੱਤਾ ਹੈ, ਇਸ ਲਈ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਮਾਨ ਨੇ ਆਰੋਪ ਲਗਾਇਆ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਐਸਜੀਪੀਸੀ ਵੱਲੋਂ ਆਡਿਟ ਅਤੇ ਇਨਵੈਂਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਈਸ਼ਰ ਸਿੰਘ ਰਿਪੋਰਟ ਅਨੁਸਾਰ ਉਸਨੇ ਕੋਈ ਢੰਗ ਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਵਜੂਦ ਇਸਦੇ, ਕੋਹਲੀ ਨੂੰ ਵੱਡੀ ਰਕਮ ਅਦਾ ਕੀਤੀ ਗਈ, ਜੋ ਸਿੱਧੀ ਤਰ੍ਹਾਂ ਫਰੋਡ ਅਤੇ ਕ੍ਰਿਮਿਨਲ ਬਰੀਚ ਆਫ ਟਰਸਟ ਬਣਦੀ ਹੈ। ਇਮਾਨ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕੋਹਲੀ ਦੇ ਬਾਦਲ ਪਰਿਵਾਰ ਦੀਆਂ ਨਿੱਜੀ ਕੰਪਨੀਆਂ ਨਾਲ ਨਜ਼ਦੀਕੀ ਸੰਬੰਧ ਹਨ ਅਤੇ ਉਹਨਾਂ ਦੇ ਮੀਡੀਆ ਤੇ ਕਾਰੋਬਾਰੀ ਪ੍ਰੋਜੈਕਟਾਂ ਵਿੱਚ ਵੀ ਕੰਮ ਕਰਦਾ ਰਿਹਾ ਹੈ। ਮਾਨ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਰਿਸ਼ਤਿਆਂ ਦੀ ਨਿਰਪੱਖ ਜਾਂਚ ਹੋਵੇ ਅਤੇ ਇਸਨੂੰ ਕ੍ਰਿਮਿਨਲ ਸਾਜ਼ਿਸ਼ ਦੇ ਤੌਰ ’ਤੇ ਦੇਖਿਆ ਜਾਵੇ। ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਵੀ ਸਵਾਲ ਚੁੱਕੇ ਕਿ ਅੰਦਰੂਨੀ ਰਿਪੋਰਟਾਂ ਦੇ ਬਾਵਜੂਦ ਸਮੇਂ ਸਿਰ ਕੇਸ ਦਰਜ ਕਿਉਂ ਨਹੀਂ ਕਰਵਾਏ ਗਏ। ਮਾਨ ਨੇ ਕਿਹਾ ਕਿ ਧੋਖਾਧੜੀ, ਰਿਕਾਰਡਾਂ ਦੀ ਹੇਰਾਫੇਰੀ ਅਤੇ ਫੰਡਾਂ ਦੀ ਗਲਤ ਵਰਤੋਂ ਵਰਗੇ ਮਾਮਲੇ ਕੋਗਨਿਜ਼ੇਬਲ ਅਫ਼ਰਾਧ ਹਨ, ਜਿਨ੍ਹਾਂ ’ਚ ਰਾਜ ਦੀ ਦਖ਼ਲਅੰਦਾਜ਼ੀ ਲਾਜ਼ਮੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖ ਕੌਮ ਇਕੱਠੀ ਹੋ ਕੇ 328 ਪਾਵਨ ਸਰੂਪਾਂ ਲਈ ਇਨਸਾਫ਼ ਦੀ ਮੰਗ ਕਰੇ ਅਤੇ ਸਰਕਾਰ ਪੂਰੀ ਪਾਰਦਰਸ਼ੀ ਜਾਂਚ ਯਕੀਨੀ ਬਣਾਵੇ, ਤਾਂ ਜੋ ਭਵਿੱਖ ਵਿੱਚ ਬਰਗਾੜੀ ਵਰਗੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
HSHITESH SHARMA
FollowJan 02, 2026 14:25:230
Report
DCDhruv Chaudhary
FollowJan 02, 2026 14:24:210
Report
DTDinesh Tiwari
FollowJan 02, 2026 14:24:100
Report
JKJitendra Kanwar
FollowJan 02, 2026 14:23:590
Report
AGAdarsh Gautam
FollowJan 02, 2026 14:23:400
Report
PMProsenjit Malakar
FollowJan 02, 2026 14:22:320
Report
DGDebabrata Ghosh
FollowJan 02, 2026 14:21:400
Report
RJRakesh Jaiswal
FollowJan 02, 2026 14:20:490
Report
DGDebabrata Ghosh
FollowJan 02, 2026 14:19:050
Report
PMProsenjit Malakar
FollowJan 02, 2026 14:18:390
Report
JGJugal Gandhi
FollowJan 02, 2026 14:17:540
Report
JRJAIDEEP RATHEE
FollowJan 02, 2026 14:17:350
Report
ASAshok Singh Shekhawat
FollowJan 02, 2026 14:16:550
Report