Back
अकाली दल ने अमृतसर में पंजाबी के अधिकार के लिए डीसी को मांग पत्र सौंपा
BSBHARAT SHARMA
Jan 02, 2026 12:19:58
Amritsar, Punjab
ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ, ਸਰਕਾਰੀ ਦਫਤਰਾਂ ਵਿੱਚ ਪੰਜਾਬੀ ਲਾਜ਼ਮੀ ਕਰਨ ਦੀ ਮੰਗ
ਡਾਕਖਾਨਿਆਂ ਤੇ ਸੈਂਟਰਲ ਵਿਭਾਗਾਂ ਵਿੱਚ ਹਿੰਦੀ-ਅੰਗਰੇਜ਼ੀ ਦੀ ਵਧੀਕ ਵਰਤੋਂ ’ਤੇ ਐਤਰਾਜ਼
ਪੰਜਾਬੀ ਮਾਤ ਭਾਸ਼ਾ ਦੀ ਰੱਖਿਆ ਸਾਡਾ ਸੰਵਿਧਾਨਕ ਅਧਿਕਾਰ: ਸ਼ਮਸ਼ੇਰ ਸਿੰਘ ਪੱਧਰੀ
ਅਧਿਕਾਰੀਆਂ ਵੱਲੋਂ ਭਰੋਸਾ, ਬੋਰਡ ਅਤੇ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਕਾਰਵਾਈ ਹੋਵੇਗੀ ਸ਼ੁਰੂ
ਅੰਮ੍ਰਿਤਸਰ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਅੱਜ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਆਪਣੀ ਗੱਲ ਦੀ ਸ਼ੁਰੂਆਤ ਕਰਦੇ ਹਨ ਅਤੇ ਅੱਜ ਉਹ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਇਸ ਲਈ ਪਹੁੰਚੇ ਹਨ ਤਾਂ ਜੋ ਸਰਕਾਰੀ ਵਿਭਾਗਾਂ ਵਿੱਚ ਪੰਜਾਬੀ ਭਾਸ਼ਾ ਦੇ ਹੱਕ ਦੀ ਰੱਖਿਆ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਵਿੱਚ ਕਈ ਸੈਂਟਰਲ ਅਤੇ ਰਾਜ ਸਰਕਾਰ ਦੇ ਦਫ਼ਤਰਾਂ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਕਰਮਚਾਰੀ ਹਿੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਕਈ ਥਾਵਾਂ ’ਤੇ ਪੰਜਾਬੀ ਬੋਲਣ, ਪੜ੍ਹਨ ਜਾਂ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਹੈ, ਜੋ ਕਿ ਸੂਬੇ ਦੀ ਮਾਤ ਭਾਸ਼ਾ ਦੇ ਅਪਮਾਨ ਦੇ ਬਰਾਬਰ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਵੱਡੇ ਡਾਕਖਾਨੇ ਦੀ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਲੱਗੇ ਬੋਰਡ ਸਿਰਫ਼ ਅੰਗਰੇਜ਼ੀ ਵਿੱਚ ਹਨ, ਜਦਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਹੋਣੀ ਚਾਹੀਦੀ ਹੈ।
ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਜੇ ਕੋਈ ਕਰਮਚਾਰੀ ਦੂਜੇ ਸੂਬੇ ਤੋਂ ਬਦਲੀ ਹੋ ਕੇ ਪੰਜਾਬ ਆਉਂਦਾ ਹੈ ਤਾਂ ਉਸ ਲਈ ਇਥੋਂ ਦੀ ਲੋਕਲ ਭਾਸ਼ਾ ਜਾਣਨੀ ਲਾਜ਼ਮੀ ਹੋਣੀ ਚਾਹੀਦੀ ਹੈ। ਸੰਵਿਧਾਨ ਦੇ ਆਰਟੀਕਲ 29 ਅਤੇ 350-ਏ ਅਧੀਨ ਪੰਜਾਬੀ ਭਾਸ਼ਾ ਦੀ ਰੱਖਿਆ ਕਰਨਾ ਸਾਡਾ ਅਧਿਕਾਰ ਹੈ ਅਤੇ ਇਸ ਲਈ ਅਸੀਂ ਹਰ ਪੱਧਰ ’ਤੇ ਆਪਣਾ ਸਟੈਂਡ ਲੈਂਦੇ ਰਹਾਂਗੇ।
ਉਨ੍ਹਾਂ ਮੰਗ ਕੀਤੀ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਬੋਰਡ ਪਹਿਲਾਂ ਪੰਜਾਬੀ, ਫਿਰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਗਾਏ ਜਾਣ। ਨਾਲ ਹੀ ਕਾਊਂਟਰਾਂ ’ਤੇ ਤਾਇਨਾਤ ਕਰਮਚਾਰੀਯਾਂ ਨੂੰ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ。
ਡੀਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਦਫ਼ਤਰਾਂ ਦੇ ਅੰਦਰ ਅਤੇ ਬਾਹਰ ਬੋਰਡ ਪੰਜਾਬੀ ਵਿੱਚ ਲਗਾਏ ਜਾਣਗੇ ਅਤੇ ਲੋਕਾਂ ਨਾਲ ਪੰਜਾਬੀ ਵਿੱਚ ਹੀ ਡੀਲਿੰਗ ਕੀਤੀ ਜਾਵੇਗੀ। ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਸਾਨੂੰ ਕਿਸੇ ਹੋਰ ਭਾਸ਼ਾ ਨਾਲ ਕੋਈ ਦਿਕਤ ਨਹੀਂ, ਪਰ ਪੰਜਾਬੀ ਨੂੰ ਉਸਦਾ ਹੱਕ ਮਿਲਣਾ ਬਹੁਤ ਜਰੂਰੀ ਹੈ, ਕਿਉਂਕਿ ਇਹ ਪੰਜਾਬ ਦੀ ਪਹਿਚਾਣ ਅਤੇ ਮਾਣ ਹੈ।
ਬਾਈਟ:-- ਸ਼ਮਸ਼ੇਰ ਸਿੰਘ ਪੱਧਰੀ ਅਕਾਲੀ ਦਲ ਵਾਰਿਸ ਪੰਜਾਬ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RSRAKESH SINGH
FollowJan 02, 2026 14:02:120
Report
SPSohan Pramanik
FollowJan 02, 2026 14:01:440
Report
0
Report
KBKuldeep Babele
FollowJan 02, 2026 14:00:360
Report
0
Report
VRVIJAY RANA
FollowJan 02, 2026 13:57:050
Report
KSKartar Singh Rajput
FollowJan 02, 2026 13:56:530
Report
VSVishnu Sharma1
FollowJan 02, 2026 13:55:580
Report
VKVIJAY KUMAR
FollowJan 02, 2026 13:55:330
Report
DTDinesh Tiwari
FollowJan 02, 2026 13:53:540
Report
DRDivya Rani
FollowJan 02, 2026 13:53:270
Report
ASArvind Singh
FollowJan 02, 2026 13:52:210
Report
PKPradeep Kumar
FollowJan 02, 2026 13:51:330
Report
0
Report