Back
AAP विधायक के खासमखास पर फर्जी रेड घोटाला, 10 करोड़ की मांग
DSDharmindr Singh
Sept 24, 2025 11:25:03
Khanna, Punjab
ਫਰਜ਼ੀ ਰੇਡ ਟੀਮ ਬੇਨਕਾਬ : AAP MLA ਦਾ ਖਾਸਮਖਾਸ ਗਗਨਦੀਪ ਐਪਲ ਤੇ ਪੁਲਿਸ ਕਰਮਚਾਰੀ ਸਮੇਤ ਗਿਰੋਹ ਫੜ੍ਹਿਆ
ਫਰਜ਼ੀ SP-DIG ਬਣ ਕੇ 10 ਕਰੋੜ ਦੀ ਮੰਗ – ਖੰਨਾ ਪੁਲਿਸ ਕੋਲੋਂ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼, ਪਰ ਸਾਜ਼ਿਸ਼ ਨਾਕਾਮ
ਪੰਜਾਬ ਵਿੱਚ ਸਾਈਬਰ ਠੱਗੀ ਦੇ ਸਭ ਤੋਂ ਵੱਡੇ ਪਰਦਾਫਾਸ਼ਾਂ ‘ਚੋਂ ਇੱਕ ਨੇ ਸਿਆਸੀ ਤੇ ਪੁਲਿਸ ਗਲਿਆਰਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਖੰਨਾ ਸਾਈਬਰ ਥਾਣੇ ਨੇ ਖੁਲਾਸਾ ਕੀਤਾ ਹੈ ਕਿ ਇੱਕ ਫਰਜ਼ੀ ਰੇਡ ਟੀਮ ਤਿਆਰ ਕਰਕੇ ਬਾਹਰਲੇ ਸੂਬਿਆਂ ਦੇ ਬਿਜਨੈਸਮੈਨਾਂ ਨੂੰ ਅਗਵਾ ਕਰਕੇ ਪੈਸਿਆਂ ਦੀ ਵੱਡੀ ਮੰਗ ਕੀਤੀ ਗਈ। ਇਸ ਸਾਰੀ ਸਾਜ਼ਿਸ਼ ਵਿੱਚ ਪੁਲਿਸ ਦੇ ਕਰਮਚਾਰੀ ਅਤੇ ਕੁਝ ਪ੍ਰਾਈਵੇਟ ਲੋਕ ਸ਼ਾਮਲ ਸਨ। ਦੋਸ਼ੀਆਂ ਵਿੱਚ ਗਗਨਦੀਪ ਸਿੰਘ ਉਰਫ ਗਗਨ ਉਰਫ ਐਪਲ (ਲੁਧਿਆਣਾ) ਵੀ ਹੈ, ਜੋ ਇੱਕ ਆਪ ਵਿਧਾਇਕਾ ਦਾ ਖਾਸਮਖਾਸ ਤੇ ਪਾਰਟੀ ਅਹੁਦੇਦਾਰ ਦੱਸਿਆ ਜਾ ਰਿਹਾ ਹੈ। ਫਿਲਹਾਲ 6 ਮੁਲਜ਼ਮਾਂ ਚੋਂ ਸਿਰਫ ਇੱਕ ਦੀ ਗ੍ਰਿਫਤਾਰੀ ਹੋਈ ਹੈ।
ਕਿਵੇਂ ਰਚੀ ਗਈ ਸਾਜ਼ਿਸ਼
ਐੱਫਆਈਆਰ ਮੁਤਾਬਕ, HC ਬਲਵਿੰਦਰ ਸਿੰਘ (3rd IRB), ASI ਕੁਲਦੀਪ ਸਿੰਘ (GRP), ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਹੋਰ ਸਾਥੀ ਨੇ ਮਿਲ ਕੇ ਫਰਜ਼ੀ SP, DSP ਅਤੇ DIG ਬਣ ਕੇ ਨੋਇਡਾ (ਦਿੱਲੀ) ਵਿਖੇ ਇੱਕ ਦਫ਼ਤਰ ‘ਚ ਰੇਡ ਮਾਰੀ। ਤਰੁਣ ਅਗਰਵਾਲ (ਗੁਜਰਾਤ), ਹੇਰਤ ਸ਼ਾਹ (ਅਹਿਮਦਾਬਾਦ) ਅਤੇ ਥੁਰਾਈ ਰਾਜ (ਤਾਮਿਲਨਾਡੂ) ਨੂੰ ਬੰਦੂਕਾਂ ਦੇ ਸਾਏ ਹੇਠ ਅਗਵਾ ਕਰਕੇ ਲੁਧਿਆਣਾ ਲਿਆਇਆ ਗਿਆ।
10 ਕਰੋੜ ਤੋਂ 70 ਲੱਖ ਦੀ ਡੀਲ
ਪੀੜਤਾਂ ਤੋਂ ਪਹਿਲਾਂ 10 ਕਰੋੜ ਰੁਪਏ ਦੀ ਰਿਹਾਈ ਰਕਮ ਮੰਗੀ ਗਈ। ਬਾਅਦ ‘ਚ ਰਕਮ 5 ਕਰੋੜ ਤੇ ਫਿਰ 70 ਲੱਖ ਤੱਕ ਘਟਾਈ ਗਈ। ਪੀੜਤਾਂ ਦੇ ਖਾਤਿਆਂ ਤੋਂ 999 USDT, 3650 USDT ਅਤੇ 1 ਲੱਖ ਰੁਪਏ ਗਿਫਟ ਕਾਰਡਾਂ ਰਾਹੀਂ ਲੈ ਲਏ ਗਏ। ਇਸ ਤੋਂ ਇਲਾਵਾ ਐਪਲ ਫੋਨ, ਪੋਕੋ ਫੋਨ ਅਤੇ ਐਪਲ ਵਾਚ ਵੀ ਖੋਹੇ ਗਏ।
ਖੰਨਾ ਪੁਲਿਸ ਕੋਲ ਲਿਆ ਕੇ ਬਣਾਇਆ ਡਰਾਮਾ
ਦੋਸ਼ੀਆਂ ਨੇ ਅਗਵਾ ਕੀਤੇ ਬਿਜਨੈਸਮੈਨਾਂ ਨੂੰ ਖੰਨਾ ਪੁਲਿਸ ਦੇ ਸਾਹਮਣੇ ਲਿਆ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਥਾਣਾ ਇੰਚਾਰਜ ਨਰਪਿੰਦਰ ਸਿੰਘ ਨੇ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਇਨ੍ਹਾਂ ਪੀੜਤਾਂ ਖ਼ਿਲਾਫ਼ ਨਾ ਕੋਈ ਸ਼ਿਕਾਇਤ ਹੈ ਤੇ ਨਾ ਹੀ ਕੋਈ ਕੇਸ ਰਿਕਾਰਡ ‘ਚ ਦਰਜ ਹੈ। ਇਸ ਨਾਲ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ।
ਮੁਕੱਦਮਾ ਦਰਜ
ਹੁਣ HC ਬਲਵਿੰਦਰ ਸਿੰਘ, ASI ਕੁਲਦੀਪ ਸਿੰਘ, ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਅਣਪਛਾਤੇ ਸਾਥੀ ਖ਼ਿਲਾਫ਼ ਜੁਰਮ 319, 140, 3(5), 318(4) BNS ਅਤੇ 66-D IT ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਖੰਨਾ ਪੁਲਸ ਨੇ 17 ਸਤੰਬਰ ਨੂੰ ਇਹ ਕੇਸ ਦਰਜ ਕੀਤਾ। ਪ੍ਰੰਤੂ ਇਸਦੇ ਤਾਰ ਸਿਆਸੀ ਤੌਰ ਉਪਰ ਅਤੇ ਪੁਲਸ ਮਹਿਕਮਾ ਨਾਲ ਜੁੜੇ ਹੋਣ ਕਰਕੇ ਹੁਣ ਤੱਕ ਇਸ ਮੁਕੱਦਮੇ ਨੂੰ ਮੀਡੀਆ ਤੋਂ ਛੁਪਾ ਕੇ ਰੱਖਿਆ ਗਿਆ ਹੈ। ਹੁਣ ਇਸਦੀ FIR ਸਾਮ੍ਹਣੇ ਆਈ ਹੈ।
1
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
NJNEENA JAIN
FollowSept 25, 2025 14:05:500
Report
KLKANHAIYA LAL SHARMA
FollowSept 25, 2025 14:05:380
Report
KLKANHAIYA LAL SHARMA
FollowSept 25, 2025 14:05:100
Report
ADAjay Dubey
FollowSept 25, 2025 14:05:010
Report
0
Report
RRRakesh Ranjan
FollowSept 25, 2025 14:04:460
Report
SYSUNIL YADAV
FollowSept 25, 2025 14:04:130
Report
KHKHALID HUSSAIN
FollowSept 25, 2025 14:04:030
Report
NDNEELAM DAS PADWAR
FollowSept 25, 2025 14:03:550
Report
KSKartar Singh Rajput
FollowSept 25, 2025 14:03:440
Report
KSKartar Singh Rajput
FollowSept 25, 2025 14:03:300
Report
VPVinay Pant
FollowSept 25, 2025 14:03:190
Report
NCNITIN CHAWRE
FollowSept 25, 2025 14:03:100
Report
AMAsheesh Maheshwari
FollowSept 25, 2025 14:02:510
Report
AVArun Vaishnav
FollowSept 25, 2025 14:02:420
Report