Back
रामपुरा गांव की लवप्रीत कौर ने पीएम रैली में मेडल जीतकर गौरव पाया
AJAnil Jain
Feb 14, 2026 04:34:50
Lehragaga, Punjab
ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਰਾਮਪੁਰਾ ਦੀ ਲੜਕੀ ਨੂੰ ਮਿਲਿਆ ਖਿਤਾਬ
ਗਣਤੰਤਰ ਦਿਵਸ ਮੌਕੇ ਪੀਐਮ ਰੈਲੀ ਦੌਰਾਨ ਬੈਸਟ ਘੋੜ ਸਵਾਰ ( ਲੜਕੀਆਂ) ਦਾ ਖਿਤਾਬ ਤੇ ਕਈ ਮੈਡਲ ਜਿੱਤ ਕੇ ਪਿੰਡ ਪਹੁੰਚੀ ਲਵਪ੍ਰੀਤ ਕੌਰ ਦਾ ਹੋਇਆ ਭਰਵਾਂ ਸਵਾਗਤ
ਪੂਰੇ ਢੋਲ ਢਮੱਕੇ ਨਾਲ ਮਠਿਆਈਆਂ ਵੰਡ ਕੇ ਮਨਾਏ ਜਸ਼ਨ, ਕਾਫਲੇ ਨਾਲ ਲੈ ਕੇ ਗਏ ਪਿੰਡ
ਲਵਪ੍ਰੀਤ ਕੌਰ ਨੂੰ ਮੂਨਕ ਤੋਂ ਫੁੱਲਾਂ ਦੇ ਹਾਰ ਪਾ ਕੇ ਪੂਰੇ ਢੋਲ ਢਮੱਕੇ ਨਾਲ ਓਪਨ ਜੀਪ ਚ ਸਵਾਰ ਕਰਕੇ ਲਿਆਂਦਾ ਗਿਆ ਘਰ
ਐਨਸੀਐਸੀ ਲੁਧਿਆਣਾ ਗਡਵਾਸੂ ਦੇ ਕੈਡਿਟਾਂ ਨੇ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ ਘੋੜ ਸਵਾਰੀ ਮੁਕਾਬਲਿਆਂ 2026 ਵਿੱਚ ਸ਼ਾਨਦਾਰ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਸਬ ਡਵੀਜ਼ਨ ਮੂਨਕ ਦੇ ਹਰਿਆਣਾ ਦੀ ਸਰਹੱਦ ਤੇ ਵਸੇ ਛੋਟੇ ਜਿਹੇ
ਪਿੰਡ ਰਾਮਪੁਰਾ ਗੁੱਜਰਾਂ ਦੀ ਜੰਮਪਲ ਸਾਰਜੈਂਟ ਲਵਪ੍ਰੀਤ ਕੌਰ ਨੇ ਡ੍ਰੈਸਜੇਜ ਅਤੇ ਸ਼ੋਅਜੰਪਿੰਗ ਟਾਪ ਸਕੋਰ ਵਿੱਚ ਚਾਂਦੀ ਦੇ ਤਗਮੇ, ਸ਼ੋਅਜੰਪਿੰਗ ਫਾਲਟ-ਐਨ-ਆਊਟ ਵਿੱਚ ਕਾਂਸੀ ਦਾ ਤਗਮਾ, ਵੱਕਾਰੀ ਬੈਸਟ ਸ਼ੋਅਜੰਪਿੰਗ ਸਿਕਸ ਬਾਰ ਟਰਾਫੀ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸਨੂੰ ਬੈਸਟ ਹਾਰਸ ਰਾਈਡਰ (ਲੜਕੀਆਂ) ਘੋਸ਼ਿਤ ਕੀਤਾ ਗਿਆ।
ਲਵਪ੍ਰੀਤ ਕੌਰ ਦਾ ਪਿੰਡ ਪਹੁੰਚਣ ਤੋਂ ਪਹਿਲਾਂ ਮੂਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਥਾਣਾ ਮੂਨਕ ਦੇ ਐਸ ਐਚ ਓ ਗੁਰਮੀਤ ਸਿੰਘ ਤੇ ਵੱਡੀ ਗਿਣਤੀ ਪਿੰਡ ਵਾਸੀਆਂ ਹਾਰ ਪਾਕੇ ਸ਼ਾਨਦਾਰ ਸਵਾਗਤ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ,
ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ ਗਡਵਾਸੂ ਵਿੱਚ ਵੈਟਰਨਰੀ ਦੀ ਡਿਗਰੀ ਕਰ ਰਹੀ ਹੈ ਜਿੱਥੇ ਕਿ ਉਸਨੇ 2023 ਵਿੱਚ ਐਨਸੀਸੀ ਦੇ ਯੂਨਿਟ ਵਿੱਚ ਘੋੜ ਸਵਾਰੀ ਦੀ ਸ਼ੁਰੂਆਤ ਕੀਤੀ ਸੀ ਤੇ ਢਾਈ ਸਾਲਾਂ ਦੀ ਸਖਤ ਮਿਹਨਤ ਨਾਲ ਅੱਜ ਪੀਐਮ ਰੈਲੀ ਦੌਰਾਨ ਮੈਡਲ ਜਿੱਤ ਕੇ ਮਾਣ ਮਹਿਸੂਸ ਹੋ ਰਿਹਾ ਹੈ, ਉਹਨਾਂ ਦੱਸਿਆ ਕਿ ਪੂਰੇ ਦੇਸ਼ ਚ ਐਨਸੀਸੀ ਦੇ 17 ਡਾਇਰੈਕਟਰੇਟ ਹਨ ਤੇ ਉਹ ਪੰਜਾਬ, ਹਰਿਆਣਾ ਹਿਮਾਚਲ, ਚੰਡੀਗੜ੍ਹ, ਡਾਇਰੈਕਟਰੇਟ ਦਾ ਹਿੱਸਾ ਸੀ , ਦਿੱਲੀ ਦੇ ਆਰਮੀ ਗਰਾਊਂਡ 'ਚ ਕਰੀਬ ਇੱਕ ਮਹીਨੇ ਦੇ ਲੱਗੇ ਕੈਂਪ ਦੌਰਾਨ ਉਸਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਵਿੱਚ ਪੰਜਾਬ ਡਾਇਰੈਕਟਰੇਟ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਉਸਨੇ ਦੋ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਤੇ ਉਸਨੂੰ ਬੈਸਟ ਹਾਰਸ ਰਾਈਡਰ ( ਲੜਕੀਆਂ ) ਘੋਸ਼ਿਤ ਕੀਤਾ ਗਿਆ ਇਸ ਤੋਂ ਇਲਾਵਾ ਪੀਐਮ ਰੈਲੀ ਦੌਰਾਨ ਆਰ ਐਂਡ ਵੀ ਦਲ ਚ ਵੀ ਹਿੱਸਾ ਲਿਆ।
ਬਾਈਟ - ਲਵਪ੍ਰੀਤ ਕੌਰ
ਬਾਈਟ - ਲਵਪ੍ਰੀਤ ਕੌਰ ਦੇ ਦਾਦਾ ਜੀ ਗੁਰਦੇਵ ਸਿੰਘ
ਬਾਈਟ - ਲਵਪ੍ਰੀਤ ਕੌਰ ਦੇ ਭਰਾ ਤਲਵਿੰਦਰ ਸਿੰਘ
ਬਾਈਟ - ਪਿੰਡ ਵਾਸੀ ਪਿਆਰਾ ਸਿੰਘ
ਬਾਈਟ - ਗਗਨਦੀਪ ਖੰਡੇਬਾਦ ਹਲਕਾ ਇੰਚਾਰਜ SAD
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowFeb 14, 2026 06:19:460
Report
PSParambir Singh Aulakh
FollowFeb 14, 2026 06:19:120
Report
RBRohit Bansal
FollowFeb 14, 2026 06:18:560
Report
MJManoj Joshi
FollowFeb 14, 2026 06:01:160
Report
NSNitesh Saini
FollowFeb 14, 2026 05:48:470
Report
KSKuldeep Singh
FollowFeb 14, 2026 05:48:300
Report
MJManoj Joshi
FollowFeb 14, 2026 05:48:160
Report
AZAbhinva zeepunjabi
FollowFeb 14, 2026 05:47:55Noida, Uttar Pradesh:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਹੰਗ ਬਾਣੇ ਵਿੱਚ ਸਜੀ ਹੋਈ ਨਿੱਕੀ ਬੱਚੀ ਹਰਲੀਨ ਕੌਰ ਨਾਲ ਮੁਲਾਕਾਤ ਕੀਤੀ। ਬੱਚੀ ਤੋਂ ਗੁਰਮੁਖੀ ਬਾਰੇ ਪੁੱਛਿਆ, ਕੁਝ ਅੱਖਰਾਂ ਬਾਰੇ ਬੱਚੀ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ
0
Report
SBSANJEEV BHANDARI
FollowFeb 14, 2026 05:30:470
Report
SNSUNIL NAGPAL
FollowFeb 14, 2026 05:30:210
Report
AZAbhinva zeepunjabi
FollowFeb 14, 2026 04:50:220
Report
AZAbhinva zeepunjabi
FollowFeb 14, 2026 04:49:34Noida, Uttar Pradesh:जाह्नवी कंडुला केस: US से 260 करोड़ रुपये का सेटलमेंट कैसे हुआ? 23 साल की भारतीय ग्रेजुएट की 2023 में तेज़ रफ़्तार से आ रही पुलिस SUV की टक्कर से मौत हो गई थी।
0
Report
KDKuldeep Dhaliwal
FollowFeb 14, 2026 04:34:220
Report
DSDharmindr Singh
FollowFeb 14, 2026 04:31:190
Report