Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh NagarSahibzada Ajit Singh Nagar

ਸੀਨੀਅਰ ਸਿਟੀਜਨ ਨੇ ਚੁੱਕਿਆ ਸਟੇਡੀਅਮ ਦੀ ਸਫਾਈ ਨਾ ਹੋਣ ਦਾ ਮੁੱਦਾ

Aug 20, 2024 07:14:17
Banur, Punjab
ਸ਼ਹਿਰ ਦੇ ਇਕਲੌਤੇ ਸਟੇਡੀਅਮ ਆਪਣੀ ਬਦਹਾਲੀ ਬਿਆਨ ਕਰ ਰਿਹਾ ਹੈ। ਬਰਸਾਤ ਦੇ ਮੌਸਮ ਦੇ ਵਿੱਚ ਸਟੇਡੀਅਮ ਦੇ ਗਰਾਊਂਡ ਵਿੱਚ ਘਾਹ ਅਤੇ ਜੰਗਲੀ ਬੂਟੀ ਫੈਲੀ ਹੋਈ ਹੈ। ਇਸ ਜੰਗਲੀ ਬੂਟੀ ਵਿੱਚੋਂ ਸੱਪ ਅਤੇ ਜਹਿਰੀਲੇ ਜੀਵ ਨਿਕਲ ਰਹੇ ਹਨ, ਜਿਸਦੇ ਕਾਰਨ ਸੀਨੀਅਰ ਸਿਟੀਜਨ ਨੂੰ ਸੈਰ ਕਰਦੇ ਵਿੱਚ ਭਾਰੀ ਦਿੱਕਤ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਟੈਕਸੀ ਸਟੈਂਡ ਯੂਨੀਅਨ ਦੇ ਪ੍ਰਧਾਨ ਬਲੀ ਸਿੰਘ ਨੇ ਗੱਲ ਕਰਦੇ ਦੱਸਿਆ ਕਿ ਪਾਰਕ ਦੀ ਸਫਾਈ ਵਾਲਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਾਰਨ ਲੋਕਾਂ ਦੇ ਸਹਿਯੋਗ ਨਾਲ ਖੁਦ ਆਪਣੇ ਪੱਧਰ ਤੇ ਸਟੇਡੀਅਮ ਦੇ ਵਿੱਚ ਘਾਹ ਅਤੇ ਦਰਖਤਾਂ ਛੰਗਾਈ ਕਰਨੀ ਪੈ ਰਹੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Dec 16, 2025 13:52:08
Noida, Uttar Pradesh:ਕੇਂਦਰ ਫੰਡਾਂ ਦੀ ਵੰਡ ਦਾ ਫੈਸਲਾ ਕਰਨ ਲੱਗਿਆ ਸਾਰੇ ਸੂਬਿਆਂ ਦੇ ਨੁਮਾਇੰਦੇ ਸ਼ਾਮਲ ਕਰੇ ਮੀਤ ਹੇਅਰ ਆਪ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਵਿੱਚ ਗੈਰ ਭਾਜਪਾ ਸਾਸ਼ਿਤ ਸੂਬਿਆਂ ਨਾਲ ਵਿਤਕਰੇਬਾਜ਼ੀ ਦਾ ਮੁੱਦਾ ਉਠਾਇਆ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਸਬੰਦੀ ਕੋਈ ਵੀ ਫੈਸਲਾ ਨਾ ਲਿਆ ਜਾਵੇ: ਮੀਤ ਹੇਅਰ ਨਵੀਂ ਦਿੱਲੀ, 16 ਦਸੰਬਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਵਿੱਚ ਬਦਲਾਅ ਅਤੇ ਪੰਜਾਬ ਨੂੰ ਹੜ੍ਹ ਰਾਹਤ ਪੈਕੇਜ ਤੋਂ ਵਾਂਝਾ ਰੱਖਣ ਦੇ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਈ ਵੀ ਫੈਸਲਾ ਲੈਂਦੇ ਸਮੇਂ ਸਬੰਧਤ ਸੂਬਿਆਂ ਦੀ ਸਹਿਮਤੀ ਅਤੇ sਾਰੇ ਸੂਬਿਆਂ ਦੀ ਨੁਮਾਇੰਦਗੀ ਯਕੀਨੀ ਬਣਾਵੇ। ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਅੱਜ ‘ਮੁੜ ਵਿਚਾਰ ਤੇ ਸੋਧਨਾ ਬਿੱਲ 2025’ ਉਤੇ ਬਹਿਸ ਵਿੱਚ ਹਿੱਸਾ ਲੈਂਦਿਆ ਕਿਹਾ ਕਿ 71 ਕਾਨੂੰਨਾਂ ਵਿੱਚ ਸੋਧ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਸੂਬਿਆਂ ਨੂੰ ਬਰਾਬਰ ਹਿੱਸੇਦਾਰੀ ਦੇਣ ਦੀ ਸੋਧ ਕਰਨ ਦੀ ਲੋੜ ਹੈ। ਮੀਤ ਹੇਅਰ ਨੇ ਕਿਹਾ ਜਿਵੇਂ ਜੀ.ਐਸ.ਟੀ. ਕੌਂਸਲ ਵਿੱਚ ਸਾਰੇ ਸੂਬਿਆਂ ਦੀ ਪ੍ਰਤੀਨਿਧਤਾ ਹੈ, ਉਵੇਂ ਹੀ ਬਾਕੀ ਮਾਮਲਿਆਂ ਵਿੱਚ ਵੀ ਸੂਬਿਆਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਆਪ ਮੈਂਬਰ ਪਾਰਲੀਮੈਂਟ ਨੇ पंजाब ਵਿੱਚ ਆਏ ਭਿਆਨਕ ਹੜ੍ਹਾਂ ਦਾ ਅਜ ਫੇਰ ਮੁੱਦਾ ਉਠਾਉਦਿਆਂ ਕਿਹਾ ਕਿ ਜਦੋਂ ਦੋ ਸਾਲ ਪਹਿਲਾਂ ਬਿਹਾਰ ਵਿੱਚ ਹੜ ਆਏ ਤਾਂ 12 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਗਿਆ ਪ੍ਰੰਤੂ ਪੰਜਾਬ ਨਾਲ ਹੁਣ ਵਿਤਕਰਾ ਕੀਤਾ ਗਿਆ। ਉਨਾਂ ਕਿਹਾ ਕਿ ਕੁਦਰਤੀ ਆਫਤ ਕਿਤੇ ਵੀ ਇਹ ਦੇਖ ਕੇ ਨਹੀਂ ਆਉਦੀ ਕਿ ਉਸ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਜਾਂ ਗੈਰ ਭਾਜਪਾ ਸਰਕਾਰ। ਉਨਾਂ ਕਿਹਾ ਕਿ ਫੰਡ ਜਾਰੀ ਕਰਨ ਲੱਗਿਆ ਪੱਖਪਾਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਫੰਡਾਂ ਦੀ ਵੰਡ ਦਾ ਫੈਸਲਾ ਕਰਨ ਵਾਲੀ ਕਮੇਟੀ ਵਿੱਚ ਸਾਰੇ ਸੂਬਿਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ। ਇਸ ਨਾਲ ਹੀ ਫੰਡਾਂ ਦੀ ਸੂਬਿਆਂ ਨੂੰ ਸਹੀ ਵੰਡ ਕੀਤੀ ਜਾ ਸਕੇਗੀ। ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਨੂੰ ਬਿਨਾਂ ਭਰੋਸੇ ਵਿੱਚ ਲਿਆ ਪੰਜਾਬ ਯੂਨੀਵਰਸਿਟੀ ਚੰਡੀगੜ੍ਹ ਦੀ ਸੈਨੇਟ ਤੋੜਨ ਦੀ ਚਾਲ ਚੱਲੀ ਜੋ ਸੂਬੇ ਵਿੱਚ ਹੋਏ ਸਖਤ ਵਿਰੋਧ ਦੇ ਚੱਲਦਿਆਂ ਵਾਪਸ ਲੈਣੀ ਪਈ। ਉਨਾਂ ਕਿਹਾ ਕਿ ਪੰਜਾਬ ਪੁਨਰਗਠਨ ਕਾਨੂੰਨ ਅਨੁਸਾਰ ਪੰਜਾਬ ਯੂਨੀਵਰਸਿਟੀ ਸਬੰਧੀ ਕੋਈ ਵੀ ਫੈਸਲਾ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ.
0
comment0
Report
TBTarsem Bhardwaj
Dec 16, 2025 13:16:42
Ludhiana, Punjab:ਲੁਧਿਆਣਾ ਡੀ ਸੀ ਦਫ਼ਤਰ ਦੇ ਬਹਾਰ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ ਲਈ ਅਧਿਆਪਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਮੰਗਾ ਪੂਰੀਆਂ ਨਾਂ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ-ਅਧਿਆਪਕ ਆਗੂ ਲੁਧਿਆਣਾ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਅਤੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਵਿੱਚ ਜਖ਼ਮੀ ਹੋਏ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਜਿਲ੍ਹਾ ਪੱਧਰੀ ਧਰਨਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਖਿਲਾਫ਼ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ ।ਗਿਆ। ਦਰਅਸਲ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਪਾਣੀ ਦੇ سੂਏ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਵੀ ਸੂਏ ਵਿੱਚ ਕਾਰ ਡਿੱਗਣ ਕਾਰਣ ਫੱਟੜ ਹੋ ਗਈ। ਇਸੇ ਤਰ੍ਹਾਂ ਦੀ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਪਾਤੜਾਂ ਵਿਖੇ ਹੋਈ ਦੁਰਘਟਨਾ ਸਮੇਤ ਪੰਜਾਬ ਵਿੱਚ ਕਈ ਥਾਵਾਂ ਉਪਰ ਹੋਰ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ,ਜਿਸ ਕਾਰਨ ਅਧਿਆਪਕਾਂ ਅੰਦਰ ਬਹੁਤ ਵੱਡਾ ਰੋਸ ਹੈ。 ਇਸ ਰੋਸ ਮੁਜਾਹਰੇ ਦੌਰਾਨ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਸਾਥੀਆਂ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ 'ਤੇ 2-2 ਕਰੋੜ ਰੁਪਏ ਦਾ ਮੁਆਵਜਾ ਉਨ੍ਹਾਂ ਦੇ ਬੱਚਿਆਂ ਦੇ ਨਾਂ 'ਤੇ ਤੁਰੰਤ ਜਾਰੀ ਕੀਤਾ ਜਾਵੇ ਅਤੇ ਬੱਚਿਆਂ ਦਾ ਪੜ੍ਹਾਈ ਦਾ ਖ਼ਰਚਾ ਵੀ ਸਰਕਾਰ ਉਠਾਵੇ ਅਤੇ ਦੋਵਾਂ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ।
0
comment0
Report
AJAnil Jain
Dec 16, 2025 13:14:02
Lehragaga, Punjab:ਮੰਤਰੀ ਗੋਇਲ ਨੇ ਪਾਵਰਕੌਮ ਦੀ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਲਹਿਰਾਗਾਗਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪਾਵਰਕੌਮ ਦੀ ਨਵੀਂ ਬਣਨ ਜਾ ਰਹੀ ਬਿਲਡਿੰਗ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਪਹੁੰਚੇ। ਠੇਕੇਦਾਰ ਦੀਨ ਦਿਆਲ ਨੇ ਮੰਤਰੀ ਗੋਇਲ ਨੂੰ ਬਿਲਡਿੰਗ ਦਾ ਨਕਸ਼ਾ ਦੇਖਿਆ। ਸੰਬੰਧਿਤ ਠੇਕੇਦਾਰ ਨੇ ਮੰਤਰੀ ਗੋਇਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਵਰਕੌਮ ਦੀ ਬਿਲਡਿੰਗ ਨੂੰ ਪੰਜ ਮਹੀਨਿਆਂ ਦੇ ਵਿੱਚ ਮੁਕੰਮਲ ਤੌਰ 'ਤੇ ਪੂਰੀ ਕਰ ਦੇਣਗੇ। ਮੰਤਰੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 40 ਸਾਲ ਪਹਿਲਾਂ ਇੱਥੇ ਪਾਵਰਕੌਮ ਦੇ ਦਫਤਰ ਹੁੰਦੇ ਸੀ ਜੋ ਉਸ ਸਮੇਂ ਸ਼ਿਫਟ ਕਰ ਦਿੱਤੇ ਗਏ ਸੀ। ਸਾਰੀ ਜਗ੍ਹਾ ਖਾਲੀ ਪਈ ਸੀ, ਕੁਆਰਟਰ ਡਿੱਗੇ ਪਏ ਸਨ। ਇੱਥੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਸਨ ਤੇ ਇਹ ਜਗ੍ਹਾ ਸ਼ਹਿਰ ਨਿਵਾਸੀਆਂ ਲਈ ਸਿਰਦਰਦੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ 3.27 ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਦਫਤਰ ਦਾ ਨੀਹ ਪੱਥਰ ਰੱਖਿਆ ਸੀ ਅਤੇ ਇਹ ਦਫਤਰ ਚਾਰ ਪੰਜ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਉਹਨਾਂ ਕਿਹਾ کہ ਇੱਥੇ ਐਸ.ਡੀ.ੳ (ਸ਼ਹਿਰੀ), ਐਸ.ਡੀ.ਓ. (ਦਿਹਾਤੀ), ਐਕਸੀਅਨ ਸਮੇਤ ਕੰਪਲੀਟ ਸੈਂਟਰ ਬਣੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਜਲੀ ਸਬੰਧੀ ਕੰਮ ਲਈ ਖੱਜਲ ਨਹੀਂ ਹੋਣਾ ਪਵੇਗਾ ਤੇ ਇੱਕ ਥਾਂ ਤੇ ਹੀ ਸਾਰੇ ਕੰਮ ਹੋ ਜਾਣਗੇ
0
comment0
Report
SSSanjay Sharma
Dec 16, 2025 13:11:05
Noida, Uttar Pradesh:आज चंดิगढ़ के ਉਦਯੋਗ ਭਵਨ ਵਿੱਚ ਭਾਰਤ ਚ ब्रिटिश डिप्टी हाई कमीशनਰ Ms. Alba Smeriglio ਅਤੇ बहੁਕੋਮੀ ਕੰਪਨੀਆਂ ਦੇ ਨੂਮਾਇੰਦਿਆਂ ਨਾਲ ਮੁਲਾਕਾਤ ਹੋਈ। ਪੰਜਾਬ ਵਿੱਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ। ਉਹਨਾਂ ਨੂੰ ਸਿੱਖਿਆ, ਤਕਨੀਕ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ। ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਆਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ 2026 ਵਿੱਚ ਹੋਣ ਵਾਲੇ 6th Progressive Punjab Investors’ Summit ਵਿੱਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ। Today, at Udyog Bhawan, Chandigarh, I held a meeting with the British Deputy High Commissioner to India, Ms. Alba Smeriglio, along with representatives of leading multinational companies. In-depth discussions were held on enhancing investment opportunities in Punjab. The delegation was invited to explore collaborative opportunities across key sectors including education, technology, agriculture, and allied fields. The government’s newly launched initiatives aimed at strengthening the state’s industrial and investment ecosystem were also highlighted. Additionally, I also formally invited them to participate in the 6th Progressive Punjab Investors’ Summit scheduled for 2026.
0
comment0
Report
HSHarmeet Singh
Dec 16, 2025 12:32:21
Kurali, Punjab:ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ ਕੁਰਾਲੀ:-ਅੱਜ ਸ਼ਹਿਰ ਕੁਰਾਲੀ ਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਡਾਲੀ ਦਾ ਰਹਿਣ ਵਾਲਾ ਜਗਦੀਪ ਸਿੰਘ ਜੱਗੀ ਉਮਰ 35 ਕੁਰਾਲੀ ਵਿਖੇ ਸਬਜੀ ਲੈਣ ਲਈ ਆਇਆ ਜਦੋਂ ਸਬਜੀ ਲੈ ਕੇ ਉਹ ਵਾਪਸ ਜਾ ਰਿਹਾ ਸੀ ਤਾਂ ਉਸ ਰਸਤੇ ਵਿੱਚ ਉਸਦੇ ਗਲ ਦੇ ਵਿੱਚ ਚਾਈਨਾ ਡੋਰ ਆ ਲਿਪਟੀ। ਜਦੋਂ ਤੱਕ ਉਹ ਖੁਦ ਨੂੰ ਸੰਭਾਲ ਪਾਉਂਦਾ ਤਾਂ ਚਾਈਨਾ ਡੋਰ ਨੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਖਮੀ ਹੋਏ ਇਸ ਨੌਜਵਾਨ ਨੂੰ ਲੋਕਾਂ ਵੱਲੋਂ ਕੁਰਾਲੀ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਜਾ ਕੇ ਉਸ ਲੜਕੇ ਦੀ ਮੌਤ ਹੋ ਗਈ。
0
comment0
Report
JSJagmeet Singh
Dec 16, 2025 12:32:05
Fatehgarh Sahib, Punjab:ਜਿਲ੍ਹਾ ਚੋਣਕਾਰ ਅਫ਼ਸਰ ਡਾ. ਸੋਨਾ ਥਿੰੰਦ ਨੇ ਦੱਸਿਆ ਕਿ 17 ਦਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਬਲਾਕ ਸਰਹਿੰਦ ਲਈ ਮਾਤਾ ਗੁਜਰੀ ਸੀਨੀਅਰ ਸਕੂਲ ਆਫ ਐਮੀਨੈਂਸ ਫਤਹਿਗੜ੍ਹ ਸਾਹਿਬ, ਬਲਾਕ ਅਮਲੋਹ ਲਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਅਮਲੋਹ, ਬਲਾਕ ਬਸੀ ਪਠਾਣਾ ਲਈ ਆਈ.ਟੀ.ਆਈ ਬਸੀ ਪਠਾਣਾ, ਬਲਾਕ ਖਮਾਣੋਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਖਮਾਣੋਂ ਕਲਾਂ ਅਤੇ ਬਲਾਕ ਖੇੜਾ ਲਈ ਬਾਬਾ ਬੰਦਾ ਸਿੰਘ ਬਹਾਦਰ ਪੋਲੀਟెకਨਿਕ ਕਾਲਜ, ਯੂਨੀਵਰਸਿਟੀ ਰੋਡ, ਫਤਹਿਗੜ੍ਹ ਸਾਹਿਬ ਵਿਖੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ。 ਸਮੂਹ ਰਿਟਰਨਿੰਗ ਅਧਿਕਾਰੀਆਂ ਨੇ ਦੱਸਿਆ ਕਿ ਗਿਣਤੀ ਲਈ ਤਾਇਨਾਤ ਗਿਣਤੀ ਸੁਪਰਾਈਵਜ਼ਰਾਂ ਤੇ ਸਹਿਯੋਗੀ ਅਮਲੇ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਚੋਣ ਅਬਜ਼ਰਵਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਰਾਊਂਡ ਦੇ ਨਤੀਜਿਆਂ ਦਾ ਐਲਾਨ ਸਮੇਂ ਸਿਰ ਹੋਵੇ। ਜਿਲ੍ਹਾ ਚੋਣਕਾਰ ਅਫ਼ਸਰ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਗਿਣਤੀ ਕੇਂਦਰਾਂ ਦਾ ਦੌਰਾ ਕਰਨ ਅਤੇ ਸਾਰੇ ਲੋੜੀਂਦੇ ਪ੍ਰਬੰਧਾਂ ਜਿਵੇਂ ਪੀਣ ਵਾਲੇ ਪਾਣੀ ਦੇ ਪ੍ਰਬੰਧ, ਬਿਜਲੀ, ਪਖਾਨਿਆਂ, ਮੈਡੀਕਲ ਟੀਮਾਂ ਆਦਿ ਦੀ ਤਾਇਨਾਤੀ ਦਾ ਨਿਰੀਖਣ ਕਰਨ। ਉਨ੍ਹਾਂ ਕਿਹਾ ਕਿ ਗਿਣਤੀ ਦੇ ਸਮੁੱਚੇ ਅਮਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਜਾਵੇ。
0
comment0
Report
BKBIMAL KUMAR
Dec 16, 2025 12:23:14
Anandpur Sahib, Punjab:Nangal के राजनगर मोहल्ले में तीन बच्चों के पिता ने फाइनेंस कंपनी के दबाव से तंग आकर आत्महत्या कर ली। मृतक की पहचान सुधीर शर्मा के रूप में हुई है, जो सब्ज़ी बेचकर परिवार का पालन-पोषण करता था। यह Nangal में दूसरा मामला है जहाँ फाइनेंस कंपनियों के दबाव के कारण किसी ने अपनी जान दी। इससे पहले भी एक वजह से दो धियाँ की विधवा माँ ने फाइनेंस कंपनी के कर्मियों के दबाव से नहर में छलांग लगाकर अपना जीवन समाप्त कर लिया था। मृतक के भाई ने बताया कि वह सब्ज़ी की दुकान चलाकर परिवार का गुज़ारा कर रहा था; पिछले कुछ समय से व्यवसाय में नुकसान के कारण कर्ज़ चुक्ता नहीं पा रहा था। आज भी फाइनेंस कंपनी के कर्मचारी किश्त लेने आने वाले थे, पर उससे पहले ही उसने यह खौफनाक कदम उठाया। मामले की जांच ASI राम कुमार कर रहे हैं, जिन्होंने अस्पताल से पहुँचने की सूचना दी है; आगे की कार्रवाई परिवार के बयानों के आधार पर होगी।
0
comment0
Report
SSSanjay Sharma
Dec 16, 2025 12:15:55
Noida, Uttar Pradesh:ਐਸਕੇਐਮ (ਗੈਰ ਸਿਆਸੀ) ਵੱਲੋਂ 18 ਦਸੰਬਰ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਮ ਸੌਂਪੇ ਜਾਣਗੇ ਮੰਗ ਪੱਤਰ - ਜਗਜੀਤ ਸਿੰਘ ਡੱਲੇਵਾਲ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪਾਂਡੀਅਨ ਨੂੰ ਸੁਣਾਈ ਸਜ਼ਾ ਰੱਦ ਕਰਨ ਦੀ ਕੀਤੀ ਜਾਵੇਗੀ ਮੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੇ ਹਿੱਸਾ ਲਿਆ , ਮੀਟਿੰਗ ਵਿੱਚ ਦੇਸ਼ ਤੇ ਪੰਜਾਬ ਪੱਧਰੀ ਕਿਸਾਨ ਮਸਲਿਆਂ ਤੇ ਸੰਘਰਸ਼ਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਕੇਐਮ ਗੈਰ ਸਿਆਸੀ ਦੇ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਾਰਪੋਰੇਟਾਂ ਦੇ ਹੱਕ ਚ ਤੇ ਕਿਸਾਨਾਂ ਦੇ ਵਿਰੋਧ ਚ ਨੀਤੀਆਂ ਘੜ ਕੇ ਕਿਸਾਨੀ ਨੂੰ ਤਬਾਹ ਕਰਨ ਦਾ ਰਾਹ ਅਖਤਿਆਰ ਕੀਤਾ ਹੋਇਆ ਹੈ , ਜੇਕਰ ਅਜੇ ਵੀ ਕਿਸਾਨੀ ਥੋੜਾ ਮੋਟਾ ਬਚੀ ਹੈ ਤਾਂ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਦੇ ਦਬਾਅ ਸਦਕਾ ਹੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਕਿਸਾਨ ਆਗੂਆਂ ਨੂੰ ਜੇਲ ਚ ਸੁੱਟ ਕੇ ਕਾਰਪੋਰੇਟਾਂ ਦਾ ਜਮੀਨਾਂ ਉ upp 'ਤੇ ਕਬਜ਼ਾ ਕਰਾਉਣ ਦੇ ਰਾਹ ਤਰੀਆਂ ਹੋਈਆਂ ਹਨ ਜਿਸ ਦੀ ਤਾਜ਼ਾ ਉਦਾਹਰਨ ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪਾਂਡੀਅਨ ਨੂੰ ਫਾਸਟ ਟਰੈਕ ਅਦਾਲਤ ਵੱਲੋਂ ਸੁਣਾਈ ਗਈ 13 ਸਾਲ ਦੀ ਸਜ਼ਾ ਤੋਂ ਮਿਲਦੀ ਹੈ ਜਿਸ ਦੀ ਅਗਵਾਈ ਚ ਲੋਕਾਂ ਵੱਲੋਂ 2015 ਚ ਤਾਮਿਲਨਾਡੂ ਦੇ ਸੁਰੱਖਿਅਤ ਖੇਤੀਬਾੜੀ ਖੇਤਰ ਚ ਓਐਨਜੀ ਕੰਪਨੀ ਦੁਆਰਾ ਲਗਾਈ ਜਾ ਰਹੀ ਫੈਕਟਰੀ ਦਾ ਸ਼ਾਂਤੀਪੂਰਵਕ ਵਿਰੋਧ ਕਰਕੇ ਫੈਕਟਰੀ ਨੂੰ ਲੱਗਣੋ ਤੋਂ ਰੋਕਿਆ ਗਿਆ ਸੀ ਅਤੇ ਉਸ ਕੰਪਨੀ ਵੱਲੋਂ ਵਿਰੋਧ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੀਆਰ ਪਾਂਡੀਅਨ ਨੂੰ ਸੁਣਾਈ ਗਈ ਸਜ਼ਾ ਦੇ ਵਿਰੋਧ ਵਿੱਚ ਤੇ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ 18 ਦਸੰਬਰ ਨੂੰ ਪੂਰੇ ਦੇਸ਼ ਅੰਦਰ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਪਰ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ । ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ कहा ਕਿ ਪੰਜਾਬ ਚ ਜੀਰਾ ਨੇੜੇ ਲੱਗੀ ਈਥਾਨੋਲ ਫੈਕਟਰੀ ਖਿਲਾਫ਼ ਚੱਲੇ ਸੰਘਰਸ਼ ਦੇ ਦਬਾਅ ਹੇਠ ਕੇਂਦਰੀ ਟੀਮਾਂ ਵੱਲੋਂ ਕੀਤੀਆਂ ਜਾਂਚਾਂ ਬਾਅਦ ਜਮੀਨੀ ਪਾਣੀ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀ ਉਸ ਫੈਕਟਰੀ ਨੂੰ ਬੰਦ ਕਰਨਾ ਪਿਆ ਸੀ ਤੇ ਹੁਣ ਰਾਜਸਥਾਨ ਦੇ ਟਿੱਬੀ ਖੇਤਰ ਚ ਕਾਰਪੋਰੇਟਾਂ ਦੀ ਲੱਗ ਰਹੀ ਈਥਾਨੋਲ ਫੈਕਟਰੀ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹੈ ਪਰ ਕਾਰਪੋਰੇਟਾਂ ਦੀ ਫੈਕਟਰੀ ਲਗਵਾਉਣ ਲਈ ਬਜਿੱਦ ਰਾਜਸਥਾਨ ਸਰਕਾਰ ਹੁਣ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਅਤੇ ਵਿਰੋਧ ਕਰਨ ਵਾਲੇ ਸੈਂਕੜੇ ਆਗੂਆਂ ਤੇ ਸੰਘਰਸੀ ਲੋਕਾਂ ਉੱਪਰ ਪਰਚੇ ਦਰਜ ਕਰਕੇ ਸੰਘਰਸ਼ ਨੂੰ ਦਬਾਵਣਾ ਚਾਹੁੰਦੀ ਹੈ ਪਰ ਸਰਕਾਰ ਨੂੰ ਸੰਘਰਸ਼ ਦੇ ਦਬਾਅ ਹੇਠ ਪੱਕੇ ਤੌਰ ਤੇ ਫੈਕਟਰੀ ਦੀ ਉਸਾਰੀ ਨੂੰ ਰੋਕਣਾ ਪਵੇਗਾ ਤੇ ਵਿਰੋਧ ਕਰ ਰਹੇ ਲੋਕਾਂ ਉੱਪਰ ਕੀਤੇ ਗਏ ਪਰਚਿਆਂ ਨੂੰ ਰੱਦ ਕਰਨਾ ਪਵੇਗਾ । ਕਾਕਾ sSਿੰਗ ਕੋਟੜਾ ਨੇ ਅਗੇ ਗੱਲਬਾਤ ਕਰਦਿਆਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਕਰੀਬ 14 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਉੱਪਰ ਬੈਠੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਜੁਲਾਈ ਮਹੀਨੇ ਵਿਧਾਨ ਸਭਾ ਚ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧਾ ਦੀ ਰੋਕਥਾਮ ਬਾਰੇ ਬਿੱਲ-2025'' ਨੂੰ ਮਨਜ਼ੂਰੀ ਤਾਂ ਦੇ ਦਿੱਤੀ ਗਈ ਪਰ ਅਜੇ ਤੱਕ ਉਹ ਕਾਨੂੰਨ ਨਹੀਂ ਬਣਾਇਆ ਗਿਆ, ਉਹਨਾਂ ਕਿਹਾ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਮੋਰਚੇ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜੇਕਰ ਸਰਕਾਰ 15 ਜਨਵਰੀ ਤੱਕ ਕਾਨੂੰਨ ਲਾਗੂ ਕਰਨ ਦਾ ਭਰੋਸਾ ਨਹੀਂ ਦਿੰਦੀ ਹੈ ਤਾਂ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਸਿੱਧੂਪੁਰ ਸੂਬਾ ਆਗੂ, ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਘਣੀਆਂ, ਬਲਦੇਵ ਸਿੰਘ ਸੰਦੋਹਾ, ਰਣ ਸਿੰਘ ਚੱਠਾ , ਲਵਜੀਤ ਸਿੰਘ ਦੱਦਾਹੂਰ, ਤਰਸੇਮ ਸਿੰਘ ਗੋਬਿੰਦਪੁਰਾ, ਲਖਵਿੰਦਰ ਸਿੰਘ, ਨਛੱਤਰ ਸਿੰਘ, ਜਗਦੀਪ ਸਿੰਘ , ਗੁਰਜੀਤ ਸਿੰਘ, ਸਰਬਜੀਤ ਕੌਰ , ਰਣਜੀਤ ਸਿੰਘ , ਗੁਰਿੰਦਰ ਸਿੰਘ , ਨਰਿੰਦਰ ਸਿੰਘ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਗਪਾਲ ਸਿੰਘ, ਜਸਵਿੰਦਰ ਸਿੰਘ, ਇਕਬਾਲ ਸਿੰਘ ਗੋਪਾਲੋ , ਗੁਰਜੰਟ ਸਿੰਘ , ਜਸਵਿੰਦਰ ਸਿੰਘ , ਰਾਜਿੰਦਰ ਸਿੰਘ ,ਜੱਗਾ ਸਿੰਘ ਪੱਖੋਕਲਾਂ, ਜਗਰਾਜ ਸਿੰਘ , ਅਮਨਦੀਪ ਸਿੰਘ ,ਸੋਹਣ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਠਾਣਾ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
0
comment0
Report
ADAnkush Dhobal
Dec 16, 2025 12:12:19
Shimla, Himachal Pradesh:संजौली मस्ज़िद अवैध हिस्से को हटाने के लिए हिंदू संगठनों ने MC आयुक्त को ज्ञापन, कार सेवा करने का भी दिया प्रस्ताव बोले- अवैध हिस्सा हटाने में सक्षम नहीं वक्फ़ बोर्ड और नगर निगम तो कारसेवा को तैयार हिंदू संघर्ष समिति मुस्लिम नेता बोले- धैर्य रखें हिंदू संगठन, माहौल न करें खराब शिमला की विवादित संजौली मस्जिद मामले में एक और नया मोड़ आया है. सोमवार को हिंदू संघर्ष समिति ने शिमला नगर निगम आयुक्त को ज्ञापन देने पहुंची. समिति ने विवादित मस्ज़िद की निचली दो मंजिलों को छोड़ शेष हिस्से को हटवाने की मांग की है. इस दौरान समिति ने नगर निगम को नि:शुल्क श्रमदान कर अवैध हिस्सा हटाने का भी प्रस्ताव रख दिया है. समिति के नेताओं ने कहा कि वक़्फ बोर्ड और नगर निगम अवैध हिस्सा हटाने में सक्षम नहीं है, तो वे कारसेवा को तैयार हैं. हिंदू संगठनों की मांग है कि नगर निगम न्यायालय के आदेश का पालन करवाए और स्टेट्स रिपोर्ट मंगवाकर सार्वजनिक करे. वहीं, ऑल हिमाचल मुस्लिम ऑर्गेनाइजेशन ने हिंदू संघर्ष समिति के ज्ञापन पर कड़ा ऐतराज जताया है. संगठन के प्रदेश अध्यक्ष नजाकत अली हाशमी ने कहा कि देश और प्रदेश लोकतांत्रिक व्यवस्था से चलता है, इसलिए संघर्ष समिति और हिंदू मंच के लोग उच्च न्यायालय के फैसले का इंतजार करें. उन्होंने स्पष्ट किया कि मस्जिद को डिसमेंटल करने के लिए किसी तरह की कार सेवा की कोई जरूरत नहीं है. नोट— मामला न्यायालय में विचाराधीन है, इसलिए अधिकारी बाइट नहीं दे रहे.
0
comment0
Report
Advertisement
Back to top