Back
ज़िरਕपुर के गाज़ीपुर में वासिंदों ने बिल्डर के खिलाफ भारी प्रदर्शन, बिजली-पानी समस्या उजागर
SBSANJEEV BHANDARI
Feb 20, 2026 12:34:51
Zirakpur, Punjab
ਜ਼ੀਰਕਪੁਰ ਦੇ ਗਾਜ਼ੀਪੁਰ ਇਲਾਕੇ ਵਿੱਚ ਸਥਿਤ Sushma Joynest ਸੋਸਾਇਟੀ ਦੇ ਵਸਨੀਕਾਂ ਵੱਲੋਂ ਅੱਜ ਬਿਲਡਰ ਅਤੇ ਸੋਸਾਇਟੀ ਮੈਨੇਜਮੈਂਟ ਖ਼ਿਲਾਫ਼ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਸਨੀਕਾਂ ਦਾ ਦੋਸ਼ ਹੈ ਕਿ ਉਹ ਹਰ ਮਹੀਨੇ ਲੱਖਾਂ ਰੁਪਏ ਮੈਂਟੇਨੈਂਸ ਚਾਰਜ ਅਦਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਵਸਨੀਕਾਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਸੋਸਾਇਟੀ ਦੀਆਂ ਕਈ ਲਿਫਟਾਂ ਬੰਦ ਪਈਆਂ ਹਨ, ਜਿਸ ਕਾਰਨ ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਚੀਆਂ ਮੰਜ਼ਿਲਾਂ ‘ਤੇ ਰਹਿਣ ਵਾਲੇ ਪਰਿਵਾਰ khasੇ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ, ਵਸਨੀਕਾਂ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਸਕੂਲੀ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ, ਪਰ ਸੋਸਾਇਟੀ ਦੀ ਬਿਜਲੀ ਕੱਟੀ ਹੋਈ ਹੈ। ਦਾਅਵਾ ਕੀਤਾ ਗਿਆ ਹੈ ਕਿ ਬਿਲਡਰ ਵੱਲੋਂ ਬਿਜਲੀ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਜਮਾ ਨਾ ਕਰਵਾਉਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਬਿਜਲੀ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਜਦਕਿ ਪਾਣੀ ਅਤੇ ਸਫ਼ਾਈ ਵਰਗੀਆਂ ਸਹੂਲਤਾਂ ਵੀ ਠੱਪ ਪਈਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਬਿਲਡਰ ਅਤੇ ਮੈਨੇਜਮੈਂਟ ਸਟਾਫ ਨੂੰ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਅਣਡਿੱਠਾ ਕੀਤਾ ਗਿਆ। ਇਸ ਤੋਂ ਨਾਰਾਜ਼ ਹੋ ਕੇ ਵਸਨੀਕ ਚੰਡੀਗੜ੍ਹ ਦੇ ਐਲਾਂਤੇ ਮਾਲ ਨੇੜੇ ਸਥਿਤ ਕੰਪਨੀ ਦੇ ਹੈਡ ਆਫਿਸ ਵੀ ਪਹੁੰਚੇ, ਜਿੱਥੇ ਉਹ ਲਗਭਗ ਚਾਰ ਘੰਟੇ ਇੰਤਜ਼ਾਰ ਕਰਦੇ ਰਹੇ। ਦੋਸ਼ ਹੈ ਕਿ ਇਸ ਦੌਰਾਨ ਬਿਲਡਰ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਤੱਕ ਨਹੀਂ ਕੀਤੀ ਗਈ। ਗੁੱਸੇ ਵਿੱਚ ਆਏ ਵਸਨੀਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਬਿਜਲੀ, ਪਾਣੀ, ਲਿਫਟਾਂ ਅਤੇ ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਉਹ ਸੜਕਾਂ ‘ਤੇ ਉਤਰ ਕੇ ਵੱਡੇ ਪੱਧਰ ‘ਤੇ ਧਰਨਾ-ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਬਿਲਡਰ ਅਤੇ ਮੈਨੇਜਮੈਂਟ ਦੀ ਹੋਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowFeb 20, 2026 14:18:040
Report
KBKulbir Beera
FollowFeb 20, 2026 14:09:540
Report
MJManoj Joshi
FollowFeb 20, 2026 14:09:390
Report
TSTEJINDER SINGH
FollowFeb 20, 2026 13:54:450
Report
MJManoj Joshi
FollowFeb 20, 2026 13:53:530
Report
MJManoj Joshi
FollowFeb 20, 2026 13:50:42Chandigarh, Chandigarh:पंजाब के उद्योग मंत्री संजीव अरोड़ा की उद्योगपति सज्जन जिंदल से मुलाकात राजपुरा में इस्पात क्षेत्र में ₹1,500 करोड़ के निवेश की घोषणा
0
Report
SSSanjay Sharma
FollowFeb 20, 2026 13:49:530
Report
BSBHARAT SHARMA
FollowFeb 20, 2026 13:34:050
Report
SSSanjay Sharma
FollowFeb 20, 2026 13:30:220
Report
MJManoj Joshi
FollowFeb 20, 2026 13:17:320
Report
BSBHARAT SHARMA
FollowFeb 20, 2026 13:16:430
Report
SSSanjay Sharma
FollowFeb 20, 2026 13:05:53Noida, Uttar Pradesh:DELHI: ANURAG THAKUR (BJP) ON YOUTH CONGRESS HOLDS PROTEST AT BHARAT MANDAPAM
0
Report
SSSandeep Singh
FollowFeb 20, 2026 13:05:220
Report
VSVARUN SHARMA
FollowFeb 20, 2026 13:03:560
Report
SSSanjay Sharma
FollowFeb 20, 2026 13:02:220
Report