Back
फर्नीचर मार्केट के गोदाम में आग, लाखों के नुकसान की आशंका
SBSANJEEV BHANDARI
Mar 22, 2026 11:36:29
Zirakpur, Punjab
ਜ਼ੀਰਕਪੁਰ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਕਰ ਰਹੇ ਸਨ ।
ਮਿਲੀ ਜਾਣਕਾਰੀ ਮੁਤਾਬਕ, ਜਿਸ ਗੋਦਾਮ ਵਿੱਚ ਅੱਗ ਲੱਗੀ ਉਹਥੇ ਸੋਫਿਆਂ ਵਿੱਚ ਵਰਤੀ ਜਾਣ ਵਾਲੀ ਫੋਮ ਦਾ ਵੱਡਾ ਸਟਾਕ ਮੌਜੂਦ ਸੀ। ਸ਼ੁਰੂਆਤੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਬਿਜਲੀ ਦੀ ਚਿੰਗਾਰੀ ਫੋਮ ‘ਤੇ ਪੈਂਦੇ ਹੀ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਪੂਰਾ ਗੋਦਾਮ ਅੱਗ ਦੀ ਲਪੇਟ ਵਿੱਚ ਆ ਗਿਆ。
ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਸਥਾਨਕ ਲੋਕਾਂ ਵੱਲੋਂ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਨਾਕਾਮ ਰਹੀਆਂ। ਇਸ ਦੌਰਾਨ ਮਾਰਕੀਟ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੀਆਂ ਦੁਕਾਨਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਦੌੜ ਪਏ。
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਕਰੀਬ 15 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਗਈ। ਅੱਗ ‘ਤੇ ਕਾਬੂ ਪਾਉਣ ਲਈ ਲਗਭੱਗ ਅੱਧੇ ਘੰਟੇ ਤੱਕ ਕੜੀ ਮਸ਼ੱਕਤ ਕਰਨੀ ਪਈ, ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ।
ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੋਦਾਮ ਵਿੱਚ ਪਿਆ ਫਰਨੀਚਰ, ਫੋਮ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ گیا। ਪ੍ਰਾਰੰਭਿਕ ਅੰਦਾਜ਼ਿਆਂ ਅਨੁਸਾਰ ਇਸ ਅੱਗ ਨਾਲ ਲੱਖਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ。
ਇਹ ਘਟਨਾ ਫਿਰ ਇੱਕ ਵਾਰ ਫਰਨੀਚਰ ਮਾਰਕੀਟ ਵਿੱਚ ਬਣੇ ਬੇਤਰਤੀਬ ਟੀਨ ਸ਼ੈੱਡ ਗੋਦਾਮਾਂ ‘ਤੇ ਵੱਡਾ ਸਵਾਲ ਖੜਾ ਕਰਦੀ ਹੈ। ਇੱਥੇ ਨਾ ਤਾਂ ਫਾਇਰ ਸੇਫਟੀ ਦੇ ਪੂਰੇ ਇੰਤਜ਼ਾਮ ਹਨ ਅਤੇ ਨਾ ਹੀ ਅੱਗ ਬੁਝਾਉਣ ਵਾਲੇ ਯੰਤਰ ਮੌਜੂਦ ਹਨ, ਜਿਸ ਕਾਰਨ ਹਰ ਵੇਲੇ ਵੱਡੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ。
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਅੱਗ ਸਮੇਂ ‘ਤੇ ਕਾਬੂ ਨਾ ਕੀਤੀ ਜਾਂਦੀ, ਤਾਂ ਇਹ ਹਾਦਸਾ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਸੀ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਰਿਹਾਇਸ਼ੀ ਇਲਾਕੇ ਚ ਬਣੇ ਗੋਦਾਮ ਕਾਰਨ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowMar 22, 2026 12:33:32460
Report
SSSanjay Sharma
FollowMar 22, 2026 12:30:10298
Report
SSSanjay Sharma
FollowMar 22, 2026 12:21:56Noida, Uttar Pradesh:DELHI: PM NARENDRA MODI CHAIRS HIGH-LEVEL MEETING TO REVIEW SITUATION RELATED TO PETROLEUM, CRUDE, GAS, POWER & FERTILISER SECTORS IN VIEW OF EVOLVING WEST ASIA SITUATION.
979
Report
SBSANJEEV BHANDARI
FollowMar 22, 2026 12:19:321054
Report
SSSanjay Sharma
FollowMar 22, 2026 12:07:16999
Report
DSDharmindr Singh
FollowMar 22, 2026 12:02:01922
Report
BKBIMAL KUMAR
FollowMar 22, 2026 12:01:30963
Report
KDKuldeep Dhaliwal
FollowMar 22, 2026 11:33:30929
Report
RKRAMAN KHOSLA
FollowMar 22, 2026 11:32:571020
Report
SSSanjay Sharma
FollowMar 22, 2026 11:21:23Noida, Uttar Pradesh:AMRITSAR (PUNJAB): FARMERS HOLD PROTEST AT DC OFFICE OVER VARIOUS DEMANDS VISUALS REAX
1023
Report
RKRAMAN KHOSLA
FollowMar 22, 2026 11:04:571086
Report
SSSanjay Sharma
FollowMar 22, 2026 11:02:31986
Report
NSNitesh Saini
FollowMar 22, 2026 10:53:01975
Report
KCKhem Chand
FollowMar 22, 2026 10:51:501055
Report