Back
मौसम के बदले मिज़ाज से किसान परेशान: गेहूं पर 500 रुपये प्रति क्विंटल बोनस की मांग
DSDharmindr Singh
Mar 22, 2026 12:02:01
Khanna, Punjab
ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਿਸਾਨ ਪਰੇਸ਼ਾਨ, ਫਸਲਾਂ ਨੂੰ ਹੋਇਆ ਨੁਕਸਾਨ — ਕਣਕ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ
ਇਸ ਸਾਲ ਮੌਸਮ ਦੇ ਲਗਾਤਾਰ ਬਦਲਦੇ ਮਿਜ਼ਾਜ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤਿਆਂ ਹਨ ਅਤੇ ਵੱਖ-ਵੱਖ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਮੀਡੀਆ ਦੀ ਟੀਮ ਖੰਨਾ ਦੇ ਪਿੰਡ ਰਾਜੇਵਾਲ ਪਹੁੰਚੀ, ਜਿੱਥੇ ਗਰਾਊਂਡ ਜ਼ੀਰੋ ’ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ।
ਕਿਸਾਨ ਅੰਮ੍ਰਿਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਲੂਆਂ ਦੀ ਫਸਲ ਨੂੰ ਨੁਕਸਾਨ ਹੋਇਆ, ਇਸ ਤੋਂ ਬਾਅਦ ਗੰਨੇ ਦੀ ਫਸਲ ਪ੍ਰਭਾਵਿਤ ਹੋਈ ਅਤੇ ਹੁਣ ਕਣਕ ਦੀ ਫਸਲ ਵੀ ਮੌਸਮ ਦੀ ਮਾਰ ਝੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਫਸਲਾਂ ਦੇ ਨੁਕਸਾਨ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ ਅਤੇ ਖੇਤੀ ਦੇ ਖਰਚੇ ਕੱਢਣਾ ਵੀ ਔਖਾ ਹੋ ਗਿਆ ਹੈ।
ਅੰਮ੍ਰਿਤ ਸਿੰਘ ਬੈਨੀਪਾਲ ਨੇ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਖ਼ਾਸ ਤੌਰ ’ਤੇ ਕਣਕ ਦੀ ਫਸਲ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ, ਤਾਂ ਜੋ ਹੋਏ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ।
ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸਰਕਾਰ ਵੱਲੋਂ ਰਾਹਤ ਦੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਦਾ ਜਲਦ ਸਰਵੇ ਕਰਵਾ ਕੇ ਮਦਦ ਰਾਸ਼ੀ ਜਾਰੀ ਕੀਤੀ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowMar 22, 2026 13:05:240
Report
SSSanjay Sharma
FollowMar 22, 2026 13:02:28Noida, Uttar Pradesh:OFF COAST MANGALURU: RUSSIAN OIL TANKER ‘AQUA TITAN’ BOUND FOR CHINA TO ARRIVE AT MANGALURU PORT VISUALS
0
Report
PSParambir Singh Aulakh
FollowMar 22, 2026 12:33:321002
Report
SSSanjay Sharma
FollowMar 22, 2026 12:30:10888
Report
SSSanjay Sharma
FollowMar 22, 2026 12:21:56Noida, Uttar Pradesh:DELHI: PM NARENDRA MODI CHAIRS HIGH-LEVEL MEETING TO REVIEW SITUATION RELATED TO PETROLEUM, CRUDE, GAS, POWER & FERTILISER SECTORS IN VIEW OF EVOLVING WEST ASIA SITUATION.
1037
Report
SBSANJEEV BHANDARI
FollowMar 22, 2026 12:19:321099
Report
SSSanjay Sharma
FollowMar 22, 2026 12:07:161004
Report
BKBIMAL KUMAR
FollowMar 22, 2026 12:01:30964
Report
SBSANJEEV BHANDARI
FollowMar 22, 2026 11:36:291084
Report
KDKuldeep Dhaliwal
FollowMar 22, 2026 11:33:30929
Report
RKRAMAN KHOSLA
FollowMar 22, 2026 11:32:571020
Report
SSSanjay Sharma
FollowMar 22, 2026 11:21:23Noida, Uttar Pradesh:AMRITSAR (PUNJAB): FARMERS HOLD PROTEST AT DC OFFICE OVER VARIOUS DEMANDS VISUALS REAX
1023
Report
RKRAMAN KHOSLA
FollowMar 22, 2026 11:04:571086
Report
SSSanjay Sharma
FollowMar 22, 2026 11:02:31986
Report