Back
खबरदार! मोहाली-ज़िरकपुर PR-7 सड़क की अधूरी मरम्मत से रात में हादसों का डर
SBSANJEEV BHANDARI
Mar 25, 2026 04:09:02
Zirakpur, Punjab
ਜ਼ੀਰਕਪੁਰ
ਮੋਹਾਲੀ ਅਤੇ ਜ਼ੀਰਕਪੁਰ ਨੂੰ ਜੋੜਦੀ PR-7 ਏਅਰਪੋਰਟ ਰੋਡ ਲੰਮੇ ਸਮੇਂ ਤੋਂ ਅਧੂਰੀ ਪਈ ਹੈ ਅਤੇ ਹੁਣ ਇਹ ਸੜਕ ਆਮ ਲੋਕਾਂ ਲਈ ਵੱਡਾ ਖਤਰਾ ਬਣਦੀ ਜਾ ਰਹੀ ਹੈ। ਕਈ ਸਾਲਾਂ ਤੋਂ ਬੰਦ ਪਈ ਇਸ ਮਹੱਤਵਪੂਰਨ ਸੜਕ ਹਾਦਸਿਆਂ ਦਾ ਕੇਂਦਰ ਬਣ ਗਈ ਹੈ, ਖ਼ਾਸ ਕਰਕੇ ਰਾਤ ਦੇ ਸਮੇਂ ਜਦੋਂ ਇੱਥੇ ਪੂਰਾ ਹਨੇਰਾ ਛਾਇਆ ਰਹਿੰਦਾ ਹੈ।
ਸਥਾਨਕ ਵਸਨੀਕਾਂ ਦੇ ਮੁਤਾਬਕ, ਸੜਕ ਦਾ ਕੰਮ ਅਧੂਰਾ ਹੋਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਦੀ ਭਾਰੀ ਘਾਟ ਹੈ। ਨਾ ਕੋਈ ਸਟ੍ਰੀਟ ਲਾਈਟਾਂ ਜਲਦੀਆਂ ਹਨ, ਨਾ ਹੀ ਕੋਈ ਸਾਈਨ ਬੋਰਡ ਜਾਂ ਚੇਤਾਵਨੀ ਸੰਕੇਤ ਦਿੱਤੇ ਗਏ ਹਨ। ਇਸ ਕਰਕੇ ਰਾਤ ਦੇ ਵੇਲੇ ਘੁੱਪ ਹਨੇਰੇ ਵਿੱਚ ਗੱਡੀ ਚਲਾਉਣਾ ਬਹੁਤ ਹੀ ਖਤਰਨਾਕ ਬਣ ਜਾਂਦਾ ਹੈ। ਬੰਦ ਪਈ ਸੜਕ ਦੇ ਵਿੱਚੋ ਵਿੱਚ ਪਏ ਮਲਬੇ ਦੇ ਢੇਰ ਤੇ ਗੱਡੀਆਂ ਟਕਰਾ ਜਾਂਦੀਆਂ ਹਨ ਜਿਸ ਨਾਲ ਗੰਭੀਰ ਹਾਦਸੇ ਵਾਪਰ ਰਹੇ ਹਨ। ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਲੋਕ ਇਸਨੂੰ “ਖੂਨੀ ਸੜਕ” ਦੇ ਨਾਂ ਨਾਲ ਪੁਕਾਰਨ ਲੱਗ ਪਏ ਹਨ。
ਇਹ sੜਕ ਮੋਹਾਲੀ ਨੂੰ ਏਅਰਪੋਰਟ, ਜ਼ੀਰਕਪੁਰ ਅਤੇ ਪੰਚਕੂਲਾ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਤਿਆਰ ਕੀਤੀ ਜਾ ਰਹੀ ਸੀ, ਤਾਂ ਜੋ ਟਰੈਫਿਕ ਦਾ ਬੋਝ ਘਟਾਇਆ ਜਾ ਸਕੇ ਅਤੇ ਯਾਤਰਾ ਸੁਵਿਧਾਜਨਕ ਬਣੇ। ਕੁਝ ਕਾਰਨ ਇਹ ਪ੍ਰੋਜੈਕਟ ਸਾਲਾਂ ਤੋਂ ਅਧੂਰਾ ਪਿਆ ਹੈ, ਜਿਸਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ。
ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸੜਕ ਨੂੰ ਬੰਦ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੇ ਸੁਰੱਖਿਆ ਇੰਤਜ਼ਾਮ ਨਹੀਂ ਕੀਤੇ ਗਏ। ਨਾ ਤਾਂ ਢੰਗ ਦੀ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਨਾ ਹੀ ਰਿਫਲੈਕਟਰ ਜਾਂ ਰੇਡੀਅਮ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਕਾਰਨ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨ ਅਚਾਨਕ ਰੁਕਾਵਟਾਂ ਨਾਲ ਟਕਰਾ ਜਾਦੇ ਹਨ।
ਇਲਾਕਾ ਵਾਸੀਂਆਂ ਦਾ ਕਹਿਣਾ ਹੈ ਕਿ ਇਹ ਸੜਕ ਨੈਸ਼ਨਲ ਹਾਈਵੇ ਨਾਲ ਜੁੜਦੀ ਹੈ, ਜਿਸ ਕਰਕੇ ਇੱਥੇ ਵਾਹਨ ਆਮ ਤੌਰ ‘ਤੇ ਤੇਜ਼ ਰਫ਼ਤਾਰ ਵਿੱਚ ਚਲਦੇ ਹਨ। ਅਜਿਹੇ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਬੰਦ ਸੜਕ ਤੇ ਚੇਤਾਵਨੀ ਬੋਰਡ ਅਤੇ ਸੁਰੱਖਿਆ ਸੰਕੇਤ ਕਿਉਂ ਨਹੀਂ ਲਗਾਏ ਗਏ। ਉਨ੍ਹਾਂ ਦੀ ਮੰਗ ਹੈ ਕਿ ਜਾਂ ਤਾਂ ਇਸ ਸੜਕ ਦਾ ਕੰਮ ਜਲਦੀ ਪੂਰਾ ਕਰਕੇ ਇਸਨੂੰ ਲੋਕਾਂ ਲਈ ਖੋਲ੍ਹਿਆ ਜਾਵੇ ਜਾਂ ਫਿਰ ਤੁਰੰਤ ਪ੍ਰਭਾਵ ਨਾਲ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਜਾਣ।
ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਇਹ ਸੜਕ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਸੰਬੰਧਤ ਵਿਭਾਗ ਕਦੋਂ ਜਾਗਦਾ ਹੈ ਅਤੇ ਲੋਕਾਂ ਨੂੰ ਇਸ “ਖੂਨੀ ਸੜਕ” ਤੋਂ ਕਦੋਂ ਰਾਹਤ ਮਿਲਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowMar 25, 2026 04:08:42992
Report
NSNaresh Sethi
FollowMar 25, 2026 04:08:10981
Report
KPKomlata Punjabi
FollowMar 25, 2026 03:48:19942
Report
MSManish Shanker
FollowMar 25, 2026 03:48:02989
Report
MJManoj Joshi
FollowMar 25, 2026 02:47:29961
Report
AZAbhinva zeepunjabi
FollowMar 25, 2026 02:46:301088
Report
SSSanjay Sharma
FollowMar 24, 2026 17:45:07983
Report
RBRohit Bansal
FollowMar 24, 2026 17:00:09Chandigarh, Chandigarh:ਸਤਿਕਾਰਯੋਗ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸ੍ਰ.ਮਨਦੀਪ ਸਿੰਘ ਸਿੱਧੂ ਜੀ ਨੂੰ ਪਾਰਟੀ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਜਾਦਾ ਹੈ。
1024
Report
ADAnkush Dhobal
FollowMar 24, 2026 16:45:481018
Report
SSSanjay Sharma
FollowMar 24, 2026 16:18:431066
Report
BSBHARAT SHARMA
FollowMar 24, 2026 15:37:101099
Report
MJManoj Joshi
FollowMar 24, 2026 15:15:481011
Report
BSBHARAT SHARMA
FollowMar 24, 2026 15:15:341086
Report
SSSanjay Sharma
FollowMar 24, 2026 15:02:361049
Report