Back
कीरतपुर साहिब में होला मोहल्ला: एकता और चढ़ती कला का प्रतीक
BKBIMAL KUMAR
Feb 27, 2026 07:10:42
Anandpur Sahib, Punjab
ਹੋਲਾ ਮਹੱਲਾ ਖਾਲਸੇ ਦੀ ਸ਼ਾਨ ਤੇ ਚੜ੍ਹਦੀ ਕਲਾ ਦਾ ਪ੍ਰਤੀਕ: ਧਾਮੀ
ਮਰਯਾਦਾ ਅਨੁਸਾਰ ਸਮਾਗਮ ਮਨਾਉਣ ਦੀ ਅਪੀਲ
ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੀ ਆਰੰਭਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾ ਪੰਥ ਦੀ ਵਿਲੱਖਣ ਸ਼ਾਨ, ਸ਼ੂਰਵੀਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰਵਾਇਤੀ ਮੇਲਾ ਨਹੀਂ, ਸਗੋਂ ਸਿੱਖ ਕੌਮ ਨੂੰ ਆਪਣੀ ਇਤਿਹਾਸਕ ਵਿਰਾਸਤ, ਜੰਗੀ ਜੌਹਰਾਂ ਅਤੇ ਗੁਰਮਤਿ ਅਧਾਰਤ ਜੀਵਨ-ਮਰਯਾਦਾ ਨਾਲ ਜੋੜਨ ਵਾਲਾ ਮਹੱਤਵਪੂਰਨ ਅਵਸਰ ਹੈ
ਧਾਮੀ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਵੱਲੋਂ ਅਰੰਭਿਆ ਗਿਆ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਗਹਿਰਾ ਸੰਬੰਧ ਰੱਖਦਾ ਹੈ, ਜਿੱਥੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਹੋ ਚੁੱਕੀ ਹੈ ਅਤੇ ਨਿਰਧਾਰਤ ਮਿਤੀਆਂ ਅਨੁਸਾਰ ਭੋਗ ਪਾਏ ਜਾਣਗੇ। ਇਸ ਉਪਰੰਤ ਤਖ਼ਤ sਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਰਕੇ ਖਾਲਸਾਈ ਰਵਾਇਤ ਅਨੁਸਾਰ ਮਹੱਲਾ ਜਿਆਇਆ ਜਾਵੇਗਾ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੋਲਾ ਮਹੱਲਾ ਦੇ ਸਮਾਗਮ ਗੁਰਮਰਯਾਦਾ ਅਨੁਸਾਰ ਮਨਾਏ ਜਾਣ ਅਤੇ ਵਹੀਰਾਂ ਦੌਰਾਨ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਕਵੀਸ਼ਰੀ ਰਾਹੀਂ ਗੁਰੂ ਨਾਲ ਜੋੜ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਅਨੁਸ਼ਾਸਨ, ਸਾਫ਼-ਸੁਥਰਾਈ ਅਤੇ ਭਾਈਚਾਰੇ ਦੀ ਭਾਵਨਾ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਇਹ ਇਤਿਹਾਸਕ ਤਿਉਹਾਰ ਆਪਣੀ ਅਸਲੀ ਰੂਹ ਨਾਲ ਮਨਾਇਆ ਜਾ ਸਕੇ। ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਨੂੰ ਏਕਤਾ, ਨਿਸ਼ਠਾ ਅਤੇ ਗੁਰਮਤਿ ਅਨੁਸਾਰ ਜੀਵਨ ਜੀਊਣ ਦਾ ਸੰਦੇਸ਼ ਦਿੰਦਾ ਹੈ ਅਤੇ ਸਭ ਨੂੰ ਮਿਲਜੁਲ ਕੇ ਇਸ ਪਵਿੱਤਰ ਅਵਸਰ ਨੂੰ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅਲੱਗ ਪਹਿਚਾਣ ਹੈ ਤੇ ਇਸਦੇ ਨਾਲ ਕਿਸੇ ਨੂੰ ਛੇੜ ਝਾੜ ਕਰਨ ਸੀ ਇਜਾਜ਼ਤ ਨਹੀਂ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤੀ ਨਾਲ ਨਿਪਟਣਾ ਚਾਹੀਦਾ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 27, 2026 08:35:250
Report
SGSatpal Garg
FollowFeb 27, 2026 08:35:160
Report
RMRakesh Malhi
FollowFeb 27, 2026 08:33:360
Report
KSKapil sharma
FollowFeb 27, 2026 08:31:510
Report
HSHarmeet Singh Maan
FollowFeb 27, 2026 08:17:250
Report
KKKIRTIPAL KUMAR
FollowFeb 27, 2026 08:16:550
Report
NSNavdeep Singh
FollowFeb 27, 2026 08:16:400
Report
RBRohit Bansal
FollowFeb 27, 2026 08:15:240
Report
ADAnkush Dhobal
FollowFeb 27, 2026 07:31:180
Report
KSKapil sharma
FollowFeb 27, 2026 07:20:220
Report
KSKapil sharma
FollowFeb 27, 2026 07:09:440
Report
NSNavdeep Singh
FollowFeb 27, 2026 07:07:160
Report
PSParambir Singh Aulakh
FollowFeb 27, 2026 06:30:380
Report
DSDEVINDER SHARMA
FollowFeb 27, 2026 06:06:300
Report
