Back
श्री आनंदपुर साहिब हलके के लिए 133 करोड़ रुपए की ग्रांट जारी, विकास का नया दौर शुरू
BKBIMAL KUMAR
Nov 28, 2025 13:16:19
Anandpur Sahib, Punjab
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ 133 ਕਰੋੜ ਦੀਆਂ ਗ੍ਰਾਟਾਂ ਜਾਰੀ- ਹਰਜੋਤ ਸਿੰਘ ਬੈਂਸ
18 ਫੁੱਟ ਚੋੜੀਆਂ ਸੜਕਾਂ ਦਾ ਮਜਬੂਤ ਨੈਟਵਰਕ, ਦਰਿਆਵਾ, ਨਹيرਾਂ ਤੇ ਵੱਡੇ ਪੁਲ, ਧਰਮਸ਼ਾਲਾ , ਕਮਿਊਨਿਟੀ ਸੈਂਟਰ, ਜਲ ਸਪਲਾਈ, ਪਸ਼ੂ ਹਸਪਤਾਲ ਬਦਲਣਗੇ ਹਲਕੇ ਦੀ ਨੁਹਾਰ - ਕੈਬਨਿਟ ਮੰਤਰੀ
ਮਜਬੂਤ ਸੜਕੀ ਨੈਟਵਰਕ, ਸਿੰਚਾਈ ਲਈ ਪਾਣੀ ਤੋਂ ਸੱਖਣੀਆਂ ਜ਼ਮੀਨਾਂ ਲਈ ਸਿੰਚਾਈ ਵਾਲਾ ਪਾਣੀ, ਪਿੰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਅਤੇ ਹੋਰ ਵਿਕਾਸ ਕਾਰਜਾਂ ਲਈ ਦਿੱਤੀਆ ਗ੍ਰਾਟਾਂ
VO1 - ਮੀਡੀਆ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਵਿਕਾਸ ਤੋਂ ਅਣਡਿੱਠਾ ਰਿਹਾ ਇਹ ਇਲਾਕਾ ਹੁਣ ਇੱਕ ਨਵੀਂ ਦਿਸ਼ਾ ਵੱਲ ਵੱਢ ਰਿਹਾ ਹੈ। 18 ਫੁੱਟ ਚੌੜੀਆਂ sੜਕਾਂ ਦਾ ਵਿਸਤ੍ਰਿਤ ਜਾਲ, ਨਿਕਾਸੀ ਪ੍ਰਣਾਲੀ, ਸਿੰਚਾਈ ਲਈ ਪਾਣੀ ਦੀ ਉਪਲੱਬਧਤਾ ਅਤੇ ਗੰਦਲੇ ਪਾਣੀ ਨੂੰ ਨਿਕਾਸ ਲਈ ਨਵੀਂ ਲਾਈਨਾਂ ਇਸ ਹਲਕੇ ਦੀ ਦਿਹਾਤੀ ਤਸਵੀਰ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੀ ਵੱਡੇ ਪੱਧਰ ‘ਤੇ ਗ੍ਰਾਂਟਾਂ ਜਾਰੀ ਕੀਤੀਆ ਜਾ ਰਹੀਆਂ ਹਨ। ਬੈਂਸ ਨੇ ਦੱਸਿਆ ਕਿ ਦਰਿਆਵਾ ਨਹਿਰਾ ਉਤੇ ਪੁਲ ਅਤੇ ਪੁਲੀਆਂ, ਸੜਕਾਂ ਦੀ ਮਜਬੂਤੀ ਅਤੇ ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਲਗਾਤਾਰ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਵਿਚ 127 ਕਿਲੋਮੀਟਰ ਸੜਕਾਂ 18 ਫੁੱਟ ਚੋੜੀਆਂ ਕਰਕੇ ਦੂਰ ਦੂਰੰਦੇ ਦੇ ਖੇਤਰਾਂ ਤੱਕ ਸੁਚਾਰੂ ਆਵਾਜਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ।
VO2 - ਇਸੇ ਤਰ੍ਹਾਂ, ਸਿੰਚਾਈ ਲਈ ਪਾਣੀ ਦੇ ਸੰਕਟ ਨਾਲ ਜੂਝ ਰਹੇ ਕਈ ਪਿੰਡਾਂ ਵਿੱਚ ਸਿੰਚਾਈ ਲਈ ਪਾਣੀ ਦੀ ਨਵੀਂ ਲਾਈਆਂ ਵਿਛਾਈਆਂ ਜਾਣਗੀਆਂ। ਜਿਹੜੀਆਂ ਜ਼ਮੀਨਾਂ ਸਿੰਚਾਈ ਤੋਂ ਸਿੱਖਣੀਆਂ ਸਨ, ਉਨ੍ਹਾਂ ਨੂੰ ਹੁਣ ਲਾਭ ਮਿਲੇਗਾ। ਇਸ ਦੇ ਨਾਲ ਹੀ ਜਲ ਸਪਲਾਈ ਪ੍ਰੋਜੈਕਟਾਂ ਦੇ ਤਹਿਤ ਪਿੰਡਾਂ ਵਿੱਚ ਘਰ-ਘਰ ਪਾਣੀ ਪਹੁੰਚਾਉਣ ਦੇ ਨੈਟਵਰਕ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਨਵੇਂ ਡ੍ਰੇਨ, ਸੋਕ ਪਿੱਟ ਅਤੇ ਸਟੌਰਮ ਵਾਟਰ ਮੈਨੇਜਮੈਂਟ ਪ੍ਰਾਜੈਕਟਾਂ ਨੂੰ ਵੀ ਗਤੀ ਦਿੱਤੀ ਜਾਵੇਗੀ, ਜਿਸ ਨਾਲ ਗੰਦਗੀ ਅਤੇ ਬਿਮਾਰੀਆਂ ਦਾ ਖਤਰਾ ਘਟੇਗਾ।
VO3 - ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ 133 ਕਰੋੜ ਰੁਪਏ ਦੀਆਂ ਗ੍ਰਾਟਾਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆ ਗਈਆਂ ਹਨ। ਇਸ ਲਈ ਸਥਾਨਕ ਪੰਚਾਇਤਾਂ ਅਤੇ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਨਰਮੰਦ ਨੌਜਵਾਨ ਠੇਕੇਦਾਰ ਪ੍ਰਣਾਲੀ ਦਾ ਹਿੱਸਾ ਬਣਨ ਅਤੇ ਆਪਣੇ ਪਿੰਡਾਂ ਵਿਚ ਸ਼ਾਨਦਾਰ ਕੰਮ ਕਰਵਾਉਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਤੋ ਬਿਲਾਸਪੁਰ ਰੋਡ ਤੋ ਅੱਪਰ ਦਬੂੜ ਤੱਕ ਸੜਕ 70 ਲੱਖ ਰੁਪਏ, ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੋ ਲੋਅਰ ਦਬੂੜ 101.17 ਲੱਖ ਰੁਪਏ, ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੋ ਚੀਕਣਾ, ਬਲੋਲੀ, ਅੱਪਰ ਬ੍ਰਹਮਪੁਰ 20 ਲੱਖ ਰੁਪਏ, ਬਾਸੋਵਾਲ ਤੋ ਬਰਾਰੀ 26 ਲੱਖ ਰੁਪਏ, ਮਹਿਰੋਲੀ ਤੋ ਖਮੇੜਾ 35 ਲੱਖ ਰੁਪਏ, ਸੂਰੇਵਾਲ ਅੱਪਰ ਤੋ ਗਾਗਰਾਂ ਮੰਦਿਰ 20 ਲੱਖ ਰੁਪਏ, ਬਿਭੋਰ ਸਾਹਿਬ ਤੋ ਸਵਾਮੀਪੁਰ ਖੇੜਾ ਬਾਗ 50 ਲੱਖ ਰੁਪਏ, ਲੋਅਰ ਬੱਢਲ ਤੋ ਹਰੀਵਾਲ ਰੋਡ 25 ਲੱਖ ਰੁਪਏ, ਆਰਜੀਐਨ ਰੋਡ ਤੋ ਮੀਢਵਾ ਲੋਅਰ ਤੇ ਅੱਪਰ 50 ਲੱਖ ਰੁਪਏ, ਆਰਜੀਐਨ ਰੋਡ ਤੋ ਨਿੱਕੂਵਾਲ 25 ਲੱਖ ਰੁਪਏ, ਕਾਰਸੇਵਾ ਬ੍ਰਿਜ਼ ਤੋ ਮੋਠਾਪੁਰ 32 ਲੱਖ ਰੁਪਏ, ਆਰਜੀਐਨ ਰੋਡ ਤੋ ਮਟੋਰ, ਬੁਰਜ ਤੇ ਬੱਲੋਵਾਲ 20 ਲੱਖ ਰੁਪਏ, ਆਰਜੀਐਨ ਰੋਡ ਤੋ ਮਾਣਕਪੁਰ 24 ਲੱਖ ਰੁਪਏ, ਦੜੋਲੀ ਲੋਅਰ ਤੋ ਸਕੂਲ ਤੇ ਭਨੂਪਲੀ ਬਾਸ 20 ਲੱਖ ਰੁਪਏ, ਆਰਜੀਐਨ ਰੋਡ ਤੋ ਦਬਖੇੜਾ ਤੋ ਕਲਿੱਤਰਾ 1.5 ਲੱਖ ਰੁਪਏ, ਢਾਹੇ ਤੋ ਗੱਗ 35 ਲੱਖ ਰੁਪਏ, ਤਾਜਪੁਰ ਰੋਡ 37.5 ਲੱਖ ਰੁਪਏ, ਆਰਜੀ ਐਨ ਰੋਡ ਤੋ ਰਾਏਪੁਰ, ਪਲਸਰੀ ਤੋ ਬੰਦਲੈਹੜੀ 10 ਲੱਖ ਰੁਪਏ, ਕਲਵਾਂ ਨੰਗਲ ਤੋ ਨਾਨਗਰਾਂ 1.5 ਲੱਖ ਰੁਪਏ, ਗੁਰਦੁਆਰਾ ਝੰਡਾ ਸਾਹਿਬ ਤੋ ਅਵਾਨਕੋਟ ਤੱਕ 22.5 ਲੱਖ ਰੁਪਏ, ਤਰਫ ਮਜਾਰਾ ਤੋ ਹਰਸਾਬੇਲਾ 24.5 ਲੱਖ ਰੁਪਏ, ਐਲਗਰਾਂ ਤੇ ਹਰਸਾਬੇਲਾ 44.5 ਲੱਖ ਰੁਪਏ, ਸੈਸੋਵਾਲ ਤੋ ਪੱਤੀ ਡੁਲਚੀ 22 ਲੱਖ ਰੁਪਏ, ਪੱਤੀ ਡੁਲਚੀ ਤੋ ਹਰਸਾਬੇਲਾ 25 ਲੱਖ ਰੁਪਏ, ਪੱਤੀ ਟੇਕ ਸਿੰਘ ਤੋ ਬੇਲਾ ਧਿਆਨੀ 25 ਲੱਖ ਰੁਪਏ, ਬੇਲਾ ਧਿਆਨੀ ਸੜਕ 20 лੱਖ ਰੁਪਏ, ਭਨਾਮ ਦੋਲਾ ਬਸਤੀ 10 ਲੱਖ ਰੁਪਏ, ਭਲਾਣ ਤੋ ਜਿੰਦਵੜੀ 25 ਲੱਖ ਰੁਪਏ, ਨਾਨਗਰਾ ਸਹਿਜੋਵਾਲ ਤੋ ਬੈਸਪੁਰ 8 ਲੱਖ ਰੁਪਏ ਨਾਲ ਸੜਕਾਂ ਬਣਾਈਆ ਜਾ ਰਹੀਆਂ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 28, 2025 13:16:44Shimla, Himachal Pradesh:दिलदार अली शाह भट को हिमाचल हज कमेटी के अंतरिम चेयरमैन के तौर पर मिली नियुक्ति
60
Report
SNSUNIL NAGPAL
FollowNov 28, 2025 13:16:3590
Report
TBTarsem Bhardwaj
FollowNov 28, 2025 13:05:1118
Report
BSBHARAT SHARMA
FollowNov 28, 2025 13:04:0916
Report
MSManish Shanker
FollowNov 28, 2025 12:50:30Sahibzada Ajit Singh Nagar, Punjab:ਮੋਹਾਲੀ'ਚ ਪੁਲਿਸ ਪ੍ਰਸ਼ਾਸਨ ਵੱਲੋਂ ਥਾਣੇਦਾਰਾਂ ਦੀ ਵੱਡੇ ਪੱਧਰ ਤੇ ਕੀਤੀ ਗਈ ਬਦਲੀਆਂ। ਦਸ ਥਾਣਾ ਮੁਖੀਆਂ ਦੀ ਹੋਈ ਬਦਲੀਆਂ。
47
Report
ADAnkush Dhobal
FollowNov 28, 2025 12:46:59133
Report
ADAnkush Dhobal
FollowNov 28, 2025 12:40:55125
Report
BSBALINDER SINGH
FollowNov 28, 2025 12:38:41Patiala, Punjab:Prtc ਦੇ ਕੱਚੇ ਮੁਲਾਜਮਾ ਦੀ ਵੀਡੀਓ ਆਈ ਸਾਮਣੇ ਘੱਗਾ ਥਾਣੇ ਚ ਕੀਤੇ ਹੋਏ ਨੇ ਨਜਰਬੰਦ, ਦੂਜੀਆਂ ਜਥੇਬੰਦੀਆਂ ਤੋਂ ਮੰਗਿਆ ਸਹਿਯੋਗ, ਲੜਾਈ ਜਾਰੀ ਰਹੇਗੀ ,viral video
125
Report
SSSanjay Sharma
FollowNov 28, 2025 11:51:53Noida, Uttar Pradesh:IDUKKI (KERALA): TOURIST TRAPPED IN SKY DINING FACILITY NEAR MUNNAR DUE TO CRANE MALFUNCTION/ RESCUE OPERATION UNDERWAYS/VISUALS
115
Report
NLNitin Luthra
FollowNov 28, 2025 11:37:02154
Report
KCKhem Chand
FollowNov 28, 2025 11:33:3685
Report
NLNitin Luthra
FollowNov 28, 2025 11:22:17139
Report
NSNitesh Saini
FollowNov 28, 2025 11:20:31140
Report
ADAnkush Dhobal
FollowNov 28, 2025 11:19:44179
Report