Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਨਗਰ ਕੌਂਸਲ ਮਾਨਸਾ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਹੋਈ ਚੋਣ

Jul 18, 2024 10:11:12
Mansa, Punjab

ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮਾਨਸਾ ਦੇ ਬਚਤ ਪਵਨ ਤੋਂ ਐਸ.ਡੀ.ਐਮ ਮਾਨਸਾ ਅਤੇ ਵਿਧਾਇਕ ਦੀ ਹਾਜ਼ਰੀ ਵਿੱਚ ਕਰਵਾਈ ਗਈ, ਜਿਸ ਵਿੱਚ ਸੁਨੀਲ ਕੁਮਾਰ ਨੀਨੂੰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰਾਮਪਾਲ ਸਿੰਘ ਨੂੰ ਸਮੁੱਚੀਆਂ ਸਮੇਤ ਮੀਤ ਪ੍ਰਧਾਨ ਚੁਣਿਆ ਗਿਆ। ਅਸੈਂਬਲੀ ਉਨ੍ਹਾਂ ਕਿਹਾ ਕਿ ਮਾਨਸਾ ਨਗਰ ਕੌਂਸਲ ਵਿੱਚ ਇਹ ਦੋਵੇਂ ਅਸਾਮੀਆਂ ਪਿਛਲੇ ਸਮੇਂ ਤੋਂ ਖਾਲੀ ਪਈਆਂ ਸਨ, ਜਿਨ੍ਹਾਂ ਦੀ ਅੱਜ ਚੋਣ ਹੋਈ ਅਤੇ ਮਾਨਸਾ ਸ਼ਹਿਰ ਲਈ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਮਾਨਸਾ ਲਈ 44 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Oct 22, 2025 05:31:29
Kot Kapura, Punjab:ਕੋਟਕਪੂਰਾ ਸ਼ਹਿਰ ਵਿਚ ਦੇਰ ਸ਼ਾਮ ਪਟਾਖਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ਤੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਨੌਜਵਾਰ ਬੁਰੀ ਤਰ੍ਹਾਂ ਜਖਮੀਂ ਹੋਇਆ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜਖਮੀਂ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਨੇ ਪਟਾਖਿਆਂ ਦੀ ਸਟਾਲ ਲਗਾਈ ਹੋਈ ਸੀ ਜਿਥੇ ਕੁਝ ਲੜਕੇ ਆਏ ਅਤੇ ਮਾਰੱਖੁੱਟ ਕਰਨ ਲੱਗੇ, ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਨੇ ਵਿਚ ਬਚਾਅ ਕਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਹਨਾਂ ਦੇ ਗੱਲੇ ਵਿਚੋਂ ਕ੍ਰੀੱਬ 10 ਹਜਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ ਜਿਸ ਸਬੰਧੀ ਉਹਨਾਂ ਨੇ ਥਾਨਾਂ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਦੱਸਿਆਲ ਦੇਰ ਸ਼ਾਮ ਜਦ ਉਹ ਆਪਣੀ ਪਟਾਖਿਆਂ ਦੀ ਸਟਾਲ ਤੇ ਪਟਾਖੇ ਵੇਚ ਰਹੇ ਸਨ ਤਾਂ ਉਹੀ ਹਮਲਾਵਰ ਫਿਰ ਆਏ ਅਤੇ ਸਿਧੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਕਰੀਬ 3 ਫਾਇਰ ਕੀਤੇ ਗਏ ਜਿਸ ਨਾਲ ਉਸ ਦੇ ਚਚੇਰਾ ਭਰਾ ਦੇ ਪੇਟ ਵਿਚ ਗੋਲੀ ਵੱਜੀ, ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਤਾਂ ਅਸੀਂ ਆਪਣੇ ਭਰਾ ਨੂੰ ਫਰੀਦਕੋਟ ਦੇ GGS ਮੈਡੀਕਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਪੁਲਿਸ ਤੇ ਦੋਸ਼ ਲਗਾਉਣਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਹਮਲਾਵਰਾਂ ਨਾਲ ਸਾਡੀ ਲੜਾਈ ਹੋਈ ਸੀ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕੱਲ੍ਹ ਫਿਰ ਸ਼ਿਕਾਇਤ ਦਿੱਤੀ ਸੀ ਪੁਲਿਸ ਕੱਲ੍ਹ ਵੀ ਕੋਈ ਕਾਰਵਾਈ ਨਹੀਂ ਕੀਤੀ, ਅੱਜ ਹੁਣ ਉਹਨਾਂ ਗੋਲੀ ਹੀ ਮਾਰ ਦਿੱਤੀ। ਉਹਨਾਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ।
0
comment0
Report
VSVARUN SHARMA
Oct 22, 2025 04:35:16
Kapurthala, Punjab:ਵੇਖੋ ਬੰਦੀ ਛੋਡ ਦਿਵਸ ਮੌਕੇ ਪਵਿੱਤਰ ਕਾਲੀ ਵੇਈਂ ਨਦੀ ਦਾ ਅਲੌਕਿਕ ਨਜ਼ਾਰਾ ਸੰਗਤਾਂ ਨੇ ਕੀਤੀ ਦੀਪਮਾਲਾ MP ਸੰਤ ਸੀਚੇਵਾਲ ਵੱਲੋਂ ਵਾਤਾਵਰਣ ਸੰਭਾਲ ਦਾ ਦਿੱਤਾ ਗਿਆ ਸੱਦਾ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਅਸਥਾਨ 'ਤੇ 14 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਅਕਾਲ ਪੁਰਖ ਦੀ ਭਗਤੀ ਕੀਤੀ। ਗੁਰੂ ਨਾਨਕ ਹਰ ਰੋਜ਼ ਪਵਿੱਤਰ ਵੇਈਂ 'ਚ ਇਸ਼ਨਾਨ ਕਰਦੇ ਤੇ ਅਕਾਲ ਪੁਰਖ ਦੀ ਭਗਤੀ ਵਿੱਚ ਜੁੱਟ ਜਾਂਦੇ। ਬੰਦੀ ਛੋੜ ਦਿਵਸ ਮੌਕੇ ਉਸੇ ਕਾਲੀ ਵਹ ਨਦੀ ਵਿਖੇ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਇਥੇ ਦੀਪ ਮਾਲਾ ਕਰਕੇ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਗਿਆ ਨਾਲ ਹੀ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਤੇ ਵਾਤਾਵਰਣ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਹਰੀ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਬਾਈਟ : MP ਸੰਤ ਸੀਚੇਵਾਲ
0
comment0
Report
ATAkashdeep Thind
Oct 21, 2025 12:55:37
Noida, Uttar Pradesh:ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇੇ ਸਾਬਕਾ ਡੀਜੀਪੀ ਮੁਹੰੰਮਦ ਮੁਸਤਫਾ ਦੇ ਇਕਲੌਤੇ ਬੇਟੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਏ ਅਚਾਨਕ ਦਿਹਾਂਤ ਪਿੱਛੋਂ ਇਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਪੰਚਕੂਲਾ ਪੁਲਿਸ ਵੱਲੋਂparਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਬਿਆਨ ਜਾਰੀ ਕਰਦਿਆਂਕਿਹਾ ਹੈ ਕਿ ਕਨੂੰਨ ਅਤੇ ਪੁਲਿਸ ਰੂਲਾਂ ਮੁਤਾਬਿਕ ਅਗਰ ਪੁਲਿਸ ਨੂੰ ਕਿਸੇ ਵੀ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਉپر ਐਫ.ਆਈ.ਆਰ. ਦਰਜ ਕਰਨ। ਪੰਚਕੂਲਾ ਪੁਲਿਸ ਵੱਲੋਂ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਅਤੇ ਮੈ ਉਸ ਦਾ ਸਵਾਗਤ ਕਰਦਾ ਹਾਂ। ਮੁਸਤਫ਼ਾ ਸਾਹਿਬ ਨੇ ਅੱਗੇ ਸਪੱਸ਼ਟ ਕੀਤਾ ਕਿ ਐਫ.ਆਈ.ਆਰ. ਦਰਜ ਹੋਣ ਦਾ ਇਹ ਕਤੱਈ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੈ। ਹੁਣ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਦਿਨਾਂ ਅੰਦਰ ਦੁੱਧ ਦਾ ਦੁੱਧ- ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ। ਉਨ੍ਹਾਂ ਮਲੇਰਕੋਟਲਾ ਵਾਸ਼ੀਆਂ ਅਤੇ ਪੰਜਾਬ ਵਸਦੇ ਆਪਣੇ ਸ਼ਨੇਹੀਆਂ ਨੂੰ ਅਪੀਲ ਕੀਤੀ ਕਿ ਐਫ.ਆਈ.ਆਰ. ਦਰਜ ਹੋਣ ਤੋਂ ਉਨ੍ਹਾਂ ਨੂੰ ਰੱਤੀ ਭਰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹ ਠੀਕ ਹੈ ਕਿ ਸਾਡੇ ਉਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ ਪ੍ਰੰਂਤੂ ਇਸ ਦਾ ਇਹ ਹਰਗਿਜ ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ।ਕਨੂੰਨ ਦਾ ਸਿਕੰਜਾ ਕਿਸ ਪਾਸੇ ਜਾਵੇਗਾ , ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ। ਮੁਸਤਫਾ ਸਾਹਿਬ ਨੇ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫ.ਆਈ.ਆਰ. ਦਰਜ ਕਰਵਾਉਣ ਵਾਲੇ ਲੋਕ ਵੀ ਕਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਮਲੇਰਕੋਟਲਾ ਹਾਊਸ ਦੇ ਸ਼ਨੇਹੀਆਂ ਨੂੰ ਚੜ੍ਹਦੀ ਕਲਾ ਵਿਚ ਰਿਹਣ ਦੀ ਅਪੀਲ ਕਰਦਿਆਂ ਦੱਸਿਆ ਕਿ ਮਰਹੂਮ ਆਕਿਲ ਅਖਤਰ ਦੀ ਮਗਫਿਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀਂ 4 ਵਜੇ ‘ਇੱਜਤਮਾਈ ਦੁਆ’ ਰੱਖੀ ਗਈ ਹੈ।ਗੁਜਾਰਿਸ਼ ਹੈ ਕਿ ਮਰਹੂਮ ਲਈ ‘ਇੱਜਤਮਾਈ ਦੁਆ’ ਵਿਚ ਸ਼ਾਮਿਲ ਹੋਇਆ ਜਾਵੇ。
2
comment0
Report
SBSANJEEV BHANDARI
Oct 21, 2025 12:53:42
Dera Bassi, Punjab:डेराबस्सी डेराबस्सी के त्रिवेदी कैंप स्थित डीडी फर्नीचर के गोदाम में आज अचानक आग लग गई, जिससे लाखों रुपये का फर्नीचर का सामान जलकर राख हो गया। आग लगने की सूचना मिलते ही दमकल विभाग डेराबस्सी की टीम मौके पर पहुंची और आग पर काबू पाने के प्रयास जारी हैं। घटना के कारणों का अभी तक स्पष्ट रूप से पता नहीं चल पाया है। स्थानीय प्रशासन और पुलिस मामले की जांच में जुटी हुई है। राहत की बात यह है कि घटना में किसी के हताहत होने की सूचना नहीं है। अधिकारियों ने बताया कि आग पर जल्द काबू पाने के लिए अतिरिक्त दमकल गाड़ियाँ भी मौके पर मंगवाई गई हैं। नुकसान का सही आंकलन जांच पूरी होने के बाद ही किया जा सकेगा。
2
comment0
Report
NSNaresh Sethi
Oct 21, 2025 12:34:58
Kot Kapura, Punjab:ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ মেডिकल ਹਸਪਤਾਲ ਦੇ ਮਨੋਰੋਗ ਵਿਭਾਗ ਦੇ ਬਾਹਰ ਮੈਡੀਕਲ ਵੇਸਟ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਆਸਪਾਸ ਕਾਫੀ ਬਦਬੂ ਫੈਲੀ ਹੋਈ ਹੈ ਅਤੇ ਮੇਡੀਕਲ ਵੇਸਟ ਸਮਾਨ ਲਿਫਾਫਿਆਂ ਤੋਂ ਬਾਹਰ ਨਿਕਲ ਕੇ ਖਿਲਰ ਰਿਹਾ ਹੈ ਜੋ ਖੁਲੇਆਮ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਇਸ ਵੇਸਟ ਚ ਇਸਤੇਮਾਲ ਕੀਤੀਆਂ ਸਰਿੰਜ਼ਾ आਦਿ ਦੀ ਦੁਰਵਰਤੋਂ ਹੋ ਸਕਦੀ ਹੈ. ਇਸ ਸਬੰਧੀ ਜਦ ਮੈਡੀਕਲ ਸੁਪਰਡੈਂਟ ਡਾ ਨੀਤੂ ਕੁੱਕੜ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮੈਡੀਕਲ ਹਸਪਤਾਲ ਦੀ ਵੇਸਟ ਚੁੱਕਣ ਵਾਲੀ ਏਜੈਂਸੀ ਵੱਲੋਂ ਜੋ ਸਾਰਾ ਕੂੜਾ ਅਤੇ ਮੈਡੀਕਲ ਵੇਸਟ chuk ਕੇ ਨਗਰ ਕੌਂਸਲ ਨਾਲ ਡੰਪ ਕੀਤਾ ਜਾਂਦਾ ਸੀ ਉਸ ਵੱਲੋਂ ਕੰਟਰੈਕਟ ਖਤਮ ਕਰ ਦਿੱਤਾ ਗਿਆ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮੇਡੀਕਲ ਹਸਪਤਾਲ ਆਪਣੇ ਪੱਧਰ ਤੇ ਵੇਸਟ ਨੂੰ ਡੰਪ ਕਰਨ ਲਈ ਤਿਆਰੀ ਕਰ ਚੁੱਕਾ ਹੈ ਜਿਸ ਨਾਲ ਦੋ ਯਾ ਤਿੰਨ ਦਿਨਾਂ ਵਿੱਚ ਇਹ ਵੇਸਟ ਇਥੋਂ ਚੁੱਕੀ ਜਾਵੇਗੀ.
3
comment0
Report
KBKulbir Beera
Oct 21, 2025 12:33:33
0
comment0
Report
ATAkashdeep Thind
Oct 21, 2025 12:17:21
Noida, Uttar Pradesh:ਸੰਭਾਵੀ ਅੱਤਵਾਦੀ ਹਮਲਾ ਟਲਿ਼ਆ ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ ਖੇਪ ਭੇਜਣ ਵਾਲੇ ਪਾਕਿਸਤਾਨੀ ਆਈ.ਐਸ.ਆਈ. ਕਾਰਕੁੰਨ ਦੇ ਸੰਪਰਕ ਵਿੱਚ ਸੀ ਗ੍ਰਿਫ਼ਤਾਰ ਕੀਤੇ ਦੋਸ਼ੀ : ਡੀ.ਜੀ.ਪੀ. ਗੌਰਵ ਯਾਦਵ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਜਾਵੇਗਾ ਦੋਸ਼ੀ ਹਰਪ੍ਰੀਤ ਉਰਫ਼ ਵਿੱਕੀ : ਐਸ.ਐਸਪੀ. ਮਨਿੰਦਰ ਸਿੰਘ ਚੰਡੀਗੜ੍ਹ/ਅੰਮ੍ਰਿਤਸਰ, 21 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਖੁਫੀਆ ਇਤਲਾਹ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਸਮੇਤ ਲਾਂਚਰ ਬਰਾਮਦ ਕੀਤਾ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਿਕਦੀਪ ਸਿੰਘ ਉਰਫ਼ ਮਹਿਕ ਵਾਸੀ ਵਡਾਲੀ(ਅੰਮ੍ਰਿਤਸਰ) ਅਤੇ ਆਦਿੱਤਿਆ ਉਰਫ਼ ਅਧੀ ਵਾਸੀ ਪਿੰਡ ਭਾਗਾ ਛੀਨਾ , ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਆਰ.ਪੀ.ਜੀ. ਬਰਾਮਦ ਕਰਨ ਤੋਂ ਇਲਾਵਾ, ਉਨ੍ਹਾਂ ਦਾ ਮੋਟਰਸਾਈਕਲ, ਜਿਸ `ਤੇ ਉਹ ਸਵਾਰ ਸਨ, ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਦੇ ਆਈ.ਐਸ.ਆਈ. ਕਾਰਕੁੰਨ, ਜਿਸਨੇ ਸਰਹੱਦ ਪਾਰੋਂ ਡਰੋਨ ਰਾਹੀਂ ਖੇਪ ਭੇਜੀ ਸੀ ਅਤੇ ਹਰਪ੍ਰੀਤ ਸਿੰਘ ਉਰਫ਼ ਵਿੱਕੀ, ਜੋ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ “ਆਰਪੀਜੀ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਲਈ ਵਰਤਿਆ ਜਾਣਾ ਸੀ," । ਡੀਜੀਪੀ ਨੇ ਕਿਹਾ ਕਿ ਅਗਲੇਰੇ- ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅੰਮ੍ਰਿਤਸਰ ਦਿਹਾਤੀ ਮਨਿੰਦੇਰ ਸਿੰਘ ਨੇ ਕਿਹਾ ਕਿ ਪੁਖਤਾ ਇਤਲਾਹ ਮਿਲੀ ਸੀ ਕਿ ਦੋਵੇਂ ਸ਼ੱਕੀ ਵਿਅਕਤੀਆਂ— ਮਹਿਕਦੀਪ ਅਤੇ ਆਦਿੱਤਿਆ— ਨੇ ਹਰਪ੍ਰੀਤ ਉਰਫ਼ ਵਿੱਕੀ ਦੇ ਨਿਰਦੇਸ਼ਾਂ `ਤੇ, ਆਰਪੀਜੀ-22 ਨੈਟੋ ਐੰਟੀ-ਟੈਂਕ ਰਾਕੇਟ ਲਾਂਚਰ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ `ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਦੋਵਾਂ ਸ਼ੱਕੀਆਂ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਉਹ ਖੇਪ ਪਹੁੰਚਾਉਣ ਜਾ ਰਹੇ ਸਨ। ਐਸਐਸਪੀ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਹ ਖੇਪ ਡਿਲੀਵਰ ਕੀਤੀ ਜਾਣੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਹੋਰ ਪੁੱਛਗਿੱਛ ਲਈ ਫਿਰੋਜ਼ਪੁਰ ਜੇਲ੍ਹ ਤੋਂ ਦੋਸ਼ੀ ਹਰਪ੍ਰੀਤ ਉਰਫ਼ ਵਿੱਕੀ ਨੂੰ ਵੀ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਜਾਵੇਗਾ। ਇਸ ਸਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਬੀਐਨਐਸ ਦੀ ਧਾਰਾ 113 ਤਹਿਤ ਐਫਆਈਆਰ ਨੰਬਰ 331 ਮਿਤੀ 21/10/2025 ਨੂੰ ਕੇਸ ਦਰਜ ਕੀਤਾ ਗਿਆ ਹੈ।
8
comment0
Report
VSVARUN SHARMA
Oct 21, 2025 10:37:42
Kapurthala, Punjab:कपूरथला में त्योहारों के दौरान मारपीट का वीडियो वायरल कपूरथला में त्योहारों के दौरान मारपीट का एक वीडियो वायरल हो रहा है, जिसमें दो पक्षों के लोग एक-दूसरे पर हमला करते नजर आ रहे हैं। वीडियो में दिख रहा है कि दोनों पक्षों के लोग लाठी-डंडों और अन्य हथियारों से एक-दूसरे पर हमला कर रहे हैं। वीडियो में दिख रहा है मारपीट का दर्दनाक रूप वीडियो में दिख रहा है कि दोनों पक्षों के लोग एक-दूसरे पर हमला कर रहे हैं और बीच-बचाव में आए लोगों को भी नहीं बख्श रहे हैं। मारपीट का यह सिलसिला काफी देर तक चलता रहा, जिससे आसपास के लोगों में दहशत फैल गई। पुलिस ने शुरू की जांच स्थानीय पुलिस के अनुसार, अभी तक इस मामले में कोई शिकायत नहीं मिली है। हालांकि, पुलिस ने वीडियो का संज्ञान लेते हुए जांच शुरू कर दी है। पुलिस का कहना है कि आरोपियों की पहचान की जा रही है और जल्द ही उन्हें गिरफ्तार कर लिया जाएगा। लोगों में दहशत इस तरह की घटनाओं से लोगों में दहशत का माहौल है। लोगों का कहना है कि त्योहारों के दिनों में इस तरह की घटनाएं निंदनीय हैं और दोषियों के खिलाफ कड़ी कार्रवाई होनी चाहिए। लोगों ने पुलिस से मांग की है कि आरोपियों को जल्द से जल्द गिरफ्तार किया जाए और उनके खिलाफ कड़ी कार्रवाई की जाए। पुलिस की अपील पुलिस ने लोगों से अपील की है कि अगर किसी के पास इस मामले में कोई जानकारी है, तो वह पुलिस के साथ साझा कर सकता है। पुलिस का कहना है कि वह इस मामले में दोषियों को बख्शने वाली नहीं है और जल्द ही उन्हें गिरफ्तार कर लिया जाएगा।
7
comment0
Report
Diwali 2025
Advertisement
Back to top