Back
रायमाजरा गांव में 32 लाख लागत सड़क का शिलान्यास, विधायक गियासपुरा ने आधार पत्थर रखा
DSDharmindr Singh
Jan 29, 2026 08:30:33
Khanna, Punjab
25 सालाां ’ਚ ਕਿਸੇ ਨੇ ਨਹੀਂ ਲਈ ਸਾਰ, ਹੁਣ ਵਿਧਾਇਕ ਗਿਆਸਪੁਰਾ ਨੇ ਫੜੀ ਪਿੰਡ ਵਾਸਿਆਂ ਦੀ ਬਾਂਹ
ਪਾਇਲ ਦੇ ਪਿੰਡ ਰਾਈਮਾਜਰਾ ਵਿੱਚ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦੀ ਸ਼ੁਰੂਆਤ, ਨੀਹ ਪੱਥਰ ਰੱਖਿਆ
ਪਾਇਲ ਹਲਕੇ ਦੇ ਪਿੰਡ ਰਾਈਮਾਜਰਾ ਦੇ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ, ਜਦੋਂ 25 ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰ ਰਹੀ ਸੜਕ ਦੀ ਆਖ਼ਰਕਾਰ ਸੁਧ ਲੈ ਲਈ ਗਈ। ਪਿਛਲੇ ਦੋ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਸ ਟੁੱਟੀ ਤੇ ਖਤਮ ਹੋ ਚੁੱਕੀ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਵਾਸੀਆਂ ਦੀ ਬਾਂਹ ਫੜਦਿਆਂ ਇਸ ਸੜਕ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ。
ਇਹ ਸੜਕ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਨੀਹ ਪੱਥਰ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 25 ਸਾਲਾਂ ਤੋਂ ਇਹ ਸੜਕ ਬਿਲਕੁਲ ਖ਼ਸਤਾਹਾਲ ਸੀ, ਜਿਸ karਕੇ ਪਿੰਡ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸੜਕ ਸਿਰਫ਼ ਪਿੰਡ ਦੇ ਘਰਾਂ ਤੱਕ ਹੀ ਨਹੀਂ ਜਾਂਦੀ, ਸਗੋਂ ਕਿਸਾਨਾਂ ਦੇ ਖੇਤਾਂ ਅਤੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਤੱਕ ਪਹੁੰਚ ਦਾ ਮੁੱਖ ਸਾਧਨ ਵੀ ਹੈ。
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ, ਜਦਕਿ ਸ਼ਰਧਾਲੂਆਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਇਸੇ ਸੋਚ ਦੇ ਤਹਿਤ ਰਾਈਮਾਜਰਾ ਦੀ ਇਸ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕੀਤਾ ਗਿਆ ਹੈ。
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਇਲ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਕਰੀਬ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸੜਕਾਂ, ਨਿਕਾਸੀ ਪ੍ਰਣਾਲੀ ਅਤੇ ਹੋਰ ਜਨਹਿੱਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਟੈਂਡਰ ਛੇਤੀ ਹੀ ਲਾਏ ਜਾਣਗੇ, ਤਾਂ ਜੋ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ。
ਦੂਜੇ ਪਾਸੇ, ਪਿੰਡ ਰਾਈਮਾਜਰਾ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕਰ ਰਹੇ ਸਨ, ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਜਦੋਂ ਸੜਕ ਦਾ ਕੰਮ ਸ਼ੁਰੂ ਹੋਇਆ ਹੈ, ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ。
ਪਿੰਡ ਵਾਸੀਆਂ ਨੇ ਆਸ ਜਤਾਈ ਕਿ ਸੜਕ ਦਾ ਨਿਰਮਾਣ ਸਮੇਂ ਸਿਰ ਅਤੇ ਮਿਆਰੀ ਢੰਗ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ 25 ਸਾਲਾਂ ਦਾ ਇੰਤਜ਼ਾਰ ਸੱਚਮੁੱਚ ਸੁਖਦਾਇਕ ਨਤੀਜੇ ਵਿੱਚ ਬਦਲ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowJan 29, 2026 10:40:520
Report
TSTEJINDER SINGH
FollowJan 29, 2026 10:40:250
Report
MSManish Shanker
FollowJan 29, 2026 10:39:500
Report
HSHarmeet Singh Maan
FollowJan 29, 2026 10:36:180
Report
BSBHARAT SHARMA
FollowJan 29, 2026 10:35:230
Report
ADAnkush Dhobal
FollowJan 29, 2026 10:35:020
Report
RKRAJESH KATARIA
FollowJan 29, 2026 10:34:450
Report
ASAnmol Singh Warring
FollowJan 29, 2026 10:33:560
Report
RBRohit Bansal
FollowJan 29, 2026 10:21:170
Report
SGSatpal Garg
FollowJan 29, 2026 10:19:420
Report
VBVIJAY BHARDWAJ
FollowJan 29, 2026 10:18:500
Report
AZAbhinva zeepunjabi
FollowJan 29, 2026 10:06:190
Report
ASAvtar Singh
FollowJan 29, 2026 10:03:320
Report
VKVarun Kaushal
FollowJan 29, 2026 10:02:570
Report