Back
अमृतसर दिहाती पुलिस ने ड्रोन से 43 किलो heroin और हथियार बरामद
BSBHARAT SHARMA
Jan 29, 2026 10:35:23
Ludhiana, Punjab
43 किल्लो हैरोइन 4 हैंड ग्रेनेड 40 ज़ਿੰਦां कारतूस
VDC राजासासी ਦੀ ਵੀ ਸ਼ਲਾਘਾ ਕਰਦੇ ਹਾਂ
ਸ਼ਲੰਘਾਯੋਗ ਕੰਮ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤੀ ਹੈ
2 ਨੌਜਵਾਨ ਭੱਜੇ ਨੇ ਉਹਨਾਂ ਬਾਰੇ ਖੁਲ ਨਹੀਂ ਦੱਸਿਆ ਜਾ ਸੱਕਦਾ
ਸਾਡੇ ਕੋਲ ਪੁਖਤਾ ਲੀਡਜ਼ ਨੇ
ਅਸੀ ਜਾਂਚ ਕਰਾਂਗੇ ਕਿਹੜਾ ਮਾਦੁਆਲ ਹੈ
ਸਾਰੇ ਖੇਪ ਵਿੱਚ ਨਸ਼ਾ ਸਮੇਤ ਹਥਿਆਰ ਸੀ
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਤਿਹਾਸਕ ਸਫਲਤਾ, ਪਿੰਡ ਓਠੀਆਂ ਤੋਂ ਕਰੀਬ 43 ਕਿਲੋ ਹੈਰੋਇਨ ਤੇ ਹਨਡ ਗ੍ਰਨੇਡ ਬਰਾਮਦ
ਡਰੋਨ ਰਾਹੀਂ ਸਰਹੱਦ ਪਾਰੋਂ ਆਈ ਨਸ਼ੀਲੀ ਖੇਪ ਦਾ ਸ਼ੱਕ, ਮੋਟਰਸਾਈਕਲ ਛੱਡ ਕੇ ਫਰਾਰ ਹੋਏ ਤਸਕਰ
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡਾ ਪ੍ਰਹਾਰ, VDC ਨੈੱਟਵਰਕ ਨੇ ਨਿਭਾਇਆ ਅਹੰਕਾਰਪੂਰਕ ਰੋਲ
ਹੈਰੋਇਨ ਨਾਲ ਨਾਲ ਹਥਿਆਰ ਤੇ ਵਿਸਫੋਟਕ ਸਮੱਗਰੀ ਬਰਾਮਦ, ਨਾਰਕੋ-ਟੈਰਰ ਨੈੱਟਵਰਕ ਖ਼ਿਲਾਫ ਜਾਂਚ ਤੇਜ਼
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ ਚਲਾਈ ਜਾ ਰਹੀ ਫਲੈਗਸ਼ਿਪ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਅਤੇ ਅਹਿਮ ਕਾਮਯਾਬੀ ਮਿਲੀ ਹੈ। ਸੰਵੇਦਨਸ਼ੀਲ ਸਰਹੱਦੀ ਖੇਤਰ ਪਿੰਡ ਓਠੀਆਂ ਤੋਂ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ, ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕਰਕੇ ਸਰਹੱਦ ਪਾਰ ਨਸ਼ਾ ਤਸਕਰੀ ਅਤੇ ਨਾਰਕੋ ਟੈਰਰਿਜ਼ਮ ਨੂੰ ਮਜ਼ਬੂਤ ਝਟਕਾ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਸੁਹੇਲ ਮੀਰ ਨੇ ਦੱਸਿਆ ਕਿ ਮਾਣਯੋਗ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਡੀਐਸਪੀ ਰਾਜਾਸਾਂਸੀ ਸ੍ਰੀ ਨੀਰਜ ਕੁਮਾਰ ਦੀ ਅਗਵਾਈ ਹੇਠ ਥਾਣਾ ਰਾਜਾਸਾਂਸੀ ਪੁਲਿਸ ਨੇ ਇਹ ਸਫਲ ਕਾਰਵਾਈ ਅੰਜਾਮ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ 42.983 ਕਿਲੋਗ੍ਰਾਮ ਹੈਰੋਇਨ, 04 ਹੈਂਡ ਗ੍ਰਨੇਡ, ਇੱਕ ਪਿਸਟਲ 30 ਬੋਰ, 46 ਜਿੰਦਾ ਕਾਰਤੂਸ 30 ਬੋਰ ਅਤੇ ਇੱਕ ਹੌਂਡਾ ਸਾਈਨ ਮੋਟਰਸਾਈਕਲ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਪੂਰੀ ਕਾਰਵਾਈ ਪੰਜਾਬ ਸਰਕਾਰ ਦੇ ਕਮਿਊਨਿਟੀ-ਅਧਾਰਿਤ ਸੁਰੱਖਿਆ ਪ੍ਰੋਗਰਾਮ ਵਿਲੇਜ ਡਿਫੈਂਸ ਕਮੇਟੀਆਂ (VDCs) ਰਾਹੀਂ ਮਿਲੀ ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਿਆ। ਰਾਤ ਦੇ ਸਮੇਂ ਜਦੋਂ ਪਿੰਡ ਓਠੀਆਂ ਵਿੱਚ ਫਿਰਨੀ ਦੀ ਸੜਕ ਦਾ ਕੰਮ ਚੱਲ ਰਿਹਾ ਸੀ, ਤਦ ਦੋ ਨੌਜਵਾਨ ਹੌਂਡਾ ਸਾਈਨ ਮੋਟਰਸਾਈਕਲ ‘ਤੇ ਆ ਰਹੇ ਸਨ। ਸੜਕ ਖੁਦਾਈ ਕਾਰਨ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹਨਾਂ ਦੇ ਨਾਲ ਲੱਗੇ ਬੈਗ ਥੱਲੇ ਡਿੱਗ ਪਏ। ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਹੋਣ ‘ਤੇ ਦੋਵੇਂ ਨੌਜਵਾਨ ਮੋਟਰਸਾਈਕਲ ਅਤੇ ਸਮਾਨ ਮੌਕੇ ‘ਤੇ ਛੱਡ ਕੇ ਨੇੜਲੇ ਖੇਤੀਬਾੜੀ ਖੇਤਰਾਂ ਵੱਲ ਫਰਾਰ ਹੋ ਗਏ。
ਪ੍ਰਾਰੰਭਿਕ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਨਸ਼ੀਲੀ ਖੇਪ ਅਤੇ ਹਥਿਆਰ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੇ ਗਏ ਹੋ ਸਕਦੇ ਹਨ, ਜੋ ਕਿ ਇੱਕ ਸੁਚੱਜੇ ਸਰਹੱਦ ਪਾਰ ਨਾਰਕੋ-ਟੈਰਰ ਨੈੱਟਵਰਕ ਵੱਲ ਇਸ਼ਾਰਾ ਕਰਦਾ ਹੈ। ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਅਤੇ ਐਕਸਪਲੋਸਿਵ ਸਬਸਟੈਂਸ ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ。
ਐੱਸਐੱਸਪੀ ਸੁਹੇਲ ਮੀਰ ਨੇ ਕਿਹਾ ਕਿ ਫਰਾਰ ਦੋਸ਼ੀਆਂ ਦੀ پਛਾਣ, ਗ੍ਰਿਫ਼ਤਾਰੀ ਅਤੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਰਾਹੀਂ ਪੁਲਿਸ-ਜਨਤਾ ਸਹਿਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਲੀਝੁਲੀ ਕੋਸ਼ਿਸ਼ਾਂ ਨਾਲ ਨਸ਼ਾ ਤਸਕਰੀ ਅਤੇ ਨਾਰਕੋ ਟੈਰਰਿਜ਼ਮ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowJan 29, 2026 12:01:18Noida, Uttar Pradesh:Letter written by BJP Punjab President Shri Sunil Jakhar to Honorable Prime Minister Shri Narendra Modi regarding the naming of Adampur Airport as Shri Guru Ravidas Ji Airport.
0
Report
MJManoj Joshi
FollowJan 29, 2026 11:17:530
Report
BKBIMAL KUMAR
FollowJan 29, 2026 11:10:000
Report
MSManuj Sharma
FollowJan 29, 2026 11:09:310
Report
RBRohit Bansal
FollowJan 29, 2026 10:47:300
Report
KSKapil sharma
FollowJan 29, 2026 10:45:490
Report
NSNavdeep Singh
FollowJan 29, 2026 10:40:520
Report
TSTEJINDER SINGH
FollowJan 29, 2026 10:40:250
Report
MSManish Shanker
FollowJan 29, 2026 10:39:500
Report
HSHarmeet Singh Maan
FollowJan 29, 2026 10:36:180
Report
ADAnkush Dhobal
FollowJan 29, 2026 10:35:020
Report
RKRAJESH KATARIA
FollowJan 29, 2026 10:34:450
Report
ASAnmol Singh Warring
FollowJan 29, 2026 10:33:560
Report
RBRohit Bansal
FollowJan 29, 2026 10:21:170
Report