Back
लुधियाणा न्यू माधोपुरी में होली रात पेट्रोल डालकर घर में आग लगाने की कोशिश
TBTarsem Bhardwaj
Mar 07, 2026 16:30:56
Ludhiana, Punjab
ਲੁਧਿਆਣਾ ਹੋਲੀ ਦੀ ਰਾਤ ਕੀਰਾਏ ਦੇ ਘਰ ’ਚ ਪੈਟਰੋਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼, ਮਾਂ ਤੇ ਦੋ ਧੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ ਘਰ ਨੂੰ ਅੱਗ ਲਗਾਉਣ ਆਇਆ ਵਿਅਕਤੀ ਹੀ ਆਇਆ ਅੱਗ ਦੀ ਚਪੇਟ ਚ ਬੁਰੀ ਤਰ੍ਹਾਂ ਨਾਲ ਝੁਲਸਿਆ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਹੋਈਆਂ ਕਹਿ ਜਿਸ ਵਿੱਚ ਘਰ ਨੂੰ ਅੱਗ ਲਗਾਉਣ ਆਇਆ ਵਿਅਕਤੀ ਅੱਗ ਦੀ ਚਪੇਟ ਵਿੱਚ ਆਉਣ ਤੋਂ ਬਾਦ ਬਾਹਰ ਭੱਜਦਾ ਹੋਇਆ
ਲੁਧਿਆਣਾ ਦੇ ਨਿਊ ਮਾਧੋਪੁਰੀ ਗਲੀ ਨੰਬਰ 4 ਵਿੱਚ ਹੋਲੀ ਦੀ ਰਾਤ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਇੱਕ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਪਰਿਵਾਰ ਨੇ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਮਹਿਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਫੂਲਪੁਰ ਹਟਨੌਰਾ ਕਲਾ ਦੀ ਰਹਿਣ ਵਾਲੀ ਹੈ ਅਤੇ ਕਈ ਸਾਲਾਂ ਤੋਂ ਲੁਧਿਆਣਾ ਦੇ ਨਿਊ ਮਾਧੋਪੁਰੀ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੀ ਹੈ। 4 ਤਾਰੀਖ ਨੂੰ ਹੋਲੀ ਵਾਲੇ ਦਿਨ ਦੇਰ ਰਾਤ ਨੂੰ 7 ਰਾਮ ਸ਼ਬਦ ਭਾਰਦਵਾਜ਼ ਨਾਂ ਦਾ ਇੱਕ ਵਿਅਕਤੀ ਬਾਈਕ ’ਤੇ ਆਇਆ ਅਤੇ ਘਰ ਦਾ ਦਰਵਾਜ਼ਾ ਖੜਕਾਉਣ ਅਤੇ ਲੱਤਾਂ ਮਾਰ ਕੇ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗ ਪਿਆ।ਉਸ ਸਮੇਂ ਘਰ ਵਿੱਚ ਕੰਜਨ ਅਤੇ ਉਸ ਦੀਆਂ ਦੋ ਧੀਆਂ (ਇੱਕ 15 ਸਾਲ ਦੀਆਂ ਅਤੇ ਇੱਕ 9 ਸਾਲ ਦੀ) ਹੀ ਮੌਜੂਦ ਸਨ, ਜਦਕਿ ਉਸ ਦਾ ਪਤੀ ਕਿਸੇ ਕੰਮ ਕਰਕੇ ਪਿੰਡ ਗਿਆ ਹੋਇਆ ਸੀ। ਕੰਜਨ ਮੁਤਾਬਕ ਦੇਰ ਰਾਤ ਕਰੀਬ 3 ਤੋਂ 3:30 ਵਜੇ ਦੇ ਵਿਚਕਾਰ ਕਮਰੇ ਵਿੱਚ ਪਾਣੀ ਵਰਗੀ ਆਵਾਜ਼ ਆਈ। ਜਦੋਂ ਉਹ ਅਤੇ ਉਸ ਦੀਆਂ ਧੀਆਂ ਜਾਗੀਆਂ ਤਾਂ ਪਤਾ ਲੱਗਿਆ ਕਿ ਕਿਸੇ ਨੇ ਕਮਰੇ ਵਿੱਚ ਪੈਟਰੋਲ ਸੁੱਟ ਕੇ ਅੱਗ ਲਗਾਈ ਹੈ।
ਅੱਗ ਤੇਜ਼ੀ ਨਾਲ ਫੈਲਣ ਲੱਗੀ ਤਾਂ ਕੰਜਨ ਨੇ ਕਿਸੇ ਤਰ੍ਹਾਂ ਆਪਣੀਆਂ ਦੋਵਾਂ ਧੀਆਂ ਨੂੰ ਉੱਪਰ ਭੇਜਿਆ ਅਤੇ ਗਲੀ ਵਿੱਚ ਸ਼ੋਰ ਮਚਾ ਕੇ ਲੋਕਾਂ ਨੂੰ ਬੁਲਾਇਆ। ਗਲੀ ਦੇ ਲੋਕ ਇਕੱਠੇ ਹੋ ਕੇ ਦਰਵਾਜ਼ਾ ਤੋੜ ਕੇ ਮਾਓ-ਧੀਆਂ ਨੂੰ ਬਾਹਰ ਕੱਢਿਆ ਅਤੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਘਰ ਦਾ ਕਾਫੀ ਸਮਾਨ ਸੜ ਕੇ ਖਾਕ ਹੋ ਗਿਆ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨੇੜਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਵਿਅਕਤੀ ਹੱਥ ਵਿੱਚ ਬਾਲਟੀ ਅਤੇ ਲਿਫਾਫਾ ਲੈ ਕੇ ਆਉਂਦਾ ਦਿਸ਼ਾਈ ਹਰਕਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਨੇ ਕਮਰੇ ਵਿੱਚ ਪੈਟਰੋਲ ਸੁੱਟ ਕੇ ਅੱਗ ਲਗਾਈ। ਪਰਿਵਾਰ ਦਾ ਦੋਸ਼ ਹੈ ਕਿ ਇਹ ਵਿਅਕਤੀ ਰਾਮ ਸ਼ਬਦ ਭਾਰਦਵਾਜ਼ ਹੀ ਹੈ।
ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ SHO ਨੇ ਦੱਸਿਆ ਕਿ ਦੋਸ਼ੀ ਪੈਟਰੋਲ ਸੁੱਟਦੇ ਸਮੇਂ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਪੀੜਤ ਪਰਿਵਾਰ ਨੇ ਪ੍ਰਸ਼ਾਯਨ ਕੋਲ ਸਖ਼ਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowMar 07, 2026 17:30:360
Report
RKRAMAN KHOSLA
FollowMar 07, 2026 17:30:240
Report
ASAnmol Singh Warring
FollowMar 07, 2026 16:45:160
Report
BNBISHESHWAR NEGI
FollowMar 07, 2026 16:33:060
Report
VKVarun Kaushal
FollowMar 07, 2026 15:35:130
Report
VKVipan Kumar
FollowMar 07, 2026 15:34:520
Report
VKVipan Kumar
FollowMar 07, 2026 15:34:180
Report
BSBHARAT SHARMA
FollowMar 07, 2026 15:33:270
Report
BSBHARAT SHARMA
FollowMar 07, 2026 15:33:120
Report
DVDEVENDER VERMA
FollowMar 07, 2026 14:52:350
Report
SKSuneel Kumar
FollowMar 07, 2026 14:49:020
Report
NSNaresh Sethi
FollowMar 07, 2026 14:48:480
Report
VKVarun Kaushal
FollowMar 07, 2026 14:33:550
Report
ASAnmol Singh Warring
FollowMar 07, 2026 14:19:430
Report