Back
लुधियाणा में स्वदेशी मेले दिन खालसाई पुशाक में निहंगों ने गत्तका और हथियार दिखाए
TBTarsem Bhardwaj
Mar 01, 2026 12:33:30
Ludhiana, Punjab
ਲੁਧਿਆਣਾ ਪੀ ਏ ਯੂ ਵਿੱਚ ਸਵਦੇਸ਼ੀ ਮੇਲੇ ਦੇ ਆਖਰੀ ਦਿਨ ਖਾਲਸਾਈ ਪੁਸ਼ਾਕਾਂ ਵਿੱਚ ਸਜੇ ਨਿਹੰਗ ਸਿੰਘਾਂ ਨੇ ਗੱਤਕੇ ਅਤੇ ਹਥਿਆਰਾਂ ਦੇ ਜੌਹਰ ਦਿਖਾਏ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਪ੍ਰਣਾਮ ਕੀਤਾ ਲੁਧਿਆਣਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਫੋਮਰਾ ਸਵਦੇਸ਼ੀ ਮੇਲੇ ਦੇ ਆਖਰੀ ਦਿਨ ਐਤਵਾਰ ਨੂੰ ਮੇਲਾ ਮੈਦਾਨ ਖਾਲਸਾਈ ਰੰਗਾਂ ਵਿੱਚ ਰੰਗਿਆ ਨਜ਼ਰ ਆਇਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੱਤਕਾ ਮੁਕਾਬਲੇ ਕਰਵਾਏ ਗਏ। ਗੱਤਕਾ ਐਸੋਸੀਏਸ਼ਨ ਪੰਜਾਬ, ਲੁਧਿਆਣਾ ਦੀ ਗੱਤਕਾ ਐਸੋਸੀਏਸ਼ਨ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਨਿਹੰਗ ਸਿੰਘਾਂ ਨੇ ਖਾਲਸਾਈ ਬਾਣੇ ਧਾਰਣ ਕਰਕੇ ਸਿੱਖੀ ਦੀ ਪਹਿਚਾਣ ਗਤਕੇ ਦੇ ਜੌਹਰ ਦਿਖਾਏ। ਜੈਕਾਰਿਆਂ ਦੀ ਗੂੰਜ ਨਾਲ ਸਟੇਜ ’ਤੇ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਅਤੇ ਗੁਰੂ ਦੀ ਲਾਡਲੀ ਫੌਜ ਦੇ ਨਿਹੰਗ ਸਿੰਘਾਂ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਟੇਜ ’ਤੇ ਇਕ ਤੋਂ ਬਾਅਦ ਇਕ ਗਤਕੇ ਦੇ ਕਰਤੱਬ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਚਾਰੇ ਪਾਸੇ ਗੂੰਜਦੇ ਜੈਕਾਰਿਆਂ ਨੂੰ ਦੇਖ ਲੁਧਿਆਣੇ ਦੀ ਧਰਤੀ ’ਤੇ ਆਨੰਦਪੁਰ ਵਰਗੇ ਹੋਲੇ-ਮਹਲੇ ਦੀ ਝਲਕ ਦੇਖਣ ਨੂੰ ਮਿਲੀ। ਮੇਲਾ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਸਵਦੇਸ਼ੀ ਮੇਲੇ ਦੇ ਮੰਚ ਤੇ ਗਤਕਾ ਮੁਕਾਬਲੇ ਅਤੇ ਖ਼ਾਲਸਾਈ ਬਾਣੇ ਵਿੱਚ ਸ਼ਸ਼ਤਰਾਂ ਨਾਲ ਸਟੇਜ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਇਨਾਮ ਤਕਸੀਮ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਇਆ। ਸਵਦੇਸ਼ੀ ਮੇਲੇ ਦੇ ਆਖ਼ਰੀ ਦਿਨ ਗਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਜਦਾ ਕੀਤਾ । ਸਵਦੇਸ਼ੀ ਮੇਲੇ ਨੇ ਅਮਿੱਟ ਛਾਪ ਛੱਡ ਕੇ ਆਤਮ ਨਿਰਭਰ ਭਾਰਤ ਦੀ ਨੀਂਹ ਨੂੰ ਮਜ਼ਬੂਤ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਨਰਿੰਦਰ ਮਾਵੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੀਤ ਦੀਆਂ sਤਰਾਂ ਉਸਰ ਰਹੀ ਖੂਨੀ ਦੀਵਾਰ, ਲਾਲ ਖੜੇ ਦੋ ਨੀਂਹਾਂ ਦੇ ਵਿਚਕਾਰ ਕੀ ਲਾਇਨੋ ਕੋ ਸੁਨ ਸਟੇਜ ਅੱਤੇ ਪੰਡਾਲ ਵਿੱਚ ਬੈਠੇ ਹਰ ਸ਼ਖਸ ਦੀਆਂ ਅੱਖा ਅੱਥਰੂਆਂ ਨਾਲ ਗਿਲੀਆ ਹੋ ਗਈਆਂ। ਦੂਜੇ ਪਾਸੇ ਐਤਵਾਰ ਨੂੰ ਸਵਦੇਸ਼ੀ ਮੇਲਾ ਐਕਸਪੋ-2026 ਵਿੱਚ ਭਾਰਤੀ ਉਤਪਾਦਾਂ ਦੀ ਖਰੀਦਦਾਰੀ ਲਈ ਭਾਰੀ ਭੀੜ ਉਮੜੀ। ਹਰ ਸਟਾਲ ’ਤੇ ਲੋਕ ਸਵਦੇਸ਼ੀ ਵਸਤੂਆਂ ਦੀ ਖਰੀਦੋ-ਫਰੋਖਤ ’ਚ ਰੁੱਝੇ ਰੇਹ। ਸਵਦੇਸ਼ੀ ਪਕਵਾਨ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਏ। ਬੱਚਿਆਂ ਨੇ ਸਵਦੇਸ਼ੀ ਮੇਲੇ ਵਿੱਚ ਲਗਾਏ ਗਏ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਮਾਣਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowMar 01, 2026 13:48:380
Report
KSKapil sharma
FollowMar 01, 2026 13:47:180
Report
KKKIRTIPAL KUMAR
FollowMar 01, 2026 13:19:560
Report
TBTarsem Bhardwaj
FollowMar 01, 2026 12:45:370
Report
VSVARUN SHARMA
FollowMar 01, 2026 12:34:540
Report
NSNaresh Sethi
FollowMar 01, 2026 12:34:170
Report
KSKuldeep Singh
FollowMar 01, 2026 12:33:490
Report
TSTEJINDER SINGH
FollowMar 01, 2026 12:32:130
Report
NSNitesh Saini
FollowMar 01, 2026 12:31:530
Report
BKBIMAL KUMAR
FollowMar 01, 2026 12:31:410
Report
VKVarun Kaushal
FollowMar 01, 2026 11:49:330
Report
KSKapil sharma
FollowMar 01, 2026 11:47:170
Report
VKVipan Kumar
FollowMar 01, 2026 11:46:130
Report
BSBhushan Sharma
FollowMar 01, 2026 11:32:020
Report
