Back
अकाली दल के बादल ने पंजाब बचाने के लिए मोदी से खास जहाज भेजने की मांग की
VKVarun Kaushal
Mar 01, 2026 11:49:33
Samrala, Punjab
ਸਮਰਾਲਾ( ਵਰੁਨ ਕੌਸ਼ਲ)- ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਇਰਾਨ-ਅਮਰੀਕਾ ਜੰਗ ਕਾਰਨ ਜੰਗ ਵਾਲੇ ਦੇਸ਼ਾਂ ਵਿੱਚ ਗਏ ਪੰਜਾਬੀ ਕਾਮਿਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਵਿਸ਼ੇਸ਼ ਜਹਾਜ ਭੇਜ ਕੇ ਇੱਕ-ਇੱਕ ਪੰਜਾਬੀ ਦੀ ਜਾਨ ਬਚਾਉਣਾ ਸਾਡਾ ਫਰਜ਼ ਹੈ। ਵਿਦੇਸ਼ਾਂ ਵਿੱਚ ਵੱਡੀ ਗਿਣਤੀ 'ਚ ਗਏ ਪੰਜਾਬੀਆਂ ਦੀ ਸੁਰੱਖਿਆ ਦੀ ਚਿੰਤਾ ਕਰਦਿਆਂ ਉਹਨਾਂ ਕਿਹਾਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲਣਗੇ ਅਤੇ ਚਿੱਠੀ ਵੀ ਲਿਖ ਰਹੇ ਹਨ। ਸਰਦਾਰ ਬਾਦਲ ਅੱਜ ਸਥਾਨਕ ਅਨਾਜ ਮੰਡੀ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ 'ਪੰਜਾਬ ਬਚਾਓ' ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਪਿਛਲੇ ਨੌ ਸਾਲਾਂ ਵਿੱਚ ਕਾਂਗਰਸ ਅਤੇ ਆਪ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ ਇਸ ਲਈ ਹੁਣ ਪੰਜਾਬ ਨੂੰ ਬਚਾਉਣ ਲਈ ਕੋਈ ਰਾਜਨੀਤਿਕ ਤਜਰਬਾ ਨਹੀਂ ਕੀਤਾ ਜਾ ਸਕਦਾ ਬਲਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਅਤੇ ਮੋਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਮੁੜ ਸ਼ੁਰੂ ਕਰਨ ਲਈ ਅਕਾਲੀ ਦਲ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾਕਿ ਜੇਕਰ ਲੋਕਾਂ ਨੇ ਆਪ ਪਾਰਟੀ ਨੂੰ ਪੰਜਾਬ 'ਚ ਇੱਕ ਹੋਰ ਮੌਕਾ ਦਿੱਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ। ਪਹਿਲੀ ਵਾਰ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ ਰਾਹੁਲ ,ਕੇਜਰੀਵਾਲ ਜਾਂ ਮੋਦੀ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਹੋ ਸਕਦਾ ਅਤੇ ਸਿਰਫ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦਾ ਦਰਦ ਰੱਖਦਾ ਹੈ । ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੈ ਅਤੇ ਫਰੌਤੀ ਲਈ ਆਈਆਂ ਧਮਕੀਆਂ ਵਾਲਿਆਂ ਨੂੰ ਪੁਲਿਸ ਅਧਿਕਾਰੀ ਖੁਦ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਸਲਾਹ ਦੇ ਰਹੇ ਹਨ ਕਿਉਂਕਿ ਝਾੜੂ ਦੀ ਸਰਕਾਰ ਨੇ ਅਧਿਕਾਰੀਆਂ ਨੂੰ ਪਹਿਲਾਂ ਹੀ ਆਪਣੇ ਵਿਅਕਤੀਆਂ ਨੂੰ ਹੱਥ ਨਾ ਪਾਉਣ ਦੀਆਂ ਹਦਾਇਤਾਂ ਦੇ ਰੱਖੀਆਂ ਹਨ।
ਪੰਜਾਬ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਕੋਲ 10 ਹਜਾਰ ਕਰੋড় ਰੁਪਆ ਹੜਾਂ ਦਾ ਫੰਡ ਹੋਣ ਦੇ ਬਾਵਜੂਦ ਵੀ ਇੱਕ ਧੇਲਾ ਵੀ ਹਰ ਪੀੜਤਾਂ ਨੂੰ ਨਹੀਂ ਦਿੱਤਾ ਗਿਆ ਬਲਕਿ ਚਾਰ ਸਾਲਾਂ ਵਿੱਚ ਪੰਜਾਬ ਦੇ ਸਾਡੇ ਚਾਰ ਹਜਾਰ ਕਰੋੜ ਰੁਪਏ ਸੂਬੇ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਆਪਣੀ ਝੂਠੀ ਇਸ਼ਤਿਹਾਰਬਾਜ਼ੀ ਦੇ ਬੋਰਡ ਲਾਉਣ 'ਤੇ ਖਰਚ ਦਿੱਤੇ ਹਨ। ਉਹਨਾਂ ਨੇ ਅਕਾਲੀ ਸਰਕਾਰ ਬਣਨ ਤੇ ਵਰਲਡ ਕਲਾਸ ਯੂਨੀਵਰਸਿਟੀ ਖੋਲ ਕੇ ਇਕ ਲੱਖ ਵਿਅਕਤੀਆਂ ਨੂੰ ਕੀਤੇ ਦੀ ਸਿਖਲਾਈ ਦੇਣ ਦਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਨੂੰ ਅਗਲੀਆਂ ਚੋਣਾਂ ਵਿੱਚ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਮੌਜੂਦਾ ਸਰਕਾਰ ਵੱਲੋਂ ਅਕਾਲੀ ਦਲ ਦੀਆਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਜਿਸ ਵਿੱਚ ਆਟਾ ਦਾਲ ਸਕੀਮ ਸੜਕਾਂ ਸਗਨ ਸਕੀਮ 3100 ਰੁਪਏ ਬੁੱਢਾਪਨ ਪੈਨਸ਼ਨ ਹਰ ਇੱਕ ਕਿਸਾਨ ਲਈ ਟਿਊਬਲ ਕਨੈਕਸ਼ਣ ਸਵੇ ਰੁਜ਼ਗਾਰ ਲਈ ਨੌਜਵਾਨਾਂ ਨੂੰ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਲਈ ਉਦਯੋਗ ਲਿਆਉਣ ਲਈ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਸ਼ਰਤ ਹੋਵੇਗੀ ਕਿ ਉਹਨਾਂ ਨੂੰ 75% ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਪੈਣਗੀਆਂ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਸਮਰਾਲੇ 'ਚ ਰੈਲੀ ਦੇ ਇਤਿਹਾਸਿਕ ਇਕੱਠ ਲਈ ਪਰਮਜੀਤ ਸਿੰਘ ਢਿੱਲੋ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੇ ਹੁਣ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਇੱਕਜੁੱਟ ਹੋ ਕੇ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਤੇ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ ਨੇ ਰੈਲੀ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਅੱਜ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵਿਰੋਧੀ ਵੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਤਰੱਕੀ ਅਤੇ ਹਿੱਤਾਂ ਦੀ ਲੜਾਈ ਲੜ ਰਿਹਾ ਹੈ ਜਦਕਿ ਕਾਂਗਰਸ ਦੇ ਆਗੂ ਆਪਸ ਵਿੱਚ ਮੁੱਖ ਮੰਤਰੀ ਦੀ ਲੜਾਈ ਲੜ ਰਹੇ ਹਨ ਇਸ ਲਈ ਹੁਣ ਭਵਿੱਖ ਅਕਾਲੀ ਦਲ ਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਅਗਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਯੂਥ ਵਿੰਗ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰੋਂ , ਸੀਨੀਅਰ ਅਕਾਲੀ ਆਗੂ, ਹਰਜਿੰਦਰ ਸਿੰਘ ਢਿੱਲੋ ਯਾਦਵਿੰਦਰ ਸਿੰਘ ਯਾਦੂ, ਮਾਲਵਾ ਕਾਲਜ ਦੇ ਪ੍ਰਧਾਨ ਆਲਮਦੀਪ ਸਿੰਘ ਮਲ ਮਾਜਰਾ, ਜਥੇਦਾਰ ਹਰਜਤਿੰਦਰ ਸਿੰਘ ਬਾਜਵਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowMar 01, 2026 13:19:560
Report
TBTarsem Bhardwaj
FollowMar 01, 2026 12:45:370
Report
VSVARUN SHARMA
FollowMar 01, 2026 12:34:540
Report
NSNaresh Sethi
FollowMar 01, 2026 12:34:170
Report
KSKuldeep Singh
FollowMar 01, 2026 12:33:490
Report
TBTarsem Bhardwaj
FollowMar 01, 2026 12:33:300
Report
TSTEJINDER SINGH
FollowMar 01, 2026 12:32:130
Report
NSNitesh Saini
FollowMar 01, 2026 12:31:530
Report
BKBIMAL KUMAR
FollowMar 01, 2026 12:31:410
Report
KSKapil sharma
FollowMar 01, 2026 11:47:170
Report
VKVipan Kumar
FollowMar 01, 2026 11:46:130
Report
BSBhushan Sharma
FollowMar 01, 2026 11:32:020
Report
KSKapil sharma
FollowMar 01, 2026 11:30:500
Report
TBTarsem Bhardwaj
FollowMar 01, 2026 11:17:220
Report
