Back
हरिमंदिर साहिब के हेड ग्रंथी पर आरोपों से पंजाब राजनीति में हलचल
DSDharmindr Singh
Feb 19, 2026 10:39:00
Khanna, Punjab
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਮਾਮਲੇ ‘ਤੇ ਹੁਣ ਆਮ ਆਦਮੀ ਪਾਰਟੀ ਵੀ ਉਨ੍ਹਾਂ ਦੇ ਸਮਰਥਨ ਵਿੱਚ ਆ ਗਈ ਹੈ। ਪਾਇਲ ਹਲਕੇ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਿਆਨੀ ਰਘਬੀਰ ਸਿੰਘ ਦਾ ਖੁੱਲ੍ਹਾ ਸਮਰਥਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਲੋੜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਪ੍ਰਭਾਵ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਸਿਆਸਤ ਤੋਂ ਉੱਪਰ ਰੱਖਣਾ ਚਾਹੀਦਾ ਹੈ ਅਤੇ ਇਹ ਸਮੇਂ ਦੀ ਮੰਗ ਹੈ ਕਿ ਪ੍ਰਬੰਧਕ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇ। ਵਿਕਾਇਸਪੁਰਾ ਨੇ ਆਪਣੇ ਬਿਆਨ ਦੌਰਾਨ ਬਾਦਲ ਪਰਿਵਾਰ ‘ਤੇ ਸਿਆਸੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸਾਲਾਂ ਤੋਂ ਕੁਝ ਖਾਸ ਲੋਕ ਧਾਰਮਿਕ ਸੰਸਥਾਵਾਂ ‘ਤੇ ਕਬਜ਼ਾ ਬਣਾਈ ਬੈਠੇ ਹਨ, ਜਿਸ ਨਾਲ ਸੰਸਥਾਵਾਂ ਦੀ ਸੁਤੰਤਰਤਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਬੰਧ ਦੀ ਹਿਮਾਇਤ ਕਰਦੀ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ‘ਤੇ ਹੋਰ ਪ੍ਰਤੀਕਿਰਿਆਵਾਂ ਆਉਣ ਦੀ ਸੰਭਾਵਨਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowFeb 19, 2026 15:00:390
Report
SSSanjay Sharma
FollowFeb 19, 2026 15:00:150
Report
SSSanjay Sharma
FollowFeb 19, 2026 14:50:19Noida, Uttar Pradesh:French President Macron visited Bangla Sahib Gurudwara in Delhi yesterday night.
0
Report
SSSanjay Sharma
FollowFeb 19, 2026 14:34:290
Report
TBTarsem Bhardwaj
FollowFeb 19, 2026 14:20:020
Report
DSDharmindr Singh
FollowFeb 19, 2026 14:19:030
Report
SSSanjay Sharma
FollowFeb 19, 2026 14:17:450
Report
TBTarsem Bhardwaj
FollowFeb 19, 2026 14:04:150
Report
KSKuldeep Singh
FollowFeb 19, 2026 14:03:160
Report
BSBHARAT SHARMA
FollowFeb 19, 2026 14:02:480
Report
KPKomlata Punjabi
FollowFeb 19, 2026 13:46:270
Report
ADAnkush Dhobal
FollowFeb 19, 2026 13:31:040
Report
BSBHARAT SHARMA
FollowFeb 19, 2026 13:05:150
Report
RBRohit Bansal
FollowFeb 19, 2026 13:04:130
Report
VKVipan Kumar
FollowFeb 19, 2026 12:35:030
Report