Back
AAP सरकार ने ब्लॉक पंचायत चेयरमैन-उप चेयरमैन चयन रोककर लोकतंत्र पर सवाल उठाए
VKVarun Kaushal
Mar 16, 2026 07:47:23
Samrala, Punjab
ਕਾਂਗਰਸ ਵਲੋਂ ਬਲਾਕ ਪੰਚਾਇਤ ਦਫ਼ਤਰ ਅੱਗੇ ਰੋਸ ਧਰਨਾ
ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦਿਆਂ ਦੀ ਚੋਣ ਵਿਚ ‘ਆਪ’ ਸਰਕਾਰ ਨੇ ਸੰਵਿਧਾਨ ਤੇ ਲੋਕਤੰਤਰ ਦਾ ਕੀਤਾ ਕਤਲ :- ਰਾਜਾ ਗਿੱਲ ਹਲਕਾ ਇੰਚਾਰਜ
ਤਿੰਨ ਦਿਨ ਪਹਿਲਾਂ ਮਾਚੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਬਲਾਕ ਸੰਮਤੀ ਮੈਂਬਰਾਂ ਦੀ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦਿਆਂ ਲਈ ਬਹੁਮਤ ਨਾ ਹੋਣ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਵਲੋਂ ਇਹ ਚੋਣ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਾਂਗਰਸ ਵਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬਲਾਕ ਪੰਚਾਇਤ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋਏ ਜਿਨ੍ਹਾਂ ‘ਆਪ’ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੀ ‘ਆਪ’ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਕਈ ਉਮੀਦਵਾਰਾਂ ਦੇ ਕਾਗਜ ਰੱਦ ਕੀਤੇ, ਫਿਰ ਬਲਾਕ ਸੰਮਤੀ ਚੋਣ ਦੌਰਾਨ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੁਣ ਤਾਂ ਇਸ ‘ਆਪ’ ਸਰਕਾਰ ਨੇ ਸੰਵਿਧਾਨ ਤੇ ਲੋਕਤੰਤਰ ਦਾ ਕତਲ ਹੀ ਕਰ ਦਿੱਤਾ ਜਦੋਂ 16 ’ਚੋਂ 6 ‘ਆਪ’ ਬਲਾਕ ਸੰਮਤੀ ਮੈਂਬਰਾਂ ਨੇ ਬਹੁਮਤ ਨਾ ਹੋਣ ਦੇ ਬਾਵਜ਼ੂਦ ਚੇਅਰਮੈਨ ਤੇ ਉਪ ਚੇਅਰਮੈਨ ਚੁਣ ਲਏ। ਉਨ੍ਹਾਂ ਕਿਹਾ ਕਿ ਸਾਡੇ ਕਿਸੇ ਵੀ ਬਲਾਕ ਸੰਮਤੀ ਮੈਂਬਰ ਨੂੰ ਅਹੁਦਿਆਂ ਦੀ ਚੋਣ ਦਾ ਏਜੈਂਡਾ ਹੀ ਨਹੀਂ ਭੇਜਿਆ ਗਿਆ ਅਤੇ ਸਮਰਾਲਾ ਸਬ-ਡਵੀਜ਼ਨ ਦੀ ਅਫ਼ਸਰਸ਼ਾਹੀ ਵੀ ਸਰਕਾਰ ਦੇ ਦਬਾਅ ਹੇਠ ਆ ਕੇ ਕੰਮ ਕਰ ਰਿਹਾ ਹੈ। ਰਾਜਾ ਗਿੱਲ ਨੇ ਕਿਹਾ ਕਿ ਜੇਕਰ ਇਨ੍ਹਾਂ ਨੇ ਲੋਕਤੰਤਰ ਦੀਆਂ ਧੱਜੀਆਂ ਹੀ ਉਡਾਉਣੀਆਂ ਹਨ ਤਾਂ ਚੋਣਾਂ ਕਿਉਂ ਕਰਵਾਉਂਦੇ ਹਨ ਬਲਕਿ ਆਪਣੇ ਚਹੇਤੇ ਆਗੂਆਂ ਨੂੰ ਹੀ ਅਹੁਦੇ ਦੇ ਦਿੱਤੇ ਜਾਣ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਨ ਤੇ ਉਪ ਚੇਅਰਮੈਨ ਤੇ ਅਹੁਦੇ ਲਈ ਕੋਈ ਚੋਣ ਏਜੈਂਡਾ ਨਹੀਂ ਮਿਲਿਆ ਬਲਕਿ ਚੁੱਪ-ਚਪੀਤੇ ਧੱਕੇਸ਼ਾਹੀ ਕਰਦਿਆਂ ਇਹ ਚੋਣ ਕਰ ਲਈ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲાલ ਮਿੰਟੂ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਹੁਣ ਅੰਤ ਹੋਣ ਵਾਲਾ ਹੈ ਕਿਉਂਕਿ 2027 ਵਿਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ ਨੂੰ ਬਹੁਮਤ ਨਾਲ ਸੱਤਾ ਵਿਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਉਹ 30 ਸਾਲਾਂ ਤੋਂ ਸਿਆਸਤ ਵਿਚ ਸਰਗਰਮ ਹਨ ਪਰ ਜੋ ਧੱਕੇਸ਼ਾਹੀ ਦੀਆਂ ਹੱਦਾਂ ‘ਆਪ’ ਸਰਕਾਰ ਟੱਪ ਗਈ ਉਹ ਕਦੇ ਨਹੀਂ ਹੋਇਆ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 16, 2026 09:11:150
Report
MTManish Thakur
FollowMar 16, 2026 09:10:590
Report
RBRohit Bansal
FollowMar 16, 2026 09:03:0899
Report
ADAnkush Dhobal
FollowMar 16, 2026 09:00:2153
Report
BKBIMAL KUMAR
FollowMar 16, 2026 08:54:30127
Report
TSTEJINDER SINGH
FollowMar 16, 2026 08:54:17140
Report
ADAnkush Dhobal
FollowMar 16, 2026 08:53:1397
Report
TBTarsem Bhardwaj
FollowMar 16, 2026 08:52:5979
Report
DSDEVINDER SHARMA
FollowMar 16, 2026 08:49:58162
Report
VSVARUN SHARMA
FollowMar 16, 2026 08:49:39143
Report
GPGYAN PRAKASH
FollowMar 16, 2026 08:48:57170
Report
NSNavdeep Singh
FollowMar 16, 2026 08:48:42191
Report
MSManish Shanker
FollowMar 16, 2026 08:48:06129
Report
SKSanjeev Kumar
FollowMar 16, 2026 08:47:28174
Report
DSDharmindr Singh
FollowMar 16, 2026 08:46:56109
Report