Back
सुल्तानपुर लोधी में 16वां महान नगर कीर्तन पहुंचा, भक्तों ने किया जोरदार स्वागत
VSVARUN SHARMA
Mar 02, 2026 16:05:54
Mansurwal Dona, Punjab
ਕਪੂਰਥਲਾ : ਸੁਲਤਾਨਪੁਰ ਲੋਧੀ ਪਹੁੰਚੇ 16ਵੇਂ ਮਹਾਨ ਨਗਰ ਕੀਰਤਨ ਦਾ ਗੁਰੂਧਾਮਾਂ ਵਿੱਚ ਨਿੱਘਾ ਸੁਆਗਤ
ਕਪੂਰਥਲਾ : ਨਿਰੋਲ ਸੇਵਾ ਸੰਸਥਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢਿਆ ਗਿਆ 16ਵਾਂ ਮਹਾਨ ਨਗਰ ਕੀਰਤਨ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ, ਜਿੱਥੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗੁਰੂਧਾਮਾਂ ਵਿਖੇ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ ਗਿਆ。
ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਪਹੁੰਚਣ ’ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵਿਸ਼ੇਸ਼ ਰੂਪ ਨਾਲ ਅਰਦਾਸਾਂ ਕੀਤੀਆਂ ਗਈਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਨੇ ਸਤਿਕਾਰ ਭਾਵ ਨਾਲ ਸਵਾਗਤ ਕੀਤਾ। ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਸੰਗਤਾਂ ਲਈ ਲੰਗਰ ਅਤੇ ਸੇਵਾ ਦੇ ਪ੍ਰਬੰਧ ਕੀਤੇ ਗਏ。
ਜ਼ਿਕਰਯੋਗ ਹੈ ਕਿ ਇਹ ਮਹਾਨ ਨਗਰ ਕੇਰਤਨ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਛੱਤੇਆਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਤੋਂ ਆਰੰਭ ਹੋਇਆ ਹੈ ਅਤੇ 6 ਮਾਰਚ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ (ਪਾਕਿਸਤਾਨ ਬਾਰਡਰ) ’ਤੇ ਪੁੱਜ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗવਾਈ ਹੇਠ ਕੱਢਿਆ ਜਾ ਰਿਹਾ ਹੈ。
ਇਸ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਵਿਸ਼ਾਲ ਮਾਡਲ ਟਰੱਕ-ਟਰਾਲਿਆਂ ’ਤੇ ਸਜਾ ਕੇ ਸ਼ਾਮਲ ਕੀਤੇ ਗਏ ਹਨ, ਜੋ ਸੰਗਤਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਇਸ ਦੇ ਨਾਲ ਹੀ ਸਿੱਖ ਇਤਿਹਾਸ ਨਾਲ ਸੰਬੰਧਤ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਗਈ ਹੈ。
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪਸਾਰ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਹੈ。
ਅੱਜ ਇਸ ਮਹਾਨ ਨਗਰ ਕੀਰਤਨ ਦਾ ਸੁਲਤਾਨਪੁਰ ਲੋਧੀ ਵਿਖੇ ਪੁੱਜਣ ਤੇ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ गया ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 02, 2026 19:00:170
Report
BKBIMAL KUMAR
FollowMar 02, 2026 18:16:180
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
ASAnmol Singh Warring
FollowMar 02, 2026 17:02:300
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
BSBHARAT SHARMA
FollowMar 02, 2026 16:02:560
Report
