Back
PTU के बाहर छात्र रोष: डीन पर दुष्विहार का आरोप, VC पर नाराज़गी
VSVARUN SHARMA
Sept 29, 2025 17:30:41
Kapurthala, Punjab
PTU ਦੇ ਬਾਹਰ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ, ਡੀਨ ਤੇ ਲਾਏ ਦੁਰਵਹਿਵਹਾਰ ਦੇ ਦੋਸ਼, ਵਾਈਸ ਚਾਂਸਲਰ ਨੂੰ ਦਿੱਤੀ ਸ਼ਿਕਾਇਤ
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਵੈੱਲਫੇਅਰ ਵਲੋਂ ਕਥਿਤ ਤੌਰ 'ਤੇ ਇਕ ਸਭਿਆਚਾਰਕ ਪ੍ਰੋਗਰਾਮ ਲਈ ਜਗਾ ਬਦਲਣ ਤੇ ਪ੍ਰੋਗਰਾਮ ਕਰਵਾਉਣ ਦੀ ਆਗਿਆ ਦੇਣ ਮੌਕੇ ਵਿਦਿਆਰਥੀਆਂ ਨਾਲ ਕਥਿਤ ਤੌਰ 'ਤੇ ਕੀਤੇ ਗਏ ਦੁਰਵਿਹਾਰ ਦੇ ਮਾਮਲੇ ਨੂੰ ਲੈ ਕੇ ਅੱਜ ਪੀ.ਟੀ.ਯੂ. ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਬਾਹਰ ਵੀ.ਸੀ. ਅਤੇ ਡੀਨ ਸਟੂਡੈਂਟ ਵੈੱਲਫੇਅਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ | ਵਾਈਸ ਚਾਂਸਲਰ ਨੂੰ ਦਿੱਤੀ ਸ਼ਿਕਾਇਤ ਵਿਚ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਨਵਰਾਤਰਿਆਂ ਸਬੰਧੀ ਸਭਿਆਚਾਰਕ ਪ੍ਰੋਗਰਾਮ ਡਾਂਡੀਆਂ ਕਰਵਾਉਣ ਨੂੰ ਲੈ ਕੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਮਿਲੇ ਤਾਂ ਉਨ੍ਹਾਂ ਵਲੋਂ ਵਿਦਿਆਰਥੀਆਂ ਨਾਲ ਕਥਿਤ ਮਾੜੀ ਸ਼ਬਦਾਵਲੀ ਵਰਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਡੀਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਸਮਾਗਮ ਵਿਚ ਸਿਰਫ਼ ਲੜਕੀਆਂ ਨੂੰ ਭਾਗ ਲੈਣ ਦੀ ਪ੍ਰਵਾਨਗੀ ਦੇਣਗੇ ਤੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਕੋਣ ਲਵੇਗਾ ਤੇ ਜੇਕਰ ਅਜਿਹੇ ਪ੍ਰੋਗਰਾਮ ਕਰਨੇ ਹਨ ਤਾਂ ਉਹ ਹੋਟਲ ਬੁੱਕ ਕਰ ਲੈਣ | ਵਿਦਿਆਰਥੀਆਂ ਨੇ ਰੋਸ ਵਿਖਾਵੇ ਦੌਰਾਨ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਨੂੰ ਰੋਸ ਧਰਨਾ ਦੇਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਨੂੰ ਲੈ ਕੇ ਲਿਖਤੀ ਐਕਸ਼ਨ ਲਿਆ ਜਾਵੇ ਤੇ ਡੀਨ ਸਟੂਡੈਂਟ ਵੈੱਲਫੇਅਰ ਨੂੰ ਉਨ੍ਹਾਂ ਦੇ ਇਸ ਅਹੁਦੇ ਤੋਂ ਬਦਲਿਆ ਜਾਵੇ | ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਅੰਦਰ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਸੁਖਾਵਾਂ ਮਾਹੌਲ ਸਿਰਜਿਆ ਜਾਵੇ | ਇਹ ਵੀ ਪਤਾ ਲੱਗਾ ਹੈ ਕਿ ਯੂਨੀਵਰਸਿਟੀ ਦੇ ਅਧਿਕਾਰੀ ਵਿਦਿਆਰਥੀਆ ਨੂੰ ਸੀਮਤ ਸਮੇਂ ਲਈ ਸਮਾਗਮ ਕਰਵਾਉਣ ਦੀ ਪ੍ਰਵਾਨਗੀ ਦੇ ਰਹੇ ਸਨ, ਪਰ ਵਿਦਿਆਰਥੀ ਰਾਤ ਤੱਕ ਇਸ ਸਮਾਗਮ ਨੂੰ ਕਰਨ ਲਈ ਬਜ਼ਿਦ ਸਨ, ਜਿਸ ਕਾਰਨ ਕਸ਼ੀਦਗੀ ਵਾਲਾ ਮਾਹੌਲ ਬਣਿਆ, ਭਾਵੇਂ ਕਿ ਸਬੰਧਿਤ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲ ਨਹੀਂ ਹੋ ਸਕੀ, ਦੇਰ ਰਾਤ ਤਕ ਵਿਦਿਆਰਥੀਆਂ ਦਾ ਧਰਨਾ ਯੂਨੀਵਰਸਿਟੀ ਦੇ ਗੇਟ ਮੂਹਰੇ ਜਾਰੀ ਸੀ ਤੇ ਪੁਲਿਸ ਕਰਮਚਾਰੀ ਵੀ ਮੌਕੇ 'ਤੇ ਮੌਜੂਦ ਸਨ |
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowSept 29, 2025 18:30:160
Report
ATAkashdeep Thind
FollowSept 29, 2025 17:46:44Noida, Uttar Pradesh:ANI EVE R60-- -- -ANI MUM IND T20 TEAM AT AT AIRPORT R1
MUMBAI: INDIAN CRICKET TEAM T-20 CAPTAIN SURYA KUMAR YADAV ARRIVES AT MUMBAI AIRPORT/ VISUALS
2
Report
TBTarsem Bhardwaj
FollowSept 29, 2025 15:18:352
Report
ASAvtar Singh
FollowSept 29, 2025 15:15:333
Report
SPSomi Prakash Bhuveta
FollowSept 29, 2025 15:03:002
Report
VKVipan Kumar
FollowSept 29, 2025 15:02:480
Report
VSVARUN SHARMA
FollowSept 29, 2025 15:02:080
Report
BSBHARAT SHARMA
FollowSept 29, 2025 14:06:130
Report
RMRakesh Malhi
FollowSept 29, 2025 14:06:010
Report
AJAnil Jain
FollowSept 29, 2025 14:03:240
Report
AJAnil Jain
FollowSept 29, 2025 14:03:130
Report
KBKulbir Beera
FollowSept 29, 2025 14:03:000
Report
RBRohit Bansal
FollowSept 29, 2025 13:48:35Chandigarh, Chandigarh:ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੈਬਿਨੇਟ ਮੰਤਰੀ ਸੰਜੀਵ ਅਰੋੜਾ, ਗੁਰੂਗ੍ਰਾਮ ਤੋਂ Live
3
Report
BSBhushan Sharma
FollowSept 29, 2025 13:32:370
Report