Back
संत सीचेवाल: 1.71 लाख भारतीय 2011–25 में डिपोर्ट, नीति सुधार की मांग
VSVARUN SHARMA
Feb 16, 2026 05:33:45
Mansurwal Dona, Punjab
5 ਸਾਲਾਂ ਵਿੱਚ 1.71 ਲੱਖ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ — ਪੰਜਾਬ ਸਮੇਤ ਰਾਜ-ਵਾਰ ਡਾਟਾ ਉਪਲਬਧ ਨਹੀਂ
ਰਾਜ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਸਵਾਲ ਵਿੱਚ ਹੋਇਆ ਖੁਲਾਸਾ
‘ਡੰਕੀ ਰੂਟ’ ਰਾਹੀਂ ਗਏ ਭਾਰਤੀਆਂ ਬਾਰੇ ਵੀ ਸਪਸ਼ਟ ਜਾਣਕਾਰੀ ਦੀ ਕਮੀ : ਏਜੰਟਾਂ ਲਈ ਖੁੱਲ੍ਹ
ਸੁਲਤਾਨਪੁਰ ਲੋਧੀ : ਰਾਜ ਸਭਾ ਵਿੱਚ ਉਠੇ ਇਕ ਮਹੱਤਵਪੂਰਨ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ‘ਡੰਕੀ ਰੂਟ’ ਵਰਗੇ ਗੈਰਕਾਨੂੰਨੀ ਪਰਵਾਸ ਰਾਹੀਂ ਵਿਦੇਸ਼ ਗਏ ਜਾਂ ਉਥੋਂ ਡਿਪੋਰਟ ਹੋਏ ਭਾਰਤੀਆਂ ਬਾਰੇ ਪੰਜਾਬ ਸਮੇਤ ਕਿਸੇ ਵੀ ਰਾਜ ਅਨੁਸਾਰ ਪੱਕਾ ਅਤੇ ਵਿਸਥਾਰਤ ਡਾਟਾ ਮੌਜੂਦ ਨਹੀਂ ਹੈ। ਇਹ ਸਵਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛਿਆ ਗਿਆ ਸੀ。
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ ਡਿਪੋਰਟੇਸ਼ਨ (ਦੇਸ਼ ਨਿਕਾਲਾ) ਜਾਂ ਨਾਗਰਿਕਤਾ ਦੀ ਪੁਸ਼ਟੀ ਦੌਰਾਨ ਹੀ ਜਾਣਕਾਰੀ ਸਾਂਝੀ ਕਰਦੇ ਹਨ। ਕਈ ਵਾਰ ਸਿੱਧੀ ਕਾਰਵਾਈ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਭਾਰਤੀ ਦੂਤਾਵਾਸਾਂ ਤੱਕ ਵੀ ਪੂਰੀ ਜਾਣਕਾਰੀ ਨਹੀਂ ਪਹੁੰਚਦੀ。
ਫਿਰ ਵੀ ਵੱਖ-ਵੱਖ ਦੂਤਾਵਾਸਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2021 ਤੋਂ 2025 ਤੱਕ ਲਗਭਗ 1 ਲੱਖ 71 ਹਜ਼ਾਰ ਦੇ ਕਰੀਬ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ ਕੀਤੇ ਗਏ ਹਨ। ਇਹ ਅੰਕੜੇ ਗੈਰਕਾਨੂੰਨੀ ਪਰਵਾਸ ਨੈੱਟਵਰਕਾਂ ਦੀ ਗੰਭੀਰਤਾ ਵੱਲ ਸਾਫ ਇਸ਼ਾਰਾ ਕਰਦੇ ਹਨ。
ਅੰਕੜਿਆਂ ਮੁਤਾਬਕ ਸਭ ਤੋਂ ਵੱਧ ਡਿਪੋਰਟੇਸ਼ਨ ਸਾਊਦੀ ਅਰਬ ਤੋਂ ਲਗਭਗ 1 ਲੱਖ 21 ਹਜ਼ਾਰ ਅਤੇ ਦੁਬਈ ਤੋਂ ਕਰੀਬ 22 ਹਜ਼ਾਰ ਭਾਰਤੀਆਂ ਦੀ ਹੋਈ ਹੈ। ਇਸ ਤੋਂ ਇਲਾਵਾ ਅਮਰੀਕਾ, ਮਲੇਸ਼ੀਆ, ਕਤਰ ਅਤੇ ਮਿਆਂਮਾਰ ਤੋਂ ਵੀ ਡਿਪੋਰਟੇਸ਼ਨ ਸਮੇਤ ਕਈ ਦੇਸ਼ਾਂ ਤੋਂ ਇਹ ਮਾਮਲੇ ਸਾਹਮਣੇ ਆਏ ਹਨ。
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਰਾਜ ਪੱਧਰ ’ਤੇ ਡਾਟਾ ਅਤੇ ਨੀਤੀ ਦੀ ਗੈਰਹਾਜ਼ਰੀ ਗੈਰਕਾਨੂੰਨੀ ਏਜੰਟਾਂ ਲਈ ਮੌਕਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜ ਸਾਲਾਂ ਵਿੱਚ 1.71 ਲੱਖ ਤੋਂ ਵੱਧ ਭਾਰਤੀ ਡਿਪੋਰਟ ਹੋ ਰਹੇ ਹਨ ਅਤੇ ਪੰਜਾਬ ਵਰਗੇ ਪ੍ਰਵਾਸੀ ਰਾਜ ਲਈ ਵੱਖਰਾ ਡਾਟਾ ਹੀ ਮੌਜੂਦ ਨਹੀਂ, ਤਾਂ ਇਹ ਸਿਰਫ਼ ਅੰਕੜਿਆਂ ਦੀ ਘਾਟ ਨਹੀਂ, ਸਗੋਂ ਨੀਤੀਕਤ ਕਮਜ਼ੋਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ, ਹਰਿਆਣਾ ਅਤੇ ਹੋਰ ਪ੍ਰਭਾਵਿਤ ਰਾਜਾਂ ਵਿੱਚ ਫਰਜ਼ੀ ਏਜੰਟ ਨੌਜਵਾਨਾਂ ਨੂੰ ਖਤਰਨਾਕ ਅਤੇ ਗੈਰਕਾਨੂੰਨੀ ਰਾਹਾਂ ਵੱਲ ਧੱਕ ਰਹੇ ਹਨ। ਅਜਿਹੇ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ。
ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਡਿਪੋਰਟੇਸ਼ਨ ਦਾ ਰਾਜ-ਵਾਰ ਟ੍ਰੈਕਿੰਗ ਸਿਸਟਮ ਤਿਆਰ ਕੀਤਾ ਜਾਵੇ, ਸਬੰਧਤ ਦੇਸ਼ਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਬਣਾਇਆ ਜਾਵੇ ਅਤੇ ਗੈਰਕਾਨੂੰਨੀ ਏਜੰਟਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਪਰਿਵਾਰਾਂ ਨੂੰ ਖਤਰਨਾਕ ਪਰਵਾਸ ਦੀ ਕੀਮਤ ਨਾ ਚੁਕਾਉਣੀ ਪਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 16, 2026 07:00:52Shimla, Himachal Pradesh:सत्र शुरू होने से पहले कांग्रेस विधायक दल की भी होगी बैठक
मुख्यमंत्री सुखविंदर सिंह सुक्खू करेंगे बैठक की अध्यक्षता
बैठक के लिए मंत्रियों और विधायकों का पहुँचना शुरू
0
Report
MSManish Shanker
FollowFeb 16, 2026 06:45:470
Report
ADAnkush Dhobal
FollowFeb 16, 2026 06:35:13Shimla, Himachal Pradesh:कांग्रेस विधायक दल की बैठक के लिए पहुंचे CM सुक्खू
0
Report
AZAbhinva zeepunjabi
FollowFeb 16, 2026 06:16:530
Report
HSHarmeet Singh Maan
FollowFeb 16, 2026 06:15:510
Report
RBRohit Bansal
FollowFeb 16, 2026 05:34:23Chandigarh, Chandigarh:बिक्रम सिंह मजीठिया और बब्बू मान की मुलाकात काफी देर तक की話
0
Report
SGSatpal Garg
FollowFeb 16, 2026 05:32:3098
Report
KBKulbir Beera
FollowFeb 16, 2026 05:31:030
Report
NSNavdeep Singh
FollowFeb 16, 2026 05:16:090
Report
118
Report
SBSANJEEV BHANDARI
FollowFeb 16, 2026 04:31:320
Report
MSManish Shanker
FollowFeb 16, 2026 04:31:14Sahibzada Ajit Singh Nagar, Punjab:ਮੋਹਾਲੀ ਦੇ ਫਤਹ 11 ਵਿਖੇ ਅਣਜਾਣ ਨੌਜਵਾਨਾਂ ਨੇ 28 ਸਾਲਾ ਗੁਰਸ਼ਰਨ ਸਿੰਘ ਭੰਗੂ ਉਰਫ ਜਸ਼ਨ ਦੀ ਹਤਿਆ ਕਰ ਦਿੱਤੀ। ਪਰਿਵਾਰ ਵਾਲੇ ਮੈਂਬਰਾਂ ਵੱਲੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਬਾਹਰ ਪ੍ਰਦਰਸ਼ਨ ਕੀਤਾ।
0
Report
SBSANJEEV BHANDARI
FollowFeb 16, 2026 04:03:120
Report
MSManish Shanker
FollowFeb 16, 2026 04:03:010
Report