Back
संत बलबीर सिंह के प्रयास से मलेशिया से पंजाबी युवक सुरक्षित भारत लौट आया
VSVARUN SHARMA
Nov 06, 2025 14:51:01
Kapurthala, Punjab
ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿੱਚ ਫਸਿਆ ਪੰਜਾਬ ਦਾ ਇੱਕ ਨੌਜਵਾਨ ਸਹੀ-ਸਲਾਮਤ ਵਾਪਸ ਆਪਣੇ ਪਰਿਵਾਰ ਵਿਚ ਪਰਤ ਆਇਆ ਹੈ। ਨਸੀਰਪੁਰ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਦੀ ਜੇਲ੍ਹ ਵਿੱਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ, ਜਿਨ੍ਹਾਂ ਵਿੱਚੋਂ ਬਹੁਤੇ ਆਪਣੇ ਮਾਪਿਆਂ ਦੇ ਸੰਪਰਕ ਨੰਬਰ ਤੱਕ ਭੁੱਲ ਚੁੱਕੇ ਹਨ ਅਤੇ ਘਰ ਨਾਲ ਰਾਬਤਾ ਨਹੀਂ ਕਰ ਸਕਦੇ।
ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਵਿੱਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸਦੀ। ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸਨੂੰ ਤਨਖਾਹ ਮਿਲੀ, ਨਾ ਹੀ ਇਨਸਾਫ਼। ਮਾਲਕਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਉੱਪਰੋਂ, ਉਸਨੂੰ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ।
ਜੇਲ੍ਹ ਵਿੱਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆ ਉਸਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਹੀ ਭਿਆਨਕ ਸਨ — “ਇੱਕ ਛੋਟੇ ਕਮਰੇ ਵਿੱਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ। ਜਿਸ ਕਾਰਣ ਵਾਪਸੀ ਤੋਂ ਮਗਰੋਂ ਅਜੇ ਤੱਕ ਵੀ ਉਸਨੂੰ ਖਾਣਾ ਖਾਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਲਜੀਤ ਨੇ ਜੇਲ੍ਹ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆ ਕਿਹਾ ਕਿ ਉੱਥੇ ਖੁਲ੍ਹੀ ਹਵਾ ਵਿੱਚ ਵੀ ਸਾਹ ਲੈਣ ਲਈ ਤਰਸੇ ਪਏ ਸੀ。
ਦਲਜੀਤ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ, ਤਦ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿੱਚ ਦਲਜੀਤ ਦੀ ਵਾਪਸੀ ਹੋ ਜਾਵੇਗੀ। ਪਰ 7–8 ਮਹੀਨੇ ਬੀਤ gਏ, ਕੋਈ ਸੁਨੇਹਾ ਨਾ ਆਇਆ। ਆਖ਼ਰ, ਉਹਨਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਆ ਗਿਆ। ਉਹਨਾਂ ਕਿਹਾ ਕਿ ਜੇਕਰ ਦਲਜੀਤ ਦੀ ਪੈਰਵਾਈ ਨਾ ਹੁੰਦੀ ਤਾਂ ਉਸਦਾ ਹਾਲ ਵੀ ਉੱਥੇ ਫਸੇ ਬਾਕੀ ਨੌਜਵਾਨਾਂ ਵਰਗਾ ਹੋ ਜਾਣਾ ਸੀ।
ਦਲਜੀਤ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਟੂਰਿਸਟ ਵੀਜ਼ੇ ’ਤੇ ਕੰਮ ਦੀ ਆਸ ਨਾਲ ਵਿਦੇਸ਼ ਜਾਣਾ ਬਹੁਤ ਵੱਡਾ ਖ਼ਤਰਾ ਹੈ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਸ਼ੋਸ਼ਣ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ ਟੂਰਿਸਟ ਵੀਜ਼ੇ ’ਤੇ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਸਹਾਇਤਾ ਲਈ ਉੱਥੇ ਕੋਈ ਨਹੀਂ ਹੁੰਦਾ。
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਵਿੱਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਫੈਸਲਾ ਆਪਣੇ ਜੀਵਨ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ। ਇਸ ਲਈ ਵਿਦੇਸ਼ ਜਾਣ ਲਈ ਹਮੇਸ਼ਾਂ ਕਾਨੂੰਨੀ ਤੇ ਸੁਰੱਖਿਅਤ ਤਰੀਕਿਆਂ ਨਾਲ ਹੀ ਕੀਤੀ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 10, 2026 13:49:170
Report
AZAbhinva zeepunjabi
FollowMar 10, 2026 13:45:070
Report
KSKuldeep Singh
FollowMar 10, 2026 13:30:180
Report
BSBHARAT SHARMA
FollowMar 10, 2026 13:20:550
Report
RBRohit Bansal
FollowMar 10, 2026 13:15:12Chandigarh, Chandigarh:ਜੋ ਪ੍ਰਸਤਾਵ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਪਾਸ ਕੀਤਾ ਗਿਆ ਉਸ ਦੀ ਕਾਪੀ
0
Report
ASAnmol Singh Warring
FollowMar 10, 2026 13:06:030
Report
MSManish Sharma
FollowMar 10, 2026 13:04:44Tarn Taran Sahib, Punjab:तरन तारन के सीमावर्ती क्षेत्र खेमकरण से भारतीय सीमा में घुसने की कोशिश करते हैं एक पाकिस्तानी घुसपैठिए को मार गिराया । फिलहाल घुसपैठिए की पहचान नहीं हो पाई है। उससे एक पेन और पेपर भी बरामद हुआ है
0
Report
MJManoj Joshi
FollowMar 10, 2026 13:00:130
Report
BSBhushan Sharma
FollowMar 10, 2026 12:50:460
Report
AZAbhinva zeepunjabi
FollowMar 10, 2026 12:45:450
Report
MSManish Shanker
FollowMar 10, 2026 12:36:020
Report
BSBALINDER SINGH
FollowMar 10, 2026 12:19:300
Report
ADAnkush Dhobal
FollowMar 10, 2026 12:16:180
Report
SBSANJEEV BHANDARI
FollowMar 10, 2026 12:16:010
Report
KKKIRTIPAL KUMAR
FollowMar 10, 2026 11:46:290
Report