Back
पंजाब सरकार बाढ़ सुरक्षा के लिए अग्रिम बांध को 10 फीट चौड़ा कर रही है
VSVARUN SHARMA
Feb 28, 2026 12:48:34
Mansurwal Dona, Punjab
ਕਪੂਰਥਲਾ: ਪੰਜਾਬ ਸਰਕਾਰ ਹੜਾਂ ਤੋਂ ਬਚਾਅ ਲਈ ਏਡਵਾਂਸ ਬੰਨ੍ਹ ਕਰ ਰਹੀ ਮਜ਼ਬੂਤ
2 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ 10 ਫੁੱਟ ਹੋਰ ਚੌੜਾ ਕੀਤਾ ਜਾ ਰਿਹਾ ਬੰਨ੍ਹ
ਕਪੂਰਥਲਾ/ਸੁਲਤਾਨਪੁਰ ਲੋਧੀ: ਪੰਜਾਬ ਸਰਕਾਰ ਵੱਲੋਂ ਹੜਾਂ ਤੋਂ ਸੰਭਾਵਿਤ ਨੁਕਸਾਨ ਤੋਂ ਬਚਾਅ ਲਈ ਏਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਵੱਡਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਲਗਭਗ 2 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬੰਨ੍ਹ ਨੂੰ 10 ਫੁੱਟ ਹੋਰ ਚੌੜਾ ਕੀਤਾ ਜਾ ਰਿਹਾ ਹੈ, ਤਾਂ ਜੋ ਮੀਂਹ ਦੇ ਮੌਸਮ ਦੌਰਾਨ ਦਰਿਆਈ پਾਣੀ ਦੇ ਵੱਧਦੇ ਦਬਾਅ ਦਾ ਡਟ ਕੇ ਸਾਹਮਣਾ ਕੀਤਾ ਜਾ ਸਕੇ।
ਇਸ ਨਿਰਮਾਣ ਕਾਰਜ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਅਰਜਨ ਅਵਾਰਡੀ Sajjan Singh Cheema ਵੱਲੋਂ ਕਰਵਾਈ ਗਈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ। ਸੱਜਣ ਸਿੰਘ ਚੀਮਾ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਬੰਨ੍ਹ ਪਿੰਡ ਖਿਜਰਪੁਰ ਤੋਂ ਪੱਸਣ ਕਦੀਮ ਤੱਕ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਵਸਨੀਕਾਂ ਅਤੇ ਕਿਸਾਨਾਂ ਨੂੰ ਹੜਾਂ ਦੇਖਤਰੇ ਤੋਂ ਵੱਡੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੁਲਤਾਨਪੁਰ ਲੋਧੀ ਹਲਕੇ ਨੂੰ ਹੜਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਸੀ। ਕਈ ਪਿੰਡਾਂ ਵਿੱਚ ਫਸਲਾਂ ਅਤੇ ਸੰਪਤੀ ਨੂੰ ਵੱਡੀ ਮਾਰ ਸਹਿਣੀ ਪਈ ਸੀ। ਇਸ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਗਾਹੂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Bhagwant Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਨਜ਼ਰ आ ਰਹੀ ਹੈ ਅਤੇ ਹੜ ਪ੍ਰਬੰਧਨ ਲਈ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਆਫ਼ਤ ਤੋਂ ਜਨਤਾ ਨੂੰ ਬਚਾਇਆ ਜਾ ਸਕੇ।
ਬਾਈਟ : ਸੱਜਣ ਚੀਮਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 28, 2026 14:18:00Noida, Uttar Pradesh:ABU DHABI PASSENGERS STRANDED IN ABU DHABI (UAE): PASSENGERS STRANDED IN ABU DHABI AMID TENSIONS IN WEST ASIA VISUALS REAX
0
Report
NSNaresh Sethi
FollowFeb 28, 2026 14:00:530
Report
RMRakesh Malhi
FollowFeb 28, 2026 13:22:350
Report
RKRAJESH KATARIA
FollowFeb 28, 2026 13:20:450
Report
0
Report
DSDEVINDER SHARMA
FollowFeb 28, 2026 13:00:250
Report
SSSanjay Sharma
FollowFeb 28, 2026 12:54:110
Report
SSSandeep Singh
FollowFeb 28, 2026 12:52:010
Report
SSSanjay Sharma
FollowFeb 28, 2026 12:48:420
Report
RKRAJESH KATARIA
FollowFeb 28, 2026 12:48:200
Report
SSSanjay Sharma
FollowFeb 28, 2026 12:31:52Noida, Uttar Pradesh:Sant Baba Harnam Singh Khalsa ji byte
0
Report
SSSanjay Sharma
FollowFeb 28, 2026 12:31:100
Report
VBVIJAY BHARDWAJ
FollowFeb 28, 2026 12:18:230
Report
SSSanjay Sharma
FollowFeb 28, 2026 12:16:320
Report
