Back
पंजाब विधानसभा बजਟ चर्चा: राणा इंदर प्रताप ने स्वास्थ्य-खेल खर्च पर सवाल उठाए
VSVARUN SHARMA
Mar 10, 2026 09:49:25
Mansurwal Dona, Punjab
ਵਿਧਾਨ ਸਭਾ ‘ਚ ਬਜਟ ਚਰਚਾ ਦੌਰਾਨ Rana Inder Partap Singh ਨੇ ਉੱਠਾਏ ਅਹਿਮ ਮੁੱਦੇ
Punjab Vidhan Sabha ਵਿੱਚ ਬਜਟ ਤੇ ਅਸਲ ਖਰਚ ਵਿਚਲੇ ਅੰਤਰ ‘ਤੇ ਸਵਾਲ, ਸਿਹਤ, ਖੇਡਾਂ ਤੇ ਖੇਤੀਬਾੜੀ ਖੇਤਰਾਂ ਵਿੱਚ ਘੱਟ ਖਰਚ ‘ਤੇ ਮੰਗਿਆ ਸਪਸ਼ਟੀਕਰਨ
ਕਪੂਰਥਲਾ : ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ Rana Inder Partap Singh ਨੇ Punjab Vidhan Sabha ਵਿੱਚ ਬਜਟ ‘ਤੇ ਹੋਈ ਚਰਚਾ ਦੌਰਾਨ ਕਈ ਮਹੱਤਵਪੂਰਨ ਮੁੱਦੇ ਉਠਾਉਂਦੇ ਹੋਏ ਸਰਕਾਰ ਦਾ ਧਿਆਨ ਵੱਖ-ਵੱਖ ਵਿਭਾਗਾਂ ਲਈ ਰੱਖੇ ਗਏ ਬਜਟ ਅਤੇ ਅਸਲ ਖਰਚ ਵਿਚਲੇ ਵੱਡੇ ਅੰਤਰ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਵੱਡੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮਹੱਤਵਪੂਰਨ ਖੇਤਰਾਂ ਵਿੱਚ ਖਰਚ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ।
ਵਿਧਾਇਕ ਰਾਣਾ ਇੰਦਰ ਪ੍ਰਤਤ ਸਿੰਘ ਨੇ ਸਿਹਤ, ਖੇਡਾਂ, ਪੇਂਡੂ ਵਿਕਾਸ ਅਤੇ ਖੇਤੀਬਾੜੀ ਵਰਗੇ ਅਹਿਮ ਖੇਤਰਾਂ ਵਿੱਚ ਘੱਟ ਖਰਚ ਹੋਣ ‘ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਇਹ ਖੇਤਰ ਸਿੱਧੇ ਤੌਰ ‘ਤੇ ਲੋਕਾਂ ਦੀ ਭਲਾਈ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਲਈ ਰੱਖੇ ਗਏ ਬਜਟ ਦਾ ਪੂਰਾ ਅਤੇ ਪਾਰਦਰਸ਼ੀ ਤਰੀਕੇ ਨਾਲ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਉਨ੍ਹਾਂ Mukhyamantri Sehat Bima Yojana ਸਬੰਧੀ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਸ ਯੋਜਨਾ ਲਈ ਤਿੰਨ ਗੁਣਾ ਬਜਟ ਕਿਉਂ ਰੱਖਿਆ ਗਿਆ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ। ਨਾਲ ਹੀ ਉਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ ਦੀ ਕਮੀ ਅਤੇ ਕੁਝ ਇਲਾਜਾਂ ਨੂੰ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਿਤ ਕਰਨ ਦੇ ਫੈਸਲੇ ‘ਤੇ ਵੀ ਚਿੰਤਾ ਜਤਾਈ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ, ਵੱਧਦੇ ਕਰਜ਼ੇ ਅਤੇ ਲੋਕਾਂ ‘ਤੇ ਪੈ ਰਹੇ ਆਰਥਿਕ ਬੋਝ ਬਾਰੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਬਜਟ ਸਿਰਫ਼ ਅੰਕੜਿਆਂ ਦਾ ਦਸਤਾਵੇਜ਼ ਨਾ ਰਹੇ, ਸਗੋਂ ਲੋਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ ਜਾਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowMar 10, 2026 10:48:590
Report
MSManuj Sharma
FollowMar 10, 2026 10:47:540
Report
MTManish Thakur
FollowMar 10, 2026 10:39:530
Report
SGSatpal Garg
FollowMar 10, 2026 10:38:330
Report
AJAnil Jain
FollowMar 10, 2026 10:36:550
Report
KCKhem Chand
FollowMar 10, 2026 10:36:230
Report
SKSanjeev Kumar
FollowMar 10, 2026 10:23:270
Report
DVDEVENDER VERMA
FollowMar 10, 2026 10:23:140
Report
RMRakesh Malhi
FollowMar 10, 2026 10:22:540
Report
DSDharmindr Singh
FollowMar 10, 2026 10:22:160
Report
ASAvtar Singh
FollowMar 10, 2026 10:08:130
Report
DVDEVENDER VERMA
FollowMar 10, 2026 10:07:530
Report
BSBHARAT SHARMA
FollowMar 10, 2026 09:33:560
Report
ADAnkush Dhobal
FollowMar 10, 2026 09:06:120
Report