Back
ईरान–इज़राइल तनाव के मद्देनज़र LPG सिलिंडर अब ऑनलाइन बुकिंग के बाद ही मिलेगा
KCKhem Chand
Mar 10, 2026 10:36:23
Kot Kapura, Punjab
ਈਰਾਨ–ਇਜ਼ਰਾਇਲ ਤਣਾਅ ਦੇ ਮੱਦੇਨਜ਼ਰ LPG ਗੈਸ ਲਈ ਨਵੀਆਂ ਹਦਾਇਤਾਂ, ਹੁਣ ਆਨਲਾਈਨ ਬੁਕਿੰਗ ਤੋਂ ਬਾਅਦ ਹੀ ਮਿਲੇਗਾ ਸਿਲੰਡਰ
ਕੋਟਕਪੂਰਾ — ਈਰਾਨ ਅਤੇ ਇਜ਼ਰਾਇਲ ਵਿਚਕਾਰ ਵਧ ਰਹੇ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਵੱਲੋਂ ਐਲਪੀਜੀ ਗੈਸ ਸਿਲੰਡਰਾਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਮੁਤਾਬਕ ਹੁਣ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਸਿਰਫ ਆਨਲਾਈਨ ਬੁਕਿੰਗ ਕਰਨ ਤੋਂ ਬਾਅਦ ਹੀ ਮਿਲੇਗਾ।
ਜਾਣਕਾਰੀ ਮੁਤਾਬਕ ਹੁਣ ਗੈਸ ਸਿਲੰਡਰ ਦੀ ਸਪਲਾਈ ਬੁਕਿੰਗ ਤੋਂ ਬਾਅਦ ਮਿਲਣ ਵਾਲੇ ਡੀਏਸੀ (DAC) ਕੋਡ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਵਿੱਚ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ。
ਇਸ ਸਬੰਧੀ ਕੋਟਕਪੂਰਾ ਦੀਆਂ ਗੈਸ ਏਜੰਸੀਆਂ ਦੇ ਸੰਚਾਲਕਾਂ ਨੇ ਦੱਸਿਆ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਹੁਣ ਸਿਲੰਡਰ ਦੀ ਡਿਲਿਵਰੀ ਲਈ ਆਨਲਾਈਨ ਬੁਕਿੰਗ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ e-KYC ਜਲਦੀ ਤੋਂ ਜਲਦੀ ਕਰਵਾ ਲੈਣ, ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ。
ਗੈਸ ਏਜੰਸੀ ਮੈਨੇਜਰ ਸਾਹਿਲ ਬਾਂਸਲ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਨਹੀਂ ਆ ਰਹੀ। ਸਪਲਾਈ ਆਉਣ ਤੋਂ ਬਾਅਦ ਹੀ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਜਾਣਕਾਰੀ ਮਿਲ ਸਕੇਗੀ。
ਉਨ੍ਹਾਂ ਕਿਹਾ ਕਿ ਫਿਲਹਾਲ ਘਰੇਲੂ ਗੈਸ ਦੀ ਕੋਈ ਵੱਡੀ ਕਮੀ ਨਹੀਂ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਇਸ ਲਈ ਕੋਟਾ ਵੀ ਤੈਅ ਕੀਤਾ ਜਾ ਸਕਦਾ ਹੈ। ਇਸ ਵੇਲੇ ਉਪਭੋਗਤਾਵਾਂ ਨੂੰ ਬੁਕਿੰਗ ਕਰਨ ਤੋਂ ਬਾਅਦ ਇੱਕ ਤੋਂ ਦੋ ਦਿਨਾਂ ਵਿੱਚ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਨਵੀਆਂ ਹਦਾਇਤਾਂ ਅਨੁਸਾਰ ਹੁਣ ਘਰੇਲੂ ਉਪਭੋਗਤਾ ਸਿਲੰਡਰ ਮਿਲਣ ਤੋਂ 25 ਦਿਨ ਬਾਅਦ ਹੀ ਨਵੀਂ ਬੁਕਿੰਗ ਕਰਵਾ ਸਕਣਗੇ।
ਬਾਈਟ ਸਾਹਿਲ ਬਾਂਸਲ ਏਜੇਂਸੀ ਮੈਨੇਜਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowMar 10, 2026 11:46:290
Report
SSSandeep Singh
FollowMar 10, 2026 11:46:160
Report
SSSandeep Singh
FollowMar 10, 2026 11:30:310
Report
KDKuldeep Dhaliwal
FollowMar 10, 2026 11:20:560
Report
DSDEVINDER SHARMA
FollowMar 10, 2026 11:20:360
Report
MTManish Thakur
FollowMar 10, 2026 10:48:590
Report
MSManuj Sharma
FollowMar 10, 2026 10:47:540
Report
MTManish Thakur
FollowMar 10, 2026 10:39:530
Report
SGSatpal Garg
FollowMar 10, 2026 10:38:330
Report
AJAnil Jain
FollowMar 10, 2026 10:36:550
Report
SKSanjeev Kumar
FollowMar 10, 2026 10:23:270
Report
DVDEVENDER VERMA
FollowMar 10, 2026 10:23:140
Report
RMRakesh Malhi
FollowMar 10, 2026 10:22:540
Report
DSDharmindr Singh
FollowMar 10, 2026 10:22:160
Report