Back
राजसभा में संत सीचेवाल ने विदेशों में फंसे भारतीय नागरिक मानव तस्करी का मुद्दा उठाया
VSVARUN SHARMA
Feb 13, 2026 08:18:03
Mansurwal Dona, Punjab
ਮਨੁੱਖੀ ਤਸਕਰੀ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦਾ ਮਸਲਾ ਰਾਜ ਸਭਾ ਵਿੱਚ ਗੂੰਜਿਆ
MP ਸੰਤ ਸੀਚੇਵਾਲ ਵੱਲੋਂ ਏਜੰਟਾਂ ਦੇ ਬਦਲਵੇਂ ਰੂਟਾਂ ‘ਤੇ ਨੱਥ ਪਾਉਣ ਅਤੇ ਤੁਰੰਤ ਕਾਰਵਾਈ ਦੀ ਮੰਗ
ਖਾੜੀ ਦੇਸ਼ਾਂ ਵਿੱਚ ਫਸੀਆਂ ਦੇਸ਼ ਧੀਆਂ ਅਤੇ ਰਸ਼ੀਅਨ ਆਰਮੀ ਵਿੱਚ ਫਸੇ ਨੌਜਵਾਨਾਂ ਦੀ ਤੁਰੰਤ ਸਹਾਇਤਾ ਦੀ ਕੀਤੀ ਅਪੀਲ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਾਰਲੀਮੈਂਟ ਦੇ ਚੱਲ ਰਿਹਾ ਬਜਟ ਸ਼ੈਸ਼ਨ ਦੌਰਾਨ ਮਨੁੱਖੀ ਤਸਕਰੀ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦਾ ਗੰਭੀਰ ਮਸਲਾ ਉਠਾਇਆ। ਉਨ੍ਹਾਂ ਨੇ ਸਦਨ ਦਾ ਧਿਆਨ ਖਿੱਚਦਿਆਂ ਕਿਹਾ ਕਿ ਇਕ ਪਾਸੇ ਅਰਬ ਦੇਸ਼ਾਂ, ਖ਼ਾਸ ਕਰਕੇ ਖਾੜੀ ਦੇਸ਼ਾਂ ਵਿੱਚ ਭਾਰਤੀ ਧੀਆਂ ਅਤੇ ਭੈਣਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਰਸ਼ੀਆ-ਯੂਕਰੇਨ ਦੀ ਜੰਗ ਦੇ ਮੈਦਾਨਾਂ ਵਿੱਚ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਟ੍ਰੈਵਲ ਏਜੰਟਾਂ ਦੇ ਗਿਰੋਹ ਗਰੀਬੀ, ਬੇਰੋਜ਼ਗਾਰੀ ਅਤੇ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਅਣਵਿਆਹੀਆਂ ਲੜਕੀਆਂ ਅਤੇ ਗਰੀਬ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਹਨਾਂ ਨੂੰ ਮੋਟੀਆਂ ਤਨਖਾਹਾਂ ਅਤੇ ਸੁਖਾਲੀ ਨੌਕਰੀਆਂ ਦੇ ਝੂਠੇ ਸੁਪਨੇ ਦਿਖਾ ਕੇ ਵਿਦੇਸ਼ ਭੇਜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਥੇ ਪਹੁੰਚਣ ‘ਤੇ ਪੀੜਤ ਲੜਕੀਆਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ, ਅਣਜਾਣ ਭਾਸ਼ਾ ਵਿੱਚ ਇਕਰਾਨਾਮਿਆਂ ਤੇ ਜ਼ਬਰਨ ਦਸਤਖਤ ਕਰਵਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨਾਲ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਤਨਖਾਹ ਤੋਂ ਵੰਚਿਤ ਕੀਤਾ ਜਾਂਦਾ ਹੈ ਅਤੇ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਗੁਲਾਮੀ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਜਾਂਦੀਆਂ ਹਨ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਓਮਾਨ ਵਿੱਚ ਭਾਰਤੀ ਦੂਤਾਵਾਸ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਨਾਲ 125 ਭਾਰਤੀ ਲੜਕੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਪਰ ਉਨ੍ਹਾਂ ਨੇ ਸਦਨ ਵਿੱਚ ਸਵਾਲ ਉਠਾਇਆ ਕਿ ਮਨੁੱਖੀ ਤਸਕਰੀ ਦਾ ਇਹ ਸਿਲਸਿਲਾ ਆਖ਼ਿਰ ਰੁਕੇਗਾ ਕਦੋਂ?
ਇਸੇ ਤਰ੍ਹਾਂ, ਰੂਸ-ਯੂਕਰੇਨ ਜੰਗ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਮਸਲਾ ਵੀ ਸਮਤ ਸੀਚੇਵਾਲ ਨੇ ਗੰਭੀਰ ਚਿੰਤਾ ਨਾਲ ਸਦਨ ਅੱਗੇ ਰੱਖਿਆ। ਉਹਨਾਂ ਦੱਸਿਆ ਕਿ ਚੱਲ ਰਹੀ ਜੰਗ ਦੌਰਾਨ ਕੁੱਛ ਚਾਰ ਸਾਲ ਹੋ ਗਏ ਹਨ, ਜਿਸ ਵਿੱਚ ਜੁਲਾਈ 2025 ਤੱਕ 127 ਦਾ ਇਹ ਅੰਕੜਾ ਦਸੰਬਰ 2025 ਤੱਕ 200 ਹੋ ਗਿਆ ਜਿਸਤੇ ਉੇਹਨਾਂ ਚਿੰਤਾ ਪ੍ਰਗਟ ਕੀਤੀ। ਉਹਨਾਂ ਦੱਸਿਆ ਕਿ ਇਹ ਭਾਰਤੀ ਉਸ ਜੰਗ ਵਿੱਚ ਧੱਕੇ ਜਾ ਰਹੇ ਹਨ ਜਿਹਨਾਂ ਦਾ ਇਹਨਾਂ ਭਾਰਤੀ ਨੌਜਵਾਨਾਂ ਨਾਲ ਕੋਈ ਲੈਣ ਦੇਣ ਨਹੀ ਸੀ, ਪਰ ਫੇਰ ਵੀ ਬਗੈਰ ਪੂਰੀ ਟਰੇਨਿੰਗ ਦੇ ਉਹਨਾਂ ਨੂੰ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਜਿੰਨਾਂ ਵਿੱਚੋਂ 26 ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਕਿਸੇ ਦੇ ਪੁੱਤਰ, ਭਰਾ ਅਤੇ ਪਰਿਵਾਰਾਂ ਦੀਆਂ ਉਮੀਦਾਂ ਹਨ ਜੋ ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਲਚਾਰ ਮਹਿਸੂਸ ਕਰ ਰਹੇ ਹਨ।
ਸੰਤ ਸੀਚੇਵਾਲ ਨੇ ਸਰਕਾਰ ਤੋਂ ਮੰਗ ਕੀਤੀ ਕੇ ਦਿੱਲੀ ਦੀ ਤਰ੍ਹਾਂ ਮੁੰਬਈ ਸਮੇਤ ਸਾਰੇ ਅੰਤਰਰਾਸਟਰੀ ਹਵਾਈ ਅੱਡਿਆਂ ‘ਤੇ ਸਖ਼ਤ ਜਾਂਚ ਪ੍ਰਣਾਲੀ ਲਾਗੂ ਕਰਕੇ मनੁੱਖी ਤਸਕਰੀ ਦੇ ਬਦਲਵੇਂ ਰੂਟਾਂ ‘ਤੇ ਪੂਰੀ ਤਰ੍ਹਾਂ ਨੱਥ ਪਾਈ ਜਾਵੇ ਅਤੇ ਇਹ ਗਿਰੋਹ ਵਿੱਚ ਸ਼ਾਮਿਲ ਟ੍ਰੈਵਲ ਏਜੰਟਾਂ ਅਤੇ ਨੈਟਵਰਕਾਂ ਨੂੰ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਨਾਲ ਹੀ ਮੰਗ ਕੀਤੀ ਕਿ ਰੂਸੀ ਸਰਕਾਰ ਨਾਲ ਤੁਰੰਤ ਅਤੇ ਪ੍ਰਭਾਵਸ਼ਾਲੀ ਕੂਟਨੀਤਿਕ ਦਖ਼ਲ ਕਰਕੇ ਰੂਸੀ ਫੌਜ ਵਿੱਚ ਫਸੇ ਸਾਰੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ ਅਤੇ ਭਾਰਤੀਆਂ ਦੀ ਕਿਸੇ ਵੀ ਕਿਸਮ ਦੀ ਭਰਤੀ ‘ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਅਖ਼ੀਰ ਵਿੱਚ ਕਿਹਾ ਕਿ ਇਹ ਸਿਰਫ਼ ਵਿਦੇਸ਼ ਨੀਤੀ ਦਾ ਮਸਲਾ ਨਹੀਂ, ਸਗੋਂ ਭਾਰਤੀ ਨਾਗਰਿਕਾਂ ਦੀ ਜਾਨ ਅਤੇ ਸਨਮਾਨ ਨਾਲ ਜੁੜਿਆ ਹੋਇਆ ਸੰਵੇਦਨਸ਼ੀਲ ਮਸਲਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowFeb 13, 2026 09:39:400
Report
RBRohit Bansal
FollowFeb 13, 2026 09:38:210
Report
KPKomlata Punjabi
FollowFeb 13, 2026 09:38:120
Report
RBRohit Bansal
FollowFeb 13, 2026 09:37:450
Report
ASAnmol Singh Warring
FollowFeb 13, 2026 09:37:250
Report
DSDharmindr Singh
FollowFeb 13, 2026 09:37:100
Report
MSManish Shanker
FollowFeb 13, 2026 09:36:39Sahibzada Ajit Singh Nagar, Punjab:ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੇ ਇਲਾਜ ਲਈ ਮੋਹਾਲੀ ਦੇ ਫੌਰਟੀਜਰ ਹਸਪਤਾਲ ਵਿੱਚ ਭਰਤੀ ਹਨ ਉਨਾਂ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਪਹੁੰਚੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਣੀ ਸ਼ਰਮਾ。
0
Report
ADAnkush Dhobal
FollowFeb 13, 2026 09:36:210
Report
ADAnkush Dhobal
FollowFeb 13, 2026 09:36:050
Report
KKKIRTIPAL KUMAR
FollowFeb 13, 2026 08:51:380
Report
ASARVINDER SINGH
FollowFeb 13, 2026 08:50:590
Report
ADAnkush Dhobal
FollowFeb 13, 2026 08:50:440
Report
KCKhem Chand
FollowFeb 13, 2026 08:50:280
Report
BSBhushan Sharma
FollowFeb 13, 2026 08:50:050
Report
MSManish Shanker
FollowFeb 13, 2026 08:49:500
Report