Back
रूस में नौकरी का झांसा देकर युवक को ठगने का मामला, सीचेवाल ने बचाई जान
VSVARUN SHARMA
Mar 15, 2026 14:34:07
Mansurwal Dona, Punjab
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੋਸ਼ਿਸ਼ ਨਾਲ ਰੂਸ ਤੋਂ ਵਾਪਸ ਆਇਆ ਨੌਜਵਾਨ, ਕੀਤੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ
ਅੰਬਾਲੇ ਦੇ 25 ਸਾਲਾ ਦੀਪਕ ਨੇ ਦੱਸਿਆ – 4 ਲੱਖ ਲੈ ਕੇ ਏਜੰਟ ਨੇ ਰੂਸ ਭੇਜਿਆ, ਜੇਲ੍ਹ ਵਿੱਚ ਸਾਢੇ ਤਿੰਨ ਮਹੀਨੇ ਭੁਗਤੇ ਤਸੀਹੇ
ਕਪੂਰਥਲਾ: ਰੂਸ ਵਿੱਚ ਨੌਕਰੀ ਦੇ ਸੁਪਨੇ ਦਿਖਾ ਕੇ ਭਾਰਤੀ ਨੌਜਵਾਨਾਂ ਨਾਲ ਹੋ ਰਹੀ ਠੱਗੀ ਦਾ ਇੱਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀਪਕ ਨੇ ਰੂਸ ਤੋਂ ਵਾਪਸ ਆ ਕੇ ਅਜੇਹੇ ਖੁਲਾਸੇ ਕੀਤੇ ਹਨ ਜੋ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਹਨ। ਦੀਪਕ ਨੇ ਦੱਸਿਆ ਕਿ ਉਸਨੂੰ ਟਰੈਵਲ ਏਜੰਟ ਨੇ ਮਾਸਕੋ ਵਿੱਚ 90 ਹਜ਼ਾਰ ਰੁਪਏ ਮਹੀਨਾ ਤਨਖਾਹ ਵਾਲੀ ਨੌਕਰੀ ਦਾ ਲਾਲਚ ਦੇ ਕੇ 4 ਲੱਖ ਰੁਪਏ ਲੈ ਕੇ ਰੂਸ ਭੇਜਿਆ ਸੀ, ਪਰ ਉੱਥੇ ਉਸਨੂੰ ਤਕਲੀਫਾਂ ਅਤੇ ਜੇਲ੍ਹ ਦੀ ਯਾਤਨਾ ਦਾ ਸਾਹਮਣਾ ਕਰਨਾ ਪਿਆ।
ਇਹ ਖੁਲਾਸੇ ਉਸਨੇ ਸੁਲਤਾਨਪੁਰ ਲੋਧੀ ਵਿਖੇ ਨਿਰਮਲ ਕੁਟੀਆ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਦੌਰਾਨ ਕੀਤੇ。
ਦੀਪਕ ਨੇ ਦੱਸਿਆ ਕਿ ਦਿੱਲੀ ਤੋਂ ਮਾਸਕੋ ਦੀ ਸਿੱਧੀ ਉਡਾਣ ਸਿਰਫ 6 ਘੰਟਿਆਂ ਵਿੱਚ ਪਹੁੰਚ ਜਾਂਦੀ ਹੈ, ਪਰ ਏਜੰਟ ਨੇ ਉਸਨੂੰ ਇੰਨਾ ਲੰਬਾ ਰੂਟ ਦਿੱਤਾ ਕਿ ਵੱਖ-ਵੱਖ ਦੇਸ਼ਾਂ ਅਤੇ ਥਾਵਾਂ ਰਾਹੀਂ ਉਹ ਛੇ ਦਿਨਾਂ ਬਾਅਦ ਮਾਸਕੋ ਪਹੁੰਚਿਆ। ਉੱਥੇ ਇੱਕ ਕੰਪਨੀ ਵਿੱਚ ਕੰਮ ਕਰਵਾਇਆ ਗਿਆ ਪਰ ਇੱਕ ਮਹੀਨਾ ਕੰਮ ਕਰਨ ਤੋਂ ਬਾਅਦ ਜਦੋਂ ਉਸਨੇ ਤਨਖਾਹ ਮੰਗੀ ਤਾਂ ਉਸਨੂੰ ਕੰਮ ਤੋਂ ਹੀ ਕੱਢ ਦਿੱਤਾ ਗਿਆ。
ਇਸ ਤੋਂ ਬਾਅਦ ਏਜੰਟ ਨੇ ਉਸਨੂੰ 500 ਕਿਲੋਮੀਟਰ ਦੂਰ ਇੱਕ ਹੋਰ ਕੰਪਨੀ ਵਿੱਚ ਲਗਵਾ ਦਿੱਤਾ। ਉੱਥੇ ਵੀ ਇੱਕ ਮਹੀਨਾ ਕੰਮ ਕਰਨ ਤੋਂ ਬਾਅਦ 90 ਹਜ਼ਾਰ ਰੁਪਏ ਦੇਣ ਦੀ ਥਾਂ ਉਸਦੇ ਹੱਥ ‘ਤੇ ਸਿਰਫ 5 ਹਜ਼ਾਰ ਰੁਪਏ ਹੀ ਰੱਖੇ ਗਏ। ਹਾਲਾਤ ਇੰਨੇ ਖਰਾਬ ਹੋ ਗਏ ਕਿ ਉਸਦੇ ਲਈ ਰੋਟੀ-ਪਾਣੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਅਤੇ ਕਿਰਾਏ ਦੇ ਕਮਰੇ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਗਿਆ。
ਦੀਪਕ ਨੇ ਦੱਸਿਆ ਕਿ ਜਦੋਂ ਉਹ ਬੀਮਾਰ ਹੋ ਗਿਆ ਅਤੇ ਕਿਰਾਇਆ ਨਹੀਂ ਦੇ ਸਕਿਆ ਤਾਂ ਮਕਾਨ ਮਾਲਕ ਨੇ ਉਸਦਾ ਪਾਸਪੋਰਟ ਖੋਹ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਸਕੋ ਦੇ ਥਾਣੇ ਵਿੱਚ ਤਿੰਨ ਦਿਨ ਰੱਖਿਆ ਗਿਆ ਜਿੱਥੇ ਉਸਨੂੰ ਪਾਣੀ ਤੋਂ ਇਲਾਵਾ ਕੁਝ ਵੀ ਖਾਣ ਲਈ ਨਹੀਂ ਦਿੱਤਾ ਗਿਆ。
ਉਸਨੇ ਦੱਸਿਆ ਕਿ ਜਦੋਂ ਉਸਨੇ ਪਖਾਨੇ ਜਾਣ ਲਈ ਪੁਲਿਸ ਕਰਮਚਾਰੀਆਂ ਅੱਗੇ ਬੇਨਤੀ ਕੀਤੀ ਤਾਂ ਉਸਨੂੰ ਕਰੰਟ ਦੇ ਝਟਕੇ ਵੀ ਲਗਾਏ ਗਏ। ਤਿੰਨ ਦਿਨ ਬਾਅਦ ਉਸਨੂੰ ਇਮੀਗ੍ਰੇਸ਼ਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਕੈਦ ਸਨ。
ਦੀਪਕ ਦੇ ਮੁਤਾਬਕ ਇਸ ਜੇਲ੍ਹ ਵਿੱਚ ਲਗਭਗ 150 ਦੇ ਕਰੀਬ ਭਾਰਤੀ ਨੌਜਵਾਨ ਵੀ ਸਨ, ਜਿੰਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਨਾਲ ਸSbੰਧਤ ਸਨ। ਜੇਲ੍ਹ ਵਿੱਚ ਮਿਲਦੇ ਮਾਨਸਿਕ ਤਸੀਹਿਆਂ ਅਤੇ ਖਰਾਬ ਖਾਣੇ ਕਾਰਨ ਕਈ ਨੌਜਵਾਨ ਬਹੁਤ ਪਰੈਸ਼ਾਨ ਰਹਿੰਦੇ ਸਨ। ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਗਾਂ ਦਾ ਮਾਸ ਹੁੰਦਾ ਸੀ, ਜਿਸਨੂੰ ਕੋਈ ਵੀ ਭਾਰਤੀ ਨਹੀਂ ਖਾਂਦਾ ਸੀ ਅਤੇ ਉਹ ਸਿਰਫ ਤਿੰਨ ਬਰੈੱਡ ਨਾਲ ਹੀ ਗੁਜ਼ਾਰਾ ਕਰਦੇ ਸਨ。
ਉਸਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਇੰਨੇ ਖਤਰਨਾਕ ਸਨ ਕਿ ਕਈ ਵਾਰ ਉਸਨੂੰ ਲੱਗਦਾ ਸੀ ਕਿ ਜੇਕਰ ਇੱਕ ਮਹੀਨਾ ਹੋਰ ਇੱਥੇ ਰਹਿਣਾ ਪੈ ਗਿਆ ਤਾਂ ਸ਼ਾਇਦ ਉਹ ਜਿਊਂਦਾ ਵਾਪਸ ਨਾ ਆ ਸਕੇ। ਵਾਪਸੀ ਤੋਂ ਬਾਅਦ ਉਸਦੀ ਸਿਹਤ ਇੰਨੀ ਖਰਾਬ ਹੋ ਗਈ ਸੀ ਕਿ ਉਸਨੂੰ 10–15 ਦਿਨ ਹਸਪਤਾਲ ਵਿੱਚ ਇਲਾਜ ਕਰਵਾਉਣਾ ਪਿਆ。
ਜ਼ਿਕਰਯੋਗ ਹੈ ਕਿ ਦੀਪਕ ਦੇ ਪਰਿਵਾਰ ਵੱਲੋਂ 2 ਫਰਵਰੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਕੀਤੀ ਗਈ ਤੁਰੰਤ ਕੋਸ਼ਿਸ਼ਾਂ ਸਦਕਾ ਦੀਪਕ 17 ਫਰਵਰੀ ਨੂੰ ਸਹੀ ਸਲਾਮਤ ਵਾਪਸ ਭਾਰਤ ਆ ਗਿਆ。
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਅਜਿਹੇ ਮਾਮਲਿਆਂ ਵਿੱਚ ਨੌਜਵਾਨਾਂ ਨੂੰ ਬਹੁਤ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ੨.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowMar 15, 2026 15:30:2565
Report
SSSandeep Singh
FollowMar 15, 2026 15:19:50Kullu, Himachal Pradesh:ब्रेकिंग-बर्फबारी के चलते अटल टनल से सोलंग के बीच 1000+ वाहनों फंसे, रेस्क्यू ऑपरेशन जारी
161
Report
VSVARUN SHARMA
FollowMar 15, 2026 14:32:50102
Report
SSSanjay Sharma
FollowMar 15, 2026 14:30:47143
Report
TSTEJINDER SINGH
FollowMar 15, 2026 14:18:40113
Report
MSManuj Sharma
FollowMar 15, 2026 13:47:17136
Report
ADAnkush Dhobal
FollowMar 15, 2026 13:35:09124
Report
HSHarmeet Singh
FollowMar 15, 2026 13:34:59136
Report
KBKulbir Beera
FollowMar 15, 2026 13:30:54167
Report
AJAnil Jain
FollowMar 15, 2026 13:30:15229
Report
GPGYAN PRAKASH
FollowMar 15, 2026 12:35:09170
Report
ADAnkush Dhobal
FollowMar 15, 2026 12:16:02169
Report
KBKulbir Beera
FollowMar 15, 2026 12:03:29116
Report
VBVIJAY BHARDWAJ
FollowMar 15, 2026 12:01:18152
Report