Back
कपूरथला के नडलाला अस्पताल में इलाज के पैसे मांगने पर हमला
VSVARUN SHARMA
Jan 31, 2026 15:33:34
Mansurwal Dona, Punjab
ਕਪੂਰਥਲਾ: ਨਡਾਲਾ ਵਿੱਚ ਇਲਾਜ ਦੇ ਪੈਸਿਆਂ ਨੂੰ ਲੈ ਕੇ ਹੰਗਾਮਾ, ਮਰੀਜ਼ ਵੱਲੋਂ ਤੇਜਧਾਰ Hਥਿਆਰ ਨਾਲ ਹਸਪਤਾਲ ਤੇ ਹਮਲਾ, ਭੰਨਤੋੜ ਕਰਕੇ ਦਹਿਸ਼ਤ ਫੈਲਾਈ
ਜਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਜ ਦੇ ਬਾਕੀ ਪੈਸਿਆਂ ਦੀ ਮੰਗ ਕਰਨ 'ਤੇ ਇੱਕ ਮਰੀਜ਼ ਨੇ ਗੁੱਸੇ ਵਿੱਚ ਆ ਕੇ ਹਸਪਤਾਲ ਅੰਦਰ ਤੇਜਧਾਰ ਹਥਿਆਰ ਨਾਲ ਹਮਲਾ ਕਰਦਿਆਂ ਭੰਨਤੋੜ ਕਰ ਦਿੱਤੀ.
ਮਿਲੀ ਜਾਣਕਾਰੀ ਅਨੁਸਾਰ, ਮਰੀਜ਼ ਵੱਲੋਂ ਪਹਿਲਾਂ ਤਾਂ ਡਾਕਟਰ ਅਤੇ ਸਟਾਫ ਨਾਲ ਤਿੱਖੀ ਬਹਿਸਬਾਜ਼ੀ ਕੀਤੀ ਗਈ ਅਤੇ ਫਿਰ ਗੁੱਸੇ ਵਿੱਚ ਆ ਕੇ ਹਸਪਤਾਲ ਦੇ ਬਾਹਰ ਅਤੇ ਅੰਤਰ ਲੱਗੇ ਸ਼ੀਸ਼ੇ ਤੋੜ ਦਿੱਤੇ ਗਏ। ਇਸ ਅਚਾਨਕ ਹਮਲੇ ਕਾਰਨ ਡਾਕਟਰ, ਸਟਾਫ ਨਰਸਾਂ ਅਤੇ ਮੌਜੂਦ ਮਰੀਜ਼ਾਂ ਨੂੰ ਆਪਣਾ ਆਪ ਬਚਾਉਣ ਲਈ ਭੱਜਣਾ ਪਿਆ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਕਰੀਬ ਚਾਰ–ਪੰਜ ਦਿਨ ਪਹਿਲਾਂ ਨਡਾਲਾ ਦੇ ਇੱਕ ਪਰਿਵਾਰ ਵੱਲੋਂ ਉਕਤ ਵਿਅਕਤੀ ਦਾ ਇਲਾਜ ਕਰਵਾਇਆ ਗਿਆ ਸੀ, ਜਿਸਦੇ ਇਲਾਜ ਦੇ ਕਰੀਬ 2 ਹਜ਼ਾਰ ਰੁਪਏ ਬਾਕੀ ਰਹਿੰਦੇ ਸਨ। ਅੱਜ ਦੁਪਹਿਰ ਕਰੀਬ ਡੌਲ ਵਜੇ, ਜਦੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਮਰੀਜ਼ ਹਸਪਤਾਲ ਆ ਕੇ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਬਾਹਰ ਲੱਗਾ ਸ਼ੀਸ਼ਾ ਤੋੜ ਕੇ ਉਥੋ ਚਲ ਗਿਆ।
ਡਾ. ਕਰਮਜੀਤ ਸਿੰਘ ਬਾਅਦ ਵਿੱਚ ਦੱਸਿਆ ਕਿ ਕੁਝ ਸਮੇਂ ਬਾਅਦ ਉਹੀ ਵਿਅਕਤੀ ਇੱਕ ਹੋਰ ਸਾਥੀ ਦੇ ਨਾਲ ਹੱਥ ਵਿੱਚ ਤੇਜ ਧਾਰ ਹਥਿਆਰ ਫੜ ਕੇ ਮੁੜ ਹਸਪਤਾਲ ਆਇਆ ਅਤੇ ਡਾਕਟਰ ਦੇ ਦਫ਼ਤਰ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਲਗਭਗ ਦੋ ਘੰਟੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪੁੱਜਿਆ। ਪੁਲਿਸ ਵੱਲੋਂ ਜਵਾਬ ਦਿੱਤਾ ਗਿਆ ਕਿ ਪੀ.ਐੱਮ. ਦੀ ਪੰਜਾਬ ਫੇਰੀ ਦੌਰਾਨ ਡਿਊਟੀ ਹੋਰ ਥਾਵਾਂ ‘ਤੇ ਲੱਗੀ ਹੋਈ ਹੈ।
ਬਾਅਦ ਵਿੱਚ ਥਾਣਾ ਸੁਭਾਨਪੁਰ ਤੋਂ ਦੋ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ, ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਬਿਆਨ ਦਰਜ ਕਰਕੇ CCTV ਫੁਟੇਜ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowJan 31, 2026 16:47:030
Report
SSSanjay Sharma
FollowJan 31, 2026 16:45:10Noida, Uttar Pradesh:CHANDIGARH: HARYANA CM NAYAB SINGH SAINI ATTENDS AI SUMMIT 2026 NAYAB SINGH SAINI (HARYANA CM) SPEECH
0
Report
RBRohit Bansal
FollowJan 31, 2026 16:30:450
Report
SSSanjay Sharma
FollowJan 31, 2026 16:17:380
Report
VSVARUN SHARMA
FollowJan 31, 2026 16:16:530
Report
SNSUNIL NAGPAL
FollowJan 31, 2026 16:16:150
Report
NSNitesh Saini
FollowJan 31, 2026 16:01:160
Report
KBKulbir Beera
FollowJan 31, 2026 15:49:540
Report
BSBHARAT SHARMA
FollowJan 31, 2026 15:49:310
Report
NSNaresh Sethi
FollowJan 31, 2026 15:48:240
Report
NLNitin Luthra
FollowJan 31, 2026 15:32:560
Report
NSNitesh Saini
FollowJan 31, 2026 15:05:030
Report
VBVIJAY BHARDWAJ
FollowJan 31, 2026 15:00:230
Report
MTManish Thakur
FollowJan 31, 2026 14:33:130
Report