Back
पंजाब में माहौल बिगड़ने पर बीबी बठ्टल का स्पष्ट बयान: कांग्रेस सरकार ही समाधान
RBRohit Bansal
Jan 31, 2026 16:30:45
Chandigarh, Chandigarh
ਮੀਡੀਆ ਉੱਤੇ ਚੱਲ ਰਹੇ ਵਿਵਾਦਾਂ ''ਤੇ ਬੀਬੀ ਭੱਠਲ ਨੇ ਤੋੜੀ ਚੁੱਪੀ | ਲਹਿਰਾਗਾਗਾ ( ਜਨਵਰੀ 31, 2026 ) ਅੱਜ ਪੰਜਾਬ ਵਿੱਚ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਚਿੰਤਾਜਨਕ ਨੇ , ਰੋਜ਼ਾਨਾ ਗੈਂਗਵਾਰ ਵੱਧ ਰਹੀ ਆ ,ਕਾਰੋਬਾਰੀ ,ਕੱਬਡੀ ਖਿਡਾਰੀ, ਵਪਾਰੀ ਆਦਿ ਸੁਰੱਖਿਅਤ ਨਹੀਂ ਹਨ, ਕਦੇ ਪੁਲਿਸ ਚੌਂਕਿਆ ਤੇ ਬੰਬ ਧਮਾਕੇ ਹੋ ਰਹੇ ਨੇ, ਕਦੇ ਇਸ ਦਰ ਤੋ ਸਕੂਲ ਖਾਲੀ ਕਰਵਾਏ ਜਾ ਰਹੇ ਨੇ, ਹਰ ਤਰਫ਼ ਡਰ ਅਤੇ ਸਹਿਮ ਦਾ ਮਾਹੌਲ ਹੈ। ਆਏ ਦਿਨ ਬੇਕਸੂਰ ਲੋਕਾਂ ਦੀ ਮਾਰ ਧਾੜ ਦੀਆ ਖ਼ਬਰਾ ਮਿਲਦਿਆ ਨੇ । ਪਰ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਧੀਰਾ ਨੂੰ ਇਸ ਤੋਂ ਜਿਆਦਾ ਜਰੂਰੀ ਮੇਰੇ ਇੱਕ ਨਿਜੀ ਚੈੰਨਲ ਉੱਪਰ ਇੰਟਰਵਿਊ ਦੌਰਾਨ ਦਿੱਤਾ ਗਿਆ ਬਿਆਨ ਲੱਗਦਾ ਹੈ, ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਆ ਕਿ ਜਿਸ ਸਮੇਂ ਦੀ ਉਹ ਗੱਲ ਹੈ ਉਸ ਸਮੇਂ ਪੰਜਾਬ ''ਚ ਮਾਹੌਲ ਕੀ ਸੀ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਪੰਜਾਬ ਕਾਲੇ ਦੌਰ ਤੋ ਹਜੇ ਨਿਕਲ ਹੀ ਰਿਹਾ ਸੀ। ਉਸ ਤਰ੍ਹਾਂ ਦੇ ਹਲਾਤ ਹੀ ਅੱਜ ਬਣਦੇ ਜਾ ਰਹੇ ਹਨ , ਅਜ Today's हालਾਤਾਂ ਨੂੰ ਦੇਖਦੇ ਹੋਏ ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਉਦਾਹਰਣ ਦੇਣ ਲਈ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ, ਤਾਂ ਜੋ ਪੰਜਾਬ ਵਿੱਚ ਦੁਬਾਰਾ ਕਿਤੇ ਮਾਹੌਲ ਖਰਾਬ ਨਾ ਹੋ ਜਾਏ। ਪਰ ਕੁਛ ਸਿਆਸੀ ਵਿਰੋਧੀਆਂ ਅਤੇ ਸਾਡੇ ਸ਼ੁਭਚਿੰਤਕਾਂ ਨੇ ਇਸ ਨੂੰ ਕੋਈ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ । ਜੋ ਮੰਗ ਹੁਣ ਵਿਰੋਧੀ ਕਰ ਰਹੇ ਹਨ ਕਿ ਉਹਨਾਂ ਦੇ ਨਾਮ ਦੱਸੋ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਇਹੋਜੇ ਸੰਵੇਦਨ ਸ਼ੀਲ ਅਹੁਦੇ ਤੇ ਤੁਸੀਂ ਬਹੁਤ ਸਾਰੇ ਆਫੀਸ਼ੀਅਲ ਸੀਕ੍ਰੇਟਸ ਦੀ ਗੋਪਨੀਯਤਾ ਰੱਖਣ ਵਾਲੇ ਕਾਨੂੰਨਾਂ ਨਾਲ ਬਣੇ ਹੁੰਦੇ ਹੋ ਤੇ ਗੋਪਨੀਯਤਾ ਰੱਖਣ ਦੀ ਸੰਵਿਧਾਨਿਕ ਸੋਹ ਖਾਂਦੇ ਹੋ। ਇਸਤੋ ਇਲਾਵਾ ਮੌਕੇ ਦੀ ਨਜ਼ਾਕਤ ਅਤੇ ਹਲਾਤਾ ਨੂੰ ਦੇਖਦੇ ਹੋਏ ਆਵਦੇ ਸੂਬੇ ਅਤੇ ਲੋਕਾਂ ਦੀ ਬਿਹਤਰੀ ਲਈ ਬਹੁਤ ਚੀਜ਼ਾ ਜਨਤਕ ਨਹੀਂ ਕਰ ਸਕਦੇ। ਦੂਸਰੀ ਗੱਲ ਉਹ ਕਿੱਸਾ ਅੱਜ ਤੋਂ ਤਕਰੀਬਨ 30 ਸਾਲ ਪੁਰਾਣਾ ਹੈ ਮੇਰੀ ਉਮਰ ਵਿੱਚ ਤਾਂ ਵੈਸੇ ਹੀ ਕੁੱਝ ਚੀਜਾਂ ਯਾਦ ਨਹੀਂ ਰਹਿੰਦੀਆਂ ਅਤੇ ਸ਼ਾਇਦ ਉਹਨਾਂ ਸਮਿਆਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਦੁਨੀਆਂ ''ਚ ਹੀ ਨਾ ਹੋਣ , ਪਰ ਜ਼ਰੂਰੀ ਗੱਲ ਇਹ ਹੈ ਕੇ ਸੂਬੇ ਦਾ ਮੁੱਖੀ ਹੋਣ ਦੇ ਨਾਤੇ ਮੇਰਾ ਜੋ ਫਰਜ਼ ਬਣਦਾ ਸੀ ਮੈਂ ਉਹ ਬਾਖੂਬੀ ਨਿਭਾਇਆ ਜੋ ਵੀ ਸੁਰਕਸ਼ਿਤ ਕਦਮ (preventative steps) ਅਤੇ ਸਾਵਧਾਨੀ ਊਧਮ (precautionary measures) ਜ਼ਰੂਰੀ ਸਨ ਉਨ੍ਹਾਂ ਨੂੰ ਲੈਂਦੇ ਹੋਏ ਪੰਜਾਬ ਵਿੱਚ ਛਿੜੀ ਨਹੀਂ ਫ਼ੜਕਣ ਦਿੱਤੀ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਇਆ। ਵਿਰੋਧੀਆਂ ਵਲੋਂ ਜਾਣ ਬੁਝਕੇ ਕਾਂਗਰਸ ਪਾਰਟੀ ਨੂੰ ਢਾਹ ਲਾਉਣ ਅਤੇ ਮੇਰੇ ਅੰਸ਼ ਨੂੰ ਹੇਠਾਂ ਸੁੱਟਣ ਲਈ ਇਸ ਗੱਲ ਨੂੰ ਸਿਆਸੀ ਰੰਗਤ ਦੇਕੇ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਪੰਜਾਬ ਦੀ ਅਮਨ ਸ਼ਾਂਤੀ ਲਈ ਜੇ ਮੈਨੂੰ ਨਿੱਜੀ ਨੁਕਸਾਨ ਝਲਕੇ ਕੋਈ ਕੁਰਬਾਨੀ ਦੇਣੀ ਪੈਂਦੀ ਵੀ ਹੈ ਤਾਂ ਮੈਂ ਅਵਦੇ ਲੋਕਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਵੱਲ ਵਧ ਰਿਹਾ ਦੇਖ ਮੁਕਦਸ਼ਕ ਨਹੀ ਬਣ ਕੇ ਰਹਿ ਸਕਦੀ। ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹਮੇਸ਼ਾਂ ਹਿੱਕ ਡਾਹ ਕੇ ਖੜ੍ਹੀ ਹਾਂ, ਮੇਰੇ ਵਲੋਂ ਸਿਰਫ਼ ਇੱਕ ਉਦਾਹਰਣ ਦਿੱਤੀ ਗਈ ਸੀ ਕਿ ਲੀਡਰਾਂ ਨੂੰ ਸਲਾਹਾਂ ਆਉਂਦੀਆਂ ਹੁੰਦੀਆਂ ਹਨ ਪਰ ਮੰਨਣੀਆਂ ਜਾਂ ਨਹੀਂ ਮੰਨਣੀਆਂ ਇਹ ਲੀਡਰਾਂ ਦੀ ਮਰਜੀ ਹੁੰਦੀ ਹੈ, ਇਸਲਈ ਸਰਕਾਰ ਇਤਿਹਾਸ ਤੋ ਸਿੱਖ ਲੈਂਦਿਆ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੇ ਅਤੇ ਲੋੜੀਂਦੇ ਕਦਮ ਚੱਕੇ । ਦੂਸਰਾ ਜੋਂ ਮੈਂ ਸੁਖਬੀਰ ਬਾਦਲ ਬਾਰੇ ਬਿਆਨ ਦਿੱਤਾ ਹੈ ਉਹ ਮੈਨੂੰ ਇੱਕ ਪੱਤਰਕਾਰ ਵਲੋਂ ਵਿਰੋਧੀ ਲੀਡਰਾਂ ਬਾਰੇ ਸਵਾਲ ਪੁੱਛੇ ਜਾਣ ਤੇ ਮੈਂ ਜਵਾਬ ਦਿੱਤਾ ਸੀ ਕੇ, ਸੁਖਬੀਰ ਬਾਦਲ ਵਿੱਚ ਬਹੁਤ ਬਦਲਾਵ ਨਜ਼ਰ ਆਉਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਬਣਾ ਜਾਵੇਗਾ, ਅੱਜ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ''ਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਬਹੁਤ ਜ਼ਰੂਰਤ ਹੈ ਅਤੇ ਅਸੀ ਸਾਰੇ ਦਿਨ ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ਤੇ ਪਾਵਾ ਗੇ । ਮੈਂ ਕਾਂਗਰਸੀ ਸੀ, ਹਾਂ ਅਤੇ ਹਮੇਸ਼ਾਂ ਰਹਾਂਗੀ। ਮੈਂ ਹਮੇਸ਼ਾ ਪਾਰਟੀ ਦੀ ਜੁਝਾਰੂ ਅਤੇ ਇਮਾਨਦਾਰ ਸਿਪਾਹੀ ਬਣਕੇ ਸੇਵਾ ਕੀਤੀ ਹੈ ਅਤੇ ਕਰਦੀ ਰਹਾ ਗੀ, ਲੋਕਾ ਵਾਂਗ ਨਿੱਜੀ ਫਾਇਦੇ ਅਤੇ ਲਾਲਚਾ ਲਈ ਪਾਰਟੀ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਸਿਰ ਢਾਹ ਕੇ ਲੜੀ ਹਾਂ । ਮੈਂ ਪਹਿਲਾ ਸਾਹ ਕਾਂਗਰਸ ਵਿੱਚ ਲੀਤਾ ਸੀ ਅਤੇ ਚਾਉਂਦੀ ਹਾਂ ਕੇ ਆਖਰੀ ਸਾਹ ਵੀ ਕਾਂਗਰਸ ਵਿੱਚ ਹੀ ਲਵਾ । ਭੀ ਆਈ ਥੀਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 31, 2026 18:45:470
Report
ADAnkush Dhobal
FollowJan 31, 2026 18:45:31Shimla, Himachal Pradesh:हिमाचल में ग्राम पंचायत प्रधानों का कार्यकाल आज खत्म अब कमेटियों चलेंगी पंचायतें
BDO होंगे चैयरमैन, पंचायत सचिव होंगे मेंबर सेक्रेटरी
हिमाचल सरकार ने जारी की अधिसूचना
0
Report
BSBHARAT SHARMA
FollowJan 31, 2026 18:45:250
Report
SSSanjay Sharma
FollowJan 31, 2026 18:00:47Noida, Uttar Pradesh:ATTARI, AMRITSAR (PUNJAB): PAKISTANI GOVERNMENT RELEASES SEVEN INDIANS WHO WERE SWEPT AWAY IN THE 2023 FLOODS ARUN MAHAL (PROTOCOL OFFICER AT ATTARI BORDER) REAX
0
Report
NSNitesh Saini
FollowJan 31, 2026 16:47:030
Report
SSSanjay Sharma
FollowJan 31, 2026 16:45:10Noida, Uttar Pradesh:CHANDIGARH: HARYANA CM NAYAB SINGH SAINI ATTENDS AI SUMMIT 2026 NAYAB SINGH SAINI (HARYANA CM) SPEECH
0
Report
SSSanjay Sharma
FollowJan 31, 2026 16:17:380
Report
VSVARUN SHARMA
FollowJan 31, 2026 16:16:530
Report
SNSUNIL NAGPAL
FollowJan 31, 2026 16:16:150
Report
NSNitesh Saini
FollowJan 31, 2026 16:01:160
Report
KBKulbir Beera
FollowJan 31, 2026 15:49:540
Report
BSBHARAT SHARMA
FollowJan 31, 2026 15:49:310
Report
NSNaresh Sethi
FollowJan 31, 2026 15:48:240
Report
VSVARUN SHARMA
FollowJan 31, 2026 15:33:340
Report