Back
फिरोज़पुर जिला प्रशासनिक परिसर में सीवरेज ओवरफ्लो, बीमारी का खौफ बढ़ा
RKRAJESH KATARIA
Feb 07, 2026 09:34:27
Firozpur, Punjab
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸੀਵਰੇਜ ਓਵਰਫਲੋ
ਦੀਵੇ ਥੱਲੇ ਹਨ੍ਹੇਰਾ ਕਹਾਵਤ ਦੀ ਕਹਾਵਤ ਸੱਚ ਸਾਬਤ ਹੋਈ
ਮੁਲਾਜ਼ਮਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ
ਆਮ ਲੋਕਾਂ ਨੂੰ ਸਾਫ਼ ਸੁੱਥਰਾ ਵਾਤਾਵਰਣ, ਪਾਣੀ ਅਤੇ ਵਧੀਆ ਸੀਵਰੇਜ਼ ਸਿਸਟਮ ਦੇਣ ਦੇ ਹਰ ਰੋਜ਼ ਦਮਗਜ਼ੇ ਮਾਰਦਾ ਜਿਲ੍ਹਾ ਪ੍ਰਸ਼ਾਸਨ ਲਗਦਾ ਆਪਣੀ ਮੰਜੀ ਹੇਠਾਂ ਕਦੇ ਵੀ ਸੋਟੀ ਮਾਰ ਕੇ ਨਹੀਂ ਵੇਖਦਾ। ਜਿਹੜੀ ਥਾਂ ਤੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸ ਡੀ ਐਮ, ਸਿਵਲ ਸਰਜਨ ਅਤੇ ਸੀਵਰੇਜ਼ ਬੋਰਡ ਦੇ ਵੱਡੇ ਅਧਿਕਾਰੀ ਦਿਨ ਦੇ 8 ਘੰਟੇ ਬਹਿ ਕੇ ਮੀਟਿੰਗਾਂ ਰਾਹੀਂ ਲੋਕਾਂ ਦੀ ਸਿਹਤ ਚਿੰਤਾ ਕਰਦੇ ਵੱਡੇ ਵੱਡੇ ਫ਼ੈਸਲੇ ਹਨ, ਉਸ ਥਾਂ ਦੇ ਆਲੇ ਦੁਆਲੇ ਹੋਇਆ ਬੂਰਾ ਹਾਲ ਉਹਨਾਂ ਨੂੰ ਵਿਖਾਈ ਨਹੀਂ ਦਿੰਦਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਵਤੀਰਾ ਦੀਵੇ ਥੱਲੇ ਹਨ੍ਹੇਰਾ ਦੀ ਕਹਾਵਤ ਨੂੰ ਸੱਚ ਸਾਬਤ ਕਰਦਾ ਵਿਖਾਈ ਦੇ ਰਿਹਾ ਹੈ। ਇਸਦਾ ਪ੍ਰਤੱਖ ਪ੍ਰਮਾਣ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੇਖਣ ਨੂੰ ਮਿਲਿਆ ਹੈ。
ਜੇਕਰ ਪ੍ਰਸ਼ਾਸਨ ਆਪਣੇ ਕੰਪਲਸ ਵਿਚ ਝਾਤ ਮਾਰੇ ਤਾਂ ਸਹਿਰ ਦੇ ਮਾੜੇ ਹਲਾਤਾਂ ਦੀ ਤਸਵੀਰ ਸਾਫ਼ ਹੋ ਜਾਵੇਗੀ।ਇਸ ਕੰਪਲੈਕਸ ਵਿਚ ਕੰਮ ਕਰਦੇ ਮੁਲਾਜ਼ਮ ਭਾਵੇਂ ਕੈਮਰੇ ਸਾਹਮਣੇ ਤਾ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਪਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਪਾਣੀ ਹੁਣ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਪਿੱਛਲੇ ਕਾਫ਼ੀ ਸਮੇਂ ਤੋਂ ਸੀਵਰੇਜ ਜਾਮ ਹੋਣ ਦੀ ਵਜ੍ਹਾ ਨਾਲ ਗੰਦਾ ਬਦਬੂਦਾਰ ਪਾਣੀ ਓਵਰਫਲੋ ਹੋਣ ਨਾਲ਼ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਹਮੇਸ਼ਾਂ ਮੰਡਰਾਉਂਦਾ ਰਹਿੰਦਾ ਹੈ। ਪਰ ਜਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸੀਵਰੇਜ਼ ਵਿਭਾਗ ਦੇ ਕੰਨਾਂ ਤੇ ਜੂੰ ਵੀ ਸਰਕਦੀ ਨਜ਼ਰ ਨਹੀਂ ਆ ਰਹੀ।
ਲੰਮੇ ਸਮੇਂ ਤੋਂ ਸੀਵਰੇਜ ਜਾਮ ਹੋਣ ਕਾਰਨ ਬਦਬੂਦਾਰ ਗੰਦਾ ਪਾਣੀ ਓਵਰਫਲੋ ਕਰਕੇ ਇਕੱਠਾ ਹੋਇਆ ਪਿਆ ਹੈ। ਇਸ ਨਾਲ ਨਾ ਸਿਰਫ਼ ਭਿਆਨਕ ਬਦਬੂ ਫੈਲ ਰਹੀ ਹੈ, ਸਗੋਂ ਮੱਛਰਾਂ ਦੀ ਭਰਮਾਰ ਕਾਰਨ ਡੇਂਗੂ, ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowFeb 07, 2026 10:36:400
Report
NSNaresh Sethi
FollowFeb 07, 2026 10:36:300
Report
RMRakesh Malhi
FollowFeb 07, 2026 10:12:180
Report
VKVarun Kaushal
FollowFeb 07, 2026 10:11:590
Report
MTManish Thakur
FollowFeb 07, 2026 09:35:270
Report
HSHarmeet Singh Maan
FollowFeb 07, 2026 09:35:110
Report
MJManoj Joshi
FollowFeb 07, 2026 09:34:470
Report
MJManoj Joshi
FollowFeb 07, 2026 09:34:400
Report
ADAnkush Dhobal
FollowFeb 07, 2026 09:21:520
Report
DSDharmindr Singh
FollowFeb 07, 2026 09:21:410
Report
SNSUNIL NAGPAL
FollowFeb 07, 2026 09:21:140
Report
DVDEVENDER VERMA
FollowFeb 07, 2026 09:21:010
Report
AZAbhinva zeepunjabi
FollowFeb 07, 2026 09:02:330
Report
MJManoj Joshi
FollowFeb 07, 2026 09:02:040
Report