Back
पंजाब किसान यूनियन का सरकार पर दबाव, गिरफ्तार नेताओं के जेल जाने से तनाव गहराया
NSNaresh Sethi
Feb 07, 2026 10:36:30
Kot Kapura, Punjab
ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਕਿਸਾਨਾਂ ਦੀ ਰਿਹਾਈ ਦੀ ਮਾਂਗ ਨੂੰ ਲੈ ਕੇ ਅੱਜ ਕੀਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਇੱਕ ਡੀਐਸਪੀ ਤੇ ਹਮਲਾ ਕਰਕੇ ਉਸ ਦੀ ਬਾਂਹ ਤੋੜਨ ਦੇ ਇਲਜ਼ਾਮਾਂ ਦੇ ਤਹਿਤ ਦੋ ਕਿਸਾਨ ਆਗੂਆਂ ਨੂੰ ਜੇਲ ਵਿੱਚ ਡੱਕਿਆ ਹੋਇਆ ਜਦ ਕਿ ਉਹਨਾਂ ਦੇ ਖਿਲਾਫ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਉਹ ਸਾਰਾਸਰ ਗਲਤ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਮਾਨਤ ਤੱਕ ਨਹੀਂ ਦਿੱਤੀ ਜਾ ਰਹੀ। ਇਥੋਂ ਤੱਕ ਕਿ ਇੱਕ ਕਿਸਾਨ ਆਗੂ ਦੀ ਮਾਂ ਦੀ ਮੌਤ ਹੋਣ ਤੇ ਬਾਵਜੂਦ ਉਸ ਨੂੰ ਜੇਲ ਤੋਂ ਛੁੱਟੀ ਨਹੀਂ ਦਿੱਤੀ ਗਈ। ਉਹਨਾਂ ਕਿਹਾ कि ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਜੋ ਲਗਾਤਾਰ ਕਿਸਾਨਾਂ ਤੇ ਆਪਣਾ ਜਬਰ ਦਿਖਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਹੀ ਰਵਈਆ ਸਰਕਾਰ ਅਪਣਾਉਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਿੰਡਾਂ ਵਿੱਚ ਵੜਨ ਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਜਿਸ ਤਰੀਕੇ ਨਾਲ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵੜਨ ਨਹੀਂ ਦਿੱਤਾ ਗਿਆ । ਉਹਨਾਂ ਕਿਹਾ ਕਿ ਬਠਿੰਡੇ ਦੇ ਵਿੱਚ ਜੋ ਕਿਸਾਨ ਸਰਕਾਰ ਵਿਰੁੱਧ ਪ੍ਰੋਟੈਸਟ ਕਰਨ ਲਈ ਪਹੁੰਚੇ ਸਨ ਉਹਨਾਂ ਉੱਤੇ ਜਬਰ ਕੀਤਾ ਗਿਆ ਤੇ 200 ਤੋਂ ਜਿਆਦਾ ਕਿਸਾਨਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਜੋ ਸਰਾਸਰ ਸਰਕਾਰ ਦੀ ਧੱਕੇਸ਼ਾਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਦਾ ਇਹ ਰਵਈਆ ਨਾ ਛੱਡਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਇੱਕ ਜਿਲ੍ਹੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 07, 2026 12:02:360
Report
SSSandeep Singh
FollowFeb 07, 2026 12:02:130
Report
ADAnkush Dhobal
FollowFeb 07, 2026 12:02:010
Report
KPKomlata Punjabi
FollowFeb 07, 2026 12:01:440
Report
KSKuldeep Singh
FollowFeb 07, 2026 12:01:310
Report
VKVarun Kaushal
FollowFeb 07, 2026 12:01:140
Report
KKKIRTIPAL KUMAR
FollowFeb 07, 2026 12:00:350
Report
KSKapil sharma
FollowFeb 07, 2026 11:49:360
Report
KSKapil sharma
FollowFeb 07, 2026 11:38:080
Report
KSKapil sharma
FollowFeb 07, 2026 11:37:070
Report
VSVARUN SHARMA
FollowFeb 07, 2026 11:19:490
Report
VSVARUN SHARMA
FollowFeb 07, 2026 11:19:330
Report
ASAnmol Singh Warring
FollowFeb 07, 2026 11:19:080
Report
DSDEVINDER SHARMA
FollowFeb 07, 2026 11:18:390
Report
ASARVINDER SINGH
FollowFeb 07, 2026 11:18:190
Report